AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕਾਰ ਨਾਲ ਖੁੱਦ ਨੂੰ ਜ਼ਿੰਦਾ ਦਫਨਾਇਆ, ਰੂਸੀ ਸ਼ਖਸ ਨੇ ਅਜੀਬ ਤਰੀਕੇ ਨਾਲ ਮਨਾਇਆ ਨਵਾਂ ਸਾਲ; ਵਾਇਰਲ ਹੋਇਆ Video

Viral Video: ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰੂਸ ਦੇ ਇਕ ਸ਼ਖਸ ਨੇ ਆਪਣੀ ਕਾਰ ਸਮੇਤ ਖੁਦ ਨੂੰ ਸਿਰਫ ਇਸ ਲਈ ਜ਼ਿੰਦਾ ਦਫਨ ਕਰ ਲਿਆ ਕਿਉਂਕਿ ਉਹ ਸ਼ਾਂਤੀਪੂਰਨ ਮਾਹੌਲ ਵਿੱਚ ਨਵਾਂ ਸਾਲ ਮਨਾਉਣਾ ਚਾਹੁੰਦਾ ਸੀ। Evgeny Chebotarev ਨਾਂਅ ਦੇ ਇਸ ਸ਼ਖਸ ਨੇ ਆਪਣੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।

ਕਾਰ ਨਾਲ ਖੁੱਦ ਨੂੰ ਜ਼ਿੰਦਾ ਦਫਨਾਇਆ, ਰੂਸੀ ਸ਼ਖਸ ਨੇ ਅਜੀਬ ਤਰੀਕੇ ਨਾਲ ਮਨਾਇਆ ਨਵਾਂ ਸਾਲ; ਵਾਇਰਲ ਹੋਇਆ Video
tv9-punjabi
| Updated On: 03 Jan 2025 18:27 PM IST
Share

ਨਵੇਂ ਸਾਲ ਨੂੰ ਮਨਾਉਣ ਦੇ ਤਰੀਕੇ ਵੱਖ-ਵੱਖ ਹੋ ਸਕਦੇ ਹਨ ਪਰ ਰੂਸ ਤੋਂ ਵਾਇਰਲ ਹੋਈ ਇਹ ਘਟਨਾ ਸੱਚਮੁੱਚ ਹੈਰਾਨ ਕਰਨ ਵਾਲੀ ਹੈ। Evgeny Chebotarev ਨਾਂਅ ਦੇ ਸ਼ਖਸ ਨੇ ਆਪਣੀ ਕਾਰ ਸਮੇਤ ਖੁਦ ਨੂੰ ਜ਼ਿੰਦਾ ਦਫਨ ਕਰਨ ਵਰਗਾ ਸਟੰਟ ਕਰਕੇ ਇੰਟਰਨੈੱਟ ‘ਤੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਘਟਨਾ ਦੀ ਵੀਡੀਓ ਨੂੰ ਦੇਖ ਕੇ ਯੂਜ਼ਰਸ ਦੰਗ ਰਹਿ ਗਏ ਹਨ। ਜ਼ਿਆਦਾਤਰ ਲੋਕਾਂ ਨੇ ਇਸ ਨੂੰ ਖਤਰਨਾਕ ਅਤੇ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ। ਕਿਉਂਕਿ, ਅਜਿਹੇ ਸਟੰਟ ਘਾਤਕ ਹੋ ਸਕਦੇ ਹਨ।

Evgeny Chebotarev ਨੇ ਲੋਕਾਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੀ ਇਕ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ, ਜਿਸ ਵਿੱਚ ਕੁਝ ਲੋਕ ਉਸ ਨੂੰ ਇਕ ਚਿੱਟੇ ਰੰਗ ਦੀ ਕਾਰ ਦੇ ਨਾਲ ਇਕ ਖੇਤ ਵਿੱਚ ਦੱਬਦੇ ਹੋਏ ਦਿਖਾਈ ਦੇ ਰਹੇ ਹਨ। Evgeny ਨੇ ਲਿਖਿਆ, ਇੱਥੇ ਕੁਝ ਇੰਟਰਨੈੱਟ ਕੰਮ ਕਰ ਰਿਹਾ ਹੈ ਅਤੇ ਹਵਾ ਵੀ ਹੈ। ਪਰ ਮੈਂ ਤੁਹਾਨੂੰ ਇਹ ਨਹੀਂ ਦੱਸਾਂਗਾ ਕਿ ਮੈਨੂੰ ਕਿੱਥੇ ਦਫ਼ਨਾਇਆ ਗਿਆ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰੂਸ ਦੇ ਇਸ ਸ਼ਖਸ ਨੇ ਇਹ ਖ਼ਤਰਨਾਕ ਸਟੰਟ ਸਿਰਫ਼ ਇਸ ਲਈ ਕੀਤਾ ਕਿਉਂਕਿ ਉਹ ਕੁਝ ਸਮਾਂ ਲੋਕਾਂ ਤੋਂ ਦੂਰ ਸ਼ਾਂਤ ਮਾਹੌਲ ਵਿੱਚ ਰਹਿ ਕੇ ਨਵਾਂ ਸਾਲ ਮਨਾਉਣਾ ਚਾਹੁੰਦਾ ਸੀ। Evgeny ਨੇ ਆਪਣੀ ਪੋਸਟ ‘ਚ ਲੋਕਾਂ ਨੂੰ ਕਿਹਾ ਕਿ ਉਹ ਕੁਝ ਸਮੇਂ ਲਈ ਬ੍ਰੇਕ ਲੈਣਾ ਚਾਹੁੰਦਾ ਹਾਂ।

ਸਟੰਟਮੈਨ ਹੈ ਸ਼ਖਸ

1.3 ਮਿਲੀਅਨ ਲੋਕ Evgeny ਨੂੰ ਇੰਸਟਾਗ੍ਰਾਮ @chebotarev_evgeny ‘ਤੇ ਫਾਲੋ ਕਰਦੇ ਹਨ। ਉਹ ਅਜਿਹੇ ਜਾਨਲੇਵਾ ਸਟੰਟ ਕਰਨ ਲਈ ਮਸ਼ਹੂਰ ਹੈ। 1 ਜਨਵਰੀ ਨੂੰ ਸ਼ੇਅਰ ਕੀਤੀ ਗਈ ਉਨ੍ਹਾਂ ਦੀ ਇਸ ਰੀਲ ਨੂੰ ਹੁਣ ਤੱਕ 23 ਲੱਖ ਲੋਕ ਪਸੰਦ ਕਰ ਚੁੱਕੇ ਹਨ। ਹਾਲਾਂਕਿ ਇਸ ਵਾਰ ਪ੍ਰਸ਼ੰਸਕ ਉਸ ਨੂੰ ਜ਼ਿੰਦਾ ਦਫਨ ਕਰਨ ਵਰਗੇ ਸਟੰਟ ਕਰਦੇ ਦੇਖ ਕੇ ਦੰਗ ਰਹਿ ਗਏ ਹਨ।

ਸ਼ੋਸ਼ਲ ਮੀਡੀਆ ‘ਤੇ ਲੋਕਾ ਦੀ ਪ੍ਰਤੀਕਿਰਿਆ

ਇਹ ਵੀ ਪੜ੍ਹੌਂ- ChatGPT ਨਹੀਂ ਬਾਜ਼ਾਰ ਵਿੱਚ ਛਾਈ ChaiGPT, ਸਟਾਲ ਦੀ ਫੋਟੋ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵਾਇਰਲ

ਇਕ ਯੂਜ਼ਰ ਨੇ ਕਮੈਂਟ ਕੀਤਾ, ਇਸ ਤਰ੍ਹਾਂ ਕੰਟੈਂਟ ਕਾਰਨ ਲੋਕ ਆਪਣੀ ਜਾਨ ਗੁਆ ​​ਦਿੰਦੇ ਹਨ। ਇਕ ਹੋਰ ਯੂਜ਼ਰ ਨੇ ਕਿਹਾ, ਇਹ ਤਾਂ ਠੀਕ ਹੈ ਬਾਬਾ, ਪਰ ਤੁਸੀਂ ਬਾਥਰੂਮ ਜਾਣ ਬਾਰੇ ਕੀ ਸੋਚਿਆ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਇਸ ਬੇਵਕੂਫੀ ਨੂੰ ਕੀ ਨਾਂਅ ਦੇਵਾਂ?

Follow Us
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ...
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ...
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...