Shaadi Viral Video: ਲਾੜੇ ਨੇ ਜੋਸ਼ ‘ਚ ਕੀਤਾ ਅਜਿਹਾ ਡਾਂਸ ਕਿ ਲੋਕ ਰਹਿ ਗਏ ਹੈਰਾਨ, ਲਾੜੀ ਦਾ ਰਿਐਕਸ਼ਨ ਹੋਇਆ ਵਾਇਰਲ
ਸੋਸ਼ਲ ਮੀਡੀਆ 'ਤੇ ਵਿਆਹ ਦੇ ਕਈ ਵੀਡੀਓ ਵਾਇਰਲ ਹੁੰਦੇ ਹਨ, ਜਿਸ 'ਚ ਕਦੇ ਲੋਕ ਹੱਸਦੇ-ਮਜ਼ਾਕ ਕਰਦੇ ਅਤੇ ਕਦੇ ਡਾਂਸ ਕਰਦੇ ਨਜ਼ਰ ਆਉਂਦੇ ਹਨ। ਪਰ ਹੁਣ ਇੱਕਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲਾੜੇ ਦਾ ਡਾਂਸ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ। ਲੋਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। ਇਸ ਵੀਡੀਓ ਤੇ ਗੀਤ"ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਉਹ ਮੁੰਡਾ ਆਪਣੇ" ਇੱਕਦਮ ਸਹੀ ਸੂਟ ਕਰੇਗਾ।

ਤੁਸੀਂ ਅਕਸਰ ਸੋਸ਼ਲ ਮੀਡੀਆ ‘ਤੇ ਵਿਆਹ ਦੀਆਂ ਕਈ ਵਾਇਰਲ ਵੀਡੀਓਜ਼ ਦੇਖੀ ਹੋਵੇਗੀ। ਡਾਂਸ ਦੀਆਂ ਰੀਲਾਂ ਖਾਸ ਤੌਰ ‘ਤੇ ਛਾ ਜਾਂਦੀਆਂ ਹਨ। ਅਜਿਹੀ ਹੀ ਇੱਕ ਕਲਿਪ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਲਾੜੇ ਦਾ ਡਾਂਸ ਇੰਟਰਨੈੱਟ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਵਰਮਾਲਾ ਦੇ ਸਮੇਂ ਜਿਵੇਂ ਹੀ ਲਾੜੀ ਪਹੁੰਚਦੀ ਹੈ, ਲਾੜਾ ਜ਼ਬਰਦਸਤ ਨੱਚਣਾ ਸ਼ੁਰੂ ਕਰ ਦਿੰਦਾ ਹੈ।
ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਉਹ ਫਿਲਮ ‘ਸੋਲਜਰ’ ਦੇ ਗੀਤ ‘ਨਈਓ ਨਈਓ’ ‘ਤੇ ਜ਼ਬਰਦਸਤ ਡਾਂਸ ਕਰ ਰਹੇ ਹਨ। ਕਈ ਲੋਕ ਤਾਂ ਉੱਥੇ ਖੜ੍ਹੇ ਹੋ ਕੇ ਲਾੜੇ ਨੂੰ ਧਿਆਨ ਨਾਲ ਦੇਖਦੇ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਮਹਿਸੂਸ ਕਰੋਗੇ ਕਿ ਸ਼ਾਇਦ ਲਾੜੀ ਵੀ ਕੁਝ ਸਮੇਂ ਲਈ ਅਸਹਿਜ ਮਹਿਸੂਸ ਕਰਨ ਲੱਗਦੀ ਹੈ। ਪਰ ਲਾੜਾ ਫਿਰ ਵੀ ਆਪਣੀ ਹੀ ਧੁਨ ਵਿੱਚ ਰਹਿੰਦਾ ਹੈ ਅਤੇ ਨੱਚਦਾ ਰਹਿੰਦਾ ਹੈ।
View this post on Instagram
ਇਹ ਵੀ ਪੜ੍ਹੋ- ਭਿਖਾਰੀ ਹੋ ਗਏ ਡਿਜੀਟਲਹੁਣ ਇਹ ਬਹਾਨਾ ਨਹੀਂ ਚੱਲੇਗਾ ਦੇਖੋ ਵਾਇਰਲ ਵੀਡੀਓ
ਇਹ ਵੀ ਪੜ੍ਹੋ
ਆਖ਼ਰਕਾਰ ਉਹ ਦੁਲਹਨ ਦਾ ਹੱਥ ਫੜ ਲੈਂਦਾ ਹੈ ਅਤੇ ਉਹ ਵੀ ਆਪਣੇ ਹੋਣ ਵਾਲੇ ਪਤੀ ਨਾਲ ਨੱਚਣਾ ਸ਼ੁਰੂ ਕਰ ਦਿੰਦੀ ਹੈ। ਬਹੁਤ ਸਾਰੇ ਯੂਜ਼ਰਸ ਲਾੜੇ ਦਾ ਇੰਨਾ ਉਤਸ਼ਾਹ ਨਾਲ ਡਾਂਸ ਕਰਨਾ ਪਸੰਦ ਨਹੀਂ ਕਰ ਰਹੇ ਹਨ। ਇਸ ਨੂੰ ਇੰਸਟਾਗ੍ਰਾਮ ਹੈਂਡਲ @arpitsaini1102 ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਯੂਜ਼ਰਸ ਇਸ ਵੀਡੀਓ ਨੂੰ ਲੈ ਕੇ ਮਜ਼ੇ ਵੀ ਲੈ ਰਹੇ ਹਨ।