Viral Video: ਜਦੋਂ ਅਫਰੀਕਾ ਦੇ ਹਦਜ਼ਾਬੇ ਕਬੀਲੇ ਨੇ ਪਹਿਲੀ ਵਾਰ ਪੀਤੀ ਫੈਂਟਾ, ਦੇਖਣ ਵਾਲਾ ਸੀ ਰਿਐਕਸ਼ਨ
Hadzabe Tribe Trying Fanta For The First Time: ਇਹ ਵੀਡੀਓ @insidehistory ਨਾਮ ਦੇ ਇੰਸਟਾਗ੍ਰਾਮ ਪੇਜ ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਕੈਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਇਹ ਤਨਜ਼ਾਨੀਆ ਦੀ ਹਦਜ਼ਾਬੇ ਜਨਜਾਤੀ ਦੇ ਲੋਕਾਂ ਨਾਲ ਬਿਤਾਇਆ ਹਲਕਾ-ਫੁਲਕਾ ਪਲ ਹੈ, ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਇਹ ਫਿਜ਼ੀ ਆਰੇਂਜ ਡ੍ਰਿੰਕ ਪੀਣ ਨੂੰ ਮਿਲੀ।
Viral Video: ਅਫਰੀਕਾ ਦੀ ਇਕ ਦੂਰਦਰਾਜ਼ ਜਨਜਾਤੀ (African Tribes) ਦੇ ਲੋਕਾਂ ਦਾ ਇਹ ਕਿਊਟ ਵੀਡੀਓ ਸੋਸ਼ਲ ਮੀਡੀਆ ਤੇ ਧੂਮ ਮਚਾ ਰਿਹਾ ਹੈ, ਜਿਸ ਵਿੱਚ ਉਹ ਪਹਿਲੀ ਵਾਰ ਫੈਂਟਾ ਪੀਂਦੇ (Hadzabe Tribe Trying Fanta For First Time) ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਅਦਭੁੱਤ ਰਿਐਕਸ਼ਨ ਦੇਖਣ ਵਾਲਾ ਹੈ, ਜਿਸ ਤੇ ਇੰਟਰਨੈੱਟ ਯੂਜਰਸ ਰੱਜ ਕੇ ਪਿਆਰ ਲੁਟਾ ਰਹੇ ਹਨ।
ਇਹ ਵੀਡੀਓ ਇੰਸਟਾਗ੍ਰਾਮ ਤੇ @insidehistory ਪੇਜ ਤੋਂ ਸ਼ੇਅਰ ਕੀਤਾ ਗਿਆ ਹੈ ਅਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ਇਹ ਤਨਜ਼ਾਨੀਆ ਦੀ ਹਦਜ਼ਾਬੇ ਜਨਜਾਤੀ (Hadzabe Tribe Of Tanzania) ਦੇ ਲੋਕਾਂ ਦਾ ਇਕ ਹਲਕਾ-ਫੁਲਕਾ ਪਲ ਹੈ, ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਇਹ ਫਿਜ਼ੀ ਆਰੇਂਜ ਡ੍ਰਿੰਕ ਪੀਣ ਨੂੰ ਮਿਲੀ।
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਹਦਜ਼ਾਬੇ ਕਬੀਲੇ ਦਾ ਇਕ ਆਦਮੀ ਪਹਿਲਾਂ ਬਹੁਤ ਹੀ ਹੈਰਾਨੀ ਨਾਲ ਫੈਂਟਾ ਦੀ ਬੋਤਲ ਨੂੰ ਤੱਕਦਾ ਹੈ। ਕਿਉਂਕਿ ਉਸ ਨੂੰ ਬੋਤਲ ਖੋਲ੍ਹਣ ਦਾ ਤਰੀਕਾ ਨਹੀਂ ਪਤਾ ਹੁੰਦਾ, ਉਹ ਪਹਿਲਾਂ ਦੰਦ ਨਾਲ ਢੱਕਣ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ ਅਤੇ ਜਦੋਂ ਉਹ ਇਸਨੂੰ ਨਹੀਂ ਖੋਲ੍ਹ ਪਾਉਂਦਾ ਤਾਂ ਚਾਕੂ ਨਾਲ ਬੋਤਲ ਦਾ ਸਿਰਾ ਕੱਟ ਦਿੰਦਾ ਹੈ।
ਜਿਵੇਂ ਹੀ ਉਹ ਫੈਂਟਾ ਦਾ ਪਹਿਲਾ ਘੁੰਟ ਲੈਂਦਾ ਹੈ, ਉਸਦਾ ਰਿਐਕਸ਼ਨ ਦੇਖਣ ਵਾਲਾ ਹੁੰਦਾ ਹੈ ਜਿਵੇਂ ਉਸਨੂੰ ਜ਼ੋਰ ਦਾ ਝਟਕਾ ਲੱਗਿਆ ਹੋਵੇ! ਫਿਰ ਜਦੋਂ ਇੱਕ ਔਰਤ ਇਹ ਡ੍ਰਿੰਕ ਪੀਂਦੀ ਹੈ ਤਾਂ ਪਹਿਲਾਂ ਉਹ ਅਜੀਬ-ਜਹੀ ਸ਼ਕਲ ਬਣਾਉਂਦੀ ਹੈ ਪਰ ਡ੍ਰਿੰਕ ਉਸਨੂੰ ਇੰਨੀ ਵਧੀਆ ਲੱਗਦੀ ਹੈ ਕਿ ਉਹ ਲਗਾਤਾਰ ਘੁੱਟ ਤੇ ਘੁੱਟ ਪੀਂਦੀ ਜਾਂਦੀ ਹੈ। ਕੁੱਲ ਮਿਲਾ ਕੇ ਹਦਜ਼ਾਬੇ ਕਬੀਲੇ ਦੇ ਲੋਕਾਂ ਦਾ ਇਹ ਰਿਐਕਸ਼ਨ ਵੀਡੀਓ ਅਜਿਹਾ ਹੈ ਕਿ ਕੋਈ ਵੀ ਦੇਖ ਕੇ ਮੁਸਕਰਾਏ ਬਿਨਾਂ ਨਹੀਂ ਰਹਿ ਸਕਦਾ।
ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 23 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 56 ਹਜ਼ਾਰ ਤੋਂ ਵੱਧ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ। ਕੁਮੈਂਟ ਸੈਕਸ਼ਨ ਵਿੱਚ ਵੀ ਲੋਕਾਂ ਨੇ ਦਿਲ ਖੋਲ੍ਹ ਕੇ ਰਿਐਕਸ਼ਨਸ ਦਿੱਤੇ ਹੈ। ਇਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ ਔਰਤ ਤਾਂ ਬਿਲਕੁਲ ਬੱਚੀ ਬਣ ਗਈ।ਦੂਜੇ ਨੇ ਕਿਹਾ ਸੋਚੋ ਜੇ ਕਿਸੇ ਨੇ ਉਨ੍ਹਾਂ ਨੂੰ ਅੰਗੂਰ ਦਾ ਜੂਸ ਪਿਲਾ ਦਿੱਤਾ ਤਾਂ ਕੀ ਹੋਵੇਗਾ!
ਇਹ ਵੀ ਪੜ੍ਹੋ
ਹਾਲਾਂਕਿ, ਕੁਝ ਲੋਕਾਂ ਨੇ ਚਿੰਤਾ ਵੀ ਜਤਾਈ। ਇਕ ਯੂਜ਼ਰ ਨੇ ਲਿਖਿਆ ਭਰਾ,ਉਟਪਟਾਂਗ ਚੀਜ਼ਾਂ ਪਿਲਾ ਕੇ ਉਨ੍ਹਾਂ ਦੀ ਸਿਹਤ ਖਰਾਬ ਨਾ ਕਰੋ। ਦੂਜੇ ਨੇ ਕਿਹਾ ਕਿਰਪਾ ਕਰਕੇ ਉਨ੍ਹਾਂ ਦੀ ਸਿਹਤ ਦਾਅ ਤੇ ਨਾ ਲਾਓ।
ਇੱਥੇ ਵੇਖੋ ਵੀਡੀਓ, ਜਦੋਂ ਅਫਰੀਕੀ ਕਬੀਲੇ ਦੇ ਲੋਕਾਂ ਨੇ ਪਹਿਲੀ ਵਾਰ ਪੀਤੀ ਫੈਂਟਾ।
View this post on Instagram


