Viral Video: ਸੜਕ ਕੰਡੇ ਬਾਹੁਬਲੀ ਪਰਾਂਠਾ ਬਣਾਉਣ ਦੌਰਾਨ ਸ਼ਖਸ ਨੇ ਕੀਤਾ ਕੁਝ ਅਜਿਹਾ, ਵੇਖ ਕੇ ਪੱਕਾ ਛੱਡ ਦੇਵੋਗੇ ਬਾਹਰ ਦਾ ਖਾਣਾ
ਇੱਕ ਸਟ੍ਰੀਟ ਵੈਂਡਰ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸਨੂੰ ਦੇਖਣ ਤੋਂ ਬਾਅਦ, ਯਕੀਨ ਕਰੋ, ਤੁਸੀਂ ਬਾਹਰ ਦਾ ਖਾਣਾ ਖਾਣ ਤੋਂ ਪਹਿਲਾਂ ਸੌ ਵਾਰ ਸੋਚੋਗੇ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ, ਇਹ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ।
ਬਹੁਤ ਸਾਰੇ ਲੋਕਾਂ ਨੂੰ ਰੋਡ ਸਾਈਡ ਫੂਡ ਬਹੁਤ ਟੇਸਟੀ ਲੱਗਦਾ ਹੈ ਅਤੇ ਉਹ ਇਸਦਾ ਦਾ ਰੱਜ ਕੇ ਆਨੰਦ ਵੀ ਮਾਣਦੇ ਹਨ। ਹਾਲਾਂਕਿ, ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਹਾਈਜਿਨ ਨੂੰ ਲੈ ਸਮੱਸਿਆ ਰਹਿੰਦੀ ਹੈ। ਜਿਨ੍ਹਾਂ ਦੇ ਕਈ ਵੀਡੀਓ ਇੰਟਰਨੈੱਟ ‘ਤੇ ਵੀ ਦੇਖੇ ਜਾਂਦੇ ਹਨ। ਅੱਜਕੱਲ੍ਹ ਲੋਕਾਂ ਵਿੱਚ ਕੁਝ ਅਜਿਹਾ ਹੀ ਸਾਹਮਣੇ ਆਇਆ ਹੈ। ਇਸਨੂੰ ਦੇਖਣ ਤੋਂ ਬਾਅਦ, ਪੱਕਾ ਤੁਹਾਡੀ ਭੁੱਖ ਇੱਕ ਪਲ ਲਈ ਤਾਂ ਜਰੂਰ ਮਰ ਜਾਵੇਗੀ ਅਤੇ ਤੁਸੀਂ ਬਾਹਰ ਖਾਣਾ ਖਾਣ ਤੋਂ ਪਹਿਲਾਂ ਸੌ ਵਾਰ ਸੋਚੋਗੇ।
ਇਸ ਕਲਿੱਪ ਵਿੱਚ, ਇੱਕ ਵਿਅਕਤੀ ਵੱਡੇ ਸਾਈਜ਼ ਦਾ ਪਰਾਠਾ ਬਣਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਜੋ ਕਿ ਬਹੁਤ ਕ੍ਰਿਏਟਿਵ ਲੱਗ ਰਿਹਾ ਹੈ ਕਿਉਂਕਿ ਇਸਨੂੰ ਬਣਾਉਣਾ ਇੰਨਾ ਆਸਾਨ ਨਹੀਂ ਹੈ, ਪਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਵਿਅਕਤੀ ਦੀ ਗੱਲ ਨਾਲ ਸਹਿਮਤ ਹੋਵੋਗੇ। ਕੈਪਸ਼ਨ ਵਿੱਚ, ਉਸਨੇ ਲਿਖਿਆ – ਪਸੀਨਾ ਪਰਾਂਠਾ: ਘਰ ਦਾ ਬਣਿਆ ਖਾਣਾ ਖਾਣ ਦੇ ਹਜ਼ਾਰ ਕਾਰਨਾਂ ਵਿੱਚੋਂ ਇੱਕ। ਦਰਅਸਲ, ਪਰਾਂਠਾ ਬਣਾਉਂਦੇ ਸਮੇਂ ਕੁਝ ਅਜਿਹਾ ਹੀ ਦਿਖਾਈ ਦਿੰਦਾ ਹੈ। ਜਿਸਦੀ ਕੋਈ ਉਮੀਦ ਨਹੀਂ ਕਰਦਾ।
ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਬੰਦਾ ਚਾਦਰ ਵਰਗਾ ਪਰਾਂਠਾ ਆਪਣੇ ਹੱਥਾਂ ਨਾਲ ਨਹੀਂ ਸਗੋਂ ਆਪਣੀਆਂ ਬਾਹਾਂ ਨਾਲ ਫੈਲਾ ਰਿਹਾ ਹੈ। ਇਸ ਤੋਂ ਬਾਅਦ, ਉਹ ਇਸਨੂੰ ਸਿੱਧਾ ਅੰਗੀਠੀ ‘ਤੇ ਰੱਖੀ ਕੜਾਹੀ ‘ਚ ਫੈਲਾ ਦਿੰਦਾ ਹੈ ਅਤੇ ਇਸ ਦੌਰਾਨ, ਉਸਦੇ ਹੱਥਾਂ ‘ਤੇ ਪਸੀਨਾ ਸਾਫ਼ ਦਿਖਾਈ ਦੇ ਰਿਹਾ ਹੈ। ਜਿਸਨੂੰ ਦੇਖ ਕੇ ਲੋਕ ਕਹਿ ਰਹੇ ਹਨ ਕਿ ਮਿਹਨਤ ਅਤੇ ਪਸੀਨੇ ਨਾਲ ਬਣਿਆ ਇਹ ਪਰਾਂਠਾ ਤੁਹਾਨੂੰ ਹਸਪਤਾਲ ਲੈ ਜਾਵੇਗਾ ਅਤੇ ਡਾਕਟਰਾਂ ਦੀ ਤਗੜੀ ਕਮਾਈ ਕਰਵਾਏਗਾ।
Paseena Parantha: Just one of the many reasons why you should eat at home. pic.twitter.com/lMtpdTrrg2
— Rakesh Krishnan Simha (@ByRakeshSimha) August 17, 2025
ਇਸ ਵੀਡੀਓ ਨੂੰ @ByRakeshSimha ਨਾਮ ਦੇ ਅਕਾਊਂਟ ਦੁਆਰਾ X ‘ਤੇ ਸਾਂਝਾ ਕੀਤਾ ਗਿਆ ਹੈ। ਖ਼ਬਰ ਲਿਖਣ ਤੱਕ, ਹਜ਼ਾਰਾਂ ਲੋਕ ਇਸਨੂੰ ਦੇਖ ਚੁੱਕੇ ਹਨ ਅਤੇ ਕੁਮੈਂਟ ਸੈਕਸ਼ਨ ਵਿੱਚ ਆਪਣੇ ਕੁਮੈਂਟ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਭਰਾ, ਤੇਲ ਵਿੱਚ ਤਲਣ ਤੋਂ ਬਾਅਦ ਕੀਟਾਣੂ ਮਰ ਗਏ ਹੋਣਗੇ, ਪਰ ਇਸ ਦੇ ਬਾਵਜੂਦ, ਇਹ ਪਰਾਂਠਾ ਤੁਹਾਨੂੰ ਹਸਪਤਾਲ ਜਰੂਰ ਲੈ ਜਾਵੇਗਾ। ਜਦੋਂ ਕਿ ਇੱਕ ਹੋਰ ਨੇ ਲਿਖਿਆ ਕਿ ਗਾਹਕ ਅਕਸਰ ਇਸ ਵਿੱਚ ਜ਼ਿਆਦਾ ਨਮਕ ਹੋਣ ਦੀ ਸ਼ਿਕਾਇਤ ਕਰਦੇ ਰਹਿੰਦੇ ਹੋਣਗੇ। ਇੱਕ ਹੋਰ ਨੇ ਲਿਖਿਆ ਕਿ ਇਸ ਤਰੀਕੇ ਨਾਲ ਚਾਦਰ ਪਰਾਂਠਾ ਬਣਾਉਣ ਲਈ ਇਸਨੂੰ ਕਿਹਾ ਕਿਸਨੇ ਸੀ!


