ਕੇਜਰੀਵਾਲ ਦੀ ਧੀ ਹਰਸ਼ਿਤਾ ਨੇ ਸੰਭਵ ਜੈਨ ਨਾਲ ਲਏ ਸੱਤ ਫੇਰੇ, ਮਗਣੀ ‘ਤੇ ਸੀਐਮ ਦੇ ਡਾਂਸ ਨੇ ਬੰਨ੍ਹਿਆ ਸਮਾਂ
Harshita Kejriwal Wedding: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਦਾ ਵਿਆਹ ਸ਼ੁਕਰਵਾਰ ਨੂੰ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਦਿੱਲੀ ਦੇ ਨਾਮੀ ਹੋਟਲ ਵਿੱਚ ਉਨ੍ਹਾਂ ਦੀ ਮੰਗਣੀ ਹੋਈ ਸੀ। ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਨਾਲ ਭੰਗੜਾ ਪਾਉਂਦੇ ਨਜ਼ਰ ਆਏ।

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੰਨ੍ਹ ਗਈ । ਉਨ੍ਹਾਂ ਨੇ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਸੰਭਵ ਜੈਨ ਨਾਲ ਸੱਤ ਫੇਰੇ ਲਏ। ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਦਿੱਲੀ ਦੇ ਸ਼ਾਂਗਰੀ-ਲਾ ਹੋਟਲ ਵਿੱਚ ਮਹਿੰਦੀ ਅਤੇ ਹੋਰ ਰਸਮਾਂ ਹੋਈਆਂ ਸਨ। ਇਸ ਵਿੱਚ ਸਿਰਫ਼ ਸੀਮਤ ਲੋਕਾਂ ਨੇ ਹੀ ਹਿੱਸਾ ਲਿਆ, ਜਿਨ੍ਹਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਮੌਜੂਦ ਸਨ।
ਹਰਸ਼ਿਤਾ ਕੇਜਰੀਵਾਲ ਅਤੇ ਸੰਭਵ ਜੈਨ ਦੇ ਵਿਆਹ ਤੋਂ ਬਾਅਦ, ਹੁਣ 20 ਅਪ੍ਰੈਲ ਨੂੰ ਰਿਸੈਪਸ਼ਨ ਪ੍ਰੋਗਰਾਮ ਹੋਵੇਗਾ। ਦੋਵਾਂ ਨੇ ਆਈਆਈਟੀ ਵਿੱਚ ਇਕੱਠੇ ਪੜ੍ਹਾਈ ਕੀਤੀ ਹੈ। ਸੰਭਵ ਜੈਨ ਅਤੇ ਹਰਸ਼ਿਤਾ ਨੇ ਕੁਝ ਮਹੀਨੇ ਪਹਿਲਾਂ ਹੀ ਸਟਾਰਟਅੱਪ ਸ਼ੁਰੂ ਕੀਤਾ ਸੀ। ਵਿਆਹ ਤੋਂ ਪਹਿਲਾਂ, ਸ਼ਾਂਗਰੀ-ਲਾ ਹੋਟਲ ਵਿੱਚ ਮਹਿੰਦੀ ਅਤੇ ਹੋਰ ਰਸਮਾਂ ਦੌਰਾਨ, ਅਰਵਿੰਦ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਨਾਲ ਡਾਂਸ ਵੀ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਪਾਇਆ ਭੰਗੜਾ
ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਕੇਜਰੀਵਾਲ ਆਪਣੀ ਪਤਨੀ ਨਾਲ ਨੱਚਦੇ ਹੋਏ ਦੇਖੇ ਜਾ ਸਕਦੇ ਹਨ। ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਭੰਗੜਾ ਪਾਉਂਦੇ ਨਜ਼ਰ ਆਏ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਮੰਗਣੀ ਸਮਾਰੋਹ ਪੂਰੀ ਤਰ੍ਹਾਂ ਨਿੱਜੀ ਸੀ।
ਇਸ ਵਿੱਚ ਸਿਰਫ਼ ਪਰਿਵਾਰ, ਨਜ਼ਦੀਕੀ ਰਿਸ਼ਤੇਦਾਰ, ਦੋਸਤ ਅਤੇ ਆਮ ਆਦਮੀ ਪਾਰਟੀ ਦੇ ਚੋਣਵੇਂ ਆਗੂ ਹੀ ਮੌਜੂਦ ਸਨ। ਦਿੱਲੀ ਦੇ ਸੀਨੀਅਰ ‘ਆਪ’ ਆਗੂਆਂ ਦੇ ਨਾਲ, ਪੰਜਾਬ ਦੇ ਕਈ ਮੰਤਰੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਜਦ ਪੰਜਾਬ ਦਾ ਮੁੱਖ ਮੰਤਰੀ ਭੰਗੜਾ ਪਾਏ, ਤਾਂ ਰੰਗ ਵੀ ਹੋ ਜਾਂਦੇ ਨੇ ਪੰਜਾਬੀ!@BhagwantMann ਜੀ ਨੇ ਪਰਿਵਾਰਕ ਸਮਾਗਮ ਵਿੱਚ ਜਦ ਨੱਚਣ ਲੱਗੇ, ਤਾਂ ਲੱਗਾ ਜਿਵੇਂ ਸੱਭਿਆਚਾਰ ਨੱਚ ਉਠਿਆ ਹੋਵੇ!#BhagwantMann #PunjabiCulture #MannDaSwag #ਮੁੱਖਮੰਤਰੀਦਾਭੰਗੜਾ@ArvindKejriwal @PBGurpreetKaur pic.twitter.com/UKspOiwthx
ਇਹ ਵੀ ਪੜ੍ਹੋ
— Neel Garg (@GargNeel) April 18, 2025
ਅੱਜ ਕਪੂਰਥਲਾ ਹਾਊਸ ਵਿਖੇ ਸਮਾਗਮ
ਮੰਗਣੀ ਤੋਂ ਬਾਅਦ, ਸ਼ੁੱਕਰਵਾਰ ਨੂੰ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਇੱਕ ਹੋਰ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਸੁਰੱਖਿਆ ਕਾਰਨਾਂ ਕਰਕੇ ਵਿਆਹ ਨੂੰ ਵੀ ਨਿੱਜੀ ਰੱਖਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਡਾਂਸ ਵੀਡੀਓ ਵਾਇਰਲ ਹੋਏ ਹਨ, ਜਿਸ ਵਿੱਚ ਕੇਜਰੀਵਾਲ ਜੋੜਾ ਅਤੇ ਭਗਵੰਤ ਮਾਨ ਜੋੜਾ ਸਟੇਜ ‘ਤੇ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ।
20 ਅਪ੍ਰੈਲ ਨੂੰ ਹੋਵੇਗਾ ਰਿਸੈਪਸ਼ਨ
ਕੇਜਰੀਵਾਲ ਦੀ ਧੀ ਹਰਸ਼ਿਤਾ ਕੇਜਰੀਵਾਲ ਅਤੇ ਸੰਭਵ ਜੈਨ ਦਾ ਵਿਆਹ 18 ਅਪ੍ਰੈਲ ਨੂੰ ਦਿੱਲੀ ਦੇ ਕਪੂਰਥਲਾ ਹਾਊਸ ‘ਚ ਹੋਵੇਗਾ। ਹਰਸ਼ਿਤਾ ਕੇਜਰੀਵਾਲ ਅਤੇ ਸੰਭਵ ਜੈਨ ਦਾ ਰਿਸੈਪਸ਼ਨ ਪ੍ਰੋਗਰਾਮ 20 ਅਪ੍ਰੈਲ ਨੂੰ ਹੋਵੇਗਾ। ਦੋਵਾਂ ਨੇ ਆਈਆਈਟੀ ਵਿੱਚ ਇਕੱਠੇ ਪੜ੍ਹਾਈ ਕੀਤੀ ਹੈ। ਸੰਭਵ ਜੈਨ ਅਤੇ ਹਰਸ਼ਿਤਾ ਨੇ ਕੁਝ ਮਹੀਨੇ ਪਹਿਲਾਂ ਹੀ ਸਟਾਰਟਅੱਪ ਸ਼ੁਰੂ ਕੀਤਾ ਸੀ।
ਹਰਸ਼ਿਤਾ ਕੇਜਰੀਵਾਲ ਬਾਰੇ ਖਾਸ ਗੱਲਾਂ
ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਨੇ ਦਿੱਲੀ ਪਬਲਿਕ ਸਕੂਲ, ਨੋਇਡਾ ਤੋਂ ਪੜ੍ਹਾਈ ਕੀਤੀ ਹੈ। 2014 ਵਿੱਚ, ਉਨ੍ਹਾਂ ਨੇ IIT-JEE ਐਡਵਾਂਸਡ ਪ੍ਰੀਖਿਆ ਵਿੱਚ 3,322ਵਾਂ ਰੈਂਕ ਪ੍ਰਾਪਤ ਕੀਤਾ ਅਤੇ IIT ਦਿੱਲੀ ਤੋਂ ਕੈਮੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਇਸ ਦੌਰਾਨ, ਉਹ ਵਿਭਾਗ ਵਿੱਚ ਤੀਜੇ ਸਥਾਨ ‘ਤੇ ਰਹੀ। ਪੜ੍ਹਾਈ ਦੌਰਾਨ ਉਨ੍ਹਾਂ ਨੂੰ ਕਈ ਕੰਪਨੀਆਂ ਤੋਂ ਨੌਕਰੀ ਦੇ ਆਫਰਸ ਵੀ ਮਿਲੇ।