Viral Video: ਗਾਂ ਨੇ ਇੰਝ ਸਮਝਦਾਰੀ ਨਾਲ ਤੋੜਿਆ ਕਿੱਲਾ, ਵੇਖ ਕੇ ਦਿਮਾਗਦਾਰ ਵੀ ਹੋ ਜਾਣਗੇ ਹੈਰਾਨ
ਮੰਨਿਆ ਜਾਂਦਾ ਹੈ ਕਿ ਇਸ ਧਰਤੀ 'ਤੇ ਸਭ ਤੋਂ ਵੱਧ ਸਮਝਦਾਰ ਪ੍ਰਾਣੀ ਮਨੁੱਖ ਹੀ ਹੈ। ਹਾਲਾਂਕਿ ਕਈ ਵਾਰ ਜਾਨਵਰ ਅਜਿਹੇ ਕੰਮ ਕਰ ਜਾਂਦੇ ਹਨ ਕਿ ਇਨਸਾਨ ਵੀ ਉਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਹੀ ਵੀਡੀਓ ਕਾਫੀ ਤੋਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਗਾਂ ਦੀ ਸਮਝ ਦੇਖ ਕੇ ਲੋਕ ਹੈਰਾਨ ਹਨ। ਇਸ ਵੀਡੀਓ ਨੂੰ @TheFigen_ ਨਾਂ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ।

ਇਨਸਾਨਾਂ ਦੀ ਸਮਝਦਾਰੀ ਦੀ ਤਾਂ ਹਰ ਕੋਈ ਚਰਚਾ ਕਰਦਾ ਹੈ, ਪਰ ਜੇਕਰ ਕੋਈ ਜਾਨਵਰ ਅਜਿਹੀ ਸਮਝਦਾਰੀ ਭਰਿਆ ਕੰਮ ਕਰ ਦੇਵੇ, ਜਿਸ ਬਾਰੇ ਇਨਸਾਨਾਂ ਨੇ ਸੋਚਿਆ ਵੀ ਨਾ ਹੋਵੇ ਤਾ ਫੇਰ ਉਸ ਖ਼ਬਰ ਦਾ ਵਾਇਰਲ ਹੋਣਾ ਤਾ ਯਕੀਨੀ ਹੀ ਹੈ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਬੜੀ ਹੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਗਾਂ ਨੂੰ ਇੱਕ ਕਿੱਲੇ ਨਾਲ ਬੰਨ੍ਹਿਆ ਹੋਇਆ ਹੈ। ਪਰ ਸ਼ਾਇਦ ਇਸ ਗਾਂ ਨੂੰ ਖੁਦ ਨੂੰ ਬੰਨ੍ਹਣਾ ਪਸੰਦ ਨਹੀਂ ਹੈ। ਖੁਦ ਨੂੰ ਛੁਡਾਉਣ ਲਈ ਉਹ ਅਜਿਹਾ ਜੁਗਾੜ ਲਗਾਉਂਦੀ ਹੈ ਕਿ ਕੋਈ ਵੀ ਵੇਖ ਕੇ ਹੈਰਾਨ ਰਹਿ ਜਾਵੇ।
Very clever 💕pic.twitter.com/Eo6rdX15eu
— Figen (@TheFigen_) October 22, 2023
ਯੂਜ਼ਰਸ ਕਰ ਰਹੇ ਗਾਂ ਦੀ ਸਮਝਦਾਰੀ ਦੀ ਤਾਰੀਫ਼
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਗਾਂ ਆਪਣੇ ਆਪ ਨੂੰ ਕਿੱਲੋਂ ‘ਚੋਂ ਛੁਡਾਉਂਦੀ ਹੈ ਤਾਂ ਉਹ ਖੁਸ਼ੀ-ਖੁਸ਼ੀ ਇਧਰ-ਉਧਰ ਭੱਜਣ ਲੱਗਦੀ ਹੈ। ਗਾਂ ਭਾਵੇਂ ਕਿੱਲੋਂ ਤੋਂ ਆਜ਼ਾਦ ਹੋ ਗਈ ਸੀ, ਪਰ ਉਸਤੋਂ ਬਾਅਦ ਵੀ ਕਿੱਲਾਂ ਉਸਦੇ ਸਿੰਗਾਂ ਨਾਲ ਲਟਕਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਗਾਂ ਦੇ ਤੇਜ਼ ਦਿਮਾਗ ਦੀ ਤਾਰੀਫ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਜਾਨਵਰ ਵੀ ਆਜ਼ਾਦ ਹੋਣਾ ਚਾਹੁੰਦੇ ਹਨ।’ ਜਦੋਂ ਕਿ ਇਕ ਹੋਰ ਯੂਜ਼ਰ ਨੇ ਕਿਹਾ, ‘ਲਗਦਾ ਹੈ ਇਸ ਗਾਂ ਨੇ ਆਇਰਨ ਮੈਨ 2 ਦੇਖੀ ਹੋਵੇਗੀ।’