Cute Video: ਦਾਦੇ ਨੇ ਡਾਂਸ ਕਰਕੇ ਪੋਤੇ ਦਾ ਕੀਤਾ ਮਨੋਰੰਜਨ, ਵੀਡੀਓ ਹੋਈ ਵਾਇਰਲ
Cute Video: ਇਕ ਬਜ਼ੁਰਗ ਵਿਅਕਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਆਪਣੇ ਦਾਦਾ ਜੀ ਨੂੰ ਜ਼ਰੂਰ ਯਾਦ ਕਰੇਗਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਖਬਰ ਲਿਖੇ ਜਾਣ ਤੱਕ ਇਸ ਨੂੰ 5 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਅੱਜ ਦੇ ਸਮੇਂ ਵਿੱਚ, ਤੁਹਾਨੂੰ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਮਿਲੇਗਾ ਜੋ ਸਮਾਰਟ ਫੋਨ ਦੀ ਵਰਤੋਂ ਕਰਦਾ ਹੈ ਪਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਕਟਿਵ ਨਹੀਂ ਹੈ। ਲਗਭਗ ਹਰ ਕੋਈ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੁਝ ਸਮਾਂ ਬਿਤਾਉਂਦਾ ਹੈ ਅਤੇ ਤੁਸੀਂ ਵੀ ਸੋਸ਼ਲ ਮੀਡੀਆ ‘ਤੇ ਐਕਟਿਵ ਹੋਵੋਗੇ ਹੀ। ਜੇਕਰ ਅਜਿਹਾ ਹੈ, ਤਾਂ ਤੁਹਾਨੂੰ ਵੀ ਪਤਾ ਹੀ ਹੋਵੇਗਾ ਕਿ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਜਿਨ੍ਹਾਂ ਚੋਂ ਕੁਝ ਵੀਡੀਓਜ਼ ਅਜੀਬ ਹੁੰਦੇ ਹਨ ਤਾਂ ਕੁਝ ਵੀਡੀਓਜ਼ ਬਹੁਤ ਪਿਆਰੇ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੇ ਹਨ। ਇਸ ਸਮੇਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਆਪਣਾ ਬਚਪਨ ਅਤੇ ਆਪਣੇ ਦਾਦਾ ਜੀ ਜ਼ਰੂਰ ਯਾਦ ਆਉਣਗੇ।
ਸੋਸ਼ਲ ਮੀਡੀਆ ‘ਤੇ ਇਸ ਸਮੇਂ ਜੋ ਵੀਡੀਓ ਵਾਇਰਲ ਹੋ ਰਿਹਾ ਹੈ ਉਹ ਕਾਫੀ ਪਿਆਰਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਦਾਦੀ ਨੇ ਆਪਣੇ ਪੋਤੇ ਨੂੰ ਆਪਣੇ ਪੈਰਾਂ ‘ਤੇ ਲੀਟਾਇਆ ਹੋਇਆ ਹੈ। ਉਸ ਦੇ ਦਾਦਾ ਜੀ ਉਸ ਦੇ ਸਾਹਮਣੇ ਨੱਚ ਕੇ ਬੱਚੇ ਦਾ ਮਨੋਰੰਜਨ ਕਰ ਰਹੇ ਹਨ। ਉਹ ਅਜਿਹਾ ਇਸ ਲਈ ਕਰ ਰਹੇ ਹਨ ਤਾਂ ਕਿ ਬੱਚੇ ਦਾ ਧਿਆਨ ਇਸ ਪਾਸੇ ਵੱਲ ਹੋ ਦਾਵੇ ਅਤੇ ਉਸ ਦੀ ਦਾਦੀ ਉਸ ਨੂੰ ਦੁੱਧ ਪਿਲਾ ਸਕੇ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਬੱਚੇ ਦਾ ਧਿਆਨ ਪੂਰੀ ਤਰ੍ਹਾਂ ਆਪਣੇ ਦਾਦਾ ਦੇ ਡਾਂਸ ‘ਤੇ ਹੈ ਜਦੋਂਕਿ ਉਸ ਦੀ ਦਾਦੀ ਉਸ ਨੂੰ ਦੁੱਧ ਪਿਲਾ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਜੋ ਤੁਹਾਡਾ ਵੀ ਦਿਲ ਜਿੱਤ ਲਵੇਗਾ।
View this post on Instagram
ਇਹ ਵੀ ਪੜ੍ਹੋ- ਟਰੇਨ ਵਿੱਚ ਸੀਟ ਲਈ ਸ਼ਖਸ ਨੇ ਲਗਾਇਆ ਦੇਸੀ ਜੁਗਾੜ, ਸੌਣ ਲਈ ਇੰਝ ਬਿਸਤਰ ਕੀਤਾ ਤਿਆਰ
ਇਹ ਵੀ ਪੜ੍ਹੋ
ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ archanadas47 ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 5 ਲੱਖ 10 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਵੀ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ- ਇਹ ਸਭ ਤੋਂ ਵਧੀਆ ਵੀਡੀਓ ਹੈ, ਅਸਲ ਵਿੱਚ ਮੇਰੇ ਪਿਤਾ ਵੀ ਮੇਰੇ ਬੱਚਿਆਂ ਨਾਲ ਇਸ ਤਰ੍ਹਾਂ ਡਾਂਸ ਕਰਦੇ ਹਨ। ਇਕ ਹੋਰ ਯੂਜ਼ਰ ਨੇ ਲਿਖਿਆ- ਵਾਹ, ਇਹ ਬਹੁਤ ਪਿਆਰਾ ਪਲ ਹੈ। ਤੀਜੇ ਯੂਜ਼ਰ ਨੇ ਲਿਖਿਆ- ਇੰਸਟਾਗ੍ਰਾਮ ਇਤਿਹਾਸ ਦੀ ਸਭ ਤੋਂ ਸ਼ਾਨਦਾਰ ਵੀਡੀਓ। ਇਕ ਹੋਰ ਯੂਜ਼ਰ ਨੇ ਲਿਖਿਆ- ਇੰਟਰਨੈੱਟ ‘ਤੇ ਸਭ ਤੋਂ ਪਿਆਰੀ ਵੀਡੀਓ।