Viral Video: ਬਾਂਦਰ ਨਿਕਲਿਆ ਕਮਾਲ ਦਾ ਖਿਡਾਰੀ, ਬੱਚਿਆਂ ਨਾਲ ਹੈਂਡਬਾਲ ਖੇਡਣ ਦਾ ਵੀਡੀਓ ਹੋਇਆ ਵਾਇਰਲ
Viral Video: ਤੁਸੀਂ ਅਕਸਰ ਬਾਂਦਰਾਂ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਦੇਖੇ ਹੋਣਗੇ। ਜਿਨ੍ਹਾਂ ਵਿੱਚ ਉਹ ਕਦੇ ਲੋਕਾਂ ਨਾਲ ਪੰਗੇ ਲੈਂਦੇ ਨਜ਼ਰ ਆਉਂਦੇ ਹਨ ਤਾਂ ਕਦੇ ਮਸਤੀ ਕਰਦੇ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇਕ ਬਹੁਤ ਹੀ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਬਾਂਦਰ ਬੱਚਿਆਂ ਨਾਲ ਹੈਂਡਬਾਲ ਖੇਡਦਾ ਨਜ਼ਰ ਆ ਰਿਹਾ ਹੈ। ਬੱਚੇ ਵੀ ਉਨ੍ਹਾਂ ਨਾਲ ਬਹੁਤ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਬੱਚਿਆਂ ਦਾ ਮਸਤੀ ਕਦੇ ਨਹੀਂ ਰੁਕਦੀ। ਜਿੱਥੇ ਵੀ ਕੋਈ ਮਿਲਦਾ ਹੈ, ਬੱਚੇ ਉਸ ਨਾਲ ਖੇਡਣ ਲੱਗ ਪੈਂਦੇ ਹਨ। ਜਾਨਵਰ ਹੋਣ ਜਾਂ ਉਨ੍ਹਾਂ ਦੇ ਹਾਣ ਦੇ ਬੱਚੇ, ਬੱਸ ਮਿਲਦੇ ਹੀ ਮਸਤੀ ਸ਼ੁਰੂ ਹੋ ਜਾਂਦੀ ਹੈ। ਹੁਣ ਦੇਖੋ ਇਹ ਵੀਡੀਓ ਜਿੱਥੇ ਖੇਡਦੇ ਹੋਏ ਬਾਂਦਰ ਅਤੇ ਬੱਚੇ ਦੋਸਤ ਬਣ ਜਾਂਦੇ ਹਨ। ਜਿਵੇਂ ਹੀ ਬੱਚਿਆਂ ਨੇ ਬਾਂਦਰਾਂ ਨੂੰ ਦੇਖਿਆ, ਉਹ ਉਨ੍ਹਾਂ ਨਾਲ ਖੇਡਣ ਲੱਗ ਗਏ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਦੋ ਬੱਚੇ ਇਕ ਗਲੀ ‘ਚ ਘਰ ਦੇ ਦਰਵਾਜ਼ੇ ‘ਤੇ ਬੈਠੇ ਬਾਂਦਰਾਂ ਨਾਲ ਹੈਂਡਬਾਲ ਖੇਡ ਰਹੇ ਹਨ। ਉਹ ਗੇਂਦ ਨੂੰ ਬਾਂਦਰ ਵੱਲ ਸੁੱਟਦੇ ਹਨ ਅਤੇ ਬਾਂਦਰ ਉਸ ਨੂੰ ਫੜ ਕੇ ਵਾਪਸ ਉਨ੍ਹਾਂ ਵੱਲ ਸੁੱਟ ਦਿੰਦਾ ਹੈ। ਕੁਝ ਦੇਰ ਤੱਕ ਇਹ ਖੇਡ ਜਾਰੀ ਰਹਿੰਦਾ ਹੈ ਅਤੇ ਫਿਰ ਬਾਂਦਰ ਤੁਰੰਤ ਕੁਦ ਕੇ ਨਾਲ ਲੱਗਦੇ ਘਰ ਦੇ ਛੱਜੇ ‘ਤੇ ਚੱਲ ਜਾਂਦੇ ਹਨ। ਜਿੱਥੇ ਉਸਦਾ ਇੱਕ ਹੋਰ ਦੋਸਤ ਪਹਿਲਾਂ ਹੀ ਮੌਜੂਦ ਸੀ। ਉਥੇ ਬੱਚੇ ਵੀ ਗੇਂਦ ਨੂੰ ਬਾਂਦਰਾਂ ਵੱਲ ਸੁੱਟਦੇ ਹਨ ਅਤੇ ਬਾਂਦਰ ਵੀ ਗੇਂਦ ਨੂੰ ਵਾਪਸ ਉਨ੍ਹਾਂ ਵੱਲ ਸੁੱਟ ਦਿੰਦੇ ਹਨ। ਖੇਡ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ।
View this post on Instagram
ਇਹ ਵੀ ਪੜ੍ਹੋ- ਸੱਪ ਹੈ ਜਾਂ ਪਾਗਲ ਪ੍ਰੇਮੀਕੁੜੀ ਨੂੰ 11 ਵਾਰ ਕੱਟਿਆ, ਪਰਛਾਵੇਂ ਵਾਂਗ ਕਰਦਾ ਹੈ ਪਿੱਛਾ, ਪੰਜ ਸਾਲ ਪੁਰਾਣਾ ਰਹੱਸ
ਇਹ ਵੀ ਪੜ੍ਹੋ
ਉਸ ਇਲਾਕੇ ਵਿਚ ਰਹਿਣ ਵਾਲੇ ਲੋਕ ਬੱਚਿਆਂ ਅਤੇ ਬਾਂਦਰਾਂ ਦੀ ਇਸ ਖੇਡ ਨੂੰ ਦੇਖਦੇ ਰਹਿੰਦੇ ਹਨ। ਦੂਜੇ ਪਾਸੇ ਛੱਜੇ ਹੇਠਾਂ ਦੁਕਾਨ ‘ਤੇ ਖੜ੍ਹੀ ਦਾਦੀ ਉਨ੍ਹਾਂ ਨੂੰ ਖੁਸ਼ੀ ਨਾਲ ਦੇਖਦੀ ਰਹੀ। ਦਾਦੀ ਦੀ ਖੁਸ਼ੀ ਵੀ ਦੇਖਣ ਯੋਗ ਹੈ। ਇਸ ਖੇਡ ਵਿੱਚ ਦਾਦੀ ਬੱਚਿਆਂ ਅਤੇ ਬਾਂਦਰ ਨੂੰ ਖੁਸ਼ ਕਰ ਰਹੀ ਹੈ। ਵੀਡੀਓ ਨੂੰ @chandu_heerakaari ਨਾਂ ਦੇ ਯੂਜ਼ਰ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ‘ਤੇ ਕਈ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਵੀਡੀਓ ਵਿੱਚ ਨਜ਼ਰ ਆ ਰਹੀ ਦਾਦੀ ਨਿਰਮਲਾ ਸੀਤਾਰਮਨ ਵਰਗੀ ਲੱਗ ਰਹੀ ਹੈ। ਦੂਜੇ ਨੇ ਲਿਖਿਆ- ਹਰ ਕਿਸੇ ਦੇ ਚਿਹਰੇ ‘ਤੇ ਵੱਖਰੀ ਖੁਸ਼ੀ ਹੈ।