ਇੱਕ ਵਿਆਹ ਅਜਿਹਾ ਵੀ! ਵਿਅਕਤੀ ਨੇ ਆਪਸ ‘ਚ ਜੁੜੀਆਂ ਦੋ ਭੈਣਾਂ ਨਾਲ ਕਰਵਾਇਆ ਵਿਆਹ, 3 ਸਾਲ ਬਾਅਦ ਖੁੱਲਿਆ ਰਾਜ਼
ਐਬੀ ਅਤੇ ਬ੍ਰਿਟਨੀ ਹੈਂਸਲ ਨਾਮ ਦੀਆਂ ਦੋ ਭੈਣਾਂ ਹਨ, ਜੋ ਆਪਸ 'ਚ ਜੁੜੀਆਂ ਹੋਈਆ ਹਨ ਯਾਨੀ ਕਿ ਉਨ੍ਹਾਂ ਦੇ ਦੋ ਸਿਰ ਹਨ, ਪਰ ਧੜ ਇੱਕੋ ਹੈ। ਹੁਣ ਇਹ ਦੋਵੇਂ ਭੈਣਾਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਭੈਣਾਂ ਨੇ ਤਿੰਨ ਸਾਲ ਪਹਿਲਾਂ ਜੋਸ਼ ਬੌਲਿੰਗ ਨਾਂ ਦੇ ਵਿਅਕਤੀ ਨਾਲ ਵਿਆਹ ਕੀਤਾ ਸੀ, ਜਿਸ ਦਾ ਖੁਲਾਸਾ ਹੁਣ ਹੋਇਆ ਹੈ।
ਦੁਨੀਆਂ ਵਿੱਚ ਚਮਤਕਾਰ ਹੁੰਦੇ ਰਹਿੰਦੇ ਹਨ ਅਤੇ ਕਈ ਚਮਤਕਾਰ ਅਜਿਹੇ ਹੁੰਦੇ ਹਨ ਜਿਨ੍ਹਾਂ ਉੱਤੇ ਵਿਸ਼ਵਾਸ ਕਰਨਾ ਔਖਾ ਹੋ ਜਾਂਦਾ ਹੈ। ਤੁਸੀਂ ਜੁੜਵਾਂ ਬੱਚਿਆਂ ਦੇ ਜਨਮ ਬਾਰੇ ਤਾਂ ਦੇਖਿਆ ਜਾਂ ਸੁਣਿਆ ਹੀ ਹੋਵੇਗਾ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਬੱਚੇ ਅਜੀਬ ਤਰੀਕੇ ਨਾਲ ਪੈਦਾ ਹੁੰਦੇ ਹਨ, ਯਾਨੀ ਕੁਝ ਤਿੰਨ ਜਾਂ ਚਾਰ ਲੱਤਾਂ ਨਾਲ ਪੈਦਾ ਹੁੰਦੇ ਹਨ ਅਤੇ ਕੁਝ ਦੋ ਸਿਰ ਅਤੇ ਇੱਕ ਧੜ ਨਾਲ ਪੈਦਾ ਹੁੰਦੇ ਹਨ। ਅਜਿਹੇ ਮਾਮਲੇ ਅਕਸਰ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਹਾਲਾਂਕਿ ਡਾਕਟਰਾਂ ਦਾ ਮੰਨਣਾ ਹੈ ਕਿ ਦੋ ਸਿਰਾਂ ਅਤੇ ਇੱਕ ਧੜ ਨਾਲ ਪੈਦਾ ਹੋਏ ਬੱਚੇ ਜ਼ਿਆਦਾ ਦੇਰ ਨਹੀਂ ਜੀਉਂਦੇ, ਪਰ ਬਹੁਤ ਸਾਰੇ ਬੱਚੇ ਜਿਉਂਦੇ ਰਹਿੰਦੇ ਹਨ। ਅਜਿਹੀਆਂ ਦੋ ਜੁੜਵਾ ਭੈਣਾਂ ਦੀ ਕਹਾਣੀ ਇਸ ਸਮੇਂ ਕਾਫੀ ਚਰਚਾ ‘ਚ ਹੈ।
ਇਨ੍ਹਾਂ ਦੋ ਭੈਣਾਂ ਦੇ ਨਾਂ ਐਬੀ ਅਤੇ ਬ੍ਰਿਟਨੀ ਹੇਂਸਲ ਹਨ। ਉਹ ਆਪਸ ਵਿਚ ਜੁੜੀਆਂ ਹੋਈਆਂ ਹਨ। ਉਨ੍ਹਾਂ ਦੇ ਦੋ ਸਿਰ ਹਨ, ਜਦੋਂ ਕਿ ਧੜ ਇੱਕ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਦੋਵੇਂ ਭੈਣਾਂ ਪਹਿਲੀ ਵਾਰ 1996 ‘ਚ ਓਪਰਾ ਵਿਨਫਰੇ ਦੇ ਸ਼ੋਅ ‘ਤੇ ਨਜ਼ਰ ਆਈਆਂ ਸਨ। ਉਨ੍ਹਾਂ ‘ਤੇ ਇਕ ਵਿਸ਼ੇਸ਼ ਟੀਵੀ ਸ਼ੋਅ ਵੀ ਬਣਾਇਆ ਗਿਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਉਹ ਕਿਵੇਂ ਆਮ ਲੋਕਾਂ ਵਾਂਗ ਆਪਣੀ ਜ਼ਿੰਦਗੀ ਜੀਅ ਰਹੀਆਂ ਹਨ ਅਤੇ ਬਹੁਤ ਖੁਸ਼ ਹੈ।
ਤਿੰਨੋਂ ਵਿਆਹ ਕਰਕੇ ਖੁਸ਼ ਹਨ
ਦੋਵਾਂ ਭੈਣਾਂ ਦੀ ਉਮਰ ਇਸ ਸਮੇਂ 34 ਸਾਲ ਹੈ ਅਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਹ ਵਿਆਹੀਆਂ ਵੀ ਹਨ। ਖਬਰਾਂ ਮੁਤਾਬਕ ਉਨ੍ਹਾਂ ਦੇ ਵਿਆਹ ਨੂੰ ਤਿੰਨ ਸਾਲ ਹੋ ਚੁੱਕੇ ਹਨ ਪਰ ਇਹ ਗੱਲ ਹੁਣੇ ਹੀ ਸਾਹਮਣੇ ਆਈ ਹੈ। ਇਨ੍ਹਾਂ ਜੁੜਵਾਂ ਭੈਣਾਂ ਦਾ ਵਿਆਹ ਉਸ ਵਿਅਕਤੀ ਨਾਲ ਹੋਇਆ ਹੈ, ਜਿਸ ਦਾ ਨਾਂ ਜੋਸ਼ ਬੌਲਿੰਗ ਹੈ। ਜੋਸ਼ ਪਹਿਲਾਂ ਅਮਰੀਕੀ ਫੌਜ ਵਿੱਚ ਸੀ, ਪਰ ਹੁਣ ਇੱਕ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰ ਰਿਹਾ ਹੈ। ਜੋਸ਼ ਆਪਣੀਆਂ ਦੋ ਪਤਨੀਆਂ ਐਬੀ ਅਤੇ ਬ੍ਰਿਟਨੀ ਨਾਲ ਮਿਨੇਸੋਟਾ ਵਿੱਚ ਰਹਿੰਦਾ ਹੈ।
ਜੋਸ਼ ਦਾ ਕਹਿਣਾ ਹੈ ਕਿ ਉਹ ਅਕਸਰ ਐਬੀ ਅਤੇ ਬ੍ਰਿਟਨੀ ਨਾਲ ਬਾਹਰ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਈਸਕ੍ਰੀਮ ਵੀ ਖੁਆਉਂਦੇ ਹਨ, ਕਿਉਂਕਿ ਉਨ੍ਹਾਂ ਨੂੰ ਆਈਸਕ੍ਰੀਮ ਬਹੁਤ ਪਸੰਦ ਹੈ। ਹਾਲਾਂਕਿ ਐਬੀ ਅਤੇ ਬ੍ਰਿਟਨੀ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਦੁਨੀਆ ਨਾਲ ਸਾਂਝੀਆਂ ਨਹੀਂ ਕਰਦੀਆਂ ਹਨ ਅਤੇ ਨਾ ਹੀ ਜੋਸ਼ ਉਨ੍ਹਾਂ ਬਾਰੇ ਕੁਝ ਦੱਸਦੇ ਹਨ, ਪਰ ਇਹ ਜ਼ਰੂਰ ਪਤਾ ਹੈ ਕਿ ਇਹ ਤਿੰਨੇ ਆਪਣੀ ਵਿਆਹੁਤਾ ਜ਼ਿੰਦਗੀ ਵਿੱਚ ਬਹੁਤ ਖੁਸ਼ ਹਨ।