Viral Video: ਬਾਂਦਰਾਂ ਦੇ ਸਾਹਮਣੇ ਇਨਸਾਨਾਂ ਦੀ ਚਲਾਕੀ ਵੀ ਫੇਲ, ਸਪੈਕਸ ਦੇ ਬਦਲੇ ‘ਬਾਂਦਰ’ ਨੇ ਕੀਤਾ ਕਮਾਲ ਦਾ ਸੌਦਾ
Viral Video: ਭਾਰਤ ਧਾਰਮਿਕ ਸਥਾਨ ਜਿਵੇਂ ਮਥੁਰਾ ਅਤੇ ਵਰਿੰਦਾਵਨ ਦੇ ਮੰਦਰਾਂ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਬਾਂਦਰ ਮੌਜੂਦ ਰਹਿੰਦੇ ਹਨ। ਉਹ ਇਨਸਾਨਾਂ ਲਈ ਕਾਫੀ ਦੋਸਤਾਨਾ ਵਿਵਾਹਾਰ ਰੱਖਦੇ ਹਨ ਅਤੇ ਹਰ ਰੋਜ਼ ਉਨ੍ਹਾਂ ਨਾਲ ਮਸਤੀ ਕਰਦੇ ਵੀ ਨਜ਼ਰ ਆਉਂਦੇ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਬਾਂਦਰ ਲੋਕਾਂ ਨਾਲ ਬਹੁਤ ਹੀ ਇੰਟਰਸਟਿੰਗ ਡੀਲ ਕਰਦਾ ਨਜ਼ਰ ਆ ਰਿਹਾ ਹੈ।

ਭਾਰਤ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਹਨ ਜਿੱਥੇ ਬਾਂਦਰ ਵਿਸ਼ੇਸ਼ ਤੌਰ ‘ਤੇ ਵੱਡੀ ਗਿਣਤੀ ਵਿੱਚ ਮੌਜੂਦ ਰਹਿੰਦੇ ਹਨ। ਪਰ ਇਨ੍ਹਾਂ ਥਾਵਾਂ ‘ਤੇ ਮੌਜੂਦ ਬਾਂਦਰ ਕਾਫ਼ੀ ਹਿਊਮੂਅਨ ਫਰੈਂਡਲੀ ਹਨ। ਉਹ ਲੋਕਾਂ ਨਾਲ ਖੂਬ ਮਸਤੀ ਵੀ ਕਰਦੇ ਹਨ। ਜੇ ਉਹ ਭੁੱਖੇ ਹੁੰਦੇ ਹਨ, ਤਾਂ ਉਹ ਤੁਹਾਨੂੰ ਨੁਕਸਾਨ ਪਹੁੰਚਾਏ ਬਿਨਾ ਤੁਹਾਡੇ ਕੋਲ ਮੌਜੂਦ ਭੋਜਨ ਲੈ ਕੇ ਭੱਜ ਜਾਂਦੇ ਹਨ। ਜੇਕਰ ਉਨ੍ਹਾਂ ਨੂੰ ਕੋਈ ਚੀਜ਼ ਦਿਲਚਸਪ ਲੱਗਦੀ ਹੈ ਤਾਂ ਉਹ ਉਸ ਨੂੰ ਵੀ ਖੋਹਣ ਤੋਂ ਵੀ ਗੁਰੇਜ਼ ਨਹੀਂ ਕਰਦੇ।
ਖਾਸ ਕਰਕੇ ਕ੍ਰਿਸ਼ਨ ਦੀ ਨਗਰੀ ਮਥੁਰਾ ਅਤੇ ਵਰਿੰਦਾਵਨ ਦੇ ਮੰਦਰਾਂ ਦੇ ਨੇੜੇ ਬਹੁਤ ਸਾਰੇ ਬਾਂਦਰ ਮੌਜੂਦ ਰਹਿੰਦੇ ਹਨ। ਇੰਸਟਾਗ੍ਰਾਮ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਤੁਸੀਂ ਦੇਖੋਂਗੇ ਕਿ ਮਥੁਰਾ ‘ਚ ਮੰਦਰ ਦੇ ਕੋਲ ਇਕ ਇਮਾਰਤ ਦੀ ਬਾਲਕੋਨੀ ‘ਚ ਇਕ ਬਾਂਦਰ ਇਕ ਵਿਅਕਤੀ ਦੇ ਸਪੈਕਸ ਲੈ ਕੇ ਭੱਜ ਜਾਂਦਾ ਹੈ। ਇਹੇਠਾਂ ਖੜ੍ਹੇ ਲੋਕ ਉਸਤੋਂ ਸਪੈਕਸ ਲੈਣ ਦੀ ਬਹੁਤ ਕੋਸ਼ਿਸ਼ ਕਰਦੇ ਹਨ, ਪਰ ਉਹ ਇਸਨੂੰ ਵਾਪਸ ਨਹੀਂ ਕਰਦਾ।
View this post on Instagram
ਇਹ ਵੀ ਪੜ੍ਹੋ- ਲਾੜੇ ਨੇ ਜੋਸ਼ ‘ਚ ਕੀਤਾ ਅਜਿਹਾ ਡਾਂਸ ਕਿ ਲੋਕ ਰਹਿ ਗਏ ਹੈਰਾਨ
ਇਹ ਵੀ ਪੜ੍ਹੋ
ਸਪੈਕਸ ਲੈਣ ਲਈ ਹੇਠਾਂ ਖੜ੍ਹੇ ਲੋਕ ਕਦੇ ਉਸ ਨੂੰ ਸੇਬ ਦਿੰਦੇ ਹਨ ਅਤੇ ਕਦੇ ਪਾਣੀ ਦੀ ਬੋਤਲ। ਇਨ੍ਹਾਂ ਚੀਜ਼ਾਂ ਨੂੰ ਵਾਰ-ਵਾਰ ਦੇਖ ਕੇ ਬਾਂਦਰ ਉਨ੍ਹਾਂ ਨੂੰ ਵਾਪਸ ਹੇਠਾਂ ਸੁੱਟ ਦਿੰਦਾ ਹੈ। ਤੁਸੀਂ ਕਲਪਨਾ ਵੀ ਨਹੀਂ ਕਰ ਸਕੋਗੇ ਕਿ ਬਾਂਦਰ ਕੀ ਮੰਗਦਾ ਹੈ। ਉੱਥੇ ਮੌਜੂਦ ਲੋਕਾਂ ਨੂੰ ਆਖਰਕਾਰ ਫਰੂਟੀ ਲਈ ਬਾਂਦਰ ਨਾਲ ਸਪੈਕਸ ਦਾ ਸੌਦਾ ਕਰਨਾ ਪੈਂਦਾ ਹੈ ਅਤੇ ਉਹ ਇਸ ਵਿੱਚ ਕਾਮਯਾਬ ਵੀ ਹੋ ਜਾਂਦੇ ਹਨ।