Viral Video: ਬੰਦੇ ਨੇ ਮੈਟਰੋ ‘ਚ ਕੀਤਾ ਇਸ ਤਰ੍ਹਾਂ ਡਾਂਸ , Video ਨੇ ਉੜਾਏ ਲੋਕਾਂ ਦੇ ਹੋਸ਼
Viral Video: ਮੈਟਰੋ ਵਿੱਚ ਡਾਂਸ ਕਰ ਰਹੇ ਇਸ ਬੰਦੇ ਨੇ ਯਾਤਰੀਆਂ ਨੂੰ ਹੈਰਾਨ ਕਰ ਦਿੱਤਾ । ਪਰ ਬੰਦੇ ਨੇ ਇੰਟਰਨੈੱਟ 'ਤੇ ਹਲਚਲ ਮਚਾ ਰੱਖੀ ਹੈ। ਲੋਕ ਉਸਦੀ ਵੀਡੀਓ ਵਾਰ-ਵਾਰ ਦੇਖ ਰਹੇ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਕਿਸੇ ਦਾ ਕਿਸੇ ਵੀ ਤਰ੍ਹਾਂ ਦਾ ਵੀਡੀਓ ਹੋ ਸਕਦਾ ਹੈ।
ਮੈਟਰੋ ਵਿੱਚ ਕਈ ਤਰ੍ਹਾਂ ਦੀਆਂ ਰੀਲਾਂ ਬਣਾਉਣਾ ਅੱਜਕੱਲ੍ਹ ਫੈਸ਼ਨੇਬਲ ਬਣ ਗਿਆ ਹੈ। ਮੈਟਰੋ ਪ੍ਰਸ਼ਾਸਨ ਕਿੰਨਾ ਵੀ ਸਖ਼ਤ ਕਿਉਂ ਨਾ ਹੋਵੇ, ਇਸ ਦੇ ਘਟਣ ਦਾ ਕੋਈ ਸੰਕੇਤ ਨਹੀਂ ਹੈ। ਹੁਣ ਵੀ, ਮੁੰਡੇ ਅਤੇ ਕੁੜੀਆਂ ਮੈਟਰੋ ਦੇ ਅੰਦਰ ਖੁੱਲ੍ਹ ਕੇ ਗਾਉਣ ਅਤੇ ਨੱਚਣ ਦੀਆਂ ਵੀਡੀਓ ਬਣਾ ਰਹੇ ਹਨ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਅਜਿਹਾ ਹੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨਾਲ ਲੋਕ ਹੈਰਾਨ ਵੀ ਹਨ ਅਤੇ ਹੱਸ ਵੀ ਰਹੇ ਹਨ। ਦਰਅਸਲ, ਇੱਕ ਬੰਦਾ ਅਚਾਨਕ ਮੈਟਰੋ ਦੇ ਅੰਦਰ ਨੱਚਣਾ ਸ਼ੁਰੂ ਕਰ ਦਿੱਤਾ। ਭਾਵੇਂ ਉਹ ਸੀਰੀਅਸ ਮੋਡ ਵਿੱਚ ਸੀ, ਪਰ ਮੈਟਰੋ ਵਿੱਚ ਯਾਤਰੀਆਂ ਦੇ ਚਿਹਰਿਆਂ ‘ਤੇ ਮੁਸਕਰਾਹਟ ਜਰੂਰ ਆ ਗਈ ਸੀ ।
ਇਹ ਵੀ ਦੇਖੋ : Video: ਬਾਂਦਰ ਨੇ ਖੋਹ ਲਿਆ ਚਸ਼ਮਾ, ਇਸ ਤੋਂ ਬਾਅਦ ਜੋ ਹੋਇਆ.. ਦੇਖ ਯਕੀਨ ਕਰਨਾ ਹੋਜੂ ਔਖਾ!
ਵੀਡੀਓ ਵਿੱਚ, ਤੁਸੀਂ ਯਾਤਰੀਆਂ ਨੂੰ ਮੈਟਰੋ ਦੇ ਅੰਦਰ ਆਮ ਤੌਰ ‘ਤੇ ਬੈਠੇ ਅਤੇ ਖੜ੍ਹੇ ਦੇਖਦੇ ਹੋ । ਅਚਾਨਕ, ਇੱਕ ਬੰਦਾ ਬਾਲੀਵੁੱਡ ਗੀਤ ਦੀ ਧੁਨ ‘ਤੇ ਨੱਚਣਾ ਸ਼ੁਰੂ ਕਰ ਦਿੰਦਾ ਹੈ। ਸ਼ੁਰੂ ਵਿੱਚ ਲੋਕ ਸਮਝ ਨਹੀਂ ਪਾਏ ਸੀ ਲੇਕਿਨ ਅਚਾਨਕ ਲੋਕਾਂ ਦੀ ਨਜ਼ਰ ਕੈਮਰੇ ਤੇ ਪਈ ਤਾਂ ਬੰਦੇ ਨੂੰ ਡਾਂਸ ਕਰਦੇ ਵੇਖ ਸਮਝ ਗਏ ਕੀ ਬੰਦਾ ਰੀਲ ਬਣਾ ਰਿਹਾ ਹੈ । ਬੰਦੇ ਦੇ ਡਾਂਸ ਮੂਵ ਅਜੀਬੋਗਰੀਬ ਸੀ । ਮੈਟਰੋ ਵਿੱਚ ਲੋਕ ਆਪਣਾ ਹਾਸਾ ਨਹੀਂ ਰੋਕ ਸਕੇ। ਹਾਲਾਂਕਿ, ਬੰਦਾ ਯਾਤਰੀਆਂ ਦੇ ਰਿਐਕਸ਼ਨਸ ਤੋਂ ਬੇਪ੍ਰਵਾਹ ਹੋ ਡਾਂਸ ਕਰਦਾ ਰਿਹਾ ।
ਇਹ ਵੀ ਦੇਖੋ :ਕੋਬਰਾ ਨੇ ਦਿਖਾਈ ਮਾਨੀਟਰ ਲਿਜ਼੍ਰਡ (monitor lizard) ਦੇ ਸਾਹਮਣੇ ਬੇਵੱਸੀ Video ਦੇਖ ਲੋਕਾਂ ਨੇ ਮਾਰੇ ਮੱਥੇ ਤੇ ਹੱਥੇ -Viral Video
ਵੀਡੀਓ ਨੂੰ ਲੱਖਾਂ ਵਾਰ ਦੇਖਿਆ ਗਿਆ
ਇਸ ਫਨੀ ਡਾਂਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ funnylalam73 ਨਾਮਕ ਆਈਡੀ ਤੋ ਸ਼ੇਅਰ ਕੀਤਾ ਗਿਆ ਹੈ । ਇਸ ਵੀਡੀਓ ਨੂੰ 400,000 ਤੋਂ ਵੱਧ ਵਾਰ ਦੇਖਿਆ ਗਿਆ ਹੈ । ਜਿਸ ਵਿੱਚ 16,000 ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਪਸੰਦ ਕੀਤਾ ਹੈ ਅਤੇ ਕਈ ਤਰ੍ਹਾਂ ਦੇ ਫਨੀ ਰਿਐਕਸ਼ਨ ਦਿੱਤੇ ਹਨ।
ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਲਿਖਿਆ, “ਭਰਾ ਨੇ ਮੈਟਰੋ ਨੂੰ ਡਾਂਸ ਫਲੋਰ ਵਿੱਚ ਬਦਲ ਦਿੱਤਾ ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਮਜ਼ਾਕ ਕੀਤਾ, “ਅਸੀਂ ਸ਼ਰਮਿੰਦਾ ਹਾਂ, ਅਤੇ ਇਹ ਮਜ਼ੇ ਨਾਲ ਡਾਂਸ ਕਰ ਰਿਹਾ ਹੈ।” ਹੋਰ ਯੂਜ਼ਰਸ ਨੇ ਮਜ਼ਾਕ ਵਿੱਚ ਕਮੈਂਟ ਕੀਤਾ ਕਿ ਜੇਕਰ ਮੈਟਰੋ ‘ਤੇ ਯਾਤਰਾ ਕਰਦੇ ਸਮੇਂ ਅਜਿਹਾ ਮਨੋਰੰਜਨ ਮੁਫਤ ਵਿੱਚ ਉਪਲਬਧ ਹੈ, ਤਾਂ ਇਹ ਟਿਕਟ ਵੀ ਵਸੂਲ ਹੈ ਸਮਝੋਂ ।


