ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG: 1 ਕਰੋੜ ਲੈ ਕੇ ਜੁੜਵਾਂ ਬੱਚਿਆਂ ਦੀ ਮਾਂ ਬਣੀ ਇਹ ਕੁੜੀ, ਕਾਰਨ ਨੇ ਪੂਰੇ ਦੇਸ਼ ਵਿੱਚ ਮਚਾਇਆ ਹੰਗਾਮਾ

Shocking News: ਇਨ੍ਹੀਂ ਦਿਨੀਂ ਚੀਨ ਤੋਂ ਇਕ ਸ਼ਖਸ ਦੀ ਕਹਾਣੀ ਸਾਹਮਣੇ ਆਈ ਹੈ। ਜਿਸ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਇੱਕ 50 ਸਾਲ ਦੇ ਵਿਅਕਤੀ ਨੇ ਇੱਕ 16 ਸਾਲ ਦੀ ਕੁੜੀ ਨੂੰ ਆਪਣੇ ਜੁੜਵਾਂ ਬੱਚਿਆਂ ਦੀ ਸਰੋਗੇਟ ਮਾਂ ਬਣਾਉਣ ਲਈ 1 ਕਰੋੜ ਰੁਪਏ ਅਦਾ ਕੀਤੇ। ਜਦੋਂ ਇਹ ਕਹਾਣੀ ਲੋਕਾਂ ਵਿੱਚ ਵਾਇਰਲ ਹੋਈ ਤਾਂ ਹਰ ਕੋਈ ਹੈਰਾਨ ਰਹਿ ਗਿਆ।

OMG: 1 ਕਰੋੜ ਲੈ ਕੇ ਜੁੜਵਾਂ ਬੱਚਿਆਂ ਦੀ ਮਾਂ ਬਣੀ ਇਹ ਕੁੜੀ, ਕਾਰਨ ਨੇ ਪੂਰੇ ਦੇਸ਼ ਵਿੱਚ ਮਚਾਇਆ ਹੰਗਾਮਾ
AI Generated Image
Follow Us
tv9-punjabi
| Published: 02 Apr 2025 21:30 PM

ਇਨ੍ਹੀਂ ਦਿਨੀਂ ਚੀਨ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਕੁੜੀ 17 ਸਾਲ ਦੀ ਉਮਰ ਵਿੱਚ ਸਰੋਗੇਟ ਮਾਂ ਬਣੀ ਅਤੇ 50 ਸਾਲਾ ਇੱਕ ਆਦਮੀ ਦੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਸਾਊਥ ਚਾਈਨਾ ਮਾਰਨਿੰਗ ਪੋਸਟ (SCMP) ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸਨੂੰ ਇਸ ਕੰਮ ਲਈ 900,000 ਯੂਆਨ (INR 1 ਕਰੋੜ) ਤੋਂ ਵੱਧ ਦਾ ਭੁਗਤਾਨ ਕੀਤਾ ਗਿਆ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਲੋਕ ਇਸਨੂੰ ਤਸਕਰੀ ਕਹਿ ਰਹੇ ਹਨ। ਇਸ ਕਹਾਣੀ ਨੇ 24 ਮਾਰਚ ਨੂੰ ਉਦੋਂ ਪ੍ਰਸਿੱਧੀ ਹਾਸਲ ਕੀਤੀ ਜਦੋਂ ਮਨੁੱਖੀ ਤਸਕਰੀ ਵਿਰੋਧੀ ਕਾਰਕੁਨ ਸ਼ਾਂਗਗੁਆਨ ਝੇਂਗੀ ਨੇ ਸੋਸ਼ਲ ਮੀਡੀਆ ‘ਤੇ ਡੀਟੇਲ ਸ਼ੇਅਰ ਕੀਤੀ।

ਆਪਣੀ ਕਹਾਣੀ ਸ਼ੇਅਰ ਕਰਦੇ ਹੋਏ, ਕਾਰਕੁਨ ਨੇ ਕਿਹਾ ਕਿ ਸਿਚੁਆਨ ਸੂਬੇ ਦੀ ਕਿਸ਼ੋਰੀ ਜਿਸਦਾ ਜਨਮ 2007 ਵਿੱਚ ਹੋਇਆ ਸੀ ਉਸ ਨੇ ਗੁਆਂਗਜ਼ੂ ਵਿੱਚ ਇੱਕ ਏਜੰਸੀ ਰਾਹੀਂ ਸਰੋਗੇਸੀ ਕਰਵਾਈ ਅਤੇ 2 ਫਰਵਰੀ ਨੂੰ ਗੁਆਂਗਡੋਂਗ ਸੂਬੇ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਆਪਣੀ ਕਹਾਣੀ ਵਿੱਚ ਉਸਨੇ ਕਿਹਾ ਕਿ ਜਦੋਂ ਇਸ ਕੁੜੀ ‘ਤੇ Embryo ਟ੍ਰਾਂਸਪਲਾਂਟ ਕੀਤਾ ਗਿਆ ਤਾਂ ਉਹ ਸਿਰਫ਼ 16 ਸਾਲ ਦੀ ਸੀ। 50 ਸਾਲਾ ਵਿਅਕਤੀ ਦਾ ਸਰਨੇਮ ਲੌਂਗ ਸੀ। ਜਿਸ ਬਾਰੇ ਕਾਰਕੁਨ ਦੁਆਰਾ ਡੇਟਾ ਸ਼ੇਅਰ ਕੀਤਾ ਗਿਆ ਅਤੇ ਕਿਹਾ ਗਿਆ ਸੀ ਕਿ ਲੌਂਗ ਨੇ ਏਜੰਸੀ ਤੋਂ ਜੁੜਵਾਂ ਮੁੰਡਿਆਂ ਦੀ ਬੇਨਤੀ ਕੀਤੀ ਸੀ।

ਮਾਮਲਾ ਹੋਇਆ ਵਾਇਰਲ

ਇਸ ਰਿਪੋਰਟ ਵਿੱਚ ਕਿਹਾ ਜਾ ਰਿਹਾ ਹੈ ਕਿ ਲੌਂਗ ਜੁਨਲਾਨ ਨੇ ਮੈਡੀਕਲ Equipment ਕੰਪਨੀ ਨਾਲ 730,000 ਯੂਆਨ (81 ਲੱਖ ਰੁਪਏ) ਦਾ ਸੌਦਾ ਕੀਤਾ। ਭਾਵੇਂ ਉਸਨੇ ਕੁੱਲ 900,000 ਯੂਆਨ (1 ਕਰੋੜ ਰੁਪਏ) ਤੋਂ ਵੱਧ ਦਾ ਭੁਗਤਾਨ ਕੀਤਾ, ਪਰ ਲੌਂਗ ਦਾ ਵਿਆਹ ਨਹੀਂ ਹੋਇਆ ਸੀ। ਅਜਿਹੀ ਸਥਿਤੀ ਵਿੱਚ, ਉਸਨੇ ਜਨਮ ਸਰਟੀਫਿਕੇਟ ਅਤੇ ਘਰੇਲੂ ਰਜਿਸਟ੍ਰੇਸ਼ਨ ਲੈਣ ਲਈ ਆਪਣੇ ਆਪ ਨੂੰ ਕੁੜੀ ਦੇ ਪਤੀ ਵਜੋਂ ਪੇਸ਼ ਕੀਤਾ। ਜਦੋਂ ਕਿ ਅਜੇ ਤੱਕ ਇਸ ਬਾਰੇ ਕੋਈ ਖ਼ਬਰ ਨਹੀਂ ਹੈ ਕਿ ਇਸ ਕੁੜੀ ਨੂੰ ਇਸ ਕੰਮ ਲਈ ਕਿੰਨੇ ਪੈਸੇ ਮਿਲੇ!

ਇਹ ਵੀ ਪੜ੍ਹੋ- ਮੰਮੀ-ਡੈਡੀ ਨੇ ਧੀ ਦੇ ਵਿਆਹ ਚ ਚੁਰਾਈ Limelight, ਡਾਂਸ ਨਾਲ ਲੁੱਟੀ ਮਹਿਫਲ

ਕਾਨੂੰਨੀ ਮਾਹਿਰਾਂ ਨੇ ਇਸ ਮੁੱਦੇ ‘ਤੇ ਚਿੰਤਾ ਜ਼ਾਹਰ ਕੀਤੀ ਹੈ, ਪਰ ਚੀਨ ਵਿੱਚ ਇਸ ਬਾਰੇ ਕੋਈ ਸਪੱਸ਼ਟ ਕਾਨੂੰਨ ਨਹੀਂ ਹੈ, ਪਰ ਬਹੁਤ ਸਾਰੇ ਸਰਕਾਰੀ ਨਿਯਮ ਹਨ ਜੋ ਇਸ ਅਭਿਆਸ ‘ਤੇ ਪਾਬੰਦੀ ਲਗਾਉਂਦੇ ਹਨ। ਜਦੋਂ ਇਹ ਗੱਲਾਂ ਵਾਇਰਲ ਹੋਈਆਂ, ਤਾਂ ਸਾਰਿਆਂ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ। ਇੱਕ ਨੇ ਲਿਖਿਆ ਕਿ ਇਹ ਸਭ ਜਾਣਨ ਤੋਂ ਬਾਅਦ, ਮੈਨੂੰ ਦੁਖ ਹੈ। ਜਦੋਂ ਕਿ ਇੱਕ ਹੋਰ ਨੇ ਲਿਖਿਆ ਕਿ ਇਹ ਦੁਨੀਆਂ ਹੁਣ ਸਿਰਫ਼ ਅਮੀਰ ਲੋਕਾਂ ਦੀ ਹੈ। ਇੱਕ ਹੋਰ ਨੇ ਲਿਖਿਆ ਕਿ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Punjab: ਨਵਾਂਸ਼ਹਿਰ ਨੂੰ ਸਕੂਲ ਆਫ਼ ਐਮੀਨੈਂਸ ਮਿਲਣ 'ਤੇ ਵਿਦਿਆਰਥੀਆਂ ਦੀ ਕੀ ਹੈ ਰਾਏ?
Punjab: ਨਵਾਂਸ਼ਹਿਰ ਨੂੰ ਸਕੂਲ ਆਫ਼ ਐਮੀਨੈਂਸ ਮਿਲਣ 'ਤੇ ਵਿਦਿਆਰਥੀਆਂ ਦੀ ਕੀ ਹੈ ਰਾਏ?...
ਜਗਜੀਤ ਸਿੰਘ ਡੱਲੇਵਾਲ ਨੇ ਖਤਮ ਕੀਤਾ ਆਪਣਾ ਮਰਨ ਵਰਤ, ਹੁਣ ਉਨ੍ਹਾਂ ਦੀ ਕੀ ਯੋਜਨਾ ਹੈ? ਦੇਖੋ ਵੀਡੀਓ
ਜਗਜੀਤ ਸਿੰਘ ਡੱਲੇਵਾਲ ਨੇ ਖਤਮ ਕੀਤਾ ਆਪਣਾ ਮਰਨ ਵਰਤ, ਹੁਣ ਉਨ੍ਹਾਂ ਦੀ ਕੀ ਯੋਜਨਾ ਹੈ? ਦੇਖੋ ਵੀਡੀਓ...
PM ਮੋਦੀ ਨੇ ਰਾਮ ਸੇਤੂ ਦਾ ਵੀਡੀਓ ਕੀਤਾ ਸ਼ੇਅਰ, ਵੇਖੋ ਸ਼ਾਨਦਾਰ ਦ੍ਰਿਸ਼
PM ਮੋਦੀ ਨੇ ਰਾਮ ਸੇਤੂ ਦਾ ਵੀਡੀਓ ਕੀਤਾ ਸ਼ੇਅਰ, ਵੇਖੋ ਸ਼ਾਨਦਾਰ ਦ੍ਰਿਸ਼...
ਆਪ' ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਪਹੁੰਚੇ ਨਾਰੀ ਨਿਕੇਤਨ, ਦੇਖੋ Video
ਆਪ' ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਪਹੁੰਚੇ ਨਾਰੀ ਨਿਕੇਤਨ, ਦੇਖੋ Video...
ਟਰੰਪ ਦੇ ਟੈਰਿਫ ਤੇ ਰਾਘਵ ਚੱਢਾ ਨੇ ਘੇਰੀ ਮੋਦੀ ਸਰਕਾਰ, ਲੁਧਿਆਣੇ ਦਾ ਵੀ ਕੀਤਾ ਜ਼ਿਕਰ
ਟਰੰਪ ਦੇ ਟੈਰਿਫ ਤੇ ਰਾਘਵ ਚੱਢਾ ਨੇ ਘੇਰੀ ਮੋਦੀ ਸਰਕਾਰ, ਲੁਧਿਆਣੇ ਦਾ ਵੀ ਕੀਤਾ ਜ਼ਿਕਰ...
ਬਠਿੰਡਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਫੜੀ ਗਈ ਮਹਿਲਾ ਕਾਂਸਟੇਬਲ, ਲਗਜ਼ਰੀ ਜ਼ਿੰਦਗੀ ਦੀ ਹੈ ਸ਼ੌਕੀਨ!
ਬਠਿੰਡਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਫੜੀ ਗਈ ਮਹਿਲਾ ਕਾਂਸਟੇਬਲ, ਲਗਜ਼ਰੀ ਜ਼ਿੰਦਗੀ ਦੀ ਹੈ ਸ਼ੌਕੀਨ!...
Donald Trump On Tariff: ਟੈਰਿਫ War ਦਾ ਐਲਾਨ, ਦੁਨੀਆ ਦੇ 60 ਦੇਸ਼ਾਂ ਵਿੱਚ ਹੰਗਾਮਾ
Donald Trump On Tariff: ਟੈਰਿਫ War ਦਾ ਐਲਾਨ, ਦੁਨੀਆ ਦੇ 60 ਦੇਸ਼ਾਂ ਵਿੱਚ ਹੰਗਾਮਾ...
ਵਕਫ਼ ਸੋਧ ਬਿੱਲ ਨੂੰ ਲੈ ਕੇ ਸਰਕਾਰ 'ਤੇ ਵਰ੍ਹੇ ਸੋਨੀਆ ਗਾਂਧੀ, ਕਿਹਾ- ਧਰੁਵੀਕਰਨ ਨੂੰ ਹੁਲਾਰਾ
ਵਕਫ਼ ਸੋਧ ਬਿੱਲ ਨੂੰ ਲੈ ਕੇ ਸਰਕਾਰ 'ਤੇ ਵਰ੍ਹੇ ਸੋਨੀਆ ਗਾਂਧੀ, ਕਿਹਾ- ਧਰੁਵੀਕਰਨ ਨੂੰ ਹੁਲਾਰਾ...
Waqf Amendment Bill Passed: ਵਕਫ਼ ਬਿੱਲ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਕਿੰਨੀਆਂ ਵੋਟਾਂ ਪਈਆਂ?
Waqf Amendment Bill Passed: ਵਕਫ਼ ਬਿੱਲ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਕਿੰਨੀਆਂ ਵੋਟਾਂ ਪਈਆਂ?...