Viral Video: ਸ਼ਹਿਰ ‘ਚ ਭੂਤ ਨੇ ਮਚਾਈ ਦਹਿਸ਼ਤ, ਭੱਜਦੇ ਨਜ਼ਰ ਆਏ ਲੋਕ, ਸਚਾਈ ਸਾਹਮਣੇ ਆਈ ਤਾਂ ਹੋ ਗਿਆ ਪੋਪਟ
Viral Video: ਅਕਸਰ ਤੁਸੀਂ ਖ਼ਬਰਾਂ ਵਿੱਚ ਡਰੋਨ ਬਾਰੇ ਕਈ ਤਰ੍ਹਾਂ ਦੀਆਂ ਖ਼ਬਰਾਂ ਸੁਣਿਆ ਅਤੇ ਪੜ੍ਹਿਆ ਹੋਣਗੀਆਂ। ਕਈ ਖ਼ਬਰਾਂ ਵਿੱਚ ਡਰੋਨ ਦੇ ਗਲਤ ਅਤੇ ਕਈਆਂ ਵਿੱਚ ਚੰਗੇ ਕੰਮ ਲਈ ਹੋਏ ਇਸਤੇਮਾਲ ਬਾਰੇ ਲੋਕਾਂ ਨੂੰ ਦੱਸਿਆ ਜਾਂਦਾ ਹੈ। ਹਾਲ ਹੀ ਵਿੱਚ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਡਰੋਨ ਦਾ ਮਜ਼ਾਕੀਆ ਅੰਦਾਜ਼ ਵਿੱਚ ਇਸਤੇਮਾਲ ਕੀਤਾ ਗਿਆ ਹੈ। ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਆਏ ਦਿਨ ਤੁਸੀਂ ਅਖਬਾਰਾਂ ਜਾਂ ਟੀਵੀ ਚੈਨਲਾਂ ‘ਤੇ ਡਰੋਨ ਨਾਲ ਸੰਬੰਧਤ ਕਈ ਤਰ੍ਹਾਂ ਦੀਆਂ ਖਬਰਾਂ ਦੇਖਿਆ ਹੋਣਗੀਆਂ। ਕੋਈ ਖਬਰਾਂ ਵਿੱਚ ਤੁਸੀਂ ਉਨ੍ਹਾਂ ਦਾ ਸਹੀ ਅਤੇ ਚੰਗੇ ਕੰਮ ਲਈ ਹੋ ਰਹੇ ਇਸਤੇਮਾਲ ਬਾਰੇ ਸੁਣਦੇ ਹੋਵੋਗੇ ਅਤੇ ਕੁਝ ਖ਼ਬਰਾਂ ਵਿੱਚ ਉਨ੍ਹਾਂ ਦੀ ਕੀਤੀ ਜਾਂਦੀ ਦੁਰਰਤੋਂ ਦੇਖਣ ਨੂੰ ਮਿਲਦੀ ਹੋਵੇਗੀ। ਹਾਲ ਹੀ ਵਿੱਚ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਟਰੈਂਡ ਕਰ ਰਹੀ ਹੈ। ਵੀਡੀਓ ਵਿੱਚ ਡਰੋਨ ਨਾਲ ਵਿਅਕਤੀ ਨੇ ਕੁਝ ਅਜਿਹਾ ਕੀਤਾ ਜੋ ਨਾ ਤਾਂ ਦੁਰਵਰਤੋ ਸੀ ਅਤੇ ਨਾ ਹੀ ਉਸ ਦਾ ਸਹੀ ਇਸਤੇਮਾਲ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਸ਼ੁਰੂਆਤ ਇਕ ਟਰੈਫਿਕ ਸਿਗਨਲ ਤੋਂ ਹੁੰਦੀ ਹੈ। ਜਿੱਥੇ ਰੈੱਡ ਲਾਈਟ ਹੋਣ ਕਾਰਨ ਸਾਰੀਆਂ ਗੱਡੀਆਂ ਸਿਗਨਲ ਦਾ ਵੇਟ ਕਰ ਰਹੀਆਂ ਹਨ। ਪਰ ਇਸੇ ਵਿਚਾਲੇ ਇਕ ਚਿੱਟੇ ਰੰਗ ਦੇ ਕੱਪੜੇ ਵਿੱਚ ਕੁਝ ਉੱਡਦਾ ਦਿਖਾਈ ਦਿੰਦਾ ਹੈ। ਜਿਵੇਂ ਫਿਲਮਾਂ ਵਿੱਚ ਕੋਈ ਭੂਤ ਨੂੰ ਦਿਖਾਇਆ ਜਾਂਦਾ ਹੈ। ਇਸ ਤੋਂ ਬਾਅਦ ਇਕ ਮੁੰਡਾ ਓਵਰ ਬਰਿੱਜ ਕਰਾਸ ਕਰ ਰਿਹਾ ਹੁੰਦਾ ਹੈ ਅਚਾਨਕ ਉਹ ਚੀਜ਼ ਉਸ ਦੇ ਪਿੱਛੇ ਪੈ ਜਾਂਦੀ ਹੈ ਜਿਸ ਨੂੰ ਦੇਖ ਕੇ ਮੁੰਡਾ ਉੱਥੋ ਡਰ ਕੇ ਭੱਜ ਜਾਂਦਾ ਹੈ। ਇੰਝ ਹੀ ਉਹ ਬਹੁਤ ਜਨਤਕ ਥਾਵਾਂ ‘ਤੇ ਜਾ ਕੇ ਲੋਕਾਂ ਨੂੰ ਡਰਾਉਂਦੀ ਹੈ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ- ਇਹ ਡਰੋਨ ਦੀ ਸਭ ਤੋਂ ਵਧੀਆ ਵਰਤੋਂ ਹੈ ਜੋ ਮੈਂ ਅਜੇ ਤੱਕ ਦੇਖੀ ਹੈ।
This is the best use for of a drone I’ve ever seen 😭 pic.twitter.com/i8yRD9Pj0m
— internet hall of fame (@InternetH0F) September 1, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਤੂਫਾਨੀ ਹਵਾਵਾਂ, ਹਾਈ ਵੋਲਟੇਜ ਬਿਜਲੀ ਨਾਲ ਡਰ ਗਿਆ ਸੁੱਤਾ ਪਿਆ ਚੂਹਾ, Heart Beat ਹੋ ਗਈ ਤੇਜ਼
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ InternetH0F ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ 21.8M ਵੀਡੀਓਜ਼ ਅਤੇ 188k ਲੋਕ ਲਾਈਕ ਕਰ ਚੁੱਕੇ ਹਨ। ਕਮੈਂਟ ਸੈਕਸ਼ਨ ਵਿੱਚ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਹੈਲੋਵੀਨ ਤੋਂ ਪਹਿਲਾਂ ਮੈਨੂੰ ਹੀ ਇਕ ਡਰੋਨ ਖਰੀਦਣਾ ਪੈਣਾ ਹੈ। ਦੂਜੇ ਯੂਜ਼ਰ ਨੇ ਲਿਖਿਆ- ਇਹ ਤਾਂ ਬਹੁਤ ਮਜ਼ੇਦਾਰ ਵੀਡੀਓ ਹੈ।