Viral: ਤਾਜ ਮਹਿਲ ਦੇ ਅੰਦਰ ਦਾ ਉਹ ਹਿੱਸਾ, ਜਿੱਥੇ ਜਾਣਾ ਹੈ ਮਨਾ, ਦੇਖੋ ਕੀ ਹੈ ਉੱਥੇ!
Taj Mahal Secret Room Video Viral: ਇਹ ਵੀਡੀਓ @bobbykhan2786 ਨਾਮ ਦੇ ਇੱਕ ਯੂਜ਼ਰ ਦੁਆਰਾ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿੱਚ, ਵਿਅਕਤੀ ਤਾਜ ਮਹਿਲ ਦੇ ਅੰਦਰ ਪੌੜੀਆਂ ਉਤਰਦਾ ਹੈ ਅਤੇ ਇੱਕ ਅੰਡਰਗ੍ਰਾਉਂਡ ਸੀਕ੍ਰੇਟ ਕਮਰੇ ਵਿੱਚ ਦਾਖਲ ਹੁੰਦਾ ਹੈ, ਜਿੱਥੇ ਉਹ ਦਾਅਵਾ ਕਰਦਾ ਹੈ ਕਿ ਉਹ ਮੁਮਤਾਜ਼ ਮਹਿਲ ਅਤੇ ਸ਼ਾਹਜਹਾਂ ਦੀਆਂ ਅਸਲ ਕਬਰਾਂ ਹਨ।
ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ, ਆਗਰਾ ਦਾ ਤਾਜ ਮਹਿਲ (Taj Mahal) ਆਪਣੀ ਸੁੰਦਰਤਾ ਅਤੇ ਸ਼ਾਨਦਾਰ ਆਰਕੀਟੈਕਚਰ ਲਈ ਜਾਣਿਆ ਜਾਂਦਾ ਹੈ। ਹਰ ਰੋਜ਼ ਹਜ਼ਾਰਾਂ ਸੈਲਾਨੀ ਇਸਨੂੰ ਦੇਖਣ ਆਉਂਦੇ ਹਨ। ਪਰ ਤਾਜ ਮਹਿਲ ਦਾ ਇੱਕ ਹਿੱਸਾ ਅਜਿਹਾ ਵੀ ਹੈ ਜਿੱਥੇ ਹਰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਇੱਕ ਵਿਅਕਤੀ ਨੇ ਤਾਜ ਮਹਿਲ ਦੇ ਅੰਦਰ ਉਹ ਲੁਕਵੀਂ ਜਗ੍ਹਾ ਦਿਖਾਈ ਹੈ।
ਕੁਝ ਸਕਿੰਟਾਂ ਦਾ ਇਹ ਵੀਡੀਓ @bobbykhan2786 ਨਾਮ ਦੇ ਇੱਕ ਯੂਜ਼ਰ ਦੁਆਰਾ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਵਾਇਰਲ ਵੀਡੀਓ ਵਿੱਚ, ਇਹ ਦੇਖਿਆ ਜਾ ਸਕਦਾ ਹੈ ਕਿ ਉਹ ਵਿਅਕਤੀ ਪੌੜੀਆਂ ਉਤਰਦਾ ਹੈ ਅਤੇ ਇੱਕ ਭੂਮੀਗਤ ਕਮਰੇ ਵਿੱਚ ਦਾਖਲ ਹੁੰਦਾ ਹੈ, ਜਿੱਥੇ ਉਹ ਮੁਮਤਾਜ਼ ਮਹਿਲ ਅਤੇ ਸ਼ਾਹਜਹਾਂ ਦੀਆਂ ਅਸਲ ਕਬਰਾਂ ਹੋਣ ਦਾ ਦਾਅਵਾ ਕਰਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ, ਯੂਜ਼ਰ ਬੌਬੀ ਖਾਨ ਨੇ ਕੈਪਸ਼ਨ ਵਿੱਚ ਲਿਖਿਆ, ਅੱਜ ਮੈਂ ਤੁਹਾਨੂੰ ਅਸਲੀ ਤਾਜ ਮਹਿਲ ਦਿਖਾਵਾਂਗਾ। ਇਹ ਮੁਮਤਾਜ਼ ਅਤੇ ਸ਼ਾਹਜਹਾਂ ਦੀ ਅਸਲੀ ਕਬਰਗਾਹ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਤਾਜ ਮਹਿਲ ਵਿੱਚ ਸੈਲਾਨੀਆਂ ਨੂੰ ਦਿਖਾਈਆਂ ਗਈਆਂ ਕਬਰਾਂ ਅਸਲ ਵਿੱਚ ‘ਸਿਨੋਟੈਫ’ ਯਾਨੀ ਨਕਲੀ ਕਬਰਾਂ ਹਨ। ਮੁਮਤਾਜ਼ ਅਤੇ ਸ਼ਾਹਜਹਾਂ ਦੀਆਂ ਅਸਲੀ ਕਬਰਾਂ ਉਨ੍ਹਾਂ ਦੇ ਬਿਲਕੁਲ ਹੇਠਾਂ ਇੱਕ ਗੁਪਤ ਕਮਰੇ ਵਿੱਚ ਬਣੀਆਂ ਹਨ, ਅਤੇ ਇਹ ਕਮਰਾ ਸਾਲ ਵਿੱਚ ਸਿਰਫ਼ ਕੁਝ ਖਾਸ ਮੌਕਿਆਂ ‘ਤੇ ਹੀ ਖੋਲ੍ਹਿਆ ਜਾਂਦਾ ਹੈ। ਇਸ ਲਈ ਇਹ ਵੀਡੀਓ ਸੋਸ਼ਲ ਮੀਡੀਆ ਯੂਜਰਸ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇੱਥੇ ਦੇਖੋ ਵੀਡੀਓ, ਮੁਮਤਾਜ਼ ਅਤੇ ਸ਼ਾਹਜਹਾਂ ਦੀਆਂ ਅਸਲੀ ਕਬਰਾਂ!
View this post on Instagram
ਇਸ ਵੀਡੀਓ ਦੀ ਖਾਸੀਅਤ ਨਾ ਸਿਰਫ ਸੀਕ੍ਰੇਟ ਕਮਰੇ ਦੇ ਅੰਦਰ ਦਾ ਨਜਾਰਾ ਹੈ, ਬਲਕਿ ਬੈਕਗ੍ਰਾਉਂਡ ਵਿੱਚ ਚੱਲ ਰਿਹਾ ਮੁਹੰਮਦ ਰਫੀ ਦਾ ਗੀਤ ਵੀ ਹੈ, ਜਿਸਦੀ ਬਹੁਤ ਸਾਰੇ ਨੇਟੀਜ਼ਨਸ ਨੇ ਪ੍ਰਸ਼ੰਸਾ ਕੀਤੀ ਹੈ। ਇੱਕ ਯੂਜ਼ਰ ਨੇ ਕੁਮੈਂਟ ਕੀਤਾ, ਰਫੀ ਸਾਹਿਬ ਦੀ ਆਵਾਜ਼ ਤਾਜ ਮਹਿਲ ਨਾਲੋਂ ਜ਼ਿਆਦਾ ਖੂਬਸੂਰਤ ਹੈ। ਇਹ ਵੀਡੀਓ 5 ਮਈ ਨੂੰ ਸ਼ੇਅਰ ਕੀਤਾ ਗਿਆ ਸੀ, ਜੋ ਅਜੇ ਵੀ ਟ੍ਰੈਂਡ ਕਰ ਰਿਹਾ ਹੈ। ਵੀਡੀਓ ਨੂੰ ਹੁਣ ਤੱਕ 82 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।


