AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Viral Train Incident: ਟ੍ਰੇਨ ‘ਚ ਮਹਿਲਾ ਦੀ ਹਰਕਤ ਦੇਖ ਲੋਕਾਂ ਦਾ ਫੁੱਟਿਆ ਗੁੱਸਾ, ਵੀਡੀਓ ਹੋਇਆ ਵਾਇਰਲ

Viral Video: ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇੱਕ ਵੀਡੀਓ ਖੂਬ ਸੁਰਖੀਆਂ ਬਟੋਰ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਵੀ ਹਨ ਅਤੇ ਗੁੱਸੇ ਵਿੱਚ ਵੀ। ਅਕਸਰ ਅਸੀਂ ਰੇਲਗੱਡੀਆਂ ਦੀ ਗੰਦਗੀ ਲਈ ਰੇਲਵੇ ਪ੍ਰਸ਼ਾਸਨ ਨੂੰ ਦੋਸ਼ ਦਿੰਦੇ ਹਾਂ, ਪਰ ਇਹ ਵੀਡੀਓ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਕੀ ਅਸਲ ਕਮੀ ਸਾਡੇ ਆਪਣੇ ਸਿਵਿਕ ਸੈਂਸ ਵਿੱਚ ਹੀ ਹੈ?

Viral Train Incident: ਟ੍ਰੇਨ 'ਚ ਮਹਿਲਾ ਦੀ ਹਰਕਤ ਦੇਖ ਲੋਕਾਂ ਦਾ ਫੁੱਟਿਆ ਗੁੱਸਾ, ਵੀਡੀਓ ਹੋਇਆ ਵਾਇਰਲ
ਟ੍ਰੇਨ ਨੂੰ ਕੂੜੇ ਦਾ ਡੱਬਾ ਸਮਝਣ ਵਾਲੀ ਔਰਤ ‘ਤੇ ਨੇਟੀਜ਼ਨਾਂ ਦਾ ਗੁੱਸਾ
tv9-punjabi
| Updated On: 29 Jun 2026 14:46 PM IST
Share

ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇਸ ਵੇਲੇ ਇੱਕ ਵੀਡੀਓ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਰੇਲਗੱਡੀ ਵਿੱਚ ਬੈਠੀ ਇੱਕ ਮਹਿਲਾ ਯਾਤਰੀ ਆਰਾਮ ਨਾਲ ਮੂੰਗਫਲੀ ਖਾਂਦੀ ਨਜ਼ਰ ਆ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਮੂੰਗਫਲੀ ਦੇ ਛਿਲਕੇ ਡਸਟਬਿਨ ਜਾਂ ਕਿਸੇ ਲਿਫਾਫੇ ਵਿੱਚ ਪਾਉਣ ਦੀ ਬਜਾਏ ਲਗਾਤਾਰ ਆਪਣੀ ਸੀਟ ਹੇਠਾਂ ਸੁੱਟਦੀ ਦਿਖਾਈ ਦਿੰਦੀ ਹੈ। ਇੰਨਾ ਹੀ ਨਹੀਂ, ਮਹਿਲਾ ਨੇ ਵਾਸ਼ਵੇਸਿਨ ਤੱਕ ਜਾਣ ਦੀ ਵੀ ਹਿੰਮਤ ਨਹੀਂ ਕੀਤੀ ਅਤੇ ਆਪਣੀ ਸੀਟ ‘ਤੇ ਬੈਠੇ-ਬੈਠੇ ਹੀ ਬੋਤਲ ਨਾਲ ਹੱਥ ਧੋ ਲਏ, ਜਿਸ ਕਾਰਨ ਸਾਰਾ ਪਾਣੀ ਡੱਬੇ ਦੇ ਫਰਸ਼ ‘ਤੇ ਫੈਲ ਗਿਆ।

ਵਾਇਰਲ ਹੋ ਰਹੀ ਇਸ ਵੀਡੀਓ ਨੂੰ ਰਿਕਾਰਡ ਕਰਨ ਵਾਲੇ ਸਹਿ-ਯਾਤਰੀ ਦੇ ਮੁਤਾਬਕ, ਮਹਿਲਾ ਦਾ ਇਹ ਰਵੱਈਆ ਪੂਰੇ 5 ਘੰਟਿਆਂ ਦੇ ਸਫ਼ਰ ਦੌਰਾਨ ਜਾਰੀ ਰਿਹਾ। ਗੱਲ ਸਿਰਫ਼ ਗੰਦਗੀ ਫੈਲਾਉਣ ਤੱਕ ਹੀ ਸੀਮਿਤ ਨਹੀਂ ਸੀ, ਸਹਿ-ਯਾਤਰੀ ਨੇ ਦੱਸਿਆ ਕਿ ਮਹਿਲਾ ਨੇ ਪੂਰੀ ਰਾਤ ਮੋਬਾਈਲ ‘ਤੇ ਉੱਚੀ ਆਵਾਜ਼ ਵਿੱਚ ਵੀਡੀਓ ਵੀ ਦੇਖੀਆਂ, ਜਿਸ ਕਾਰਨ ਹੋਰ ਯਾਤਰੀਆਂ ਦੀ ਨੀਂਦ ਵਿੱਚ ਵੀ ਖਲਲ ਪਿਆ।

ਜਦੋਂ ਵੀਡੀਓ ਬਣਾਉਣ ਵਾਲੇ ਵਿਅਕਤੀ ਤੋਂ ਪੁੱਛਿਆ ਗਿਆ ਕਿ ਉਸ ਨੇ ਮਹਿਲਾ ਨੂੰ ਟੋਕਿਆ ਕਿਉਂ ਨਹੀਂ, ਤਾਂ ਉਸ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, “ਮੈਂ ਉਸ ਨੂੰ ਸ਼ਿਸ਼ਟਾਚਾਰ ਦਾ ਪਾਠ ਪੜ੍ਹਾਉਣਾ ਚਾਹੁੰਦਾ ਸੀ, ਪਰ ਬਹਿਸ ਅਤੇ ਟਕਰਾਅ ਦੇ ਡਰ ਕਰਕੇ ਪਿੱਛੇ ਹਟ ਗਿਆ। ਤੁਸੀਂ ਇਕੱਲੇ ਪੂਰੇ ਦੇਸ਼ ਨੂੰ ਨਹੀਂ ਬਦਲ ਸਕਦੇ। ਜੇਕਰ ਤੁਸੀਂ ਅਜਿਹੇ ਲੋਕਾਂ ਦਾ ਵਿਰੋਧ ਕਰੋਗੇ, ਤਾਂ ਉਹ ਆਪਣੀ ਗਲਤੀ ਮੰਨਣ ਦੀ ਬਜਾਏ ਝਗੜਾ ਕਰਨ ਜਾਂ ਹਿੰਸਾ ‘ਤੇ ਉਤਰ ਆਉਂਦੇ ਹਨ।”

ਸਿਵਿਕ ਸੈਂਸ ਨੂੰ ਲੈ ਕੇ ਇੰਟਰਨੈੱਟ ‘ਤੇ ਛਿੜੀ ਬਹਿਸ

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਨੈਟੀਜ਼ਨਜ਼ ਦਾ ਗੁੱਸਾ ਫੁੱਟ ਪਿਆ ਹੈ। ਰੇਲਵੇ ਦੀ ਸਫ਼ਾਈ ਦੇ ਦਾਵਿਆਂ ਦੇ ਵਿਚਕਾਰ ਲੋਕ ਹੁਣ ਯਾਤਰੀਆਂ ਦੀ ਆਪਣੀ ਜ਼ਿੰਮੇਵਾਰੀ ‘ਤੇ ਵੀ ਸਵਾਲ ਉਠਾ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਲੱਗਦਾ ਹੈ ਘਰ ਵਿੱਚ ਵੀ ਇਸੇ ਤਰ੍ਹਾਂ ਰਹਿੰਦੀ ਹੋਵੇਗੀ।” ਦੂਜੇ ਨੇ ਸੁਝਾਅ ਦਿੱਤਾ, “ਸਿੱਧਾ ਜੁਰਮਾਨਾ ਲਗਾਓ, ਤਦ ਹੀ ਅਜਿਹੇ ਲੋਕ ਸੁਧਰਨਗੇ।” ਇੱਕ ਹੋਰ ਯੂਜ਼ਰ ਨੇ ਨਿਰਾਸ਼ਾ ਜਤਾਉਂਦਿਆਂ ਲਿਖਿਆ, “ਲੱਗਦਾ ਹੈ ਸਿਵਿਕ ਸੈਂਸ ਤਾਂ ਪੂਰੀ ਤਰ੍ਹਾਂ ਗਾਇਬ ਹੋ ਗਿਆ ਹੈ।” ਉੱਥੇ ਹੀ ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, “ਕੀ ਹੁਣ ਸ਼ਰਮ ਨਾਮ ਦੀ ਕੋਈ ਚੀਜ਼ ਬਚੀ ਵੀ ਹੈ ਜਾਂ ਨਹੀਂ?”

ਇੱਥੇ ਦੇਖੋ ਵੀਡੀਓ

Follow Us
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ...
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ...