AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Mumbai Viral Video: ਮੁੰਬਈ ਦੀ ਸੜਕ ‘ਤੇ ਵਿਦੇਸ਼ੀ ਵਲੌਗਰ ਅਤੇ ਔਰਤ ਵਿਚਾਲੇ ਹਾਈ-ਵੋਲਟੇਜ ਡਰਾਮਾ, ਵੀਡੀਓ ਦੇਖ ਕੇ ਘੁੰਮ ਜਾਵੇਗਾ ਸਿਰ!

Mumbai Viral Video: ਮੁੰਬਈ ਵਿੱਚ ਵਿਦੇਸ਼ੀ ਇਨਫਲੂਐਂਸਰ ਕ੍ਰਿਸ ਟ੍ਰੈਵਲਜ਼ ਵੱਲੋਂ ਦਿਵਿਆਂਗ ਭਿਖਾਰੀ ਨੂੰ 200 ਰੁਪਏ ਦੇਣ 'ਤੇ ਇੱਕ ਔਰਤ ਉਸ ਨਾਲ ਭਿੜ ਗਈ। ਜਾਣੋ ਕਿਉਂ ਵਧਿਆ ਵਿਵਾਦ ਅਤੇ ਵਲੌਗਰ ਨੇ ਆਪਣੀ ਮਦਦ ਦਾ ਕਿਵੇਂ ਬਚਾਅ ਕੀਤਾ।

Mumbai Viral Video: ਮੁੰਬਈ ਦੀ ਸੜਕ 'ਤੇ ਵਿਦੇਸ਼ੀ ਵਲੌਗਰ ਅਤੇ ਔਰਤ ਵਿਚਾਲੇ ਹਾਈ-ਵੋਲਟੇਜ ਡਰਾਮਾ, ਵੀਡੀਓ ਦੇਖ ਕੇ ਘੁੰਮ ਜਾਵੇਗਾ ਸਿਰ!
ਮੁੰਬਈ ‘ਚ ਦਾਨ ਨੂੰ ਲੈ ਕੇ ਵਧਿਆ ਵਿਵਾਦ
tv9-punjabi
| Published: 19 Aug 2026 11:45 AM IST
Share

ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ, ਪਰ ਮੁੰਬਈ ਤੋਂ ਸਾਹਮਣੇ ਆਈ ਇਹ ਵੀਡੀਓ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਰਹੀ ਹੈ। ਇੱਕ ਵਿਦੇਸ਼ੀ ਇੰਸਟਾਗ੍ਰਾਮ ਇਨਫਲੂਐਂਸਰ ਨੇ ਜਦੋਂ ਸੜਕ ਕਿਨਾਰੇ ਬੈਠੇ ਇੱਕ ਦਿਵਿਆਂਗ ਵਿਅਕਤੀ ਦੀ ਮਦਦ ਕੀਤੀ ਤਾਂ ਉੱਥੇ ਮੌਜੂਦ ਇੱਕ ਔਰਤ ਨੇ ਉਸ ਵੱਲੋਂ ਦਿੱਤੇ ਦਾਨ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਇਸ ਤੋਂ ਬਾਅਦ ਜੋ ਕੁਝ ਹੋਇਆ, ਉਸ ਨੇ ਇੰਟਰਨੈੱਟ ‘ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।

ਸੜਕ ਕਿਨਾਰੇ ਦਿਵਿਆਂਗ ਵਿਅਕਤੀ ਨੂੰ ਦਿੱਤੇ ਪੈਸੇ, ਔਰਤ ਨੇ ਜਤਾਇਆ ਇਤਰਾਜ਼

ਇੰਸਟਾਗ੍ਰਾਮ ਯੂਜ਼ਰ ਕ੍ਰਿਸ ਟ੍ਰੈਵਲਜ਼ (Chris Travels) ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਲੌਗਰ ਮੁੰਬਈ ਦੀ ਸੜਕ ‘ਤੇ ਇੱਕ ਸਰੀਰਕ ਤੌਰ ‘ਤੇ ਦਿਵਿਆਂਗ ਵਿਅਕਤੀ ਨੂੰ 100 ਰੁਪਏ ਦਿੰਦਾ ਹੈ। ਇਨਫਲੂਐਂਸਰ ਨੂੰ ਲੱਗਾ ਕਿ ਉਸ ਵਿਅਕਤੀ ਨੂੰ ਸੱਚਮੁੱਚ ਮਦਦ ਦੀ ਸਖ਼ਤ ਲੋੜ ਹੈ।

ਉਸੇ ਵੇਲੇ ਉੱਥੇ ਮੌਜੂਦ ਇੱਕ ਔਰਤ ਨੇ ਅੰਗਰੇਜ਼ੀ ਵਿੱਚ ਵਲੌਗਰ ਨਾਲ ਗੱਲ ਕੀਤੀ ਅਤੇ ਉਸ ਨੂੰ ਪੈਸੇ ਦੇਣ ‘ਤੇ ਸਵਾਲ ਉਠਾਇਆ। ਔਰਤ ਨੇ ਦਾਅਵਾ ਕੀਤਾ ਕਿ ਉਹ ਖੁਦ ਵੀ ਦਿਵਿਆਂਗ ਹੈ। ਉਸ ਨੇ ਆਪਣੀਆਂ ਦਵਾਈਆਂ ਅਤੇ ਡਾਕਟਰ ਦੀ ਪਰਚੀ ਦਿਖਾਉਂਦੇ ਹੋਏ ਕਿਹਾ ਕਿ ਉਸ ਨੂੰ ਵੀ ਇਲਾਜ ਅਤੇ ਖਾਣ-ਪੀਣ ਲਈ ਮਦਦ ਦੀ ਲੋੜ ਹੈ।

ਮੈਨੂੰ ਪੋਲਿਓ ਹੈ ਜਦੋਂ ਇਨਫਲੂਐਂਸਰ ਨੇ ਵਿਅਕਤੀ ਦਾ ਹਾਲ ਜਾਣਿਆ

ਔਰਤ ਦੇ ਟੋਕਣ ਤੋਂ ਬਾਅਦ ਵਲੌਗਰ ਨੇ ਖੁਦ ਉਸ ਵਿਅਕਤੀ ਨਾਲ ਗੱਲ ਕੀਤੀ ਅਤੇ ਉਸ ਦੀ ਸਥਿਤੀ ਬਾਰੇ ਪੁੱਛਿਆ। ਉਸ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਪੋਲਿਓ ਹੈ ਅਤੇ ਇਸੇ ਕਾਰਨ ਉਸ ਨੂੰ ਚੱਲਣ-ਫਿਰਣ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ, ਔਰਤ ਨੇ ਉਸ ਵਿਅਕਤੀ ‘ਤੇ ਆਰੋਪ ਲਗਾਉਂਦਿਆਂ ਕਿਹਾ ਕਿ ਉਹ ਰੋਜ਼ ਇੱਥੇ ਹੀ ਭੀਖ ਮੰਗਦਾ ਹੈ ਅਤੇ ਦਾਨ ਰਾਹੀਂ ਰੋਜ਼ਾਨਾ ਕਰੀਬ 2,000 ਰੁਪਏ ਤੱਕ ਕਮਾ ਲੈਂਦਾ ਹੈ।

ਬਹਿਸ ਦੌਰਾਨ ਵਿਦੇਸ਼ੀ ਨੇ 100 ਰੁਪਏ ਹੋਰ ਦਿੱਤੇ

ਔਰਤ ਦੇ ਆਰੋਪਾਂ ਦੇ ਬਾਵਜੂਦ ਵਿਦੇਸ਼ੀ ਆਪਣੇ ਫੈਸਲੇ ‘ਤੇ ਕਾਇਮ ਰਿਹਾ। ਉਸ ਨੇ ਉਸ ਵਿਅਕਤੀ ਦੀ ਗੰਭੀਰ ਸਥਿਤੀ ਵੱਲ ਇਸ਼ਾਰਾ ਕਰਦਿਆਂ ਕਿਹਾ, ਉਸ ਦੀ ਹਾਲਤ ਤਾਂ ਦੇਖੋ। ਉਸ ਨੇ ਔਰਤ ਨੂੰ ਇਹ ਵੀ ਕਿਹਾ ਕਿ ਜੇਕਰ ਉਹ ਖੁਦ ਵੀ ਅਜਿਹੀ ਲਾਚਾਰ ਸਥਿਤੀ ਵਿੱਚ ਹੁੰਦੀ ਤਾਂ ਉਹ ਉਸ ਦੀ ਵੀ ਜ਼ਰੂਰ ਮਦਦ ਕਰਦਾ। ਬਹਿਸ ਵਧਣ ‘ਤੇ ਵਿਦੇਸ਼ੀ ਆਪਣੀ ਗੱਲ ‘ਤੇ ਕਾਇਮ ਰਿਹਾ ਅਤੇ ਉਸ ਦਿਵਿਆਂਗ ਵਿਅਕਤੀ ਨੂੰ 100 ਰੁਪਏ ਹੋਰ ਦੇ ਦਿੱਤੇ, ਜਿਸ ਨਾਲ ਉਸ ਦਾ ਕੁੱਲ ਦਾਨ 200 ਰੁਪਏ ਹੋ ਗਿਆ।

ਸੋਸ਼ਲ ਮੀਡੀਆ ‘ਤੇ ਛਿੜੀ ਨਵੀਂ ਬਹਿਸ

ਵੀਡੀਓ ਸਾਂਝੀ ਕਰਦੇ ਹੋਏ ਕ੍ਰਿਸ ਨੇ ਲਿਖਿਆ ਕਿ ਮੁੰਬਈ ਵਿੱਚ ਉਸ ਵਿਅਕਤੀ ਨੂੰ ਦੇਖ ਕੇ ਉਨ੍ਹਾਂ ਨੂੰ ਦਿਲੋਂ ਮਹਿਸੂਸ ਹੋਇਆ ਕਿ ਉਸ ਨੂੰ ਮਦਦ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਰਸ਼ਕਾਂ ਤੋਂ ਪੁੱਛਿਆ ਕਿ ਜੇਕਰ ਉਹ ਖੁਦ ਅਜਿਹੀ ਸਥਿਤੀ ਵਿੱਚ ਹੁੰਦੇ ਤਾਂ ਕੀ ਕਰਦੇ? ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ‘ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕ ਵਿਦੇਸ਼ੀ ਦੀ ਇਨਸਾਨੀਅਤ ਦੀ ਤਾਰੀਫ਼ ਕਰ ਰਹੇ ਹਨ, ਜਦਕਿ ਕੁਝ ਲੋਕ ਸ਼ਹਿਰ ਵਿੱਚ ਭੀਖ ਮੰਗਣ ਦੇ ਤਰੀਕੇ ਅਤੇ ਇਸ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਬਹਿਸ ਕਰ ਰਹੇ ਹਨ।

ਇੱਥੇ ਦੇਖੋ ਵਾਇਰਲ ਵੀਡੀਓ

View this post on Instagram

A post shared by CRIS TRAVELS (@cristravelss)

Follow Us
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...
BRICS Summit: ਮੋਦੀ-ਪੁਤਿਨ ਮੁਲਾਕਾਤ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ?
BRICS Summit: ਮੋਦੀ-ਪੁਤਿਨ ਮੁਲਾਕਾਤ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ?...
Starlink India Entry Cleared: TRAI ਦੀ ਸਪੈਕਟ੍ਰਮ ਸਿਫ਼ਾਰਸ਼ਾਂ ਨੂੰ ਮਿਲੀ ਮਨਜ਼ੂਰੀ, OneWeb ਅਤੇ Jio ਨੂੰ ਸਪੈਕਟ੍ਰਮ
Starlink India Entry Cleared: TRAI ਦੀ ਸਪੈਕਟ੍ਰਮ ਸਿਫ਼ਾਰਸ਼ਾਂ ਨੂੰ ਮਿਲੀ ਮਨਜ਼ੂਰੀ, OneWeb ਅਤੇ Jio ਨੂੰ ਸਪੈਕਟ੍ਰਮ...
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ...