Video: ਫੈਂਟਾ, ਆਂਡਾ ਤੇ ਫਿਰ ਭਿੰਡੀ ਅਤੇ ਟਮਾਟਰ ਪਾ ਕੇ ਸ਼ਖਸ ਨੇ ਬਣਾਈ ਅਜਿਹੀ ਚੀਜ਼, ਭੜਕੇ ਲੋਕ ਬੋਲੇ – ਇਹ ‘Food Crime’ ਹੈ
Viral Video: ਸੋਸ਼ਲ ਮੀਡੀਆ 'ਤੇ ਅਜੀਬੋ-ਗਰੀਬ ਖਾਣੇ ਦੇ ਐਸਪੇਰੀਮੈਂਟ ਦੀ ਭਰਮਾਰ ਹੈ। ਲੋਕ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਪਕਵਾਨ ਬਣਾ ਰਹੇ ਹਨ ਅਤੇ ਵੀਡੀਓ ਸ਼ੇਅਰ ਕਰ ਰਹੇ ਹਨ। ਅਜਿਹਾ ਹੀ ਇੱਕ ਵੀਡੀਓ ਇਸ ਸਮੇਂ ਵਾਇਰਲ ਹੋ ਰਿਹਾ ਹੈ, ਅਤੇ ਲੋਕ ਗੁੱਸੇ ਵਿੱਚ ਹਨ। ਇਹ ਅਜੀਬੋ-ਗਰੀਬ ਰੈਸਿਪੀ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਧਿਆਨ ਖਿੱਚ ਰਹੀ ਹੈ।
ਦੁਨੀਆ ਭਰ ਵਿੱਚ ਲੋਕ ਕਈ ਤਰ੍ਹਾਂ ਦੀਆਂ ਅਜੀਬੋ-ਗਰੀਬ ਚੀਜ਼ਾਂ ਖਾਂਦੇ ਹਨ ਅਤੇ ਬਹੁਤ ਸਾਰੇ ਤਾਂ ਖਾਣੇ ਨੂੰ ਲੈ ਕੇ ਐਕਸਪੇਰੀਮੈਂਟ ਵੀ ਕਰਦੇ ਹਨ। ਕਈ ਵਾਰ ਉਹ ਆਕਟੋਪਸ ਜਾਂ ਕੀੜੇ-ਮਕੌੜੇ ਜ਼ਿੰਦਾ ਖਾ ਜਾਂਦੇ ਹਨ, ਜਾਂ ਕਈ ਵਾਰ ਉਹ ਅਜੀਬ ਡਿਸ਼ੇਜ ਬਣਾਉਂਦੇ ਹਨ। ਇਹ ਚੀਜ਼ਾਂ ਬਿਨਾਂ ਕਿਸੇ ਕਾਰਨ ਦੇ ਨਹੀਂ ਬਣਾਈਆਂ ਜਾਂਦੀਆਂ; ਲੋਕ ਇਨ੍ਹਾਂ ਨੂੰ ਪਸੰਦ ਵੀ ਕਰਦੇ ਹਨ ਅਤੇ ਸ਼ੌਂਕ ਨਾਲ ਖਾਂਦੇ ਵੀ ਹਨ। ਅਜਿਹੀ ਹੀ ਅਜੀਬ ਡਿਸ਼ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ । ਜਿਸ ਨਾਲ ਲੋਕ ਹੈਰਾਨ ਅਤੇ ਗੁੱਸੇ ਦੋਵੇਂ ਹੋ ਰਹੇ ਹਨ। ਦਰਅਸਲ, ਇੱਕ ਸ਼ਖਸ ਨੇ ਖਾਣਾ ਪਕਾਉਣ ਦੇ ਨਾਮ ‘ਤੇ ਅਜਿਹੀ ਚੀਜ਼ ਬਣਾਈ ਕਿ ਦੇਖਣ ਵਾਲਿਆਂ ਨੇ ਆਪਣੇ ਸਿਰ ਫੜ ਲਏ ਹਨ।
ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਦਮੀ ਪਹਿਲਾਂ ਫੈਂਟਾ ਨੂੰ ਭਾਂਡੇ ਵਿੱਚ ਪਾਉਂਦਾ ਹੈ। ਇਸ ਨਾਲ ਲੋਕਾਂ ਨੂੰ ਲੱਗਿਆ ਹੋਵੇਗਾ ਕਿ ਉਹ ਮਿੱਠਾ ਪਕਵਾਨ ਬਣਾ ਰਿਹਾ ਹੈ, ਪਰ ਅਜਿਹਾ ਨਹੀਂ ਹੋਇਆ। ਅਗਲੇ ਹੀ ਪਲ, ਆਦਮੀ ਨੇ ਭਾਂਡੇ ਵਿੱਚ ਆਂਡੇ ਤੋੜੇ। ਜਿਸ ਨੂੰ ਦੇਖ ਹੀ ਯੂਜਰਸ ਹੈਰਾਨ ਹੋਣ ਲੱਗੇ। ਉਸ ਆਦਮੀ ਨੇ ਫਿਰ ਵਖਰੇ ਹੀ ਢੰਗ ਦਾ ਐਸਪੇਰੀਮੈਂਟ ਕੀਤਾ। ਉਸਨੇ ਅੰਡੇ ਅਤੇ ਫੈਂਟਾ ਦੇ ਮਿਸ਼ਰਣ ਵਿੱਚ ਕੱਟੀ ਹੋਈ ਭਿੰਡੀ ਅਤੇ ਟਮਾਟਰ ਪਾਏ। ਫਿਰ ਉਸਨੇ ਉਹਨਾਂ ਨੂੰ ਚੰਗੀ ਤਰ੍ਹਾਂ ਫ੍ਰਾਈ ਕੀਤਾ। ਇਹ ਤਰ੍ਹਾਂ ਆਦਮੀ ਨੇ ਅੰਡੇ ਦੀ ਭੁਰਜੀ ਬਣਾਈ। ਭਾਵੇਂ ਲੋਕ ਇਸ ਡਿਸ਼ ਨੂੰ ਸ਼ੌਂਕ ਨਾਲ ਖਾ ਰਹੇ ਹੋਣ। ਪਰ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਨੇ ਲੋਕਾਂ ਦੇ ਗੁੱਸੇ ਨੂੰ ਹਵਾ ਦੇ ਦਿੱਤੀ ਹੈ।
ਅਜੀਬੋ-ਗਰੀਬ ਡਿਸ਼
ਇਸ ਅਜੀਬ ਡਿਸ਼ ਨੂੰ ਦੇਖ ਕੇ ਲੋਕ ਗੁੱਸੇ ਵਿੱਚ ਹਨ । ਡਿਸ਼ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ streetfoodjourn3y ਨਾਮ ਦੀ ਆਈਡੀ ਵਲੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਲੱਖਾਂ ਵਾਰ ਦੇਖਿਆ ਗਿਆ ਹੈ। ਜਦਕਿ 2 ਲੱਖ ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ ਅਤੇ ਕਈ ਤਰ੍ਹਾਂ ਦੀਆਂ ਰਿਐਕਸ਼ਨਸ ਵੀ ਦਿੱਤੇ ਹਨ।
ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਲਿਖਿਆ, “ਭਰਾ, ਖਾਣੇ ਦੇ ਨਾਮ ‘ਤੇ ਇਹ ਜ਼ੁਲਮ ਕਿਉਂ? ਫੈਂਟਾ ਅਤੇ ਆਂਡਾ, ਕਿਹੜੀ ਕਿਤਾਬ ਕਹਿੰਦੀ ਹੈ ਕਿ ਇਨ੍ਹਾਂ ਨੂੰ ਇਕੱਠੇ ਪਕਾਇਆ ਜਾਣਾ ਚਾਹੀਦਾ ਹੈ?” ਜਦੋਂ ਕਿ ਇੱਕ ਹੋਰ ਨੇ ਮਜ਼ਾਕ ਵਿੱਚ ਲਿਖਿਆ, “ਇਹ ਡਿਸ਼ ਖਾਣ ਵਾਲਾ ਪੱਕਾ ਡਾਕਟਰ ਕੋਲ ਜਾਵੇਗਾ।” ਇਸ ਦੌਰਾਨ, ਕੁਝ ਯੂਜ਼ਰਸ ਨੇ ਇਸਨੂੰ “ਫੂਡ ਕ੍ਰਾਈਮ” ਕਿਹਾ ਅਤੇ ਪੁੱਛਿਆ ਕਿ ਅਜਿਹੀ ਡਿਸ਼ ਕੌਣ ਖਾਵੇਗਾ।


