AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Gurugram ਵਿੱਚ ਹਿੱਟ ਐਂਡ ਰਨ ਦਾ ਖੌਫਨਾਕ Video, ਮਹਿਲਾ ਰਾਈਡਰ ਨੂੰ ਟੱਕਰ ਮਾਰ ਕੇ ਭੱਜਿਆ ਕਾਰ ਸਵਾਰ

Gurugram Hit & Run Viral Video: ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ 'ਤੇ ਇੱਕ ਕਾਰ ਚਾਲਕ ਨੇ ਕਥਿਤ ਤੌਰ 'ਤੇ ਇੱਕ ਮਹਿਲਾ ਬਾਈਕਰ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਭੱਜ ਗਿਆ। ਇਹ ਪੂਰੀ ਘਟਨਾ ਡੈਸ਼ਕੈਮ 'ਚ ਕੈਦ ਹੋ ਗਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Gurugram ਵਿੱਚ ਹਿੱਟ ਐਂਡ ਰਨ ਦਾ ਖੌਫਨਾਕ Video, ਮਹਿਲਾ ਰਾਈਡਰ ਨੂੰ ਟੱਕਰ ਮਾਰ ਕੇ ਭੱਜਿਆ ਕਾਰ ਸਵਾਰ
tv9-punjabi
| Updated On: 14 Sep 2026 12:25 PM IST
Share

Gurugram Woman Biker Hit by Car: ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਵਿੱਚ ਇੱਕ ਕਾਰ ਚਾਲਕ ਨੇ ਇੱਕ ਮਹਿਲਾ ਬਾਈਕਰ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ। ਰਿਪੋਰਟਾਂ ਅਨੁਸਾਰ, ਇਹ ਹਾਦਸਾ ਐਤਵਾਰ ਨੂੰ ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ ‘ਤੇ ਬਾਈਕਰਸ ਰਾਈਡ ਦੌਰਾਨ ਵਾਪਰਿਆ। ਕਾਰ ਚਾਲਕ ਨੇ ਔਰਤ ਦੀ ਬਾਈਕ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਔਰਤ ਬਾਈਕ ਤੋਂ ਹੇਠਾਂ ਡਿੱਗ ਗਈ।

ਇਹੀ ਨਹੀਂ, ਬਾਈਕ ਸੜਕ ‘ਤੇ ਘਸੀਟਦੀ ਰਹੀ, ਜਿਸ ਨਾਲ ਚੰਗਿਆੜੀਆਂ ਨਿਕਲਦੀਆਂ ਰਹੀਆਂ। ਇਹ ਸਾਰੀ ਘਟਨਾ ਬਾਈਕ ਦੇ ਡੈਸ਼ਕੈਮ ‘ਚ ਕੈਦ ਹੋ ਗਈ। ਔਰਤ ਦਾ ਨਾਮ ਸੀਆ ਹੈ, ਜਿਸਦਾ rebelwheels_sia_ਨਾਂ ਦਾ ਇੰਸਟਾਗ੍ਰਾਮ ਪੇਜ ਹੈ। ਉਨ੍ਹਾਂ ਨੇ ਘਟਨਾ ਦੀ ਪੂਰੀ ਵੀਡੀਓ ਸਾਂਝੀ ਕੀਤੀ, ਜੋ ਵਾਇਰਲ ਹੋ ਗਈ। ਸੀਆ ਦਾ ਆਰੋਪ ਹੈ ਕਿ ਕਾਰ ਚਾਲਕ ਅਤੇ ਉਸ ਵਿੱਚ ਸਵਾਰ ਲੋਕ ਸ਼ਰਾਬੀ ਸਨ।

ਬਾਈਕ ਨੂੰ ਰੋਕਣ ਦੀ ਕੀਤੀ ਕੋਸ਼ਿਸ਼, ਨਹੀਂ ਰੋਕੀ ਤਾਂ ਮਾਰੀ ਟੱਕਰ

ਮਹਿਲਾ ਦੇ ਅਨੁਸਾਰ, ਕਾਰ ਚਾਲਕ ਨੇ ਪਹਿਲਾਂ ਉਨ੍ਹਾਂ ਦੀ ਬਾਈਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਨਹੀਂ ਰੁਕੀ, ਤਾਂ ਉਸਨੇ ਉਨ੍ਹਾਂ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਸੀਆ ਦੇ ਅਨੁਸਾਰ, ਉਨ੍ਹਾਂਦੇ ਦੋਸਤ ਨੇ ਕਾਰ ਦਾ ਪਿੱਛਾ ਕੀਤਾ ਅਤੇ ਟ੍ਰੈਫਿਕ ਸਿਗਨਲ ‘ਤੇ ਡਰਾਈਵਰ ਨੂੰ ਰੋਕ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਦੋਸਤ ਨੇ ਡਰਾਈਵਰ ਨੂੰ ਦੱਸਿਆ ਕਿ ਹਾਦਸੇ ਲਈ ਉਹੀ ਜ਼ਿੰਮੇਵਾਰ ਹੈ, ਪਰ ਡਰਾਈਵਰ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਫਰਾਰ ਹੋ ਗਿਆ।

ਗੁਰੂਗ੍ਰਾਮ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਜਿਸ ਕਾਰ ਨੇ ਮਹਿਲਾ ਬਾਈਕਰ ਨੂੰ ਟੱਕਰ ਮਾਰੀ ਹੈ, ਉਸਦਾ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਦੱਸਿਆ ਜਾ ਰਿਹਾ ਹੈ। ਕਾਰ ਦਾ ਨੰਬਰ HR30Y-4949 ਹੈ। ਵਰਤਮਾਨ ਵਿੱਚ, ਗੁਰੂਗ੍ਰਾਮ ਪੁਲਿਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ। ਸੀਆ ਨੇ ਡਰਾਈਵਰ ਖਿਲਾਫ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਹਿੱਟ ਐਂਡ ਰਨ ਲਈ ਕਾਰਵਾਈ ਦੀ ਮੰਗ ਕੀਤੀ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ, ਬਹੁਤ ਸਾਰੇ ਯੂਜਰਸ ਨੇ ਗੁਰੂਗ੍ਰਾਮ ਪੁਲਿਸ ਅਤੇ ਟ੍ਰੈਫਿਕ ਪੁਲਿਸ ਨੂੰ ਟੈਗ ਕਰਦੇ ਹੋਏ ਮੰਗ ਕੀਤੀ ਕਿ ਐਫਆਈਆਰ ਦਰਜ ਕਰਕੇ ਡਰਾਈਵਰ ਖਿਲਾਫ ਕਾਰਵਾਈ ਕੀਤੀ ਜਾਵੇ।

Follow Us