AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: ਚਾਹ ਪੀਣ ਤੋਂ ਬਾਅਦ ਕੁੱਲ੍ਹੜ ਵੀ ਖਾ ਗਈ ਕੁੜੀ, ਇੰਟਰਨੈੱਟ ‘ਤੇ ਵਾਇਰਲ ਹੋਇਆ ਇਹ ਵੀਡੀਓ

Viral Video: ਤੁਸੀਂ ਕੁੱਲ੍ਹੜ ਵਾਲੀ ਚਾਹ ਤਾ ਪੀਤੀ ਹੀ ਹੋਵੇਗੀ, ਪਰ ਕੀ ਤੁਸੀਂ ਵੀ ਚਾਹ ਪੀਣ ਤੋਂ ਬਾਅਦ ਕੁੱਲ੍ਹੜ ਖਾ ਜਾਂਦੇ ਹੋ? ਨਹੀਂ ਨਾ, ਪਰ ਇਸ ਕੁੜੀ ਨੂੰ ਦੇਖੋ, ਇਹ ਰੇਲਗੱਡੀ ਵਿੱਚ ਬੈਠੀ ਕੁੱਲ੍ਹੜ ਵਾਲੀ ਚਾਹ ਪੀਣ ਤੋਂ ਬਾਅਦ, ਕੁੱਲ੍ਹੜ ਨੂੰ ਹੀ ਟੁਕੜਿਆਂ ਵਾਂਗ ਕੱਟ- ਕੱਟ ਕੇ ਖਾਣ ਲੱਗ ਪਈ। ਇਸ ਨਜ਼ਾਰੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

Viral Video: ਚਾਹ ਪੀਣ ਤੋਂ ਬਾਅਦ ਕੁੱਲ੍ਹੜ ਵੀ ਖਾ ਗਈ ਕੁੜੀ, ਇੰਟਰਨੈੱਟ 'ਤੇ ਵਾਇਰਲ ਹੋਇਆ ਇਹ ਵੀਡੀਓ
ਚਾਹ ਪੀਣ ਤੋਂ ਬਾਅਦ ਕੁੱਲ੍ਹੜ ਵੀ ਖਾ ਗਈ ਕੁੜੀ, ਇੰਟਰਨੈੱਟ ‘ਤੇ ਵਾਇਰਲ ਹੋਇਆ ਵੀਡੀਓ
tv9-punjabi
| Updated On: 20 Feb 2026 10:49 AM IST

ਰੇਲਗੱਡੀਆਂ ਵਿੱਚ, ਚਾਹ ਆਮ ਤੌਰ ‘ਤੇ ਕਾਗਜ਼ ਦੇ ਕੱਪਾਂ ਵਿੱਚ ਦਿੱਤੀ ਜਾਂਦੀ ਹੈ, ਜਿਸਨੂੰ ਲੋਕ ਬਾਅਦ ‘ਚ ਕੂੜੇਦਾਨ ਵਿੱਚ ਸੁੱਟ ਦਿੰਦੇ ਹਨ। ਹਾਲਾਂਕਿ, ਕਈ ਵਾਰ ਤੁਹਾਨੂੰ ਕੁੱਲ੍ਹੜ ਵਾਲੀ ਚਾਹ ਵੀ ਪੀਣ ਨੂੰ ਮਿਲ ਜਾਂਦੀ ਹੈ। ਉਂਝ ਤਾ ਹਰ ਕੋਈ ਆਮ ਤੌਰ ‘ਤੇ ਕੁੱਲ੍ਹੜ ਵਿੱਚ ਚਾਹ ਪੀਣ ਤੋਂ ਬਾਅਦ ਕੂੜੇਦਾਨ ਵਿੱਚ ਸੁੱਟ ਦਿੰਦਾ ਹੈ, ਪਰ ਇਨੀ ਦਿਨੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਵਿੱਚ, ਇੱਕ ਕੁੜੀ ਚਾਹ ਪੀਣ ਤੋਂ ਬਾਅਦ ਕੁੱਲ੍ਹੜ ਖਾਂਦੀ ਦਿਖਾਈ ਦੇ ਰਹੀ ਹੈ। ਇਹ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਨਜ਼ਾਰਾ ਹੈ, ਜਿਸਨੇ ਇੰਟਰਨੈੱਟ ‘ਤੇ ਬਹਿਸ ਛੇੜ ਦਿੱਤੀ ਹੈ।

ਇਹ ਵੀਡੀਓ ਇੱਕ ਟ੍ਰੇਨ ਦੇ ਜਨਰਲ ਡੱਬੇ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਯਾਤਰੀ ਬੈਠੇ ਦਿਖਾਈ ਦਿੰਦੇ ਹਨ। ਉਨ੍ਹਾਂ ਵਿੱਚੋਂ ਇੱਕ ਅਜਿਹੀ ਕੁੜੀ ਹੁੰਦੀ ਹੈ ਜਿਸ ਨੇ ਆਪਣੇ ਅਜੀਬ ਵਿਵਹਾਰ ਨਾਲ ਲੋਕਾਂ ਦਾ ਧਿਆਨ ਆਪਣੇ ਵਲ ਖਿੱਚਿਆ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਦਰਅਸਲ, ਉਸਨੇ ਚਾਹ ਪੀਣ ਤੋਂ ਬਾਅਦ, ਕੁੱਲ੍ਹੜ ਨੂੰ ਵੀ ਖਾਣਾ ਸ਼ੁਰੂ ਕਰ ਦਿੱਤਾ। ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਕੁੜੀ ਕਿਵੇਂ ਮਜੇ ਨਾਲ ਕੁੱਲ੍ਹੜ ਨੂੰ ਕੱਟ- ਕੱਟ ਕੇ ਖਾ ਰਹੀ ਹੈ। ਉਂਝ ਤਾ ਬਹੁਤ ਸਾਰੇ ਲੋਕਾਂ ਨੇ ਬਚਪਨ ਵਿੱਚ ਮਿੱਟੀ ਖਾਧੀ ਹੋਵੇਗੀ, ਪਰ ਵੱਡੇ ਹੋਣ ਤੋਂ ਬਾਅਦ, ਕੋਈ ਇਸ ਤਰ੍ਹਾਂ ਮਿੱਟੀ ਦੇ ਕੁੱਲ੍ਹੜ ਨੂੰ ਕੱਟ ਕੇ ਖਾਣ ਲੱਗ ਪਵੇ ਅਜਿਹਾ ਨਜ਼ਾਰਾ ਤੁਸੀਂ ਸ਼ਾਇਦ ਹੀ ਪਹਿਲਾਂ ਕਦੇ ਦੇਖਿਆ ਹੋਵੇਗਾ।

ਲੱਖਾਂ ਵਾਰ ਦੇਖਿਆ ਜਾ ਚੁੱਕਾ ਵੀਡੀਓ

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ priya_mishra__017 ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ 40 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਿਸ ਨੂੰ 38,000 ਤੋਂ ਵੱਧ ਲੋਕਾਂ ਨੇ ਲਾਈਕ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਂਝੀਆਂ ਕੀਤੀਆਂ ਹਨ।

ਵੀਡੀਓ ਦੇਖ ਕੇ, ਕਿਸੇ ਨੇ ਮਜ਼ਾਕ ਵਿੱਚ ਟਿੱਪਣੀ ਕੀਤੀ, “ਇਸ ਕੁੜੀ ਨੇ ਕੁੱਲੜ ਨੂੰ ਬ੍ਰੇਡ ਸਮਝ ਲਿਆ।” ਇੱਕ ਹੋਰ ਯੂਜ਼ਰ ਨੇ ਕਿਹਾ, “ਇਹ ਪਿੰਡ ਦੀ ਮਿੱਟੀ ਹੈ, ਸੁਆਦ ਤਾ ਬਣਦਾ ਹੈ।” ਇਸੇ ਤਰ੍ਹਾਂ, ਇੱਕ ਹੋਰ ਯੂਜ਼ਰ ਨੇ ਲਿਖਿਆ, “ਇਸੇ ਕਰਕੇ ਅੱਜਕੱਲ੍ਹ ਮਿੱਟੀ ਦੇ ਕੁੱਲੜ ਨਹੀਂ ਮਿਲ ਰਹੇ ਹਨ।” ਇੱਕ ਹੋਰ ਨੇ ਲਿਖਿਆ, “ਇਸੇ ਕਰਕੇ ਕੁੱਲੜ ਵਾਲੀ ਚਾਹ ਮਹਿੰਗੀ ਹੁੰਦੀ ਜਾ ਰਹੀ ਹੈ।” ਇੱਕ ਹੋਰ ਯੂਜ਼ਰ ਨੇ ਤਾਂ ਇਹ ਵੀ ਲਿਖਿਆ, “ਉਸਨੂੰ ਖਾਣ ਲਈ ਕੁਝ ਦਿਓ, ਨਹੀਂ ਤਾਂ ਇਸ ਤੋਂ ਬਾਅਦ ਉਹ ਟ੍ਰੇਨ ਨੂੰ ਹੀ ਖਾਣਾ ਸ਼ੁਰੂ ਕਰ ਦੇਵੇਗੀ।”

ਇੱਥੇ ਦੇਖੋ ਵੀਡੀਓ

Follow Us
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...