ਫਰਿੱਜ ‘ਚ ਲੁਕਿਆ ਹੋਇਆ ਸੀ ਖਤਰਨਾਕ ਕਿੰਗ ਕੋਬਰਾ, ਦੇਖ ਕੇ ਉੱਡੇ ਘਰ ਵਾਲਿਆਂ ਦੇ ਹੋਸ਼, ਰੂਹ ਕੰਬਾਉਣ ਵਾਲੀ ਵੀਡੀਓ ਆਈ ਸਾਹਮਣੇ
King Cobra Viral Video:ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਫਰਿੱਜ ਦੇ ਪਿੱਛੇ ਗਰਿੱਲ ਦੇ ਅੰਦਰ ਸੱਪ ਲੁਕਿਆ ਹੋਇਆ ਹੈ, ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਹ ਸੱਪ ਕੋਈ ਆਮ ਸੱਪ ਨਹੀਂ ਹੈ, ਸਗੋਂ ਇਹ ਕਿੰਗ ਕੋਬਰਾ ਹੈ।
ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਹਰ ਚੀਜ਼ ਵਾਇਰਲ ਹੋ ਜਾਂਦੀ ਹੈ, ਚਾਹੇ ਉਹ ਸੜਕ ‘ਤੇ ਕਿਸੇ ਦਾ ਡਾਂਸ ਹੋਵੇ ਜਾਂ ਰੇਲਗੱਡੀ ‘ਚ ਹੋਣ ਵਾਲੀ ਲੜਾਈ… ਸਾਨੂੰ ਅਕਸਰ ਸੋਸ਼ਲ ਮੀਡੀਆ ‘ਤੇ ਅਜਿਹੇ ਵੀਡੀਓ ਦੇਖਣ ਨੂੰ ਮਿਲਦੇ ਹਨ। ਕਈ ਵਾਰ ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਹਾਸਾ ਨਹੀਂ ਰੁੱਕਦਾ ਪਰ ਕੁਝ ਵੀਡੀਓ ਦੇਖ ਕੇ ਪਸੀਨੇ ਛੁੱਟ ਜਾਂਦੇ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਖਤਰਨਾਕ ਕਿੰਗ ਕੋਬਰਾ ਫਰਿੱਜ ਦੇ ਪਿੱਛੇ ਲੁਕਿਆ ਹੋਇਆ ਹੈ। ਹਾਲਾਂਕਿ ਇਹ ਵੀਡੀਓ ਕਾਫੀ ਪੁਰਾਣੀ ਹੈ ਪਰ ਹੁਣ ਇਸ ਨੂੰ ਇਕ ਵਾਰ ਫਿਰ ਸ਼ੇਅਰ ਕੀਤਾ ਜਾ ਰਿਹਾ ਹੈ।
ਕਈ ਵਾਰ ਸੱਪ ਲੋਕਾਂ ਦੇ ਘਰਾਂ ‘ਚ ਵੜ ਜਾਂਦੇ ਹਨ, ਅਜਿਹੇ ‘ਚ ਉਹ ਘਰਾਂ ‘ਚ ਰਹਿਣ ਵਾਲੇ ਲੋਕਾਂ ਲਈ ਵੱਡਾ ਖਤਰਾ ਬਣ ਜਾਂਦੇ ਹਨ। ਜਦੋਂ ਲੋਕ ਘਰ ‘ਚ ਸੱਪ ਦੇਖਦੇ ਹਨ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਹੈ ਕਿ ਕੀ ਕੀਤਾ ਜਾਵੇ… ਅਜਿਹਾ ਹੀ ਉਸ ਵਿਅਕਤੀ ਨਾਲ ਵੀ ਹੋਇਆ ਜਿਸ ਦੇ ਫਰਿੱਜ ‘ਚ ਸੱਪ ਛੁਪਿਆ ਹੋਇਆ ਸੀ।
View this post on Instagram
ਇਹ ਵੀ ਪੜ੍ਹੋ- ਸ਼ਖਸ ਨੂੰ ਸਮੁੰਦਰ ਦੇ ਕੰਢੇ ਮਿਲੀ ਰਾਖਸ਼ਕਾਰੀ ਮੱਛੀ, ਦੇਖ ਕੇ ਬੁਰੀ ਤਰ੍ਹਾਂ ਡਰ ਜਾਓਗੇ
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਫਰਿੱਜ ਦੇ ਪਿੱਛੇ ਗਰਿੱਲ ਦੇ ਅੰਦਰ ਸੱਪ ਲੁਕਿਆ ਹੋਇਆ ਹੈ, ਸਭ ਤੋਂ ਡਰਾਉਣ ਵਾਲੀ ਗੱਲ ਇਹ ਹੈ ਕਿ ਇਹ ਸੱਪ ਕੋਈ ਆਮ ਸੱਪ ਨਹੀਂ ਹੈ, ਸਗੋਂ ਇਹ ਕਿੰਗ ਕੋਬਰਾ ਹੈ। ਜਿਸ ਦਾ ਇੱਕ ਡੰਕ ਕਿਸੇ ਦੀ ਵੀ ਤੁਰੰਤ ਜਾਨ ਲੈ ਸਕਦਾ ਹੈ। ਜਦੋਂ ਘਰ ਦੇ ਲੋਕਾਂ ਨੂੰ ਪਤਾ ਲੱਗਾ ਕਿ ਫਰਿੱਜ ਦੇ ਪਿੱਛੇ ਸੱਪ ਬੈਠਾ ਹੈ ਤਾਂ ਉਨ੍ਹਾਂ ਨੇ ਬਚਾਅ ਟੀਮ ਨੂੰ ਬੁਲਾਇਆ। ਜਿਸ ਤੋਂ ਬਾਅਦ ਫਰਿੱਜ ਨੂੰ ਹਿਲਾਇਆ ਜਾਂਦਾ ਹੈ ਅਤੇ ਸੱਪ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਜਿਵੇਂ ਹੀ ਸੱਪ ਦਾ ਮੂੰਹ ਫਰਿੱਜ ‘ਚੋਂ ਨਿਕਲਦਾ ਹੈ, ਉਹ ਤੁਰੰਤ ਹੀ ਡੰਗਣ ਲਈ ਆਪਣੀ ਹੁੱਡ ਫੈਲਾਉਂਦਾ ਹੈ ਅਤੇ ਡੰਗਣ ਦੀ ਕੋਸ਼ਿਸ਼ ਵੀ ਕਰਦਾ ਹੈ।
ਇਹ ਵੀ ਪੜ੍ਹੋ
ਇਸ ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਕੋਬਰਾ ਨੂੰ ਫੜਨ ਲਈ ਬਚਾਅ ਟੀਮ ਨੂੰ ਵੀ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਇਸ ਦੌਰਾਨ ਉਹ ਕੈਚਰ ‘ਤੇ ਕਈ ਵਾਰ ਹਮਲਾ ਵੀ ਕਰਦਾ ਹੈ। ਹਾਲਾਂਕਿ ਅੰਤ ਵਿੱਚ ਸੱਪ ਨੂੰ ਥੈਲੇ ਵਿੱਚ ਪਾ ਦਿੱਤਾ ਜਾਂਦਾ ਹੈ। ਫਿਲਹਾਲ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੂੰ ਪਸੀਨਾ ਆ ਰਿਹਾ ਹੈ।