ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Gold Plated Ice Cream ਦੀ ਵੀਡੀਓ ਹੋ ਰਹੀ Viral, ਕੀਮਤ ਸੁਣ ਹੋ ਜਾਓਗੇ ਹੈਰਾਨ

Viral Video: ਇੱਕ ਫੂਡ ਵਲੌਗਰ ਨੇ ਸੋਨੇ ਦੀ ਪਲੇਟਿਡ ਆਈਸ ਕਰੀਮ ਦਾ ਵੀਡੀਓ ਸ਼ੇਅਰ ਕੀਤਾ ਅਤੇ ਆਪਣੇ ਫਾਲੋਅਰਜ਼ ਨੂੰ ਪੁੱਛਿਆ, "ਦੱਸੋ ਕਿ ਤੁਸੀਂ ਮੈਨੂੰ ਇਹ ਕਦੋਂ ਖੁਆਓਗੇ?" ਵਲੌਗਰ ਨੇ ਇਸਨੂੰ ਭਾਰਤ ਦੀ ਸਭ ਤੋਂ ਮਹਿੰਗੀ ਆਈਸ ਕਰੀਮ ਦੱਸਿਆ ਹੈ। ਕੀਮਤ ਸੁਣ ਕੇ, ਨੇਟੀਜ਼ਨ ਇਸਨੂੰ 'ਅੰਬਾਨੀ ਆਈਸ ਕਰੀਮ' ਕਹਿ ਰਹੇ ਹਨ।

Gold Plated Ice Cream ਦੀ ਵੀਡੀਓ ਹੋ ਰਹੀ Viral, ਕੀਮਤ ਸੁਣ ਹੋ ਜਾਓਗੇ ਹੈਰਾਨ
Follow Us
tv9-punjabi
| Updated On: 09 Apr 2025 09:43 AM

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ Gold Plated Ice Cream ਦੀ ਬਹੁਤ ਚਰਚਾ ਹੋ ਰਹੀ ਹੈ। ਇਸਦੀ ਖੋਜ ਹੈਦਰਾਬਾਦ ਦੇ ‘ਹਿਊਬਰ ਐਂਡ ਹੋਲੀ’ ਨਾਮ ਦੇ ਇੱਕ ਰੈਸਟੋਰੈਂਟ ਦੁਆਰਾ ਕੀਤੀ ਗਈ ਹੈ, ਜਿਸਨੂੰ ਇੰਟਰਨੈੱਟ ‘ਤੇ ਲੋਕ ‘ਅੰਬਾਨੀ ਆਈਸ ਕਰੀਮ’ ਕਹਿ ਰਹੇ ਹਨ। ਦਰਅਸਲ, ਇਸ ਆਈਸ ਕਰੀਮ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਸੁਣ ਕੇ ਹੈਰਾਨ ਹੋ ਰਹੇ ਹਨ।

ਇਕ ਫੂਡ ਵਲੌਗਰ ਨੇ ਇੰਸਟਾਗ੍ਰਾਮ ‘ਤੇ ਇਸਦਾ ਵੀਡੀਓ ਸ਼ੇਅਰ ਕੀਤਾ ਅਤੇ ਇਸਨੂੰ ‘ਸਭ ਤੋਂ ਮਹਿੰਗਾ ਆਈਸ ਕਰੀਮ’ ਐਲਾਨਿਆ। ਫੂਡੀਦਾਕਸ਼ੀ ਨੇ ਆਈਸ ਕਰੀਮ ਦਾ ਇਕ ਵੀਡੀਓ ਸ਼ੇਅਰ ਕੀਤਾ ਅਤੇ ਆਪਣੇ ਫਾਲੋਅਰਜ਼ ਨੂੰ ਪੁੱਛਿਆ, ਦੱਸੋ ਕਿ ਤੁਸੀਂ ਮੈਨੂੰ ਇਹ ਕਦੋਂ ਖੁਆਓਗੇ। ਇਸ ਦੇ ਨਾਲ ਹੀ ਵੀਡੀਓ ‘ਤੇ ਲਿਖਿਆ ਹੈ, ਭਾਰਤ ਦੀ ਸਭ ਤੋਂ ਮਹਿੰਗੀ ਆਈਸ ਕਰੀਮ, ਦੱਸੋ ਤੁਸੀਂ ਮੈਨੂੰ ਕਦੋਂ ਖੁਆਓਗੇ? ਇਸਦੀ ਕੀਮਤ 1200 ਰੁਪਏ ਹੈ।

ਵਾਇਰਲ ਵੀਡੀਓ ਵਿੱਚ ਰੈਸਟੋਰੈਂਟ ਸਟਾਫ ਨੂੰ ਆਈਸ ਕਰੀਮ ਕੋਨ ਵਿੱਚ ਚਾਕਲੇਟ ਦੇ ਟੁਕੜੇ, Liquid ਚਾਕਲੇਟ, ਬਦਾਮ ਅਤੇ ਇੱਕ ਚਾਕਲੇਟ ਆਈਸ ਕਰੀਮ ਸਕੂਪ ਪਾਉਂਦੇ ਦੇਖਿਆ ਜਾ ਸਕਦਾ ਹੈ। ਫਿਰ ਉਹ ਇਸ’ਤੇ ਕਰੀਮ ਦੀ ਮੋਟੀ ਪਰਤ ਲਗਾਉਂਦਾ ਹੈ ਅਤੇ ਫਿਰ ਇਸਨੂੰ ਸੋਨੇ ਦੇ ਵਰਕ ਨਾਲ ਸਜਾਉਂਦਾ ਹੈ। ਇਸ ਤੋਂ ਬਾਅਦ ਇਸਨੂੰ ਹੋਰ ਸੁਆਦ ਟੌਪਿੰਗਜ਼ ਨਾਲ ਗਾਰਨਿਸ਼ ਕਰ ਉਸ ਨੂੰ Gold Plated ਨਾਲ ਸਰਵ ਕਰਦਾ ਹੈ।

6 ਮਾਰਚ ਨੂੰ Foodiedaakshi ਇੰਸਟਾਗ੍ਰਾਮ ਅਕਾਊਂਟ ਤੋਂ ਅਪਲੋਡ ਕੀਤੀ ਗਈ ਇਸ ਰੀਲ ਨੂੰ ਹੁਣ ਤੱਕ 1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਲਗਭਗ ਚਾਰ ਲੱਖ ਲੋਕਾਂ ਨੇ ਇਸਨੂੰ ਪਸੰਦ ਕੀਤਾ ਹੈ। ਇਸ ਤੋਂ ਇਲਾਵਾ ਸੈਂਕੜੇ ਯੂਜ਼ਰਸ ਨੇ ਕਮੈਂਟਸ ਵੀ ਕੀਤੇ ਹਨ। ਕੁਝ ਲੋਕਾਂ ਨੇ ਇਸਨੂੰ ਅੰਬਾਨੀ ਆਈਸ ਕਰੀਮ ਕਿਹਾ, ਜਦੋਂ ਕਿ ਕੁਝ ਲੋਕਾਂ ਨੇ ਰੈਸਟੋਰੈਂਟ ਦੀ Creativity ਦੀ ਤਾਰੀਫ ਕੀਤੀ।

ਇਹ ਵੀ ਪੜ੍ਹੋ- ਪਤਨੀ ਨੇ ਆਨਲਾਈਨ ਖਰੀਦਿਆ 77 ਹਜ਼ਾਰ ਰੁਪਏ ਦਾ Key Chain, ਦੇਖਣ ਲਾਇਕ ਹਨ ਪਤੀ ਦੇ Reactions

ਇਸ ਦੇ ਨਾਲ ਹੀ, ਕੁਝ ਲੋਕ ਕਹਿੰਦੇ ਹਨ ਕਿ ਉਹ ਅਜੇ ਵੀ ਇਕ Normal ਆਈਸ ਕਰੀਮ ਖਾਣਾ ਪਸੰਦ ਕਰਨਗੇ। ਇਹ ਆਈਸ ਕਰੀਮ ਆਪਣੇ ਵਿਲੱਖਣ ਸਟਾਈਲ ਅਤੇ ਮਹਿੰਗੇ ਹੋਣ ਕਾਰਨ ਇੰਟਰਨੈੱਟ ‘ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।