ਪਾਕਿਸਤਾਨੀ ਬੱਚੀ ਨੇ ਗਲੇ ਚ AK-47 ਪਾ ਕੇ ਬਣਾਈ ਵੀਡੀਓ, ਪੀਐੱਮ ਮੋਦੀ ਖ਼ਿਲਾਫ਼ ਉਗਲਿਆ ਜ਼ਹਿਰ, ਲੋਕਾਂ ਨੇ ਚੁੱਕੇ ਪਰਵਰਿਸ਼ ‘ਤੇ ਸਵਾਲ
Shocking Video: ਪਾਕਿਸਤਾਨੀ ਮੁਸਲਿਮ ਕੁੜੀ ਦਾ AK-47 ਫੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਇਕ ਪ੍ਰੇਸ਼ਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਨਾਲ ਵਿਆਪਕ ਰੋਸ ਫੈਲ ਗਿਆ ਹੈ। ਵਾਇਰਲ ਕਲਿੱਪ, ਜਿਸਦੀ ਤਾਰੀਖ ਅਤੇ ਸਥਾਨ ਅਜੇ ਸਪੱਸ਼ਟ ਨਹੀਂ ਹੈ ਉਸ ਨੂੰ ਦੇਖ ਕੇ ਯੂਜ਼ਰਸ ਨੂੰ ਬੱਚਿਆਂ ਵਿੱਚ ਨਫ਼ਰਤ ਅਤੇ ਕੱਟੜਤਾ ਦੇ ਪੱਧਰ ਨੂੰ ਲੈ ਕੇ ਚਿੰਤਤ ਕਰ ਦਿੱਤਾ ਹੈ।

Pak Girl Video with AK-47 Viral: ਇਸ ਸਮੇਂ ਸੋਸ਼ਲ ਮੀਡੀਆ ‘ਤੇ ਇਕ ਬਹੁਤ ਹੀ ਹੈਰਾਨੀਜਨਕ ਅਤੇ ਪ੍ਰਸ਼ਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਪਾਕਿਸਤਾਨੀ ਦੀ ਇਕ ਬੱਚੀ AK-47 ਲਈ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ ਵਿੱਚ ਬੱਚੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੀ ਹੈ। ਵੀਡੀਓ ਕਿੱਥੇ ਅਤੇ ਕਦੋਂ ਦੀ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਰ ਇਸ ਨੂੰ ਜਿਸ ਨੇ ਵੀ ਦੇਖਿਆ ਹੈ ਉਹ ਜ਼ਰੂਰ ਚਿੰਤਤ ਹੈ। ਲੋਕ ਬੱਚਿਆਂ ਵਿੱਚ ਨਫ਼ਰਤ ਅਤੇ ਕੱਟੜਤਾ ਦੇ ਪੱਧਰ ਨੂੰ ਦੇਖ ਕੇ ਹੈਰਾਨ ਦੇ ਨਾਲ-ਨਾਲ ਚਿੰਤਤ ਵੀ ਹੋ ਰਹੇ ਹਨ।
ਹੁਣ ਵਾਇਰਲ ਹੋ ਰਹੇ ਵੀਡੀਓ ਵਿੱਚ, ਕੁੜੀ ਕਥਿਤ ਤੌਰ ‘ਤੇ ਇਕ ਅਸਾਲਟ ਰਾਈਫਲ ਫੜੇ ਹੋਏ ਦਿਖਾਈ ਦੇ ਰਹੀ ਹੈ ਅਤੇ ਪਰੇਸ਼ਾਨ ਕਰਨ ਵਾਲਾ ਸੁਨੇਹਾ ਦੇ ਰਹੀ ਹੈ। “ਮਿਸਟਰ ਮੂਡੀ, ਤੂੰ ਜੋ ਵੀ ਹੈਂ, ਮੂਰਖ ਆਦਮੀ, ਜੇਕਰ ਤੁਸੀਂ ਸਾਡੇ ਦੇਸ਼ ਨੂੰ ਇਕ ਵਾਰ ਫਿਰ ਮਾਰਿਆ, ਮੰਮੀ-ਡੈਡੀ ਅਤੇ ਬੱਚਿਆਂ ਨੂੰ, ਤਾਂ ਮੈਂ ਤੈਨੂੰ ਮੂੰਹ ‘ਮਾਰ ਦਿਆਂਗੀ, ਅਤੇ ਤੁਸੀਂ ਦੇਖੋਗੇ… ਮੇਰੇ ਕੋਲ ਬਹੁਤ ਸਾਰੀਆਂ ਗੋਲੀਆਂ ਵਾਲੀ ਬੰਦੂਕ ਹੈ, 50 ਗੋਲੀਆਂ ਅਤੇ ਮੈਂ ਤੁਹਾਨੂੰ ਦੋ ਵਾਰ ਵਿੱਚ ਮਾਰ ਦਿਆਂਗੀ। ਤੁਸੀਂ ਬੱਚ ਨਹੀਂ ਪਾਓਗੇ ਅਤੇ ਡਾਕਟਰ ਠੀਕ ਨਹੀਂ ਕਰਨਗੇ – ਤੁਸੀਂ ਹਮੇਸ਼ਾ ਲਈ ਜ਼ਮੀਨ ‘ਤੇ ਮਰ ਜਾਓਗੇ।”
ਇਸ ਵੀਡੀਓ ‘ਤੇ ਕਈ ਲੋਕਾਂ ਨੇ ਪ੍ਰਤੀਕਿਰਿਆਵਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਇੰਨੀ ਛੋਟੀ ਉਮਰ ਵਿੱਚ ਨਫ਼ਰਤ ਦੇ ਹੈਰਾਨ ਕਰਨ ਵਾਲੇ ਪ੍ਰਦਰਸ਼ਨ ਦੀ ਨਿੰਦਾ ਕੀਤੀ ਹੈ। ਵੱਖ-ਵੱਖ ਪਲੇਟਫਾਰਮਾਂ ‘ਤੇ ਯੂਜ਼ਰਸ ਨੇ ਬੱਚਿਆਂ ਦੇ ਕੱਟੜਪੰਥੀ ਹੋਣ ‘ਤੇ ਚਿੰਤਾ ਪ੍ਰਗਟ ਕੀਤੀ ਹੈ, ਇਸਨੂੰ “Cult-ਵਰਗੇ” ਪੱਧਰ ਤੱਕ ਪਹੁੰਚਣ ਦਾ ਉਦਾਹਰਣ ਦੱਸਿਆ ਹੈ।
ਇਹ ਵੀ ਪੜ੍ਹੋ- ਰੋਟਵੀਲਰ ਨੇ ਕੋਬਰਾ ਦੀ ਭਿਆਨਕ ਲੜਾਈ, 3 ਸਕਿੰਟਾਂ ਵਿੱਚ ਸੱਪ ਦੇ ਕਰ ਦਿੱਤੇ ਦੋ ਟੁਕੜੇ
ਇਹ ਵੀ ਪੜ੍ਹੋ
ਇਕ ਯੂਜ਼ਰ ਨੇ ਲਿਖਿਆ, “ਕੀ ਇਹ ਭਾਰਤ ਦਾ ਵੀਡੀਓ ਹੈ? ਜੇ ਹਾਂ ਤਾਂ ਉਨ੍ਹਾਂ ਵਿਰੁੱਧ ਕੇਸ ਦਰਜ ਹੋਣਾ ਚਾਹੀਦਾ ਹੈ। OMG! ਮੋਦੀ ਵਿਰੁੱਧ ਇੰਨੀ ਨਫ਼ਰਤ ਕਿਉਂਕਿ ਉਹ ਇੱਕ ਰਾਸ਼ਟਰਵਾਦੀ ਵਿਅਕਤੀ ਹਨ।”