Viral: Saiyaara ਗੀਤ ਦਾ ਇਹ ਵਰਜਨ ਨਹੀਂ ਸੁਣਿਆ ਤਾਂ ਕੀ ਸੁਣਿਆ? ਲੋਕਾਂ ਨੇ ਦੱਸਿਆ Kidney Touching ਸਾਂਗ!
Corporate Slave Song Video: ਦਿੱਲੀ ਦੇ Social Media Influncer ਨਿਸ਼ਚੇ ਵਰਮਾ ਨੇ ਸੈਯਾਰਾ ਗੀਤ ਦਾ ਇੱਕ ਅਜਿਹਾ ਵਰਜਨ ਬਣਾਇਆ ਹੈ, ਜਿਸਨੇ ਕਾਰਪੋਰੇਟ ਸੈਕਟਰ ਵਿੱਚ ਕੰਮ ਕਰਨ ਵਾਲਿਆਂ ਦੇ ਦਿਲਾਂ ਨੂੰ ਛੂਹ ਲਿਆ ਹੈ। ਵੀਡੀਓ ਨੂੰ ਹੁਣ ਤੱਕ 28 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਇਹ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ ਦੀ ਦੁਨੀਆ ਦੇ ਅਸਮਾਨ ਤੇ ਛਾ ਰਿਹਾ ਹੈ।
ਅਹਾਨ ਪਾਂਡੇ (Ahaan Panday) ਅਤੇ ਅਨੀਤ ਪੱਡਾ (Aneet Padda) ਸਟਾਰਰ ਫਿਲਮ ‘ਸੈਯਾਰਾ’ ਦਾ ਟਾਈਟਲ ਗੀਤ ਹਰ ਕਿਸੇ ਦੇ ਬੁੱਲ੍ਹਾਂ ‘ਤੇ ਹੈ, ਪਰ ਹੁਣ ਇਸ ਗੀਤ ਦਾ ਇੱਕ ਨਵਾਂ ਵਰਜਨ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਦਿੱਲੀ ਦੇ ਸੋਸ਼ਲ ਮੀਡੀਆ Influncer ਨਿਸ਼ਚੇ ਵਰਮਾ ਨੇ ‘ਕਾਰਪੋਰੇਟ ਸਲੇਵ ਸਾਂਗ (Saiyaara Title Song) ਨਾਮ ਇੱਕ ਅਜਿਹਾ ਵੀਡੀਓ ਬਣਾਇਆ ਹੈ, ਜਿਸਨੇ ਕਾਰਪੋਰੇਟ ਸੈਕਟਰ ਵਿੱਚ ਕੰਮ ਕਰਨ ਵਾਲਿਆਂ ਦੇ ਦਿਲਾਂ ਨੂੰ ਛੂਹ ਲਿਆ ਹੈ।
ਇਸ ਵੀਡੀਓ ਵਿੱਚ, ਨਿਸ਼ਚੇ ਨੇ ਆਪਣੇ ਆਪ ਨੂੰ ਇੱਕ ਪ੍ਰਾਈਵੇਟ ਫਰਮ ਵਿੱਚ ਕੰਮ ਕਰਨ ਵਾਲੇ ਨੌਜਵਾਨ ਦੇ ਰੂਪ ਵਿੱਚ ਦਿਖਾਇਆ ਹੈ, ਜੋ ਵੱਖ-ਵੱਖ ਥਾਵਾਂ ‘ਤੇ ਨਿਰਾਸ਼ ਅਤੇ ਉਦਾਸ ਹੈ, ਜਿਸ ਕਾਰਨ ਨੇਟੀਜ਼ਨਸ ਇਸ ਨਾਲ ਖੁਦ ਨੂੰ ਰਿਲੇਟ ਕਰ ਰਹੇ ਹਨ। ਇਹੀ ਕਾਰਨ ਹੈ ਕਿ ਇਹ ਗੀਤ ਇੰਨੀ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ।
ਕਾਰਪੋਰੇਟ ਦੀ ਅਸਲੀਅਤ ਨੂੰ ਬਿਆਨ ਕਰਦੇ ਬੋਲ
ਨਿਸ਼ਚੇ ਨੇ ਇਸ ਗੀਤ ਰਾਹੀਂ ਕਾਰਪੋਰੇਟ ਜੀਵਨ ਦੀ ਕੌੜੀ ਸੱਚਾਈ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ। ਮੈਂ 25 ਹਜ਼ਾਰ ਕਮਾਉਂਦਾ ਹਾਂ। ਮੈਂ 10 ਦਾ ਕਿਰਾਇਆ ਦਿੰਦਾ ਹਾਂ… ਬੱਚਤ ਲਈ ਪੈਸੇ ਕਿੱਥੋਂ ਲਿਆਵਾਂ… ਫੋਨ ਦੀ EMI, ਬਾਕੀ ਖਾਣੇ ਲਈ ਜਾਂਦਾ ਹੈ… ਮੈਂ ਹੁਣ ਪੂਰਾ ਮਹੀਨਾ ਕਿਵੇਂ ਬਿਤਾਵਾਂ… ਮੈਂ 9 ਤੋਂ 5 ਵਿੱਚ ਫਸਿਆ ਹੋਇਆ ਹਾਂ, ਪਰਸਨਲ ਲਾਈਫ ਦੀ ਵੀ ਲੱਗੀ ਪਈ ਹੈ… ਕੁਝ ਵੀ ਨਹੀਂ ਬਚਿਆ, ਪੀਣ-ਫੂਕਣ ਦੇ ਵੱਖਰੇ ਖਰਚੇ ਹਨ।
4 ਅਗਸਤ ਨੂੰ @nishchay.verma ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 28 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ, ਅਤੇ 43 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਲੋਕਾਂ ਦੀਆਂ ਟਿੱਪਣੀਆਂ ਵੀ ਸ਼ਾਨਦਾਰ ਹਨ।
ਇੱਥੇ ਦੇਖੋ ਵੀਡੀਓ, ਸੈਯਾਰਾ ਦਾ ਇਹ ਵਰਜਨ ਨਹੀਂ ਸੁਣਿਆ ਤਾਂ ਕੀ ਸੁਣਿਆ
ਲੋਕਾਂ ਨੇ ਦੱਸਿਆ ਕਿਡਨੀ ਟਚਿੰਗ ਸਾਂਗ
ਇੱਕ ਯੂਜ਼ਰ ਨੇ ਲਿਖਿਆ, ਕਿਡਨੀ ਟਚਿੰਗ ਸਾਂਗ। ਇੱਕ ਹੋਰ ਨੇ ਕਿਹਾ, ਇਹ ਕੋਈ ਫਿਲਮੀ ਗੀਤ ਨਹੀਂ ਹੈ, ਇਹ ਜ਼ਿੰਦਗੀ ਦਾ ਇੱਕ ਅਸਲੀ ਗੀਤ ਹੈ। ਇੱਕ ਹੋਰ ਯੂਜ਼ਰ ਨੇ ਕੁਮੈਂਟ ਕੀਤੀਾ, ਇਸ ਵਰਜਨ ਨੇ ਮੇਰੇ ਦਿਲ ਨੂੰ ਅਸਲ ਸੈਯਾਰਾ ਗੀਤ ਨਾਲੋਂ ਜ਼ਿਆਦਾ ਛੂਹ ਲਿਆ ਭਰਾ।


