Elephant Viral Video: ਹਾਥੀ ਨੇ ਸੈਲਾਨੀਆਂ ਨਾਲ ਕੀਤਾ ਇਹ ਗਜ਼ਬ ‘ਪ੍ਰੈਂਕ’, ਪਲਾਂ ‘ਚ ਹੋ ਗਈ ਹਾਲਤ ਖ਼ਰਾਬ- VIDEO
Viral Video: ਪ੍ਰੈਂਕ ਸਿਰਫ਼ ਇਨਸਾਨ ਹੀ ਨਹੀਂ ਸਗੋਂ ਜਾਨਵਰ ਵੀ ਕਰ ਸਕਦੇ ਹਨ। ਜੇਕਰ ਤੁਹਾਨੂੰ ਭਰੋਸਾ ਨਹੀਂ ਹੋ ਰਿਹਾ ਤਾਂ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਨੂੰ ਦੇਖ ਸਕਦੇ ਹੋ, ਜਿਸ 'ਚ ਇਕ ਹਾਥੀ ਜੰਗਲ ਸਫਾਰੀ ਕਰ ਰਹੇ ਸੈਲਾਨੀਆਂ 'ਤੇ ਅਜਿਹਾ ਪ੍ਰੈਂਕ ਕਰਦਾ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਖਰਾਬ ਹੋ ਜਾਂਦੀ ਹੈ ਪਰ ਹਾਥੀ ਪ੍ਰੈਂਕ ਕਰਨ ਤੋਂ ਬਾਅਦ ਮਸਤੀ ਕਰਦੇ ਹੋਏ ਵਾਪਸ ਚਲਾ ਜਾਂਦਾ ਹੈ। ਇਹ ਵੀਡੀਓ ਕਾਫੀ ਮਜ਼ੇਦਾਰ ਹੈ। ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਕਾਫੀ ਖੁਸ਼ ਹੋ ਜਾਓਗੇ।

ਅੱਜਕਲ ਜੰਗਲ ਸਫਾਰੀ ਕਾਫੀ ਟ੍ਰੈਂਡ ਵਿੱਚ ਹੈ। ਦੁਨੀਆ ਭਰ ਦੇ ਜੰਗਲਾਂ ਵਿੱਚ ਲੋਕ ਸਫਾਰੀ ਦਾ ਆਨੰਦ ਲੈਂਦੇ ਹਨ। ਹਾਲਾਂਕਿ ਲੋਕਾਂ ਨੇ ਜਾਨਵਰਾਂ ਨੂੰ ਚਿੜੀਆਘਰਾਂ ਵਿੱਚ ਦੇਖਿਆ ਹੀ ਹੁੰਦਾ ਹੈ,ਪਰ ਉਨ੍ਹਾਂ ਨੂੰ ਖੁੱਲ੍ਹੇ ਜੰਗਲਾਂ ਵਿੱਚ ਲੇੜਿਓਂ ਦੇਖਣਾ,ਸ਼ਿਕਾਰ ਦੇ ਪਿੱਛੇ ਭੱਜਦੇ ਹੋਏ ਦੇਖਣਾ ਲੋਕਾਂ ਨੂੰ ਰੋਮਾਂਚਿਕ ਕਰ ਦਿੰਦਾ ਹੈ। ਹਾਲਾਂਕਿ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਾਨਵਰ ਸੈਲਾਨੀਆਂ ਦੇ ਵਾਹਨਾਂ ‘ਤੇ ਚੜ੍ਹ ਜਾਂਦੇ ਹਨ ਜਾਂ ਵਾਹਨਾਂ ਦੇ ਬਹੁਤ ਨੇੜੇ ਆ ਜਾਂਦੇ ਹਨ। ਅਜਿਹੇ ਵਿੱਚ ਸੈਲਾਨੀਆਂ ਦੀ ਹਾਲਾਤ ਖ਼ਰਾਬ ਹੋ ਜਾਂਦੀ ਹੈ। ਫਿਲਹਾਲ ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ,ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਅਤੇ ਬਾਅਦ ਵਿੱਚ ਹੱਸਣ ਵੀ ਲੱਗੇ।
ਦਰਅਸਲ, ਵੀਡੀਓ ਵਿੱਚ ਇੱਕ ਹਾਥੀ ਸੈਲਾਨੀਆਂ ਨਾਲ ਸ਼ਾਨਦਾਰ ਪ੍ਰੈਂਕ ਕਰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ, ਉਨ੍ਹਾਂ ਦੇ ਮਜ਼ਾਕ ਯਕੀਨੀ ਤੌਰ ‘ਤੇ ਸੈਲਾਨੀਆਂ ਦੀ ਹਾਲਤ ਵਿਗਾੜ ਦਿੰਦੇ ਹਨ. ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਟੂਰਿਸਟ ਦੀ ਕਾਰ ਜੰਗਲ ‘ਚ ਰੁਕੀ ਹੋਈ ਹੈ, ਲੋਕ ਹਾਥੀਆਂ ਨੂੰ ਦੇਖ ਰਹੇ ਹਨ, ਜਦੋਂ ਅਚਾਨਕ ਇਕ ਹਾਥੀ ਉਨ੍ਹਾਂ ਵੱਲ ਭੱਜ ਕੇ ਆਉਂਦਾ ਹੈ। ਇਹ ਦੇਖ ਕੇ ਸੈਲਾਨੀਆਂ ਦੇ ਹੋਸ਼ ਉੱਡ ਗਏ ਅਤੇ ਇਕ ਲੜਕੀ ਨੇ ਡਰ ਦੇ ਮਾਰੇ ਕਾਰ ਤੋਂ ਹੇਠਾਂ ਛਾਲ ਮਾਰ ਦਿੱਤੀ। ਹਾਲਾਂਕਿ, ਜਿਵੇਂ ਹੀ ਗੱਡੀ ਹਾਥੀ ਦੇ ਨੇੜੇ ਆਉਂਦੀ ਹੈ, ਉਹ ਅਚਾਨਕ ਰੁਕ ਜਾਂਦਾ ਹੈ ਅਤੇ ਪਿੱਛੇ ਮੁੜ ਜਾਂਦਾ ਹੈ। ਫਿਰ ਸੈਲਾਨੀਆਂ ਨੇ ਸੁੱਖ ਦਾ ਸਾਹ ਆਉਂਦਾ ਹੈ ਅਤੇ ਜਿਸ ਕੁੜੀ ਨੇ ਛਾਲ ਮਾਰੀ ਸੀ ਉਹ ਵੀ ਕਾਰ ਦੇ ਉੱਪਰ ਵਾਪਸ ਆ ਜਾਂਦੀ ਹੈ।
ਇਸ ਮਜ਼ੇਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ @AMAZINGNATURE ਨਾਮ ਦੀ ਆਈਡੀ ਵੱਲੋਂ ਸ਼ੇਅਰ ਕੀਤਾ ਗਿਆ ਹੈ ਅਤੇ ਮਜ਼ਾਕੀਆਂ ਅੰਦਾਜ਼ ਵਿੱਚ ਕੈਪਸ਼ਨ ਵਿੱਚ ਲਿਖਿਆ ਹੈ,- ਇਹ ਸਿਰਫ਼ ਇੱਕ ਪ੍ਰੈਂਕ ਹੈ ਦੋਸਤੋਂ। ਸਿਰਫ਼ 7 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 10 ਮਿਲੀਅਨ ਯਾਨੀ 1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 97 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਲਾਈਕ ਵੀ ਕਰ ਚੁੱਕੇ ਹਨ।
ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ ਹੈ- ਅਜਿਹਾ ਲੱਗ ਰਿਹਾ ਹੈ ਕਿ ਹਾਥੀ ਹੱਸ ਰਿਹਾ ਹੈ, ਦੂਜੇ ਨੇ ਲਿਖਿਆ- ਹਾਥੀ ਬੁੱਧੀਮਾਨ ਅਤੇ ਸੰਵੇਦਨਸ਼ੀਲ ਜਾਨਵਰ ਹੁੰਦੇ ਹਨ। ਇਸ ਲਈ ਸਾਨੂੰ ਹਮੇਸ਼ਾ ਇਨ੍ਹਾਂ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ, ਪਰ ਇਸ ਮਾਮਲੇ ਵਿੱਚ ਅਜਿਹਾ ਲੱਗ ਰਿਹਾ ਹੈ ਕਿ ਹਾਥੀ ਮਸਤੀ ਦੇ ਮੂਡ ਵਿੱਚ ਹੈ।
It’s just a prank guys 🐘😂 pic.twitter.com/Ekh9CvOUm4
ਇਹ ਵੀ ਪੜ੍ਹੋ
— Nature is Amazing ☘️ (@AMAZlNGNATURE) January 22, 2024