ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Trending News: ਮੁੰਬਈ ਲੋਕਲ ਦੀ ਸਵਾਰੀ ਕਰਦਾ ਦਿਖਿਆ ਕੁੱਤਾ, ਪਲੇਟਫਾਰਮ ਆਉਣ ‘ਤੇ ਹੀ ਉਤਰਿਆ

Trending News: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਵਿੱਚ ਇਕ ਕੁੱਤੇ ਨੂੰ ਮੁੰਬਈ ਲੋਕਲ ਵਿੱਚ ਘੁੰਮਦੇ ਦੇਖਿਆ ਗਿਆ। ਵੀਡੀਓ ਨੂੰ ਦੇਖਕੇ ਇੰਝ ਲੱਗ ਰਿਹਾ ਹੈ ਜਿਵੇਂ ਕੁੱਤੇ ਨੂੰ ਟਰੇਨ ਤੋਂ ਉੱਤਰਨ ਦੀ ਚੰਗੀ ਸਮਝ ਹੋਵੇ। ਉਹ ਉਸ ਵੇਲੇ ਹੀ ਉਤਰਿਆ ਜਦੋਂ ਪਲੇਟਫਾਰਮ ਆਇਆ।

Follow Us
tv9-punjabi
| Published: 04 Jun 2024 14:46 PM

ਸੋਸ਼ਲ ਮੀਡੀਆ ਦੇ ਯੁੱਗ ਵਿੱਚ, ਕੋਈ ਨਹੀਂ ਜਾਣਦਾ ਕਿ ਕਦੋਂ ਕੀ ਵਾਇਰਲ ਹੋ ਜਾਵੇਗਾ। ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਵਾਇਰਲ ਹੁੰਦੀਆਂ ਹਨ ਕਿ ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ, ਜਦਕਿ ਕਈ ਵੀਡੀਓਜ਼ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਕਿਹਾ ਜਾਂਦਾ ਹੈ ਕਿ ਕੁੱਤਾ ਬਹੁਤ ਬੁੱਧੀਮਾਨ ਜਾਨਵਰ ਹੈ, ਕਈ ਵਾਰ ਇਹ ਜਾਨਵਰ ਅਜਿਹੇ ਕੰਮ ਕਰ ਜਾਂਦੇ ਹਨ ਜਿਸ ਨਾਲ ਇਨਸਾਨ ਸ਼ਰਮਿੰਦਾ ਹੋ ਜਾਂਦਾ ਹੈ। ਭਾਵੇਂ ਕੁੱਤੇ ਇਨਸਾਨਾਂ ਨਾਲੋਂ ਘੱਟ ਬੁੱਧੀਮਾਨ ਹੁੰਦੇ ਹਨ, ਜੇਕਰ ਉਨ੍ਹਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਸਿਖਾਈ ਜਾਵੇ, ਤਾਂ ਉਹ ਕਈ ਵਾਰ ਮਨੁੱਖਾਂ ਨੂੰ ਵੀ ਹਰਾ ਸਕਦੇ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕਲ ਟਰੇਨ ‘ਚ ਕੁੱਤਾ ਸਫਰ ਕਰ ਰਿਹਾ ਹੈ। ਕੁੱਤਾ ਨਾ ਸਿਰਫ਼ ਸਫ਼ਰ ਕਰ ਰਿਹਾ ਹੈ, ਸਗੋਂ ਕੁੱਤੇ ਨੂੰ ਇਹ ਵੀ ਪਤਾ ਹੈ ਕਿ ਉਸ ਨੇ ਕਦੋਂ ਹੇਠਾਂ ਉਤਰਨਾ ਹੈ, ਵੀਡੀਓ ਵਿਚ ਤੁਸੀਂ ਦੇਖੋਗੇ ਕਿ ਜਿਵੇਂ ਹੀ ਸਟੇਸ਼ਨ ਆਉਂਦਾ ਹੈ, ਕੁੱਤਾ ਬੜੀ ਸਮਝਦਾਰੀ ਨਾਲ ਪਲੇਟਫਾਰਮ ‘ਤੇ ਉਤਰ ਜਾਂਦਾ ਹੈ।

ਦਰਅਸਲ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਕਥਿਤ ਤੌਰ ‘ਤੇ ਮੁੰਬਈ ਦੀ ਲੋਕਲ ਦੀ ਹੈ, ਜਿਸ ਵਿਚ ਇਕ ਕੁੱਤਾ ਘੁੰਮ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੁੱਤਾ ਟਰੇਨ ਦੇ ਦਰਵਾਜ਼ੇ ‘ਤੇ ਖੜ੍ਹਾ ਹੈ ਅਤੇ ਟਰੇਨ ਤੋਂ ਉਤਰਨ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਪਲੇਟਫਾਰਮ ਆ ਜਾਂਦਾ ਹੈ ਅਤੇ ਟਰੇਨ ਹੌਲੀ ਹੋ ਜਾਂਦੀ ਹੈ, ਤਾਂ ਕੁੱਤੇ ਦੇ ਕੋਲ ਖੜ੍ਹਾ ਵਿਅਕਤੀ ਕੁੱਤੇ ਨੂੰ ਜ਼ਬਰਦਸਤੀ ਟਰੇਨ ਤੋਂ ਬਾਹਰ ਧੱਕ ਦਿੰਦਾ ਹੈ, ਪਰ ਕੁੱਤੇ ਨੇ ਵੀ ਪੱਕਾ ਇਰਾਦਾ ਕੀਤਾ ਹੋਇਆ ਹੈ ਕਿ ਉਹ ਉਦੋਂ ਹੀ ਬਾਹਰ ਆਵੇਗਾ ਜਦੋਂ ਟਰੇਨ ਪੂਰੀ ਤਰ੍ਹਾਂ ਰੁਕੇਗੀ। ਵੀਡੀਓ ਦੇ ਅੰਤ ਵਿੱਚ, ਟਰੇਨ ਪੂਰੀ ਤਰ੍ਹਾਂ ਰੁਕ ਜਾਂਦੀ ਹੈ ਅਤੇ ਕੁੱਤਾ ਆਪਣੇ ਆਪ ਹੇਠਾਂ ਉਤਰ ਜਾਂਦਾ ਹੈ ਅਤੇ ਬਾਹਰ ਚਲਾ ਜਾਂਦਾ ਹੈ। ਇਹ ਵੀਡੀਓ 16 ਸੈਕਿੰਡ ਦਾ ਹੈ, ਇਸ ਲਈ ਇਹ ਬਹੁਤ ਛੋਟਾ ਹੈ ਪਰ ਇਹ ਬਹੁਤ ਵੱਡਾ ਸਬਕ ਦੇ ਰਿਹਾ ਹੈ। ਕਈ ਵਾਰ ਕੋਈ ਵਿਅਕਤੀ ਚਲਦੀ ਟਰੇਨ ਤੋਂ ਉਤਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ ‘ਚ ਯੂਜ਼ਰਸ ਦਾ ਕਹਿਣਾ ਹੈ ਕਿ ਲਾਪਰਵਾਹ ਲੋਕਾਂ ਨੂੰ ਕੁੱਤਿਆਂ ਤੋਂ ਸਿੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਪਾਰਕ ਚ ਗੁੱਥਮ-ਗੁੱਥੀ ਹੁੰਦੀ ਨਜ਼ਰ ਆਈਆਂ ਕੁੜੀਆਂ, ਹੋਰਾਂ ਨੇ ਵੀ ਸੇਕ ਲਏ ਹੱਥ

ਵੀਡੀਓ ਨੂੰ @maninair9 ਨਾਮ ਦੇ ਯੂਟਿਊਬ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 6.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 3 ਲੱਖ 84 ਹਜ਼ਾਰ ਤੋਂ ਵੱਧ ਵਾਰ ਲਾਈਕ ਕੀਤਾ ਜਾ ਚੁੱਕਾ ਹੈ। ਅਜਿਹੇ ‘ਚ ਯੂਜ਼ਰਸ ਵੀਡੀਓ ‘ਤੇ ਕਮੈਂਟ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ… ਕੁੱਤਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਦੋਂ ਹੇਠਾਂ ਉਤਰਨਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ…ਕਿਸੇ ਨੂੰ ਇਸ ਕੁੱਤੇ ਤੋਂ ਸਿੱਖਣਾ ਚਾਹੀਦਾ ਹੈ ਕਿ ਉਹ ਬੇਵਕੂਫ਼ਾਂ ‘ਤੇ ਧਿਆਨ ਨਾ ਦੇਵੇ ਅਤੇ ਆਪਣੀ ਮਰਜ਼ੀ ਮੁਤਾਬਕ ਕਰੇ। ਤਾਂ ਇਕ ਹੋਰ ਯੂਜ਼ਰ ਨੇ ਲਿਖਿਆ… ਮੈਂ ਪਹਿਲੀ ਵਾਰ ਲੋਕਲ ਟਰੇਨ ‘ਚ ਇੰਨਾ ਸਮਝਦਾਰ ਯਾਤਰੀ ਦੇਖਿਆ ਹੈ।

ਭਾਰਤ-ਕੈਨੇਡਾ ਵਿਵਾਦ: ਜਸਟਿਨ ਟਰੂਡੋ ਦੇ ਕਬੂਲਨਾਮੇ 'ਤੇ ਭਾਰਤ ਦਾ ਪਲਟਵਾਰ
ਭਾਰਤ-ਕੈਨੇਡਾ ਵਿਵਾਦ: ਜਸਟਿਨ ਟਰੂਡੋ ਦੇ ਕਬੂਲਨਾਮੇ 'ਤੇ ਭਾਰਤ ਦਾ ਪਲਟਵਾਰ...
Haryana CM Oath Ceremony: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 13 ਮੰਤਰੀਆਂ ਨੇ ਚੁੱਕੀ ਸਹੁੰ...ਇਹ ਹਨ ਅਹੁਦੇਦਾਰ
Haryana CM Oath Ceremony: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 13 ਮੰਤਰੀਆਂ ਨੇ ਚੁੱਕੀ ਸਹੁੰ...ਇਹ ਹਨ ਅਹੁਦੇਦਾਰ...
SCO Summit 2024: ਪਾਕਿਸਤਾਨ ਦੀਆਂ ਸੜਕਾਂ 'ਤੇ ਲਹਿਰਾਇਆ ਭਾਰਤੀ ਤਿਰੰਗਾ
SCO Summit 2024: ਪਾਕਿਸਤਾਨ ਦੀਆਂ ਸੜਕਾਂ 'ਤੇ ਲਹਿਰਾਇਆ ਭਾਰਤੀ ਤਿਰੰਗਾ...
SCO ਸੰਮੇਲਨ 2024: ਐਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ 'ਤੇ ਕੀ-ਕੀ ਹੋਵੇਗਾ?
SCO ਸੰਮੇਲਨ 2024: ਐਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ 'ਤੇ ਕੀ-ਕੀ ਹੋਵੇਗਾ?...
ਲਾਰੈਂਸ ਬਿਸ਼ਨੋਈ ਨੇ ਅਪਣਾਇਆ ਦਾਊਦ ਇਬਰਾਹਿਮ ਦਾ ਰਾਹ, ਜਾਂਚ ਏਜੰਸੀ NIA ਦਾ ਵੱਡਾ ਦਾਅਵਾ
ਲਾਰੈਂਸ ਬਿਸ਼ਨੋਈ ਨੇ ਅਪਣਾਇਆ ਦਾਊਦ ਇਬਰਾਹਿਮ ਦਾ ਰਾਹ, ਜਾਂਚ ਏਜੰਸੀ NIA ਦਾ ਵੱਡਾ ਦਾਅਵਾ...
ਭਾਰਤ ਨਾਲ ਤਣਾਅ ਦਰਮਿਆਨ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਕਿਉਂ ਲਿਆ?
ਭਾਰਤ ਨਾਲ ਤਣਾਅ ਦਰਮਿਆਨ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਕਿਉਂ ਲਿਆ?...
ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ
ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ...
ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?
ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?...
ਬਾਬਾ ਸਿੱਦੀਕੀ ਕਤਲਕਾਂਡ: ਕੌਣ ਹੈ ਸ਼ੂਟਰਸ ਨੂੰ ਹਾਇਰ ਕਰਨ ਵਾਲਾ ਜ਼ੀਸ਼ਾਨ ਅਖ਼ਤਰ?
ਬਾਬਾ ਸਿੱਦੀਕੀ ਕਤਲਕਾਂਡ: ਕੌਣ ਹੈ ਸ਼ੂਟਰਸ ਨੂੰ ਹਾਇਰ ਕਰਨ ਵਾਲਾ ਜ਼ੀਸ਼ਾਨ ਅਖ਼ਤਰ?...
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ...
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ...
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ...
TV9 ਫੈਸਟੀਵਲ ਆਫ ਇੰਡੀਆ ਦੀ ਧੂਮ, ਕਾਂਗਰਸੀ ਆਗੂ ਪਵਨ ਖੇੜਾ ਨੇ ਕੀਤੀ ਸ਼ਿਰਕਤ
TV9 ਫੈਸਟੀਵਲ ਆਫ ਇੰਡੀਆ ਦੀ ਧੂਮ, ਕਾਂਗਰਸੀ ਆਗੂ ਪਵਨ ਖੇੜਾ ਨੇ ਕੀਤੀ ਸ਼ਿਰਕਤ...
TV9 Festival of India: ਦਿੱਲੀ ਦੇ ਧਿਆਨਚੰਦ ਸਟੇਡੀਅਮ ਵਿੱਚ ਦੇਖਿਆ ਗਿਆ ਕੋਲਕਾਤਾ ਵਰਗਾ ਨਜ਼ਾਰਾ
TV9 Festival of India: ਦਿੱਲੀ ਦੇ ਧਿਆਨਚੰਦ ਸਟੇਡੀਅਮ ਵਿੱਚ ਦੇਖਿਆ ਗਿਆ ਕੋਲਕਾਤਾ ਵਰਗਾ ਨਜ਼ਾਰਾ...