AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG: ‘ਗਲਤੀ ਹੋ ਗਈ, ਮੇਰੀ ਪਤਨੀ ਵਾਪਸ ਦੇ ਦੇ…’, ਪਹਿਲਾਂ ਖੁਦ ਕਰਵਾਇਆ ਵਿਆਹ, ਹੁਣ ਵਾਪਸ ਲੈਣ ਪਹੁੰਚਿਆ

Viral: ਯੂਪੀ ਦੇ ਸੰਤ ਕਬੀਰ ਨਗਰ ਵਿੱਚ, ਇੱਕ ਪਤੀ ਨੇ ਪਹਿਲਾਂ ਆਪਣੀ ਪਤਨੀ ਦਾ ਵਿਆਹ ਉਸਦੇ ਪ੍ਰੇਮੀ ਨਾਲ ਕਰਵਾ ਦਿੱਤਾ। ਫਿਰ ਤਿੰਨ ਦਿਨਾਂ ਬਾਅਦ ਉਸ ਨੂੰ ਵਾਪਸ ਲੈਣ ਪਹੁੰਚਿਆ। ਉਸਨੇ ਆਪਣੀ ਪਤਨੀ ਦੇ ਦੂਜੇ ਪਤੀ ਨੂੰ ਬੇਨਤੀ ਕੀਤੀ ਕਿ ਉਹ ਉਸਦੀ ਪਤਨੀ ਨੂੰ ਉਸਨੂੰ ਵਾਪਸ ਕਰ ਦੇਵੇ। ਫਿਰ ਦੂਜੇ ਪਤੀ ਨੇ ਆਪਣੀ ਪਤਨੀ ਨੂੰ ਪਹਿਲੇ ਪਤੀ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ।

OMG: 'ਗਲਤੀ ਹੋ ਗਈ, ਮੇਰੀ ਪਤਨੀ ਵਾਪਸ ਦੇ ਦੇ...', ਪਹਿਲਾਂ ਖੁਦ ਕਰਵਾਇਆ ਵਿਆਹ, ਹੁਣ ਵਾਪਸ ਲੈਣ ਪਹੁੰਚਿਆ
tv9-punjabi
| Updated On: 02 Apr 2025 11:16 AM IST
Share

ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਵਿੱਚ ਇੱਕ ਵਿਆਹ ਦੀ ਬਹੁਤ ਚਰਚਾ ਹੋਈ। ਉਸਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਵਿੱਚ ਦੋ ਬੱਚਿਆਂ ਦੇ ਇੱਕ ਪਿਤਾ ਨੇ ਆਪਣੀ ਹੀ ਪਤਨੀ ਦਾ ਵਿਆਹ ਉਸਦੇ ਪ੍ਰੇਮੀ ਨਾਲ ਥਾਣੇ ਵਿੱਚ ਕਰਵਾ ਦਿੱਤਾ। ਕਿਉਂਕਿ ਉਹ ਆਪਣੇ ਪ੍ਰੇਮੀ ਨਾਲ ਭੱਜ ਗਈ ਸੀ। ਪਰ ਵਿਆਹ ਤੋਂ ਤਿੰਨ ਦਿਨ ਬਾਅਦ, ਉਹ ਆਪਣੀ ਪਤਨੀ ਨੂੰ ਵਾਪਸ ਲੈਣ ਲਈ ਉਸਦੇ ਨਵੇਂ ਪਤੀ ਦੇ ਘਰ ਪਹੁੰਚ ਗਿਆ। ਦੂਜੇ ਪਤੀ ਨੇ ਵੀ ਆਪਣੀ ਪਤਨੀ ਨੂੰ ਪਹਿਲੇ ਪਤੀ ਦੇ ਨਾਲ ਭੇਜ ਦਿੱਤਾ। ਆਓ ਜਾਣਦੇ ਹਾਂ ਕਹਾਣੀ ਵਿੱਚ ਇਹ ਮੋੜ ਕਿਵੇਂ ਅਤੇ ਕਿਉਂ ਆਇਆ।

ਬਬਲੂ ਦਾ ਵਿਆਹ 2017 ਵਿੱਚ ਗੋਰਖਪੁਰ ਜ਼ਿਲ੍ਹੇ ਦੇ ਬੇਲਘਾਟ ਥਾਣਾ ਖੇਤਰ ਦੇ ਭੁੱਲਨਚਕ ਪਿੰਡ ਦੀ ਰਹਿਣ ਵਾਲੀ ਰਾਧਿਕਾ ਨਾਲ ਹੋਇਆ ਸੀ। ਦੋਵਾਂ ਦੇ ਦੋ ਬੱਚੇ ਹੋਏ। ਪਰ ਇਸ ਦੌਰਾਨ, ਰਾਧਿਕਾ ਦਾ 21 ਸਾਲ ਦੇ ਵਿਕਾਸ ਨਾਲ ਅਫੇਅਰ ਸ਼ੁਰੂ ਹੋ ਗਿਆ ਜੋ ਗੁਆਂਢ ਵਿੱਚ ਰਹਿੰਦਾ ਸੀ। ਜਦੋਂ ਬਬਲੂ ਨੂੰ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਾ ਤਾਂ ਉਹ ਇਸਨੂੰ ਬਰਦਾਸ਼ਤ ਨਹੀਂ ਕਰ ਸਕਿਆ। ਇਸ ਕਾਰਨ, ਜੋੜੇ ਵਿਚਕਾਰ ਹਰ ਰੋਜ਼ ਲੜਾਈ ਹੋਣ ਲੱਗ ਪਈ।

ਦੱਸਿਆ ਜਾ ਰਿਹਾ ਹੈ ਕਿ ਬਬਲੂ ਰਾਧਿਕਾ ਨੂੰ ਕਈ ਵਾਰ ਕੁੱਟਦਾ ਸੀ। ਇਸ ਦੌਰਾਨ, 20 ਮਾਰਚ ਨੂੰ, ਰਾਧਿਕਾ ਘਰੋਂ ਗਾਇਬ ਹੋ ਗਈ। ਵਿਕਾਸ ਦਾ ਘਰ ਰਾਧਿਕਾ ਦੇ ਘਰ ਤੋਂ 100 ਮੀਟਰ ਦੀ ਦੂਰੀ ‘ਤੇ ਸੀ। ਜਦੋਂ ਇਹ ਖ਼ਬਰ ਫੈਲੀ, ਤਾਂ ਪਤਾ ਲੱਗਾ ਕਿ ਵਿਕਾਸ ਵੀ ਲਾਪਤਾ ਹੈ। ਫਿਰ ਪਤਾ ਲੱਗਾ ਕਿ ਦੋਵੇਂ ਇਕੱਠੇ ਭੱਜ ਗਏ ਸਨ। ਬਬਲੂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਚਾਰ ਦਿਨਾਂ ਬਾਅਦ, ਰਾਧਿਕਾ ਅਤੇ ਵਿਕਾਸ ਆਪਣੇ ਆਪ ਵਾਪਸ ਆ ਗਏ। ਪਰ ਸਿੱਧਾ ਪੁਲਿਸ ਸਟੇਸ਼ਨ ਪਹੁੰਚੇ। ਬਬਲੂ ਅਤੇ ਉਸਦੇ ਭਰਾ ਹੀਰਾ ਨੂੰ ਵੀ ਉੱਥੇ ਬੁਲਾਇਆ ਗਿਆ ਸੀ।

ਰਾਧਿਕਾ ਫੁੱਟ-ਫੁੱਟ ਕੇ ਰੋ ਪਈ

ਫਿਰ ਪੁਲਿਸ ਸਟੇਸ਼ਨ ‘ਤੇ, ਬਬਲੂ ਨੇ ਕਿਹਾ- ਜੇਕਰ ਰਾਧਿਕਾ ਵਿਕਾਸ ਨਾਲ ਰਹਿਣਾ ਚਾਹੁੰਦੀ ਹੈ, ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਇਨ੍ਹਾਂ ਦੋਵਾਂ ਦਾ ਵਿਆਹ ਹੋ ਜਾਣਾ ਚਾਹੀਦਾ ਹੈ। ਫਿਰ ਉੱਥੇ ਉਸਨੇ ਖੁਦ ਆਪਣੀ ਪਤਨੀ ਦਾ ਵਿਆਹ ਉਸਦੇ ਪ੍ਰੇਮੀ ਵਿਕਾਸ ਨਾਲ ਕਰਵਾ ਦਿੱਤਾ। ਫਿਰ ਰਾਧਿਕਾ ਬਹੁਤ ਰੋਣ ਲੱਗ ਪਈ। ਪਰ ਬਬਲੂ ਨੇ ਕਿਹਾ – ਸਿਰਫ਼ ਉਨ੍ਹਾਂ ਲੋਕਾਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਜੋ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਮੈਂ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਜੇ ਉਹ ਵਿਕਾਸ ਨੂੰ ਪਸੰਦ ਕਰਦੀ ਹੈ ਤਾਂ ਉਸਨੂੰ ਉਸਦੇ ਨਾਲ ਰਹਿਣਾ ਚਾਹੀਦਾ ਹੈ।

ਰਾਤ ਨੂੰ ਪਤਨੀ ਦੇ ਨਵੇਂ ਸਹੁਰੇ ਘਰ ਪਹੁੰਚਿਆ

ਵਿਕਾਸ ਰਾਧਿਕਾ ਨੂੰ ਆਪਣੇ ਘਰ ਲੈ ਗਿਆ। ਰਾਧਿਕਾ ਦਾ ਇੱਥੇ ਬਹੁਤ ਧੂਮਧਾਮ ਨਾਲ ਸਵਾਗਤ ਕੀਤਾ ਗਿਆ। ਪਰ ਵਿਆਹ ਨੂੰ ਸਿਰਫ਼ ਤਿੰਨ ਦਿਨ ਹੀ ਹੋਏ ਸਨ ਅਤੇ ਬਬਲੂ ਰਾਤ ਨੂੰ ਵਿਕਾਸ ਦੇ ਘਰ ਪਹੁੰਚ ਗਿਆ। ਉਸਨੇ ਕਿਹਾ- ਮੈਂ ਗਲਤੀ ਕੀਤੀ। ਮੈਂ ਇਕੱਲਾ ਬੱਚਿਆਂ ਨੂੰ ਨਹੀਂ ਸਾਂਭ ਸਕਦਾ। ਮੈਂ ਲੋਕਾਂ ਦੀ ਗਲਾਂ ਵਿੱਚ ਆ ਕੇ ਰਾਧਿਕਾ ਦਾ ਦੂਜਾ ਵਿਆਹ ਕਰਵਾ ਦਿੱਤਾ। ਬੱਚੇ ਆਪਣੀ ਮਾਂ ਨੂੰ ਯਾਦ ਕਰਦੇ ਰਹਿੰਦੇ ਹਨ। ਇਸੇ ਲਈ ਮੈਂ ਚਾਹੁੰਦਾ ਹਾਂ ਕਿ ਰਾਧਿਕਾ ਮੇਰੇ ਨਾਲ ਵਾਪਸ ਚਲੇ। ਫਿਰ ਵਿਕਾਸ ਦੀ ਮਾਂ ਨੇ ਕਿਹਾ ਕਿ ਜੇ ਤੁਸੀਂ ਰਾਧਿਕਾ ਨੂੰ ਨਾਲ ਲੈ ਜਾਣਾ ਚਾਹੁੰਦੇ ਹੋ ਤਾਂ ਲੈ ਜਾਓ। ਵਿਕਾਸ ਵੀ ਇਸ ਲਈ ਤਿਆਰ ਹੋ ਗਿਆ।

ਇਹ ਵੀ ਪੜ੍ਹੋ- 3.6 ਕਰੋੜ Salary, ਰਿਹਾਇਸ਼ ਅਤੇ ਕਾਰ Free, ਜਾਣੋ ਕਿੱਥੋਂ ਆਇਆ ਇਹ ਤਗੜਾ Job Offer

ਬਬਲੂ ਦਾ ਨਵਾਂ ਵੀਡੀਓ ਵਾਇਰਲ

ਇਸਦੀ ਵੀਡੀਓ ਵੀ ਹੁਣ ਸਾਹਮਣੇ ਆਈ ਹੈ। ਵੀਡੀਓ ਵਿੱਚ, ਬਬਲੂ ਕਹਿ ਰਿਹਾ ਹੈ: ਰਾਧਿਕਾ ਦਾ ਵਿਆਹ ਮੈਂ ਜ਼ਬਰਦਸਤੀ ਕਰਵਾਇਆ । 2 ਦਿਨਾਂ ਬਾਅਦ ਪਤਾ ਲੱਗਾ ਕਿ ਉਹ ਬੇਕਸੂਰ ਸੀ। ਹੁਣ ਮੈਂ ਉਸ ਨੂੰ ਵਾਪਸ ਲੈ ਜਾ ਰਿਹਾ ਹਾਂ। ਜੇਕਰ ਇਸ ‘ਤੇ ਕੋਈ ਹੋਰ ਮੁਸ਼ਕਲ ਆਉਂਦੀ ਹੈ, ਤਾਂ ਜ਼ਿੰਮੇਵਾਰੀ ਮੇਰੀ ਹੋਵੇਗੀ। ਅਸੀਂ ਪਰਿਵਾਰ ਨਾਲ ਆਰਾਮ ਨਾਲ ਰਹਾਂਗੇ। ਹੁਣ ਇਹ ਲਵ ਟ੍ਰਾਇਐਂਗਲ ਦੀ ਕਹਾਣੀ ਫਿਰ ਚਰਚਾ ਵਿੱਚ ਆ ਗਈ ਹੈ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...