Viral Video: ਪਤੀ ਨੇ ਪਤਨੀ ਦੀ ਡਰੈੱਸ ਪਾ ਕੇ ਕੀਤਾ ਡਾਂਸ, ਲੋਕ ਬੋਲੇ- ਇਹ ਕੀ ਹੈ ਭਾਈ?
Viral Video: ਇਸ ਸਮੇਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਆਪਣੀ ਪਤਨੀ ਨਾਲ ਉਸਦੀ ਡਰੈੱਸ ਪਾ ਕੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਕਾਫੀ ਮਜ਼ੇਦਾਰ ਕਮੈਂਟਸ ਕੀਤੇ ਹਨ। ਅਜਿਹੇ ਵੀਡੀਓਜ਼ ਅਕਸਰ ਲੋਕਾਂ ਵਿੱਚ ਮਜ਼ਾਕ ਦਾ ਪਾਤਰ ਬਣਦੇ ਹਨ।
ਅੱਜ ਕੱਲ੍ਹ ਲੋਕ ਰੀਲਾਂ ਬਣਾਉਣ ਦੇ ਆਦੀ ਹੋ ਗਏ ਹਨ। ਹਰ ਕੋਈ ਰੀਲਾਂ ਬਣਾ ਰਿਹਾ ਹੈ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕਰ ਰਿਹਾ ਹੈ। ਕੁਝ ਲੋਕ ਸਖ਼ਤ ਮਿਹਨਤ ਕਰਦੇ ਹਨ ਅਤੇ ਸੋਸ਼ਲ ਮੀਡੀਆ ‘ਤੇ ਚੰਗੀ ਸਮੱਗਰੀ ਪੋਸਟ ਕਰਦੇ ਹਨ। ਫਿਰ ਲੋਕ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਰੀਲ 30 ਸੈਕਿੰਡ ਦੀ ਹੈ ਜਾਂ 10 ਸੈਕਿੰਡ ਦੀ। ਜੇਕਰ ਕੰਟੈਂਟ ਚੰਗਾ ਹੈ ਤਾਂ ਲੋਕ ਖੂਬ ਤਾਰੀਫ ਕਰਦੇ ਹਨ। ਪਰ ਇਸ ਦੇ ਨਾਲ ਹੀ ਉਹ ਖਰਾਬ ਕੰਟੈਂਟ ਦੇ ਵੀ ਖੂਬ ਮਜ਼ੇ ਲੈਂਦੇ ਹਨ ਅਤੇ ਬਹੁਤ ਮਜ਼ਾਕ ਉੱਡਾਉਂਦੇ ਹਨ। ਅਜਿਹਾ ਹੀ ਇੱਕ ਵੀਡੀਓ ਦੇ ਨਾਲ ਹੋਇਆ ਹੈ ਜੋ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਜਦੋਂ ਕੋਈ ਟਰੈਂਡ ਆ ਜਾਂਦਾ ਹੈ ਤਾਂ ਹਰ ਕੋਈ ਉਸ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੰਦਾ ਹੈ। ਹਾਲ ਹੀ ‘ਚ ‘ਗੁਲਾਬੀ ਸਾੜੀ’ ਗਾਣੇ ਦਾ ਟ੍ਰੈਂਡ ਆਇਆ ਸੀ ਅਤੇ ਹਰ ਕੋਈ ਇਸ ‘ਤੇ ਡਾਂਸ ਕਰ ਰਿਹਾ ਸੀ। ਇਸੇ ਗੀਤ ‘ਤੇ ਇਕ ਕਪਲ ਦਾ ਡਾਂਸ ਕਰਨ ਦਾ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਪਤੀ-ਪਤਨੀ ਦੋਵੇਂ ਇਸ ਗੀਤ ‘ਤੇ ਡਾਂਸ ਕਰ ਰਹੇ ਹਨ। ਪਰ ਪਤੀ ਨੇ ਡਾਂਸ ਦੇ ਲਈ ਫਿਰ ਕੱਪੜੇ ਦਾ ਕਲਰ ਮੈਚ ਕਰਨ ਦੇ ਲਈ ਆਪਣੀ ਪਤਨੀ ਦੀ ਹੀ ਡ੍ਰੈਸ ਪਾ ਲਈ ਅਤੇ ਡਾਂਸ ਕਰਨ ਲੱਗਾ।
पार्टी के लिए कुछ भी करेगा😆 pic.twitter.com/fW1CDylSef
— Mikoo (@Mr_mikoo) June 5, 2024
ਇਹ ਵੀ ਪੜ੍ਹੋ- ਤੋਤੇ ਨੇ ਬਣਾਈ ਕੌਫੀ ਹੈਰਾਨ ਕਰਨ ਵਾਲੀ ਵੀਡੀਓ ਹੋ ਰਹੀ ਵਾਇਰਲ
ਇਹ ਵੀ ਪੜ੍ਹੋ
ਇਹ ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਨੇ ਖੂਬ ਮਜ਼ੇ ਲੈਣੇ ਸ਼ੁਰੂ ਕਰ ਦਿੱਤੇ। ਵੀਡੀਓ ‘ਤੇ ਲਿਖਿਆ ਹੈ, ‘ਜਦੋਂ ਤੁਹਾਨੂੰ ਮੁੰਡਿਆਂ ਦੇ ਨਾਲ ਟ੍ਰਿਪ ਤੇ ਜਾਣ ਦੀ ਪਰਮੀਸ਼ਨ ਦੀ ਜ਼ਰੂਰਤ ਹੁੰਦੀ ਹੈ।’ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਪਾਰਟੀ ਲਈ ਕੁਝ ਵੀ ਕਰੇਗਾ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 3 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਇੰਨਾ ਨਹੀਂ ਕਰਨਾ ਹੁੰਦਾ। ਇਕ ਹੋਰ ਯੂਜ਼ਰ ਨੇ ਲਿਖਿਆ- ਸੱਚ ਹੈ ਭਰਾ। ਤੀਜੇ ਯੂਜ਼ਰ ਨੇ ਲਿਖਿਆ – ਇਜਾਜ਼ਤ ਮਿਲ ਗਈ। ਇੱਕ ਯੂਜ਼ਰ ਨੇ ਲਿਖਿਆ- ਇਹ ਕੀ ਹੈ ਭਾਈ?