Nashik Viral News: 7ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ Backpacks ‘ਚੋਂ ਮਿਲੇ ਚਾਕੂਆਂ ਤੋਂ ਲੈ ਕੇ Condom
Nashik Viral News: ਨਾਸਿਕ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਘੋਟੀ ਦੇ ਇੱਕ ਸਕੂਲ ਵਿੱਚ 7ਵੀਂ ਤੋਂ 10ਵੀਂ ਜਮਾਤ ਤੱਕ ਪੜ੍ਹ ਰਹੇ ਵਿਦਿਆਰਥੀਆਂ ਦੇ ਸਕੂਲ Bags ਵਿੱਚੋਂ ਕੰਡੋਮ ਦੇ ਪੈਕੇਟ, ਚਾਕੂ, ਤਾਸ਼ ਅਤੇ ਕਈ ਹੋਰ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਹਨ। ਇਸ ਖ਼ਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।

ਨਾਸਿਕ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ Ghoti ਦੇ ਇੱਕ ਸਕੂਲ ਵਿੱਚ 7ਵੀਂ ਤੋਂ 10ਵੀਂ ਜਮਾਤ ਤੱਕ ਪੜ੍ਹ ਰਹੇ ਵਿਦਿਆਰਥੀਆਂ ਦੇ ਸਕੂਲ Bags ਵਿੱਚੋਂ ਜੋ ਮਿਲਿਆ ਉਸ ਨੇ ਸਭ ਨੂੰ Shock ਵਿੱਚ ਪਾ ਦਿੱਤਾ। ਮਾਤਾ-ਪਿਤਾ ਤੋਂ ਲੈ ਕੇ ਸਾਰਿਆਂ ਦੀਆਂ ਚਿੰਤਾ ਵਧਾ ਦਿੱਤੀ। ਵਿਦਿਆਰਥੀਆਂ ਦੇ Bags ਵਿੱਚੋਂ ਕੰਡੋਮ ਦੇ ਪੈਕੇਟ, ਚਾਕੂ, ਤਾਸ਼ ਅਤੇ ਕਈ ਹੋਰ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਹਨ।
ਮੀਡੀਆ ਨਾਲ ਗੱਲ ਕਰਦੇ ਹੋਏ, ਸਕੂਲ ਦੇ ਵਾਈਸ ਪ੍ਰਿੰਸੀਪਲ ਨੇ ਦੱਸਿਆ ਕਿ ਇਹ ਚੀਜ਼ਾਂ Inspection ਦੌਰਾਨ ਮਿਲੀਆਂ ਹਨ। “ਬੱਚਿਆਂ ਦੇ ਬੈਕਪੈਕਾਂ ਵਿੱਚ ਮਿਲੀਆਂ ਇਤਰਾਜ਼ਯੋਗ ਚੀਜ਼ਾਂ ਇੱਕੋ ਸਮੇਂ ਨਹੀਂ ਮਿਲੀਆਂ। ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਵਿਦਿਆਰਥੀਆਂ ਦੇ ਬੈਗਾਂ ਵਿੱਚ ਵੱਖ-ਵੱਖ ਚੀਜ਼ਾਂ ਮਿਲੀਆਂ ਹਨ। ਵਿਦਿਆਰਥੀਆਂ ਨੂੰ ਅਪਰਾਧਿਕ ਰੁਝਾਨਾਂ ਨੂੰ ਵਿਕਸਤ ਕਰਨ ਤੋਂ ਰੋਕਣ ਲਈ, ਅਸੀਂ ਹਰ ਰੋਜ਼ ਉਨ੍ਹਾਂ ਦੇ ਬੈਕਪੈਕਾਂ ਦੀ ਜਾਂਚ ਕਰਦੇ ਹਾਂ,”।
#WATCH | Nashik: Condoms, Knives Found In Backpacks Of Class 5 & 6 Students In School In Ghoti
Read story by Prashant Nikale: https://t.co/28s8VaA4dz #Maharashtra #NashikNews pic.twitter.com/xafvcIN8Lu
— Free Press Journal (@fpjindia) April 8, 2025
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਤਾਮਿਲਨਾਡੂ ਦੇ ਸਕੂਲੀ ਬੱਚਿਆਂ ਨੇ ਡਾਂਸ ਨਾਲ ਮਚਾਇਆ ਤੂਫਾਨ, VIDEO ਨੂੰ ਮਿਲੇ 10 ਕਰੋੜ ਤੋਂ ਵਿਊਜ਼
ਇਸ ਦੌਰਾਨ, ਮਾਪਿਆਂ ਨੇ ਵਿਦਿਆਰਥੀਆਂ ਦੇ ਬੈਕਪੈਕਾਂ ਦੀ ਜਾਂਚ ਕਰਨ ਲਈ ਸਕੂਲ ਦੀ ਪਹਿਲਕਦਮੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਵਿੱਚੋਂ ਇਕ Parents ਨੇ ਕਿਹਾ, “ਸਕੂਲ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਦੁਆਰਾ ਸ਼ੁਰੂ ਕੀਤੀ ਪਹਿਲਕਦਮੀ ਸ਼ਲਾਘਾਯੋਗ ਹੈ ਕਿਉਂਕਿ ਇਸ ਉਮਰ ਵਿੱਚ ਬੱਚੇ ਜਲਦੀ Misguide ਹੋ ਜਾਂਦੇ ਹਨ। ਮਾਪਿਆਂ ਤੋਂ ਬਾਅਦ, ਸਿਰਫ਼ ਅਧਿਆਪਕ ਹੀ ਬੱਚਿਆਂ ਵਿੱਚ ਚੰਗੇ ਨੈਤਿਕ ਗੁਣ ਪੈਦਾ ਕਰ ਸਕਦੇ ਹਨ, ਇਸ ਲਈ ਅਸੀਂ ਇਸ ਪਹਿਲਕਦਮੀ ਦਾ ਸਮਰਥਨ ਕਰਦੇ ਹਾਂ।”