AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2027

Viral Dance Video: ‘Manwa Laage’ ਗਾਣੇ ‘ਤੇ ਕੁੜੀ ਨੇ ਕੀਤਾ ਸ਼ਾਨਦਾਰ ਸੈਮੀ-ਕਲਾਸੀਕਲ ਡਾਂਸ, ਗ੍ਰੇਸਫੁਲ ਸਟੈਪਸ ਤੇ ਐਕਸਪ੍ਰੈਸ਼ਨ ਨੇ ਜਿੱਤਿਆ ਲੋਕਾਂ ਦਾ ਦਿਲ

Viral Dance Video: 'Manwa Laage' ਗਾਣੇ 'ਤੇ ਕੁੜੀ ਦੇ ਸ਼ਾਨਦਾਰ ਸੈਮੀ-ਕਲਾਸੀਕਲ ਡਾਂਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਗ੍ਰੇਸਫੁਲ ਸਟੈਪਸ ਅਤੇ ਦਿਲ ਜਿੱਤ ਲੈਣ ਵਾਲੇ ਐਕਸਪ੍ਰੈਸ਼ਨ ਨੇ ਇੰਟਰਨੈੱਟ ਤੇ ਧੂਮ ਮਚਾ ਦਿੱਤੀ ਹੈ। ਯੂਜ਼ਰਜ਼ ਵੀ ਉਸ ਦੀ ਜਮ ਕੇ ਤਾਰੀਫ਼ ਕਰ ਰਹੇ ਹਨ।

Viral Dance Video: 'Manwa Laage' ਗਾਣੇ 'ਤੇ ਕੁੜੀ ਨੇ ਕੀਤਾ ਸ਼ਾਨਦਾਰ ਸੈਮੀ-ਕਲਾਸੀਕਲ ਡਾਂਸ, ਗ੍ਰੇਸਫੁਲ ਸਟੈਪਸ ਤੇ ਐਕਸਪ੍ਰੈਸ਼ਨ ਨੇ ਜਿੱਤਿਆ ਲੋਕਾਂ ਦਾ ਦਿਲ
‘Manwa Laage’ ‘ਤੇ ਕੁੜੀ ਦਾ ਧਮਾਕੇਦਾਰ ਡਾਂਸ
tv9-punjabi
| Updated On: 14 Sep 2026 10:25 AM IST
Share

ਸੋਸ਼ਲ ਮੀਡੀਆ ਤੇ ਇਨ੍ਹੀਂ ਦਿਨੀਂ ਇੱਕ ਵੀਡੀਓ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਵੀਡੀਓ ਵਿੱਚ ਇੱਕ ਕੁੜੀ ਬਾਲੀਵੁੱਡ ਦੇ ਸੁਪਰਹਿੱਟ ਗਾਣੇ ਮਨਵਾ ਲਾਗੇ ਤੇ ਕਮਾਲ ਦਾ ਸੈਮੀ-ਕਲਾਸੀਕਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਦਾ ਅੰਦਾਜ਼ ਇੰਨਾ ਪਿਆਰਾ ਅਤੇ ਗ੍ਰੇਸਫੁਲ ਹੈ ਕਿ ਇੱਕ ਵਾਰ ਵੀਡੀਓ ਦੇਖਣ ਤੋਂ ਬਾਅਦ ਨਜ਼ਰ ਹਟਾਉਣਾ ਮੁਸ਼ਕਲ ਹੋ ਜਾਂਦਾ ਹੈ।

ਵੀਡੀਓ ਸ਼ੁਰੂ ਹੁੰਦੇ ਹੀ ਕੁੜੀ ਆਪਣੇ ਸਾਫਟ ਐਕਸਪ੍ਰੈਸ਼ਨ ਅਤੇ ਸਮੂਥ ਮੂਵਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ। ਉਸ ਨੇ ਟ੍ਰੈਡੀਸ਼ਨਲ ਲੁੱਕ ਅਪਣਾਇਆ ਹੋਇਆ ਹੈ ਅਤੇ ਇਸੇ ਲੁੱਕ ਵਿੱਚ ਜਦੋਂ ਉਹ ਗਾਣੇ ਦੀ ਬੀਟ ਤੇ ਨੱਚਦੀ ਹੈ ਤਾਂ ਹੋਰ ਵੀ ਜ਼ਿਆਦਾ ਖੂਬਸੂਰਤ ਲੱਗਦੀ ਹੈ। ਨਾ ਤਾਂ ਬਹੁਤ ਜ਼ਿਆਦਾ ਹੈਵੀ ਸਟੈਪਸ ਹਨ ਅਤੇ ਨਾ ਹੀ ਕੋਈ ਦਿਖਾਵਾ, ਬਸ ਪਿਊਰ ਕਲਾਸੀਕਲ ਟਚ ਨਾਲ ਸੈਮੀ-ਕਲਾਸੀਕਲ ਡਾਂਸ। ਹਰ ਇੱਕ ਸਟੈਪ ਵਿੱਚ ਇੰਨੀ ਸਫਾਈ ਹੈ ਕਿ ਸਾਫ਼ ਪਤਾ ਲੱਗਦਾ ਹੈ ਕਿ ਕੁੜੀ ਨੇ ਕਾਫੀ ਰਿਆਜ਼ ਕੀਤਾ ਹੋਇਆ ਹੈ।

ਕੁੜੀ ਦਾ ਸ਼ਾਨਦਾਰ ਡਾਂਸ ਵਾਇਰਲ

ਸਭ ਤੋਂ ਜ਼ਿਆਦਾ ਲੋਕਾਂ ਨੂੰ ਉਸ ਦੇ ਚਿਹਰੇ ਦੇ ਐਕਸਪ੍ਰੈਸ਼ਨ ਪਸੰਦ ਆ ਰਹੇ ਹਨ। ਗਾਣੇ ਦੇ ਹਰ ਬੋਲ ਨੂੰ ਉਹ ਆਪਣੇ ਐਕਸਪ੍ਰੈਸ਼ਨ ਰਾਹੀਂ ਜੀ ਰਹੀ ਹੈ। ਕਦੇ ਅੱਖਾਂ ਵਿੱਚ ਸ਼ਰਾਰਤ ਨਜ਼ਰ ਆਉਂਦੀ ਹੈ ਤਾਂ ਕਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ। ਡਾਂਸ ਦੇ ਨਾਲ-ਨਾਲ ਉਸ ਦੇ ਹਾਵ-ਭਾਵ ਇੰਨੇ ਪਰਫੈਕਟ ਹਨ ਕਿ ਵੀਡੀਓ ਦੇਖਦੇ ਹੋਏ ਤੁਸੀਂ ਖੁਦ ਵੀ ਗਾਣੇ ਨੂੰ ਮਹਿਸੂਸ ਕਰਨ ਲੱਗ ਪੈਂਦੇ ਹੋ। ਅਜਿਹਾ ਲੱਗਦਾ ਹੈ ਜਿਵੇਂ ਉਹ ਸਿਰਫ਼ ਡਾਂਸ ਨਹੀਂ ਕਰ ਰਹੀ, ਸਗੋਂ ਆਪਣੇ ਡਾਂਸ ਰਾਹੀਂ ਗਾਣੇ ਦੀ ਕਹਾਣੀ ਬਿਆਨ ਕਰ ਰਹੀ ਹੋਵੇ।

ਇਹ ਵੀਡੀਓ ਸਾਹਮਣੇ ਆਉਂਦੇ ਹੀ ਇੰਟਰਨੈੱਟ ਤੇ ਧੂਮ ਮਚਾ ਰਿਹਾ ਹੈ। ਇੰਸਟਾਗ੍ਰਾਮ, ਫੇਸਬੁੱਕ ਤੋਂ ਲੈ ਕੇ ਯੂਟਿਊਬ ਤੱਕ ਹਰ ਜਗ੍ਹਾ ਇਹ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ। ਲੋਕ ਇਸ ਨੂੰ ਵਾਰ-ਵਾਰ ਦੇਖ ਰਹੇ ਹਨ ਅਤੇ ਕਮੈਂਟ ਕਰਕੇ ਜਮ ਕੇ ਤਾਰੀਫ਼ ਕਰ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਕੀ ਗਜ਼ਬ ਦਾ ਗ੍ਰੇਸ ਹੈ, ਤਾਂ ਕੋਈ ਲਿਖ ਰਿਹਾ ਹੈ ਕਿ ਐਕਸਪ੍ਰੈਸ਼ਨ ਨੇ ਤਾਂ ਦਿਲ ਜਿੱਤ ਲਿਆ। ਕਈ ਯੂਜ਼ਰਜ਼ ਨੇ ਤਾਂ ਇਹ ਵੀ ਲਿਖਿਆ ਕਿ ਅੱਜਕੱਲ੍ਹ ਦੀਆਂ ਲਿਪ-ਸਿੰਕ ਅਤੇ ਟ੍ਰੈਂਡਿੰਗ ਰੀਲਜ਼ ਦੇ ਵਿਚਕਾਰ ਅਜਿਹਾ ਸਕੂਨ ਭਰਿਆ ਡਾਂਸ ਦੇਖ ਕੇ ਦਿਲ ਖੁਸ਼ ਹੋ ਗਿਆ।

ਉਂਝ ਤਾਂ ਮਨਵਾ ਲਾਗੇ ਗਾਣਾ ਪਹਿਲਾਂ ਤੋਂ ਹੀ ਲੋਕਾਂ ਦਾ ਪਸੰਦੀਦਾ ਰਿਹਾ ਹੈ। ਹੈਪੀ ਨਿਊ ਈਅਰ ਫਿਲਮ ਦਾ ਇਹ ਗਾਣਾ ਅੱਜ ਵੀ ਓਨਾ ਹੀ ਫ੍ਰੈਸ਼ ਲੱਗਦਾ ਹੈ, ਜਿੰਨਾ ਪਹਿਲਾਂ ਲੱਗਦਾ ਸੀ। ਅਤੇ ਜਦੋਂ ਇਸ ਤੇ ਇੰਨਾ ਖੂਬਸੂਰਤ ਸੈਮੀ-ਕਲਾਸੀਕਲ ਡਾਂਸ ਦੇਖਣ ਨੂੰ ਮਿਲੇ ਤਾਂ ਮਜ਼ਾ ਦੁੱਗਣਾ ਹੋ ਜਾਂਦਾ ਹੈ। ਕੁੜੀ ਨੇ ਵੈਸਟਰਨ ਸਟੈਪਸ ਦੀ ਭੀੜ ਵਿੱਚ ਦੇਸੀ ਅਤੇ ਕਲਾਸੀਕਲ ਟਚ ਨੂੰ ਇੰਨੇ ਪਿਆਰੇ ਤਰੀਕੇ ਨਾਲ ਪੇਸ਼ ਕੀਤਾ ਹੈ ਕਿ ਹਰ ਉਮਰ ਦੇ ਲੋਕ ਇਸ ਨੂੰ ਪਸੰਦ ਕਰ ਰਹੇ ਹਨ।

ਇੱਥੇ ਦੇਖੋ ਵੀਡੀਓ

Follow Us
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...