Shocking Viral Video: ਮੂੰਹ ‘ਤੇ ਮਾਰੀ ਚੱਪਲ, ਥੱਲੇ ਪਾ ਕੇ ਕੁੱਟਿਆ, ਦਿੱਲੀ ਮੈਟਰੋ ‘ਚ ਹੰਗਾਮਾ, ਦੇਖੋ Video
Shocking Viral Video:ਤੁਸੀਂ ਆਏ ਦਿਨ ਦਿੱਲੀ ਮੈਟਰੋ ਦੀਆਂ ਲੜਾਈ ਵਾਲੀਆਂ ਵੀਡੀਓਜ਼ ਜ਼ਰੂਰ ਦੇਖੀਆਂ ਹੋਣਗੀਆਂ। ਜ਼ਿਆਦਾਤਰ ਲੜਾਈਆਂ ਸੀਟਾਂ ਨੂੰ ਲੈ ਕੇ ਹੁੰਦੀਆਂ ਹਨ। ਕਦੇ ਔਰਤਾਂ ਵਾਲੇ ਕੋਚ ਵਿੱਚ ਲੜਾਈ ਦੇਖਣ ਨੂੰ ਮਿਲਦੀ ਹੈ ਤਾਂ ਕਦੇ ਹੋਰ ਕੋਚਾਂ ਵਿੱਚ ਲੋਕ ਇੱਕ-ਦੂਜੇ ਨੂੰ ਗਾਲਾਂ ਕੱਢ ਰਹੇ ਹੁੰਦੇ ਹਨ। ਹਾਲ ਹੀ ਵਿੱਚ ਦਿੱਲੀ ਮੈਟਰੋ ਚੋਂ ਹੰਗਾਮੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੋ ਆਦਮੀ ਆਪਸ ਵਿੱਚ ਲੜਾਈ ਕਰਦੇ ਨਜ਼ਰ ਆ ਰਹੇ ਹਨ। ਇਸ ਲੜਾਈ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ ਦੀ ਦੁਨੀਆ ‘ਚ ਹਰ ਰੋਜ਼ ਕੋਈ ਨਾ ਕੋਈ ਗੱਲ ਵਾਇਰਲ ਹੁੰਦੀ ਰਹਿੰਦੀ ਹੈ। ਹਰ ਰੋਜ਼ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ, ਤੁਹਾਨੂੰ ਯਕੀਨੀ ਤੌਰ ‘ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਦੇਖਣ ਨੂੰ ਮਿਲਦਾ ਹੀ ਹੋਵੇਗਾ ਅਤੇ ਉਨ੍ਹਾਂ ਸਾਰੀਆਂ ਵੀਡੀਓਜ਼ ਵਿੱਚੋਂ ਮੈਟਰੋ ਦੇ ਇੱਕ ਜਾਂ ਦੋ ਵੀਡੀਓ ਜ਼ਰੂਰ ਹੁੰਦੇ ਹੋਣਗੇ। ਇਸਦਾ ਮਤਲਬ ਇਹ ਹੈ ਕਿ ਹਰ ਕੁਝ ਦਿਨਾਂ ਬਾਅਦ, ਮੈਟਰੋ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹਨ। ਅਜੇ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਅਤੇ ਲੋਕਾਂ ਦੇ ਕਮੈਂਟ ਪੜ੍ਹ ਕੇ ਹੱਸ-ਹੱਸ ਕਮਲੇ ਹੋ ਜਾਵੋਗੇ।
ਹੁਣ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਗੇਟ ਦੇ ਕੋਲ ਖੜ੍ਹਾ ਹੈ। ਸਾਹਮਣੇ ਖੜ੍ਹਾ ਆਦਮੀ ਆਪਣੀ ਚੱਪਲ ਕੱਢ ਕੇ ਸਾਹਮਣੇ ਖੜ੍ਹੇ ਆਦਮੀ ਦੀ ਗੱਲ੍ਹ ‘ਤੇ ਮਾਰਦਾ ਹੈ। ਇਸ ਤੋਂ ਬਾਅਦ ਦੂਜਾ ਸ਼ਖਸ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਚੱਪਲਾਂ ਮਾਰਨ ਵਾਲੇ ਵਿਅਕਤੀ ਨੂੰ ਥੱਪੜ ਮਾਰਦਾ ਹੈ ਅਤੇ ਉਸ ਨੂੰ ਹੇਠਾਂ ਡੇਗ ਕੇ ਕੁੱਟਦਾ ਹੈ। ਇਸ ਤੋਂ ਬਾਅਦ ਉਹ ਉਥੋਂ ਚਲਾ ਜਾਂਦਾ ਹੈ। ਵੀਡੀਓ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਗੇਟ ਕੋਲ ਖੜ੍ਹਾ ਵਿਅਕਤੀ ਲੜਨਾ ਨਹੀਂ ਚਾਹੁੰਦਾ ਸੀ ਅਤੇ ਸਾਹਮਣੇ ਵਾਲੇ ਵਿਅਕਤੀ ਤੋਂ ਚੱਪਲਾਂ ਦਾ ਬਦਲਾ ਲੈਣ ਤੋਂ ਬਾਅਦ ਉਹ ਖੁਦ ਹੀ ਉਸ ਤੋਂ ਭੱਜਣ ਲੱਗਾ।
View this post on Instagram
ਇਹ ਵੀ ਪੜ੍ਹੋ- ਕਰਮਚਾਰੀ ਦਾ ਹੋਇਆ Accident, ਮੈਨੇਜਰ ਬੋਲਿਆ- ਮੌਤ ਤੋਂ ਇਲਾਵਾ ਕੋਈ ਬਹਾਨਾ ਨਹੀਂ ਚਲੇਗਾ
ਇਹ ਵੀ ਪੜ੍ਹੋ
ਇਹ ਵੀਡੀਓ ਇੰਸਟਾਗ੍ਰਾਮ ‘ਤੇ viral_flirting ਨਾਮ ਦੇ ਅਕਾਊਂਟ ਤੋਂ ਪੋਸਟ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਕਈ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਕੁਮੈਂਟ ਕਰਕੇ ਵੀ ਖੂਬ ਮਜ਼ੇ ਲੈ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਪਿੱਛੇ ਬੈਠਾ ਵਿਅਕਤੀ ਯਕੀਨੀ ਤੌਰ ‘ਤੇ ਇਸ ਦਾ ਆਨੰਦ ਲੈ ਰਿਹਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਭਰਾ, ਸਲਿਪਰ ਸ਼ਾਟ ਜ਼ਬਰਦਸਤ ਸੀ। ਤੀਜੇ ਯੂਜ਼ਰ ਨੇ ਲਿਖਿਆ- ਚੱਪਲ ਆਉਣ ਤੱਕ ਇੰਤਜ਼ਾਰ ਕਿਉਂ ਕੀਤਾ? ਚੌਥੇ ਯੂਜ਼ਰ ਨੇ ਲਿਖਿਆ- ਕੀ ਸਵਾਗਤ ਕੀਤਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਫਿਰ ਵੀ ਇਹ ਨਿਊਯਾਰਕ ਮੈਟਰੋ ਤੋਂ ਬਿਹਤਰ ਹੈ।