Viral Video: ਇੰਡੋਨੇਸ਼ੀਆ ਦੇ ਮਗਰਮੱਛ ਤਾਂ ਬੜੇ ਚਲਾਕ ਨਿਕਲੇ, ਇਨਸਾਨਾਂ ਨੂੰ ਪਾਣੀ ਵਿੱਚ ਲਿਆਉਣ ਲਈ ਅਪਣਾ ਰਹੇ ਇਹ ਤਰੀਕਾ? ਵਾਇਰਲ ਵੀਡੀਓ ਉਡਾਏ ਹੋਸ਼
Crocodile Dangerous Video Viral: ਵੀਡੀਓ ਸ਼ੇਅਰ ਕਰਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਡੋਨੇਸ਼ੀਆ ਵਿੱਚ ਖਾਰੇ ਪਾਣੀ ਦੇ ਮਗਰਮੱਛਾਂ ਨੇ ਮਨੁੱਖਾਂ ਨੂੰ ਨਦੀ ਵਿੱਚ ਲੁਭਾਉਣ ਲਈ ਡੁੱਬਣ ਦਾ ਨਾਟਕ ਕਰਨਾ ਸਿੱਖ ਲਿਆ ਹੈ। ਵੀਡੀਓ ਦੇਖ ਕੇ ਇੰਝ ਲੱਗੇਗਾ ਜਿਵੇਂ ਕੋਈ ਵਿਅਕਤੀ ਸੱਚਮੁੱਚ ਡੁੱਬ ਰਿਹਾ ਹੋਵੇ ਅਤੇ ਉਸਨੂੰ ਮਦਦ ਦੀ ਲੋੜ ਹੋਵੇ।
ਮਗਰਮੱਛ ਪਾਣੀ ਵਿੱਚ ਰਹਿਣ ਵਾਲਾ ਇੱਕ ਖਤਰਨਾਕ ਜਾਨਵਰ ਹੈ; ਜੇਕਰ ਕੋਈ ਇਸਦੇ ਪੰਜੇ ਵਿੱਚ ਫਸ ਜਾਂਦਾ ਹੈ, ਤਾਂ ਸਮਝ ਲਓ ਕਿ ਇਹ ਜ਼ਾਲਮ ਸ਼ਿਕਾਰੀ ਯਮਰਾਜ ਦੇ ਦਰਸ਼ਨ ਕਰਵਾ ਕੇ ਹੀ ਦਮ ਲਵੇਗਾ। ਇਹੀ ਕਾਰਨ ਹੈ ਕਿ ‘ਜੰਗਲ ਦਾ ਰਾਜਾ’, ਸ਼ੇਰ ਵੀ ਇਸ ਤੋਂ ਦੂਰੀ ਬਣਾਈ ਰੱਖਣਾ ਬਿਹਤਰ ਸਮਝਦਾ ਹੈ। ਮਗਰਮੱਛ ਆਪਣੀ ਬੁੱਧੀ ਅਤੇ ਸ਼ਿਕਾਰ ਦੀਆਂ ਰਣਨੀਤੀਆਂ ਲਈ ਜਾਣੇ ਜਾਂਦੇ ਹਨ। ਪਰ ਹੁਣ ਇਸ ਖ਼ਤਰਨਾਕ ਜਾਨਵਰ ਬਾਰੇ ਸੋਸ਼ਲ ਮੀਡੀਆ ‘ਤੇ ਅਜਿਹਾ ਦਾਅਵਾ ਕੀਤਾ ਗਿਆ ਹੈ, ਜਿਸ ਬਾਰੇ ਜਾਣ ਕੇ ਲੋਕ ਸੋਚਣ ਲਈ ਮਜਬੂਰ ਹੋ ਗਏ ਹਨ। ਇੱਕ ਵੀਡੀਓ ਵਾਇਰਲ ਹੋਇਆ ਹੈ, ਜੋ ਕਿ ਇੰਡੋਨੇਸ਼ੀਆ ਦਾ ਦੱਸਿਆ ਜਾ ਰਿਹਾ ਹੈ। ਇਸ ਨੂੰ ਸਾਂਝਾ ਕਰਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੋਂ ਦੇ ਮਗਰਮੱਛ ਮਨੁੱਖਾਂ ਨੂੰ ਲੁਭਾ ਕੇ ਸ਼ਿਕਾਰ ਕਰਨ ਦਾ ਇੱਕ ਨਵਾਂ ਤਰੀਕਾ ਅਪਣਾ ਰਹੇ ਹਨ।
ਇੰਡੋਨੇਸ਼ੀਆ ਦੇ ਖਾਰੇ ਪਾਣੀ ਦੇ ਮਗਰਮੱਛਾਂ ਨੇ ਮਨੁੱਖਾਂ ਨੂੰ ਨਦੀ ਵਿੱਚ ਲੁਭਾਉਣ ਲਈ ਡੁੱਬਣ ਦਾ ਦਿਖਾਵਾ ਕਰਨਾ ਸਿੱਖ ਲਿਆ ਹੈ, ਇੱਕ ਦਾਅਵਾ ਕੀਤਾ ਗਿਆ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਮਗਰਮੱਛ ਦੇ ਪੰਜੇ ਡੁੱਬਦੇ ਦਿਖਾਈ ਦੇ ਰਹੇ ਹਨ। ਇਸਨੂੰ ਦੇਖ ਕੇ ਇੰਝ ਲੱਗੇਗਾ ਜਿਵੇਂ ਕੋਈ ਵਿਅਕਤੀ ਡੁੱਬ ਰਿਹਾ ਹੋਵੇ ਅਤੇ ਉਸਨੂੰ ਮਦਦ ਦੀ ਲੋੜ ਹੋਵੇ। ਕਿਹਾ ਜਾ ਰਿਹਾ ਹੈ ਕਿ ਮਗਰਮੱਛ ਹੁਣ ਇਸ ਤਕਨੀਕ ਦੀ ਵਰਤੋਂ ਕਰਕੇ ਮਨੁੱਖਾਂ ਨੂੰ ਆਪਣਾ ਸ਼ਿਕਾਰ ਕਰਨ ਲਈ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਵੀਡੀਓ ਇੱਥੇ ਦੇਖੋ, ਮਗਰਮੱਛਾਂ ਨੇ ਮਨੁੱਖਾਂ ਨੂੰ ਲੁਭਾਉਣ ਲਈ ਬਣਾਇਆ ਇਹ ਪਲਾਨ
Crocodiles in Indonesia have learned to pretend to drown in order to lure humans in to the water to eat them 🤯🐊 pic.twitter.com/YrMFodvNvC
— Daily Loud (@DailyLoud) January 8, 2025
ਇਹ ਵੀ ਪੜ੍ਹੋ
ਮਗਰਮੱਛਾਂ ਦੀ ਸ਼ਾਤਿਰ ਸ਼ਿਕਾਰ ਰਣਨੀਤੀ ਨਾਲ ਸਬੰਧਤ ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਹਾਲਾਂਕਿ, ਲੋਕਾਂ ਦੇ ਵਿਚਾਰ ਵੰਡੇ ਹੋਏ ਹਨ। ਵੀਡੀਓ ਦੇਖਣ ਤੋਂ ਬਾਅਦ ਜਿੱਥੇ ਬਹੁਤ ਸਾਰੇ ਯੂਜ਼ਰ ਹੈਰਾਨ ਹਨ, ਉੱਥੇ ਹੀ ਕਈ ਯੂਜ਼ਰ ਸਵਾਲ ਕਰ ਰਹੇ ਹਨ ਕਿ ਅਜਿਹਾ ਕਰਨ ਪਿੱਛੇ ਉਸਦਾ ਅਸਲ ਮਨੋਰਥ ਕੀ ਸੀ, ਇਹ ਕਿਵੇਂ ਸਮਝਿਆ ਜਾਵੇ।
ਇੱਕ ਯੂਜ਼ਰ ਨੇ ਕੂਮੈਂਟਸ ਕੀਤਾ, ਮਗਰਮੱਛਾਂ ਦਾ ਆਇਡੀਆ ਤਾਂ ਜੋਰਦਾਰ ਹੈ, ਪਰ ਅਸੀਂ ਕਿਵੇਂ ਵਿਸ਼ਵਾਸ ਕਰ ਸਕਦੇ ਹਾਂ ਕਿ ਉਹ ਮਨੁੱਖਾਂ ਨੂੰ ਲੁਭਾਉਣ ਲਈ ਅਜਿਹਾ ਕਰ ਰਹੇ ਹਨ। ਇੱਕ ਹੋਰ ਯੂਜ਼ਰ ਨੇ ਕਿਹਾ, ਮੰਨ ਲਓ ਕਿ ਉਹ ਅਜਿਹਾ ਕਰ ਰਹੇ ਹਨ, ਫਿਰ ਕੋਈ ਸਬੂਤ ਦਿਖਾਓ। ਇੱਕ ਤੀਜੇ ਯੂਜ਼ਰ ਨੇ ਹੈਰਾਨ ਹੋ ਕੇ ਕੁਮੈਂਟਸ ਕੀਤਾ, ਕੀ ਇਹ ਸੱਚ ਹੈ? ਇੱਕ ਹੋਰ ਯੂਜ਼ਰ ਨੇ ਲਿਖਿਆ, ਇੰਡੋਨੇਸ਼ੀਆ ਦੇ ਮਗਰਮੱਛ ਬਹੁਤ ਚਲਾਕ ਨਿਕਲੇ। ਇੱਕ ਹੋਰ ਯੂਜ਼ਰ ਨੇ ਕਿਹਾ, ਓ ਐਮ ਜੀ! ਦੂਰੋਂ ਦੇਖਣ ‘ਤੇ ਇਹ ਮਨੁੱਖੀ ਹੱਥ ਜਾਪਦੇ ਹਨ। ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਕੋਈ ਨਾ ਕੋਈ ਜ਼ਰੂਰ ਆਪਣੀ ਜਾਨ ਗੁਆ ਦੇਵੇਗਾ।