ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਪੇਸ਼ੀ ਮੌਕੇ ਕੋਰਟ ਵਿੱਚ ਹੰਗਾਮਾ, ਦੇਖੋ ਵੀਡੀਓ
ਬੀਤੇ ਦਿਨ ਬਾਦਲ ਰੋਡ ਤੇ ਹਵਾਈ ਪੁਲ ਨੇੜਿਓਂ ਮਹਿਲਾ ਹੈੱਡ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਮਨਦੀਪ ਕੌਰ ਉਤੇ ਗੰਭੀਰ ਦੋਸ਼ ਲਾਉਣ ਵਾਲੀ ਗੁਰਮੀਤ ਉਰਫ਼ ਗਗਨ ਵਿਰੋਧ ਕਰਨ ਲਈ ਪੁੱਜੀ ਸੀ। ਗਗਨ ਦੀ ਆਪਣੇ ਪਤੀ ਬਲਜਿੰਦਰ ਸੋਨੂੰ ਨਾਲ ਤਕਰਾਰ ਹੋ ਗਈ। ਇਸ ਮੌਕੇ ਕਾਫੀ ਹੰਗਾਮਾ ਹੋਇਆ। ਪਤੀ ਅਤੇ ਪਤਨੀ ਨੇ ਇੱਕ ਦੂਜੇ ਦੇ ਥੱਪੜ ਜੜੇ। ਦੋਸ਼ ਹਨ ਕਿ ਸੋਨੂੰ ਲੇਡੀ ਕਾਂਸਟੇਬਲ ਨਾਲ ਰਹਿੰਦਾ ਸੀ।

ਬੰਠਿਡਾ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਮਨਦੀਪ ਕੌਰ ਉਤੇ ਗੰਭੀਰ ਦੋਸ਼ ਲਾਉਣ ਵਾਲੀ ਗੁਰਮੀਤ ਉਰਫ਼ ਗਗਨ ਵਿਰੋਧ ਕਰਨ ਲਈ ਪੁੱਜੀ ਸੀ। ਗਗਨ ਦੀ ਆਪਣੇ ਪਤੀ ਬਲਜਿੰਦਰ ਸੋਨੂੰ ਨਾਲ ਤਕਰਾਰ ਹੋ ਗਈ। ਇਸ ਮੌਕੇ ਕਾਫੀ ਹੰਗਾਮਾ ਹੋਇਆ। ਪਤੀ ਅਤੇ ਪਤਨੀ ਨੇ ਇੱਕ ਦੂਜੇ ਦੇ ਥੱਪੜ ਜੜੇ। ਉੱਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੋਹਾਂ ਵੱਖ ਕੀਤਾ ਅਤੇ ਮਾਮਲੇ ਨੂੰ ਸ਼ਾਤ ਕਰਵਾਈਆ। ਗਗਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸਦਾ ਪਤੀ ਸੋਨੂੰ ਲੇਡੀ ਕਾਂਸਟੇਬਲ ਨਾਲ ਰਹਿੰਦਾ ਸੀ।
ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਬਾਦਲ ਰੋਡ ਤੇ ਹਵਾਈ ਪੁਲ ਨੇੜਿਓਂ ਮਹਿਲਾ ਹੈੱਡ ਕਾਂਸਟੇਬਲ ਨੂੰ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਸੀ। ਡੀਐੱਸਪੀ ਹਰਬੰਸ ਸਿੰਘ ਮੁਤਾਬਕ ਪੁਲੀਸ ਵੱਲੋਂ ਬਠਿੰਡਾ-ਬਾਦਲ ਮਾਰਗ ਉਤੇ ਨਾਕਾ ਲਾ ਕੇ ਵਾਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਥਾਰ ਨੂੰ ਰੋਕ ਕੇ ਚੈਕਿੰਗ ਕੀਤੀ, ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ। ਡੀਐੱਸਪੀ ਨੇ ਦੱਸਿਆ ਕਿ ਥਾਰ ਨੂੰ ਔਰਤ ਚਲਾ ਰਹੀ ਸੀ ਅਤੇ ਪੁੱਛ-ਪੜਤਾਲ ਕਰਨ ਤੇ ਔਰਤ ਨੇ ਆਪਣਾ ਨਾਂਅ ਅਮਨਦੀਪ ਕੌਰ ਦੱਸਿਆ। ਇਹ ਔਰਤ ਜ਼ਿਲ੍ਹੇ ਦੇ ਹੀ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਦੀ ਰਹਿਣ ਵਾਲੀ ਹੈ ਅਤੇ ਪੰਜਾਬ ਪੁਲਿਸ ਚ ਹੈੱਡ ਕਾਂਸਟੇਬਲ ਵਜੋਂ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤੀ ਸੀ ਪਰ ਵਰਤਮਾਨ ਸਮੇਂ ਉਹ ਪੁਲਿਸ ਲਾਈਨ ਬਠਿੰਡਾ ਵਿੱਚ ਡਿਊਟੀ ਕਰ ਰਹੀ ਹੈ।
ਹੈਰੋਇਨ ਨਾਲ ਫੜੀ ਗਈ ਅਮਨਦੀਪ ਕੌਰ ਦਾ ਜਨਮ ਬਠਿੰਡਾ ਦੀ ਭੁੱਚੋ ਮੰਡੀ ਵਿੱਚ ਹੋਇਆ ਹੈ। ਉਸਦੇ ਮਾਤਾ-ਪਿਤਾ ਭੁੱਚੋ ਮੰਡੀ ਵਿੱਚ ਰਹਿੰਦੇ ਹਨ ਅਤੇ ਉਸਦਾ ਇੱਕ ਭਰਾ ਹੈ। ਅਮਨਦੀਪ ਕੌਰ ਦਾ ਵਿਆਹ 2015 ਵਿੱਚ ਬਠਿੰਡਾ ਦੀ ਅਮਰਪੁਰਾ ਬਸਤੀ ਵਿੱਚ ਹੋਇਆ ਸੀ। ਇਸ ਵੇਲੇ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਸੋਸ਼ਲ ਮੀਡੀਆ ਤੇ ਲਾਈਵ ਹੋਈ ਇੱਕ ਔਰਤ ਗੁਰਮੀਤ ਕੌਰ ਨੇ ਅਮਨਦੀਪ ਤੇ ਇਲਜ਼ਾਮ ਲਗਾਇਆ ਹੈ ਕਿ ਉਹ 2022 ਤੋਂ ਉਸ ਦੇ ਪਤੀ ਬਲਵਿੰਦਰ ਸਿੰਘ ਨਾਲ ਰਿਲੇਸ਼ਨਸ਼ਿਪ ਵਿੱਚ ਹੈ।
ਦੋਵਾਂ ਦੀ ਮੁਲਾਕਾਤ ਕੋਰੋਨਾ ਦੇ ਸਮੇਂ lockdown ਵਿੱਚ ਹੋਈ ਸੀ। ਕਿਉਂਕਿ ਬਲਵਿੰਦਰ ਐਂਬੂਲੈਂਸ ਚਲਾਉਂਦਾ ਹੈ। ਉਸਨੇ ਕਿਹਾ ਕਿ ਵਿਆਹ ਤੋਂ ਬਾਅਦ, ਅਮਨਦੀਪ ਨੂੰ ਉਸਦੇ ਪਤੀ ਨੇ ਕਿਸੇ ਐਸਐਚਓ ਨਾਲ ਫੜ ਲਿਆ, ਜਿਸ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਛੱਡ ਗਈ। ਇਲਜ਼ਾਮ ਹੈ ਕਿ ਉਸਨੇ ਆਪਣੇ ਪਤੀ ਵਿਰੁੱਧ ਵੀ ਕੇਸ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ
ਗ੍ਰਿਫ਼ਤਾਰੀ ਤੋਂ ਬਾਅਦ ਮਹਿਲਾ ਕਾਂਸਟੇਬਲ ਦੇ ਮਾਮਲੇ ਦੀਆਂ ਪੁਰਾਣੀਆਂ ਪਰਤਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ 2022 ਵਿੱਚ, ਅਮਨਦੀਪ ਕੌਰ ਨੇ ਬਠਿੰਡਾ ਦੇ ਐਸਐਸਪੀ ਦਫ਼ਤਰ ਦੇ ਸਾਹਮਣੇ ਫਿਨਾਇਲ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਅਤੇ ਉਸਦੇ ਦੋਸਤ ਨੇ ਹਮਲੇ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਇਹ ਡਰਾਮਾ ਕੀਤਾ ਸੀ। ਉਸ ਸਮੇਂ ਪੁਲਿਸ ਨੂੰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਅਤੇ ਉਸਦੇ ਸਾਥੀ ਨੂੰ ਕਾਬੂ ਕਰਨ ਵਿੱਚ ਦੋ ਘੰਟੇ ਲੱਗ ਗਏ। ਜਦੋਂ ਉਹ ਨਹੀਂ ਮੰਨੇ ਤਾਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।