Viral Video: ਜਾਨ ਜਾਵੇ ਤਾਂ ਜਾਵੇ ਪਰ ਜਰਦਾ ਨਾ ਜਾਵੇ, ਆਪ੍ਰੇਸ਼ਨ ਥੀਏਟਰ ‘ਚ ਗੁਟਖਾ ਮਲਦਾ ਵਿਖਿਆ ਮਰੀਜ਼
ਕੁਝ ਸਕਿੰਟਾਂ ਦੀ ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੇ ਇੰਟਰਨੈੱਟ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਲੋਕ ਹੈਰਾਨ ਹਨ ਅਤੇ ਸਵਾਲ ਕਰਦੇ ਹਨ ਕਿ ਆਪ੍ਰੇਸ਼ਨ ਥੀਏਟਰ ਵਿੱਚ ਇਸ ਤਰ੍ਹਾਂ ਗੁਟਖਾ ਸੇਵਨ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ ਗਈ?
Viral Video: ਸੋਸ਼ਲ ਮੀਡੀਆ ‘ਤੇ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਇੰਟਰਨੈੱਟ ਲੋਕ ਵੀ ਹੈਰਾਨ ਰਹਿ ਗਏ ਹਨ। ਇਸ ਵਿੱਚ ਇੱਕ ਮਰੀਜ਼ ਨੂੰ ਆਪ੍ਰੇਸ਼ਨ ਥੀਏਟਰ ਵਿੱਚ ਇਲਾਜ ਦੌਰਾਨ ਦੋਵਾਂ ਹੱਥਾਂ ਨਾਲ ਗੁਟਖਾ ਰਗੜਦਾ ਦਿਖਾਇਆ ਗਿਆ ਹੈ। ਵੀਡੀਓ ਸ਼ੇਅਰ ਕਰਨ ਵਾਲੇ ਵਿਅਕਤੀ ਨੇ ਆਪਣੀ ਪੋਸਟ ਵਿੱਚ ਕਾਨਪੁਰ ਦਾ ਜ਼ਿਕਰ ਕੀਤਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪਰ ਜਿਸ ਨੇ ਵੀ ਇਸ ਵਾਇਰਲ ਕਲਿੱਪ ਨੂੰ ਦੇਖਿਆ ਉਹ ਹੈਰਾਨ ਰਹਿ ਗਿਆ। ਕੁਝ ਲੋਕਾਂ ਨੇ ਮਜ਼ਾਕ ‘ਚ ਲਿਖਿਆ ਹੈ, ‘ਜ਼ਿੰਦਗੀ ਤਾਂ ਜਾਵੇ ਪਰ ਗੁਟਖਾ ਨਾ ਜਾਵੇ।’
ਹਾਲਾਂਕਿ, ਵੀਡੀਓ ਤੋਂ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਮਰੀਜ਼ ਅਸਲ ਵਿੱਚ ਗੁਟਖਾ ਰਗੜ ਰਿਹਾ ਸੀ ਜਾਂ ਉਸਦੇ ਹੱਥ ਖਾਲੀ ਸਨ। ਪਰ ਉਹ ਜਿਸ ਤਰ੍ਹਾਂ ਦਾ ਵਿਵਹਾਰ ਕੈਮਰੇ ‘ਤੇ ਕਰਦਾ ਫੜਿਆ ਗਿਆ ਹੈ, ਉਸ ਨੂੰ ਦੇਖ ਕੇ ਲੋਕ ਕਹਿ ਰਹੇ ਹਨ ਕਿ ਇਕ ਡਾਕਟਰ ਆਪ੍ਰੇਸ਼ਨ ਥੀਏਟਰ ਵਿੱਚ ਮਰੀਜ਼ ਨੂੰ ਅਜਿਹਾ ਕਿਵੇਂ ਕਰਨ ਦੇ ਸਕਦਾ ਹੈ?
ਵਾਇਰਲ ਹੋਈ ਕਲਿੱਪ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਰੀਜ਼ ਦੀ ਕੋਈ ਸਰਜਰੀ ਹੋਣੀ ਹੈ, ਜਿਸ ਦੀ ਤਿਆਰੀ ਲਈ ਦੋ ਨਰਸਾਂ ਮੌਜੂਦ ਹਨ। ਵੀਡੀਓ ਤੋਂ ਇਹ ਵੀ ਜਾਪਦਾ ਹੈ ਕਿ ਮਰੀਜ਼ ਅਨੱਸਥੀਸੀਆ ਦੇ ਪ੍ਰਭਾਵ ਹੇਠ ਹੈ, ਕਿਉਂਕਿ ਉਸ ਨੂੰ ਆਕਸੀਜਨ ਮਾਸਕ ਪਾਇਆ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਉਂਗਲੀ ਵਿੱਚ ਪਲਸ ਮਸ਼ੀਨ ਫਿੱਟ ਕੀਤੀ ਗਈ ਹੈ। ਇਸ ਦੌਰਾਨ ਇਕ ਨਰਸ ਨੂੰ ਟੀਕਾ ਲਗਾਉਣ ਦੀ ਤਿਆਰੀ ਕਰਦੇ ਵੀ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Viral Video: ਗੁੱਸੇ ਚ ਆਏ ਬਲਦ ਨੇ ਰੋਕ ਦਿੱਤਾ ਕ੍ਰਿਕਟ ਮੈਚ, ਜਾਨ ਬਚਾਉਣ ਭੱਜੇ ਖਿਡਾਰੀ
ਇਸ ਹੈਰਾਨ ਕਰਨ ਵਾਲੀ 30 ਸੈਕਿੰਡ ਦੀ ਵੀਡੀਓ ਕਲਿੱਪ ਨੂੰ X ‘ਤੇ @AlphaTwt_ ਹੈਂਡਲ ਨਾਲ ਸ਼ੇਅਰ ਕੀਤਾ ਗਿਆ ਹੈ। ਯੂਜ਼ਰ ਨੇ ਕੈਪਸ਼ਨ ‘ਚ ਲਿਖਿਆ ਹੈ, ਕਾਨਪੁਰ ਨੋਟ ਫੋਰ ਬਿਗਨਰ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਡੇਢ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦੋਂਕਿ ਇਸ ‘ਤੇ ਟਿੱਪਣੀਆਂ ਦਾ ਦੌਰ ਚੱਲ ਰਿਹਾ ਹੈ।
ਇਹ ਵੀ ਪੜ੍ਹੋ
Kanpur is not for beginners pic.twitter.com/HMDkUMkX5O
— Alpha🐯 (@AlphaTwt_) February 19, 2024
ਇੱਕ ਯੂਜ਼ਰ ਨੇ ਲਿਖਿਆ, ‘ਸ਼ੌਕ ਬਹੁਤ ਵੱਡੀ ਚੀਜ਼ ਹੈ ਭਾਈ।’ ਉਥੇ ਹੀ ਇੱਕ ਹੋਰ ਯੂਜ਼ਰ ਨੇ ਹੈਰਾਨ ਹੋ ਕੇ ਪੁੱਛਿਆ, ‘ਤੁਹਾਨੂੰ ਇਸ ਦੀ ਇਜਾਜ਼ਤ ਕਿਵੇਂ ਮਿਲੀ।’ ਇੱਕ ਹੋਰ ਯੂਜ਼ਰ ਨੇ ਤਾਅਨਾ ਮਾਰਿਆ, ‘ਗੁਟਖਾ ਰਾਕੇਸ਼, ਗੁਟਖਾ ਮੁਕੇਸ਼ ਦਾ ਬੇਟਾ।’ ਯੂਜ਼ਰ ਨੇ ਲਿਖਿਆ, ‘ਮੈਨੂੰ ਜ਼ਿੰਦਗੀ ‘ਚ ਇਹੀ ਸਵੈਗ ਚਾਹੀਦਾ ਹੈ, ਭਰਾ ਨੇ ਆਪਣੀ ਜਾਨ ਦਾਅ ‘ਤੇ ਲਗਾ ਦਿੱਤੀ ਹੈ।’