Viral Video: ਸੱਪ ਵਰਗਾ ਮੂੰਹ, ਛੋਟੀ ਪੂੰਛ ਤੇ ਨੀਲੀ ਜੀਭ ਵਾਲਾ ਜੰਗਲ ‘ਚ ਅਜੀਬ ਜੀਵ, ਦੇਖ ਲੋਕ ਵੀ ਹੈਰਾਨ
Viral Video: ਹਰ ਰੋਜ਼, ਸੋਸ਼ਲ ਮੀਡੀਆ 'ਤੇ ਵੀਡੀਓ ਦੇਖਣ ਨੂੰ ਮਿਲਦੇ ਹੈ, ਜੋ ਹੈਰਾਨ ਕਰ ਦਿੰਦੇ ਹਨ। ਇੱਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਜੰਗਲ ਦੇ ਵਿਚਕਾਰ ਇੱਕ ਬਹੁਤ ਹੀ ਅਜੀਬ ਜੀਵ ਦਿਖਾਈ ਦੇ ਰਿਹਾ ਹੈ। ਸੱਪ ਵਰਗੇ ਚਿਹਰੇ, ਛੋਟੀ ਪੂਛ ਤੇ ਨੀਲੀ ਜੀਭ ਵਾਲਾ ਇਹ ਅਜੀਬ ਜੀਵ ਸੱਚਮੁੱਚ ਕਿਸੇ ਨੂੰ ਵੀ ਹੈਰਾਨ ਕਰਨ ਲਈ ਕਾਫ਼ੀ ਹੈ।
Strange Creature Viral Video: ਦੁਨੀਆ ਭਰ ਦੇ ਜੰਗਲਾਂ ‘ਚ ਜਾਨਵਰਾਂ ਦੀਆਂ ਅਣਗਿਣਤ ਕਿਸਮਾਂ ਹਨ, ਜਿਨ੍ਹਾਂ ‘ਚੋਂ ਅਸੀਂ ਕਈ ਕਿਸਮਾਂ ਨੂੰ ਜਾਣਦੇ ਹਾਂ ਤੇ ਕਈ ਅਜਿਹੀਆਂ ਕਿਸਮਾਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕੁੱਝ ਜਿਆਦਾ ਅਜੀਬ ਜੀਵ (Strange Creature) ਹੈ। ਅਜਿਹੇ ਹੀ ਅਜੀਬ ਦਿੱਖ ਵਾਲੇ ਜੀਵ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਜੀਵ ਦਾ ਸੱਪ ਵਰਗਾ ਮੂੰਹ, ਬਹੁਤ ਛੋਟੀ ਪੂਛ ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਕ ਨੀਲੀ ਜੀਭ ਹੈ। ਵੀਡੀਓ ਵਾਇਰਲ ਹੁੰਦੇ ਹੀ ਲੋਕ ਹੈਰਾਨ ਰਹਿ ਗਏ ਤੇ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਕਿਹੜਾ ਜੀਵ ਹੈ।
ਵੀਡੀਓ ‘ਚ, ਤੁਸੀਂ ਦੇਖ ਸਕਦੇ ਹੋ ਕਿ ਜੰਗਲ ‘ਚ ਸੁੱਕੇ ਪੱਤਿਆਂ ‘ਤੇ ਇੱਕ ਅਜੀਬ ਜੀਵ ਬੈਠਾ ਹੋਇਆ ਹੈ । ਇਸ ਦਾ ਮੂੰਹ ਸੱਪ ਵਰਗਾ ਹੈ, ਪਰ ਇਸ ਦੀ ਸਰੀਰ ਦੀ ਬਣਤਰ ਕਿਰਲੀ ਵਰਗੀ ਹੈ। ਜਿਵੇਂ ਹੀ ਕੈਮਰਾ ਅਜੀਬ ਦਿੱਖ ਵਾਲੇ ਜੀਵ ਦੇ ਕਰੀਬ ਆਉਂਦਾ ਹੈ ਤਾਂ ਆਪਣੀ ਨੀਲੀ ਜੀਭ ਬਾਹਰ ਕੱਢਦਾ ਹੈ। ਸੋਸ਼ਲ ਮੀਡੀਆ ਯੂਜ਼ਰਸ ਵੀਡਿਓ ਦੇਖ ਕੇ ਹੈਰਾਨ ਹਨ। ਕੋਈ ਇਸ ਨੂੰ ਸੱਪ ਦੀ ਪ੍ਰਜਾਤੀ ਕਹਿ ਰਿਹਾ ਹੈ ਤੇ ਕੋਈ ਇਸ ਨੂੰ ਕਿਰਲੀ ਦੀ ਕੋਈ ਦੁਰਲੱਭ ਪ੍ਰਜਾਤੀ ਦੱਸ ਰਿਹਾ ਹੈ।
ਵੀਡੀਓ ਤੇਜ਼ੀ ਨਾਲ ਹੋ ਰਿਹਾ ਵਾਇਰਲ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @TheeDarkCircle ਦੇ ਨਾਮ ਦੇ ਯੂਜ਼ਰ ਸ਼ੇਅਰ ਕੀਤਾ ਗਿਆ ਸੀ। 16-ਸਕਿੰਟ ਦੇ ਵੀਡੀਓ ਨੂੰ 40,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਵੀਡੀਓ ਨੂੰ ਹਜ਼ਾਰਾਂ ਲੋਕਾਂ ਨੇ ਲਾਈਕ ਕੀਤਾ ਹੈ ਤੇ ਵੱਖ-ਵੱਖ ਰਿਐਕਸ਼ਨਸ ਵੀ ਸ਼ੇਅਰ ਕੀਤੇ ਹਨ।
ਇੱਕ ਯੂਜ਼ਰ ਨੇ ਮਜ਼ਾਕ ‘ਚ ਲਿਖਿਆ, “ਜੇ ਇਹ ਜੀਵ ਰਾਤ ‘ਚ ਦੇਖ ਲਿਆ ਜਾਵੇ ਤਾਂ ਹਾਰਟ ਅਟੈਕ ਆ ਸਕਦਾ ਹੈ।” ਇੱਕ ਨੇ ਕਮੈਂਟ ਕੀਤਾ, “ਕੁਦਰਤ ‘ਚ ਇੰਨੀਆਂ ਹੈਰਾਨੀਜਨਕ ਚੀਜ਼ਾਂ ਹਨ ਕਿ ਵਿਸ਼ਵਾਸ ਕਰਨਾ ਔਖਾ ਹੈ।”
ਇਹ ਅਜੀਬ ਜੀਵ ਕੀ ਹੈ ?
ਜਾਣਕਾਰੀ ਮੁਤਾਬਕ , ਇਹ ਅਜੀਬ ਦਿੱਖ ਵਾਲਾ ਜੀਵ ਇੱਕ ਕਿਰਲੀ ਹੈ, ਜਿਸਨੂੰ ਬਲੂ-ਟੰਗ ਸਕਿੰਕ (Blue-tongued Skink) ਕਿਹਾ ਜਾਂਦਾ ਹੈ, ਜੋ ਆਸਟ੍ਰੇਲੀਆ ਤੇ ਏਸ਼ੀਆ ਦੇ ਕੁਝ ਹਿੱਸਿਆਂ ‘ਚ ਪਾਈ ਜਾਂਦਾ ਹੈ। ਇਸ ਦੀ ਸਭ ਤੋਂ ਖਾਸ ਵਿਸ਼ੇਸ਼ਤਾ ਇਸ ਦੀ ਚਮਕਦਾਰ ਨੀਲੀ ਜੀਭ ਹੈ, ਜਿਸ ਨੂੰ ਇਹ ਉਦੋਂ ਫੈਲਾਉਂਦੀ ਹੈ, ਜਦੋਂ ਇਹ ਖ਼ਤਰੇ ਨੂੰ ਮਹਿਸੂਸ ਕਰਦੀ ਹੈ ਤੇ ਆਪਣੇ ਦੁਸ਼ਮਣਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਹੈ। ਦੂਰੋਂ, ਇਹ ਸੱਪ ਵਰਗੀ ਲੱਗਦੀ ਹੈ, ਪਰ ਅਸਲ ‘ਚ ਇਹ ਕਿਰਲੀ ਦੀ ਇੱਕ ਪ੍ਰਜਾਤੀ ਹੈ। ਇਸ ਦੀ ਪੂਛ ਛੋਟੀ ਤੇ ਸਰੀਰ ਭਾਰੀ ਹੁੰਦਾ ਹੈ।
ਇਹ ਵੀ ਪੜ੍ਹੋ
ਵੀਡੀਓ ਦੇਖੋ
The legless Skink resemble snake due to their limbless bodies and unique blue tongue pic.twitter.com/DPuDY6KGdE
— Wildlife Uncensored (@TheeDarkCircle) September 17, 2025


