Viral Video: ਸ਼ਖਸ ਨੇ ਹੱਥਾਂ ਨਾਲ ਕੀਤਾ ਹਥੌੜੇ ਦਾ ਕੰਮ ! ਇੱਕ ਮੁੱਕੇ ਵਿੱਚ ਤੋੜ ਦਿੱਤਾ ਨਾਰੀਅਲ
Viral Video: ਇਨ੍ਹੀਂ ਦਿਨੀਂ ਸ਼ਖਸ ਦੀ ਇਕ ਵੀਡੀਓ ਲੋਕਾਂ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸਦੀ ਤਾਕਤ ਦੇਖਣ ਤੋਂ ਬਾਅਦ ਲੋਕ ਸੋਚਾਂ ਵਿੱਚ ਪੈ ਗਏ ਹਨ ਕਿਉਂਕਿ ਵਿਅਕਤੀ ਨੇ ਆਪਣੀ ਤਾਕਤ ਦਿਖਾਉਂਦੇ ਹੋਏ ਨਾਰਿਅਲ ਨੂੰ ਆਪਣੇ ਹੱਥਾਂ ਨਾਲ ਤੋੜ ਦਿੱਤਾ। ਜਦੋਂ ਲੋਕਾਂ ਨੇ ਇਹ ਵੀਡੀਓ ਦੇਖਿਆ ਤਾਂ ਉਨ੍ਹਾਂ ਨੇ ਉਸਦੀ ਤੁਲਨਾ ਹਲਕ ਨਾਲ ਕਰਨੀ ਸ਼ੁਰੂ ਕਰ ਦਿੱਤੀ।

ਜੇਕਰ ਅਸੀਂ ਦੁਨੀਆ ਦੇ Talented ਲੋਕਾਂ ‘ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦੀ ਕੋਈ ਕਮੀ ਨਹੀਂ ਹੈ, ਬਹੁਤ ਸਾਰੇ ਲੋਕ ਹਨ ਜੋ ਆਪਣੀ ਪ੍ਰਤਿਭਾ ਨਾਲ ਲੋਕਾਂ ਨੂੰ ਹੈਰਾਨ ਕਰਦੇ ਹਨ। ਕੁਝ ਆਪਣਾ ਹੁਨਰ ਦਿਖਾਉਂਦੇ ਹਨ ਅਤੇ ਕੁਝ ਆਪਣੀ ਤਾਕਤ ਦਿਖਾ ਕੇ ਲੋਕਾਂ ਨੂੰ ਹੈਰਾਨ ਕਰਦੇ ਹਨ। ਇਨ੍ਹੀਂ ਦਿਨੀਂ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣਾ ਟੈਲੇਂਟ ਦਿਖਾਉਂਦੇ ਹੋਏ ਕੁਝ ਅਜਿਹਾ ਕਾਰਨਾਮਾ ਕੀਤਾ। ਇਹ ਦੇਖ ਕੇ ਲੋਕ ਸੋਚਣ ਲੱਗ ਪਏ ਕਿ ਇਹ ਕਿਵੇਂ ਹੋ ਸਕਦਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਜ਼ਿਆਦਾਤਰ ਲੋਕ ਕਹਿ ਰਹੇ ਹਨ ਕਿ ਇਸ ਵਿਅਕਤੀ ਕੋਲ ਹੱਥ ਨਹੀਂ, ਹਥੌੜਾ ਹੈ।
ਨਾਰੀਅਲ ਬਹੁਤ ਸਖ਼ਤ ਫਲ ਹੁੰਦਾ ਹੈ, ਇਸਨੂੰ ਤੋੜਨ ਲਈ ਔਜ਼ਾਰ ਦਾ ਸਹਾਰਾ ਲੈਣਾ ਪੈਂਦਾ ਹੈ, ਪਰ ਫਿਰ ਵੀ ਇਹ ਬਹੁਤ ਮੁਸ਼ਕਲ ਨਾਲ ਟੁੱਟਦਾ ਹੈ। ਹਾਲਾਂਕਿ, ਜਿਸ ਵਿਅਕਤੀ ਦੀ ਵੀਡੀਓ ਇਨ੍ਹੀਂ ਦਿਨੀਂ ਸਾਹਮਣੇ ਆਈ ਹੈ, ਉਸਨੇ ਆਪਣੀ ਤਾਕਤ ਦਿਖਾ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਉਸ ਆਦਮੀ ਨੇ ਸਿਰਫ ਇੱਕ ਹੱਥ ਨਾਲ ਨਾਰੀਅਲ ਤੋੜਿਆ। ਵੀਡੀਓ ਵਿੱਚ ਆਦਮੀ ਦੀ ਤਾਕਤ ਦੇਖ ਕੇ ਲੋਕ ਹੈਰਾਨ ਰਹਿ ਗਏ। ਜਿੱਥੇ ਬਹੁਤ ਸਾਰੇ ਲੋਕਾਂ ਨੇ ਇਸ ਵੀਡੀਓ ਨੂੰ ਨਕਲੀ ਕਿਹਾ, ਉੱਥੇ ਹੀ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਇਸ ਆਦਮੀ ਦੇ ਹੱਥ ਨਹੀਂ ਸਗੋਂ ਹਥੌੜਾ ਹੈ।
View this post on Instagram
ਕਲਿੱਪ ਵਿੱਚ ਨਜ਼ਰ ਆ ਰਿਹਾ ਹੈ ਕਿ ਸ਼ਖਸ ਆਪਣੇ ਹੱਥ ਵਿੱਚ ਇਕ ਨਾਰੀਅਲ ਲੈਂਦਾ ਹੈ ਅਤੇ ਉਸ ਨੂੰ ਮੁੱਕੇ ਨਾਲ ਤੋੜਣਾ ਸ਼ੁਰੂ ਕਰ ਦਿੰਦਾ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸਦਾ ਮੁੱਕਾ ਇੰਨੇ ਜ਼ੋਰਦਾਰ ਤਰੀਕੇ ਨਾਲ ਲੱਗਦਾ ਹੈ ਕਿ ਨਾਰੀਅਲ ਵਰਗਾ ਸਖ਼ਤ ਫਲ ਦੇ ਟੁਕੜੇ ਹੋ ਜਾਂਦੇ ਹਨ। ਫਿਰ ਉਹ ਬਹੁਤ ਖੁਸ਼ੀ ਨਾਲ ਨਾਰੀਅਲ ਪਾਣੀ ਪੀਣਾ ਸ਼ੁਰੂ ਕਰ ਦਿੰਦਾ ਹੈ। ਵੈਸੇ, ਜੇ ਤੁਸੀਂ ਇਸਨੂੰ ਦੇਖੋਗੇ, ਤਾਂ ਇਹ ਨਾ ਤਾਂ ਕਿਸੇ ਜਿੰਮ ਦੀ ਤਾਕਤ ਹੈ ਅਤੇ ਨਾ ਹੀ ਇਹ ਬੰਦਾ ਬਾਡੀ ਬਿਲਡਰ ਹੈ। ਇਹ ਸਿਰਫ਼ ਤਕਨੀਕ ਦਾ ਜਾਦੂ ਹੈ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਮੇਰੇ ਸਈਆਂ ਸੁਪਰਸਟਾਰ ਗਾਣੇ ਤੇ ਲਾੜਾ-ਲਾੜੀ ਨੇ ਕੀਤਾ Funny ਡਾਂਸ, Performance ਦੇਖ ਹਾਸਾ ਨਹੀਂ ਰੋਕ ਪਾ ਰਹੇ ਲੋਕ
ਇਸ ਵੀਡੀਓ ਨੂੰ ਇੰਸਟਾ ‘ਤੇ @altu.faltu ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਹਜ਼ਾਰਾਂ ਲੋਕਾਂ ਨੇ ਇਸਨੂੰ ਦੇਖਿਆ ਹੈ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੇ Reactions ਦੇ ਰਹੇ ਹਨ। ਇੱਕ ਯੂਜ਼ਰਨੇ ਲਿਖਿਆ ਕਿ ਇਹ ਦੇਸੀ ਸ਼ਕਤੀ ਦੇ ਅਜੂਬੇ ਤੋਂ ਇਲਾਵਾ ਕੁਝ ਨਹੀਂ ਹੈ। ਜਦੋਂ ਕਿ ਇੱਕ ਹੋਰ ਨੇ ਲਿਖਿਆ ਕਿ ਭਾਈਸਾਹਬ, ਤੁਸੀਂ ਜੋ ਵੀ ਕਹੋ, ਇਸ ਵਿਅਕਤੀ ਦਾ ਹੱਥ ਨਹੀਂ, ਸਗੋਂ ਹਥੌੜਾ ਹੈ। ਇੱਕ ਹੋਰ ਨੇ ਵੀਡੀਓ ‘ਤੇ ਕਮੈਂਟ ਕੀਤਾ ਅਤੇ ਲਿਖਿਆ ਕਿ ਤਕਨੀਕ ਦਾ ਸਹੀ ਇਸਤੇਮਾਲ ਕਰਨਾ ਕੋਈ ਇਸ ਬੰਦੇ ਤੋਂ ਸਿੱਖੇ।