Shocking Video: ਇਨਸਾਨ ਹੀ ਨਹੀਂ, ਜਾਨਵਰਾਂ ਨੂੰ ਵੀ ਦਰਦਨਾਕ ਮੌਤ ਦੇ ਰਹੇ ਹਮਾਸ ਦੇ ਲੜਾਕੇ, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ
Israel Palestine War: ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦੀ ਖੁਫੀਆ ਏਜੰਸੀ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਿਸਰ ਨੇ ਇਸ ਹਮਲੇ ਬਾਰੇ ਇਜ਼ਰਾਈਲ ਨੂੰ ਸੁਚੇਤ ਕੀਤਾ ਸੀ ਪਰ ਇਜ਼ਰਾਈਲ ਨੇ ਧਿਆਨ ਨਹੀਂ ਦਿੱਤਾ। ਹਾਲਾਂਕਿ, ਇਜ਼ਰਾਈਲ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨੇਤਨਯਾਹੂ ਨੂੰ ਹਮਾਸ ਦੇ ਹਮਲੇ ਬਾਰੇ ਮਿਸਰ ਤੋਂ ਚੇਤਾਵਨੀ ਮਿਲੀ ਸੀ।

Israel Palestine War: ਇਜ਼ਰਾਈਲ ਅਤੇ ਹਮਾਸ ਦੀ ਹਮਾਇਤ ਵਾਲੇ ਫਲਸਤੀਨ ਵਿਚਕਾਰ ਜਦੋਂ ਤੋਂ ਯੁੱਧ ਛਿੜਿਆ ਹੈ, ਉਦੋਂ ਤੋਂ ਸੋਸ਼ਲ ਮੀਡੀਆ ‘ਤੇ ਦਿਲ ਦਹਿਲਾ ਦੇਣ ਵਾਲੀਆਂ ਅਤੇ ਡਰਾਉਣੀਆਂ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਵੀਡੀਓਜ਼ ਇੰਨੇ ਭਿਆਨਕ ਹਨ ਕਿ ਉਨ੍ਹਾਂ ਨੂੰ ਵੇਖ ਲੂ ਕੰਢੇ ਖੜੇ ਹੋ ਰਹੇ ਹਨ। ਹਮਾਸ ਦੇ ਲੜਾਕੇ ਨਾ ਸਿਰਫ਼ ਇਜ਼ਰਾਇਲੀ ਨਾਗਰਿਕਾਂ ‘ਤੇ ਗੋਲੀਆਂ ਚਲਾ ਰਹੇ ਹਨ ਸਗੋਂ ਉੱਥੇ ਮੌਜੂਦ ਜਾਨਵਰਾਂ ਨਾਲ ਵੀ ਬੜੀ ਹੀ ਬੇਰਹਿਮੀ ਨਾਲ ਪੇਸ਼ ਆ ਰਹੇ ਹਨ। ਇਨ੍ਹੀਂ ਦਿਨੀਂ ਸੋਸ਼ਲ ਪਲੇਟਫਾਰਮ ‘ਐਕਸ’ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਇਜ਼ਰਾਈਲ ਦੇ ਮੌਜੂਦਾ ਹਾਲਾਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਹ ਸਾਰੇ ਵੀਡੀਓ ਹਮਾਸ ਦੇ ਅੱਤਵਾਦੀਆਂ ਦੀ ਬੇਰਹਿਮੀ ਦਾ ਸਬੂਤ ਦੇ ਰਹੇ ਹਨ।
ਅਜਿਹਾ ਹੀ ਇਕ ਵੀਡੀਓ ਟਵਿੱਟਰ ‘ਤੇ ਵਾਇਰਲ ਹੋ ਰਿਹਾ ਹੈ, ਜਿਸਨੂੰ ਵੇਖ ਕੇ ਰੂਹ ਵੀ ਕੰਬ ਰਹੀ ਹੈ।ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਹਮਾਸ ਦੇ ਦੋ ਲੜਾਕੇ ਇਜ਼ਰਾਈਲ ਸਥਿਤ ਕਿਬੁਤਜ਼ ਕਿਸੁਫਿਮ ‘ਚ ਦਾਖਲ ਹੋ ਕੇ ਇਕ ਘਰ ‘ਚ ਵੜ ਜਾਂਦੇ ਹਨ। ਪਹਿਲਾਂ ਉਹ ਆਲੇ-ਦੁਆਲੇ ਜਾ ਕੇ ਘਰ ਦਾ ਮੁਆਇਨਾ ਕਰਦੇ ਹਨ, ਪਰ ਉਨ੍ਹਾਂ ਨੂੰ ਘਰ ਕੋਈ ਨਹੀਂ ਮਿਲਦਾ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਹਥਿਆਰਬੰਦ ਲੜਾਕੂ ਇੱਕ ਇਜ਼ਰਾਈਲੀ ਪਰਿਵਾਰ ਦੇ ਘਰ ਵਿੱਚ ਦਾਖਲ ਹੁੰਦਾ ਹੈ। ਫਿਰ ਉਹ ਫਰਿੱਜ ਖੋਲ੍ਹਦਾ ਹੈ ਅਤੇ ਉਸ ਵਿੱਚੋਂ ਇੱਕ ਬੋਤਲ ਕੱਢਦਾ ਹੈ। ਫਿਰ ਉਹ ਲਾਈਟਰ ਨਾਲ ਪੂਰੇ ਘਰ ਨੂੰ ਅੱਗ ਲਗਾ ਦਿੰਦਾ ਹੈ। ਜਦੋਂ ਇਹ ਲੜਾਕੇ ਘਰੋਂ ਬਾਹਰ ਨਿਕਲਦੇ ਹਨ ਤਾਂ ਘਰ ਦੀ ਰਾਖੀ ਕਰਨ ਵਾਲਾ ਕੁੱਤਾ ਉਨ੍ਹਾਂ ਦਾ ਪਿੱਛਾ ਕਰਦਾ ਹੈ ਅਤੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ। ਹਮਾਸ ਲੜਾਕਿਆਂ ਨੂੰ ਉਸ ‘ਤੇ ਵੀ ਤਰਸ ਨਹੀਂ ਆਉਂਦਾ, ਉਹ ਉਸ ‘ਤੇ ਇਕ-ਇਕ ਕਰਕੇ 3 ਗੋਲੀਆਂ ਚਲਾ ਦਿੰਦਾ ਹੈ। ਜਿਸ ਤੋਂ ਬਾਅਦ ਕੁੱਤੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ।
ภาพจาก Bodycam ของกลุ่มฮามาสเข้าสู่
Kibbutz Kissufim สุนัขพยายามไล่กลุ่มฮามาสออกไป
แต่ถูกยิง จากนั้นพวกเขาก็เข้าไปในบ้านของครอบครัว
ਇਹ ਵੀ ਪੜ੍ਹੋ
ชาวอิสราเอล เปิดตู้เย็นแล้วจุดไฟเผาบ้าน#อิสราเอล #Israel #Gaza #ปาเลสไตน์ #กลุ่มฮามาส #ฉนวนกาซา #ปาเลสไตน์ #ฮามาส#สงครามอิสราเอล pic.twitter.com/OILDW1yBqH
— R here (@UvgtdERt4PWmcjF) October 9, 2023
ਇਜ਼ਰਾਈਲ ਚ ਹਜਾਰਾਂ ਮਾਸੂਮ ਲੋਕਾਂ ਦੀ ਮੌਤ
ਇਸ ਵੀਡੀਓ ਨੂੰ ਦੇਖ ਕੇ ਤੁਸੀਂ ਸਮਝ ਗਏ ਹੋਵੋਗੇ ਕਿ ਇਸ ਸਮੇਂ ਇਜ਼ਰਾਈਲ ਵਿੱਚ ਇਸ ਵੇਲ੍ਹੇ ਕੀ ਹਾਲਾਤ ਹਨ। ਉਥੋਂ ਦੇ ਲੋਕ ਹਰ ਪਲ ਡਰ ਅਤੇ ਦਹਿਸ਼ਤ ਵਿੱਚ ਜੀਅ ਰਹੇ ਹਨ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੀ ਜਿੰਦਗੀ ਕਿੰਨੀ ਬਾਕੀ ਬਚੀ ਹੈ। ਉੱਧਰ, ਇਜ਼ਰਾਈਲ ਨੇ 48 ਘੰਟਿਆਂ ‘ਚ 3 ਲੱਖ ਤੋਂ ਵੱਧ ਲੋਕਾਂ ਨੂੰ ਫੌਜ ‘ਚ ਤਾਇਨਾਤ ਕੀਤਾ ਗਿਆ ਹੈ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਹੁਣ ਉਸਦੇ ਬਾਰਡਰ ਸੁਰੱਖਿਅਤ ਹਨ। ਕੋਈ ਵੀ ਹਮਾਸ ਅੱਤਵਾਦੀ ਹੁਣ ਘੁਸਪੈਠ ਨਹੀਂ ਕਰ ਸਕਦਾ ਹੈ।