Shocking Video: ਮਗਰਮੱਛ ਅਤੇ ਅਜਗਰ ਵਿਚਾਲੇ ਹੋਈ ਖੂਨੀ ਜੰਗ, ਕੌਣ ਜਿੱਤਿਆ-ਕੌਣ ਹਾਰਿਆ, VIDEO ਵੇਖ ਕੇ ਕਰੋ ਫੈਸਲਾ
Crocodile & Python Bloody War Video Viral: ਇਸ ਵੀਡੀਓ ਨੂੰ @AMAZlNGNATURE ਨਾਂ ਦੇ ਐਕਸ ਅਕਾਉਂਟ ਤੋਂ ਸ਼ੇਅਰ ਕੀਤਾ ਹੈ। ਇਹ ਸਟੋਰੀ ਲਿੱਖੇ ਜਾਣ ਤੱਕ ਇਸ ਵੀਡੀਓ ਨੂੰ 84 ਹਜ਼ਾਰ ਲੋਕ ਲਾਈਕ ਕਰ ਚੁੱਕੇ ਹਨ ਅਤੇ 10 ਹਜ਼ਾਰ ਦੇ ਕਰੀਬ ਲੋਕ ਇਸਨੂੰ ਸ਼ੇਅਰ ਕਰ ਚੁੱਕੇ ਹਨ। ਨਾਲ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਸ ਵੀਡੀਓ ਤੇ ਰੱਜ ਕੇ ਕੁਮੈਂਟ ਵੀ ਕੀਤੇ ਹਨ।

ਸੋਸ਼ਲ ਮੀਡੀਆ ਤੇ ਜਾਨਵਰਾਂ ਦੀਆਂ ਅਜੀਬੋ-ਗਰੀਬ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹੈ। ਇਨ੍ਹਾਂ ਚੋਂ ਕੁਝ ਤਾਂ ਬਹੁਤ ਹੀ ਫਨੀ ਹੁੰਦੀਆਂ ਹਨ ਜਦਕਿ ਕੁਝ ਅਜਿਹੀਆਂ ਖੌਫਨਾਕ ਹੁੰਦੀਆਂ ਹਨ ਕਿ ਵੇਖ ਕੇ ਰੂਹ ਤੱਕ ਕੰਬ ਜਾਂਦੀ ਹੈ। ਅਜਿਹੀ ਹੀ ਇੱਕ ਵੀਡੀਓ ਇਸ ਵੇਲ੍ਹੇ ਜਬਰਦਸਤ ਤਰੀਕੇ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੋ ਅਜਿਹੇ ਖਤਰਨਾਕ ਜਾਨਵਰਾਂ ਦੀ ਜੰਗ ਦਿਖਾਈ ਦੇ ਰਹੀ ਹੈ ਜੋ ਦੂਜੀਆਂ ਲਈ ਹਮੇਸ਼ਾ ਖਤਰਾ ਬਣਦੇ ਹਨ।
ਇਹ ਵੀਡੀਓ ਇੱਕ ਮਗਰਮੱਝ ਅਤੇ ਇੱਕ ਅਜਗਰ ਵਿਚਾਲੇ ਹੋ ਰਹੀ ਖੂਨੀ ਜੰਗ ਦੀ ਹੈ। ਜਿਸ ਵਿੱਚ ਆਪੋ-ਆਪਣਾ ਵਜੂਦ ਬਚਾਉਣ ਦੀ ਲੜਾਈ ਚੱਲ ਰਹੀ ਹੈ। ਵੀਡੀਓ ਐਨੀ ਜਿਆਦਾ ਖੌਫਨਾਕ ਹੈ ਕਿ ਵੇਖ ਕੇ ਲੂ-ਕੰਡੇ ਖੜੇ ਹੋ ਰਹੇ ਹਨ। ਇਸ ਵਿੱਚ ਕਦੇ ਮਗਰਮੱਝ ਅਜਗਰ ਤੇ ਭਾਰੀ ਪੈਂਦਾ ਨਜ਼ਰ ਆਉਂਦਾ ਹੈ ਤਾਂ ਦੂਜੇ ਹੀ ਪਲ ਲੱਗਦਾ ਹੈ ਕਿ ਅਜਗਰ ਇਸ ਜੰਗ ਨੂੰ ਜਿੱਤ ਜਾਵੇਗਾ।
ਵੀਡੀਓ ਵਿੱਚ ਕੀ ਆ ਰਿਹਾ ਨਜ਼ਰ?
ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਘਰ ਦੇ ਬੈਕਯਾਰਡ ਵਿੱਚ ਤਲਾਅ ਕੰਢੇ ਇੱਕ ਮਗਰਮੱਝ ਨੇ ਇੱਕ ਅਜਗਰ ਨੂੰ ਆਪਣੇ ਮੁੰਹ ਵਿੱਚ ਫੜਿਆ ਹੋਇਆ ਹੈ ਅਤੇ ਉਸਨੂੰ ਵਾਰ-ਵਾਰ ਧੋਬੀ ਪਛਾੜ ਵਾਂਗ ਜੋਰ-ਜੋਰ ਨਾਲ ਪਟਕ ਰਿਹਾ ਹੈ। ਪਰ ਮੌਕਾ ਮਿਲਦਿਆਂ ਹੀ ਅਜਗਰ ਵੀ ਉਸਤੇ ਹਾਵਾ ਹੋਣ ਦੀ ਕੋਸ਼ਿਸ਼ ਕਰਦਾ ਹੈ। ਇੱਕ ਵਾਰ ਤਾਂ ਉਹ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਵੀ ਹੋ ਜਾਂਦਾ ਹੈ, ਪਰ ਦੂਜੇ ਹੀ ਪਲ ਇੰਝ ਲੱਗਦਾ ਹੈ ਜਿਵੇਂ ਉਸਨੇ ਅਜਗਰ ਦੇ ਜਾਨਲੇਵਾ ਜੋਸ਼ ਅਤੇ ਹਿੰਮਤ ਅੱਗ ਗੋਡੇ ਟੇਕ ਦਿੱਤੇ ਹਨ। ਅਜਗਰ ਵਾਰ-ਵਾਰ ਉਸਨੂੰ ਜ਼ਮੀਨ ਤੇ ਪਟਕ ਕੇ ਜ਼ਖ਼ਮੀ ਕਰ ਦਿੰਦਾ ਹੈ। ਜਿਸਤੋਂ ਬਾਅਦ ਲੱਗਦਾ ਹੈ ਕਿ ਜਿਵੇਂ ਅਜਗਰ ਦੀ ਕਹਾਣੀ ਖਤਮ ਹੋ ਗਈ ਹੈ।
ਇੱਖੇ ਵੋਖੋ ਵਾਇਰਲ ਵੀਡੀਓ
Why is no one talking about the fact that they have a Crocodile and a Python fighting in their backyard 😳😳 pic.twitter.com/Vbrj4QhE59
— Nature is Amazing ☘️ (@AMAZlNGNATURE) September 18, 2024
ਇਹ ਵੀ ਪੜ੍ਹੋ – 13 ਫੁੱਟ ਲੰਬੇ ਅਜਗਰ ਨੇ ਔਰਤ ਨੂੰ ਜਕੜਿਆ, 2 ਘੰਟਿਆਂ ਤੱਕ ਕੀਤੀ ਜੱਦੋ-ਜਹਿਦ; ਫੇਰ ਕੀ ਹੋਇਆ, ਵੋਖੋ ਵੀਡੀਓ ਵਾਇਰਲ
ਵੀਡੀਓ ਵੇਖਣ ਤੋਂ ਬਾਅਦ ਕੂਮੈਂਟ ਬਾਕਸ ਵਿੱਚ ਯੂਜ਼ਰਸ ਨੇ ਹੋਰ ਵੀ ਕਈ ਡਰਾਉਣੀਆਂ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਨਾਲ ਹੀ ਕਈ ਨੇ ਇਸ ਵੀਡੀਓ ਨੂੰ ਜਾਨਵਰਾਂ ਦੀ ਜੰਗ ਦੀ ਹੁਣ ਤੱਕ ਦੀ ਸਭ ਤੋਂ ਖੌਫਨਾਕ ਵੀਡੀਓ ਵੀ ਦੱਸਿਆ ਹੈ।