Diljit ਨੇ Will Smith ਨਾਲ ਪਾਇਆ ਭੰਗੜਾ, ਲੋਕਾਂ ਨੇ ਕਿਹਾ- ਪੰਜਾਬੀ ਸੱਚਮੁੱਚ ਆ ਗਏ ਓਏ
Diljit - Will Smith Video: ਸੋਸ਼ਲ ਮੀਡੀਆ 'ਤੇ ਦਿਲਜੀਤ ਦੋਸਾਂਝ ਅਤੇ ਵਿਲ ਸਮਿਥ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦੋਵੇਂ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇੰਸਟਾਗ੍ਰਾਮ 'ਤੇ ਹੁਣ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਅਤੇ ਅਮਰੀਕੀ ਅਦਾਕਾਰ ਵਿਲ ਸਮਿਥ ਨੇ ਐਤਵਾਰ ਸਵੇਰੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਦੋਵਾਂ ਨੇ ਇੱਕ ਵਿਲੱਖਣ ਸਹਿਯੋਗ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਮਜ਼ੇਦਾਰ ਰੀਲ ਸਾਂਝੀ ਕੀਤੀ, ਜਿਸ ਵਿੱਚ ਵਿਲ ਸਮਿਥ ਉਨ੍ਹਾਂ ਨਾਲ ਭੰਗੜਾ ਪਾਉਂਦੇ ਦਿਖਾਈ ਦਿੱਤੇ।
ਦਿਲਜੀਤ ਨੇ ਵੀਡੀਓ ਕੀਤੀ ਸਾਂਝੀ
ਵਿਲ ਸਮਿਥ ਨੇ ਦਿਲਜੀਤ ਦੇ ਡਾਂਸ ਸਟੈਪਸ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਜੋ ਦੇਖਣਾ ਬਹੁਤ ਹੀ ਮਜ਼ੇਦਾਰ ਸੀ। ਇਸ ਵੀਡੀਓ ਦੇ ਨਾਲ, ਦਿਲਜੀਤ ਨੇ ਲਿਖਿਆ, “ਪੰਜਾਬੀ ਆ ਗਏ ਓਏ। ਲਿਵਿੰਗ ਲੈਜੈਂਡ ਵਿਲ ਸਮਿਥ ਦੇ ਨਾਲ। ਕਿੰਗ ਵਿਲ ਸਮਿਥ ਨੂੰ ਭੰਗੜਾ ਪਾਉਂਦੇ ਅਤੇ ਪੰਜਾਬੀ ਢੋਲ ਦੀਆਂ ਬੀਟਾਂ ‘ਤੇ ਮਸਤੀ ਕਰਦੇ ਦੇਖਣਾ ਪ੍ਰੇਰਨਾਦਾਇਕ ਹੈ।”
View this post on Instagram
ਪ੍ਰਸ਼ੰਸਕ ਕਰ ਰਹੇ ਹਨ ਕੁਮੈਂਟ
ਇਹ ਰੀਲ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਵਾਇਰਲ ਹੋ ਗਈ। ਪ੍ਰਸ਼ੰਸਕਾਂ ਨੇ ਕੁਮੈਂਟ ਭਾਗ ਵਿੱਚ ਆਪਣੀ ਖੁਸ਼ੀ ਜ਼ਾਹਰ ਕੀਤੀ। ਇੱਕ ਪ੍ਰਸ਼ੰਸਕ ਨੇ ਲਿਖਿਆ, “ਪੰਜਾਬੀ ਸੱਚਮੁੱਚ ਆ ਗਏ ਹਨ ਓਏ,” ਜਦੋਂ ਕਿ ਇੱਕ ਹੋਰ ਨੇ ਕਿਹਾ, “ਹੁਣ ਇਕੱਠੇ ਇੱਕ ਵਧੀਆ ਫਿਲਮ ਬਣਾਓ।
ਇਹ ਵੀ ਪੜ੍ਹੋ
ਪਿਛਲੇ ਸਾਲ ਇਨ੍ਹਾਂ ਫਿਲਮਾਂ ਵਿੱਚ ਨਜ਼ਰ ਆਏ ਸਨ ਦਿਲਜੀਤ
ਦਿਲਜੀਤ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਆਖਰੀ ਰਿਲੀਜ਼ ਫਿਲਮ ‘ਜੱਟ ਐਂਡ ਜੂਲੀਅਟ 3’ ਸੀ। ਇਹ 2024 ਦੀ ਇੱਕ ਪੰਜਾਬੀ ਰੋਮਾਂਟਿਕ ਕਾਮੇਡੀ ਸੀ, ਜਿਸ ਵਿੱਚ ਉਹਨਾਂ ਨੇ ਨੀਰੂ ਬਾਜਵਾ ਨਾਲ ਕੰਮ ਕੀਤਾ ਸੀ। ਪਿਛਲੇ ਸਾਲ ਦਿਲਜੀਤ ਇਮਤਿਆਜ਼ ਅਲੀ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ‘ਚ ਵੀ ਨਜ਼ਰ ਆਏ ਸਨ। ਇਹ ਨੈੱਟਫਲਿਕਸ ਫਿਲਮ ਇੱਕ ਮਸ਼ਹੂਰ ਪੰਜਾਬੀ ਗਾਇਕਾ ਦੀ ਬਾਇਓਪਿਕ ਸੀ, ਜਿਸ ਵਿੱਚ ਪਰਿਣੀਤੀ ਚੋਪੜਾ ਵੀ ਸਨ। ਇਸ ਫਿਲਮ ਵਿੱਚ ਦਿਲਜੀਤ ਦੀ ਸ਼ਾਨਦਾਰ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਹੋਈ ਸੀ।
ਇਹ ਵੀ ਪੜ੍ਹੋ- ਲੜਾਈ ਹੈ ਜਾਂ ਡਾਂਸ ਮੁਕਾਬਲਾ? ਦੋ ਗੁੱਟਾਂ ਵਿਚਕਾਰ ਝੜਪ ਦੌਰਾਨ ਇੱਕ ਦੂਜੇ ਦੇ ਸਾਹਮਣੇ ਨੱਚਣ ਲੱਗੀਆਂ ਔਰਤਾਂ
ਪਿਛਲੇ ਸਾਲ ਵਿਲ ਸਮਿਥ ਦੀ ਇਹ ਫਿਲਮ ਹੋਈ ਸੀ ਰਿਲੀਜ਼
ਜਦੋਂ ਕਿ, ਵਿਲ ਸਮਿਥ ਫਿਲਮ ‘ਬੈਡ ਬੁਆਏਜ਼: ਰਾਈਡ ਔਰ ਡਾਈ’ ਵਿੱਚ ਨਜ਼ਰ ਆਏ ਸਨ। ਇਹ 2024 ਵਿੱਚ ਇੱਕ ਵੱਡੀ ਪੁਲਿਸ ਐਕਸ਼ਨ ਕਾਮੇਡੀ ਸੀ, ਜਿਸ ਵਿੱਚ ਉਹ ਮਾਰਟਿਨ ਲਾਰੈਂਸ ਦੇ ਨਾਲ ਮੁੱਖ ਭੂਮਿਕਾ ਵਿੱਚ ਸਨ। ਇਹ ‘ਬੈਡ ਬੁਆਏਜ਼’ ਲੜੀ ਦੀ ਚੌਥੀ ਫਿਲਮ ਸੀ, ਜਿਸਦਾ ਨਿਰਦੇਸ਼ਨ ਆਦਿਲ ਅਲ ਅਰਬੀ ਅਤੇ ਬਿਲਾਲ ਫੱਲਾਹ ਨੇ ਕੀਤਾ ਸੀ।
ਇਹ ਵੀ ਪੜ੍ਹੋ- Viral Video : ਔਰਤ ਦੇ ਬੁਆਏਫ੍ਰੈਂਡ ਨੂੰ ਲੁਭਾਉਣ ਦੀ ਕੋਸ਼ਿਸ਼ ਕੁੜੀ ਨੂੰ ਪਈ ਮਹਿੰਗੀ, ਫਿਰ ਹੋਇਆ ਹਾਈਵੋਲਟਜ਼ ਡਰਾਮਾ