AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

7 Monks Cafe Viral Video: ਅਸੀਂ ਭਾਰਤੀਆਂ ਨੂੰ ਨੌਕਰੀ ਨਹੀਂ ਦਿੰਦੇ – ਰੈਸਟੋਰੈਂਟ ਮਾਲਕਣ ਦੇ ਬਿਆਨ ‘ਤੇ ਬਵਾਲ, ਭੜਕੇ ਲੋਕ

7 Monks Cafe Viral Video: ਆਮ ਤੌਰ 'ਤੇ ਜਦੋਂ ਅਸੀਂ ਵਿਦੇਸ਼ ਵਿੱਚ ਕਿਸੇ ਭਾਰਤੀ ਰੈਸਟੋਰੈਂਟ ਜਾਂ ਕੈਫੇ ਵਿੱਚ ਜਾਂਦੇ ਹਾਂ, ਤਾਂ ਉਮੀਦ ਹੁੰਦੀ ਹੈ ਕਿ ਉੱਥੇ ਦਾ ਸਟਾਫ ਅਤੇ ਸ਼ੈਫ ਭਾਰਤੀ ਹੋਣਗੇ, ਤਾਂ ਜੋ ਖਾਣੇ ਵਿੱਚ ਅਸਲੀ ਭਾਰਤੀ ਸਵਾਦ ਮਿਲ ਸਕੇ। ਪਰ ਟੈਕਸਾਸ ਦੇ '7 ਮੋਂਕਸ ਕੈਫੇ' (7 Monks Cafe) ਨਾਮਕ ਇੱਕ ਭਾਰਤੀ ਰੈਸਟੋਰੈਂਟ ਨੇ ਕੁਝ ਵੱਖਰਾ ਕਰਨ ਦੇ ਚੱਕਰ ਵਿੱਚ ਆਪਣੇ ਹੀ ਪੈਰਾਂ 'ਤੇ ਕੁਹਾੜੀ ਮਾਰ ਲਈ।

7 Monks Cafe Viral Video: ਅਸੀਂ ਭਾਰਤੀਆਂ ਨੂੰ ਨੌਕਰੀ ਨਹੀਂ ਦਿੰਦੇ - ਰੈਸਟੋਰੈਂਟ ਮਾਲਕਣ ਦੇ ਬਿਆਨ 'ਤੇ ਬਵਾਲ, ਭੜਕੇ ਲੋਕ
ਟੈਕਸਾਸ ਦੇ ਇਸ ਭਾਰਤੀ ਕੈਫੇ ਨੇ ਆਪਣੇ ਹੀ ਪੈਰਾਂ ‘ਤੇ ਮਾਰ ਲਈ ਕੁਲਹਾੜੀ
tv9-punjabi
| Published: 10 Jun 2026 14:15 PM IST
Share

ਇੰਟਰਨੈੱਟ ‘ਤੇ ਇਨ੍ਹੀਂ ਦਿਨੀਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਭਾਰਤੀ ਯੂਜ਼ਰਾਂ ਦਾ ਗੁੱਸਾ ਸੱਤਵੇਂ ਆਸਮਾਨ ‘ਤੇ ਪਹੁੰਚ ਗਿਆ ਹੈ। ਮਾਮਲਾ ਅਮਰੀਕਾ ਦੇ ਟੈਕਸਾਸ ਦਾ ਹੈ, ਜਿੱਥੇ ਇੱਕ ਭਾਰਤੀ ਰੈਸਟੋਰੈਂਟ ਦੀ ਮਾਲਕਣ ਨੇ ਕੁਝ ਅਜਿਹਾ ਕਹਿ ਦਿੱਤਾ ਕਿ ਨੇਟੀਜ਼ਨ ਉਸ ਤੇ ਭੜਕ ਉੱਠੇ। ਆਓ ਜਾਣਦੇ ਹਾਂ ਕਿ ਆਖ਼ਿਰ ਪੂਰਾ ਮਾਮਲਾ ਕੀ ਹੈ ਅਤੇ ਇਸ ਵੀਡੀਓ ‘ਤੇ ਇੰਨਾ ਬਵਾਲ ਕਿਉਂ ਮਚਿਆ ਹੋਇਆ ਹੈ।

ਅਸੀਂ ਭਾਰਤੀਆਂ ਨੂੰ ਨੌਕਰੀ ਨਹੀਂ ਦਿੰਦੇ

ਰੈਸਟੋਰੈਂਟ ਦੀ ਮਾਲਕਣ Rashmi Bhat ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸਿੱਧੇ ਤੌਰ ‘ਤੇ ਕਿਹਾ ਕਿ ਉਹ ਆਪਣੇ ਰੈਸਟੋਰੈਂਟ ਵਿੱਚ ਭਾਰਤੀਆਂ ਨੂੰ ਨੌਕਰੀ ਨਹੀਂ ਦਿੰਦੀ। ਬਸ ਇੰਨਾ ਕਹਿਣ ਦੀ ਦੇਰ ਸੀ ਕਿ ਵੀਡੀਓ ਇੰਟਰਨੈੱਟ ‘ਤੇ ਅੱਗ ਵਾਂਗ ਫੈਲ ਗਿਆ। ਨੇਟੀਜ਼ਨ ਇਸ ਗੱਲ ‘ਤੇ ਭੜਕ ਉੱਠੇ ਕਿ ਇੱਕ ਪਾਸੇ ਰੈਸਟੋਰੈਂਟ ਭਾਰਤੀ ਹੈ, ਨਾਮ ਵੀ ਭਾਰਤੀ ਪਛਾਣ ਨਾਲ ਜੁੜਿਆ ਹੈ, ਪਰ ਨੌਕਰੀ ਦੇਣ ਤੋਂ ਪਰਹੇਜ਼ ਵੀ ਭਾਰਤੀਆਂ ਨਾਲ ਹੀ ਕੀਤਾ ਜਾ ਰਿਹਾ ਹੈ।

ਸਫਾਈ ਦੇਣ ਦੇ ਚੱਕਰ ਵਿੱਚ ਹੋਰ ਫਸਿਆ ਰੈਸਟੋਰੈਂਟ

ਵੀਡੀਓ ‘ਤੇ ਵੱਧ ਰਹੀ ਆਲੋਚਨਾ ਤੋਂ ਬਾਅਦ ਰੈਸਟੋਰੈਂਟ ਦੀ ਮਾਲਕਣ Rashmi Bhat ਨੇ ਪੋਸਟ ਦੇ ਕੈਪਸ਼ਨ ਵਿੱਚ ਆਪਣਾ ਪੱਖ ਰੱਖਿਆ। ਉਨ੍ਹਾਂ ਲਿਖਿਆ, “ਅਸੀਂ ਸਿਰਫ਼ ਯੋਗ ਲੋਕਾਂ ਨੂੰ ਹੀ ਨੌਕਰੀ ਦਿੰਦੇ ਹਾਂ, ਜਿਨ੍ਹਾਂ ਵਿੱਚ ਭਾਰਤੀ ਵੀ ਸ਼ਾਮਲ ਹਨ।” ਰਸ਼ਮੀ ਨੇ ਕਿਹਾ ਕਿ ਉਨ੍ਹਾਂ ਨੇ ਕਈ ਅਜਿਹੇ ਰੈਸਟੋਰੈਂਟ ਦੇਖੇ ਹਨ ਜੋ ਖਾਸ ਨਸਲੀ ਜਾਂ ਜਾਤੀ ਪਿਛੋਕੜ ਵਾਲੇ ਲੋਕਾਂ ਨਾਲ ਭੇਦਭਾਵ ਕਰਦੇ ਹਨ, ਕਿਉਂਕਿ ਉਹ ਉੱਥੇ ਦੀ ਟੀਮ ਵਿੱਚ ਫਿੱਟ ਨਹੀਂ ਬੈਠਦੇ। ਪਰ ਉਹ ਇਸ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ।

ਲੋਕਾਂ ਦਾ ਗੁੱਸਾ ਸ਼ਾਂਤ ਕਿਉਂ ਨਹੀਂ ਹੋ ਰਿਹਾ?

ਭਾਵੇਂ ਕਿ ਮਾਲਕਣ ਦਾ ਮਕਸਦ ਭੇਦਭਾਵ-ਰਹਿਤ ਨੀਤੀ ਨੂੰ ਦਰਸਾਉਣਾ ਸੀ, ਪਰ ਵੀਡੀਓ ਦੀ ਸ਼ੁਰੂਆਤ ਵਿੱਚ ਵਰਤੀ ਗਈ ਕਲਿਕਬੇਟ ਲਾਈਨ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਆਈ। ਨੇਟੀਜ਼ਨਜ਼ ਦਾ ਕਹਿਣਾ ਹੈ ਕਿ ਸਿਰਫ਼ ਵਿਊਜ਼ ਅਤੇ ਧਿਆਨ ਖਿੱਚਣ ਲਈ ਅਜਿਹੀਆਂ ਵਿਵਾਦਿਤ ਅਤੇ ਇਤਰਾਜ਼ਯੋਗ ਲਾਈਨਾਂ ਦਾ ਇਸਤੇਮਾਲ ਕਰਨਾ ਬਹੁਤ ਸ਼ਰਮਨਾਕ ਹੈ। ਇਸੇ ਕਾਰਨ ਲੋਕਾਂ ਦਾ ਗੁੱਸਾ ਅਜੇ ਵੀ ਠੰਢਾ ਨਹੀਂ ਹੋ ਰਿਹਾ। ਫਿਲਹਾਲ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਰੈਸਟੋਰੈਂਟ ਦੀ ਖੂਬ ਆਲੋਚਨਾ ਹੋ ਰਹੀ ਹੈ।

ਇੱਥੇ ਦੇਖੋ ਵੀਡੀਓ

Follow Us
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ......
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ...