Shocking Video: ਕੁੜੀ ਨੇ ਸਕੂਟੀ ਨੂੰ ਬਣਾਇਆ ਜਹਾਜ, ਸਟੰਟ ਦਿਖਾਉਂਦੇ ਹੀ ਹੋਇਆ ਕਮਾਲ, Video Viral
Viral Video: ਸੋਸ਼ਲ ਮੀਡੀਆ ਤੇ ਇਕ ਕੁੜੀ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ, ਕੁੜੀ ਨੇ ਜਿਵੇਂ ਸਕੂਟੀ ਤੇ ਖ਼ਤਰਨਾਕ ਸਟੰਟ ਦਿਖਾਇਆ ਤਾਂ ਉਹ ਧੜਾਮ ਕਰਕੇ ਡਿੱਗ ਪਈ, ਉਹ ਸੀਨ ਲੋਕਾਂ ਨੂੰ ਬਹੁਤ ਹੀ ਮਜ਼ੇਦਾਰ ਲੱਗਾ। ਵੀਡੀਓ ਅੱਪਲੋਡ ਕਰਦੇ ਹੀ ਵਾਇਰਲ ਹੋ ਗਿਆ ਅਤੇ ਹੁਣ ਤੱਕ ਲੱਖਾਂ ਲੋਕ ਇਸਨੂੰ ਦੇਖ ਚੁੱਕੇ ਹਨ।
ਬਾਈਕ ਜਾਂ ਸਕੂਟੀ ਤੇ ਸਟੰਟ ਕਰਨਾ ਕੋਈ ਬੱਚਿਆਂ ਦਾ ਖੇਡ ਨਹੀਂ ਹੁੰਦਾ। ਇਸ ਵਿੱਚ ਬਹੁਤ ਰਿਸਕ ਹੁੰਦਾ ਹੈ — ਇੰਨਾ ਰਿਸਕ ਕਿ ਜਾਨ ਵੀ ਜਾ ਸਕਦੀ ਹੈ। ਸੋਸ਼ਲ ਮੀਡੀਆ ਤੇ ਅਕਸਰ ਅਜਿਹੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ ਜਿੱਥੇ ਲੋਕ ਸਟੰਟ ਕਰਦੇ ਹੋਏ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇਕ ਵੀਡੀਓ ਇਨ੍ਹੀ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇਕ ਕੁੜੀ ਆਪਣੀ ਸਕੂਟੀ ਨਾਲ ਅਜਿਹਾ ਖ਼ਤਰਨਾਕ ਸਟੰਟ ਕਰਦੀ ਨਜ਼ਰ ਆ ਰਹੀ ਹੈ ਜਿਵੇਂ ਉਹ ਕੋਈ ਹਵਾਈ ਜਹਾਜ਼ ਉਡਾ ਰਹੀ ਹੋਵੇ — ਪਰ ਅਗਲਾ ਹੀ ਪਲ ਉਸ ਲਈ ਹੈਰਾਨੀ ਭਰਿਆ ਸਾਬਤ ਹੁੰਦਾ ਹੈ।
ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੂਟ-ਸਲਵਾਰ ਪਾ ਕੇ ਕੁੜੀ ਸਕੂਟੀ ਲੈ ਕੇ ਸੜਕ ਤੇ ਨਿਕਲਦੀ ਹੈ ਅਤੇ ਅੱਗਲਾ ਪਹੀਆ ਚੁੱਕ ਕੇ ਸਟੰਟ ਦਿਖਾਉਣ ਲੱਗ ਪੈਂਦੀ ਹੈ। ਜਿਵੇਂ ਹੀ ਉਹ ਸਕੂਟੀ ਮੋੜਨ ਦੀ ਕੋਸ਼ਿਸ਼ ਕਰਦੀ ਹੈ, ਉਹ ਧੜਾਮ ਕਰਕੇ ਵਿਚਕਾਰ ਸੜਕ ਤੇ ਡਿੱਗ ਪੈਂਦੀ ਹੈ। ਇਹ ਦੇਖ ਕੇ ਇੱਕ ਪੁਲਿਸ ਵਾਲਾ ਤੁਰੰਤ ਉਸਨੂੰ ਚੁੱਕਣ ਲਈ ਦੌੜਦਾ ਹੈ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਉਥੇ ਹੋਰ ਵੀ ਲੋਕ ਮੌਜੂਦ ਸਨ ਜੋ ਸਿਰਫ਼ ਸਟੰਟ ਦੇਖ ਰਹੇ ਸਨ, ਪਰ ਕਿਸੇ ਨੇ ਵੀ ਉਸਨੂੰ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ।
ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਾਇਦ AI ਨਾਲ ਬਣਾਇਆ ਵੀਡੀਓ ਹੈ, ਕਿਉਂਕਿ ਜੇ ਇਹ ਸੱਚਮੁੱਚ ਹੋਇਆ ਹੁੰਦਾ ਤਾਂ ਕੁੜੀ ਨੂੰ ਚੁੱਕਣ ਲਈ ਲੋਕ ਤੁਰੰਤ ਆ ਜਾਂਦੇ।
ਲੱਖਾਂ ਵਾਰ ਦੇਖਿਆ ਗਿਆ ਵੀਡੀਓ
ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X (Twitter) ਤੇ @dbabuadvocate ਨਾਮ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ ਕੁੜੀ ਨੇ ਤਾਂ ਐਕਟਿਵਾ ਨੂੰ ਹੀ ਹਵਾਈ ਜਹਾਜ਼ ਬਣਾ ਦਿੱਤਾ! 10 ਸਕਿੰਟ ਦੇ ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਹਜ਼ਾਰਾ ਲੋਕਾਂ ਨੇ ਇਸਨੂੰ ਲਾਈਕ ਕਰਕੇ ਵੱਖ-ਵੱਖ ਤਰੀਕੇ ਨਾਲ ਰਿਐਕਸ਼ਨਸ ਦਿੱਤੇ ਹਨ।
ਕੋਈ ਕੁੜੀ ਨੂੰ ਮਿਨੀ ਪਾਇਲਟ ਕਹਿ ਰਿਹਾ ਹੈ, ਤਾਂ ਕੋਈ ਮਜ਼ਾਕ ਚ ਲਿਖ ਰਿਹਾ ਹੈ ਭਾਰਤੀ ਸੜਕਾਂ ਤੇ ਟੈਲੈਂਟ ਤੇ ਹਿਊਮਰ ਦੋਵਾਂ ਦੀ ਕੋਈ ਕਮੀ ਨਹੀਂ ਹੈ। ਇੱਕ ਯੂਜ਼ਰ ਨੇ ਲਿਖਿਆ ਕੁੜੀ ਨੇ ਹਵਾਈ ਜਹਾਜ਼ ਟੇਕ ਆਫ ਤਾਂ ਕਰ ਦਿੱਤਾ, ਪਰ ਲੈਂਡ ਕਰਨਾ ਭੁੱਲ ਗਈ, ਜਦਕਿ ਹੋਰਾਂ ਨੇ ਮਜ਼ਾਕ ਵਿੱਚ ਕਿਹਾ ਪਾਪਾ ਦੀ ਪਰੀ ਉਡਾਣ ਭਰਨ ਲਈ ਤਿਆਰ ਸੀ, ਤੇ ਕਿਸੇ ਨੇ ਹੰਸਦੇ ਹੋਏ ਕਮੈਂਟ ਕੀਤਾ ਦੀਦੀ ਦੀ ਕੋਈ ਗਲਤੀ ਨਹੀਂ, ਦੋਸ਼ ਤਾਂ ਸੜਕ ਬਣਾਉਣ ਵਾਲਿਆਂ ਦਾ ਹੈ।
ਇਹ ਵੀ ਪੜ੍ਹੋ
ਇੱਥੇ ਵੀਡੀਓ ਦੇਖੋ
लड़की ने तो एक्टिव को ही हवाई जहाज बना डाला 😀 pic.twitter.com/6CqIbUGUnc
— Adv Deepak Babu (@dbabuadvocate) October 27, 2025


