AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG News: ਧੋਨੀ ਦੇ ਗੈਰਾਜ ਦਾ ਵੀਡੀਓ ਵਾਇਰਲ, ਸ਼ੋਅਰੂਮ ਤੋਂ ਵੀ ਜਿਆਦਾ ਬਾਈਕਸ ਵੇਖ ਕੇ ਯੂਜ਼ਰਸ ਬੋਲੇ – ਹਾਏ ਓ ਰੱਬਾ

Dhoni Bikes Viral VIdeo: ਧੋਨੀ ਦੇ ਬਾਈਕ ਪ੍ਰੇਮ ਨੂੰ ਅਸੀਂ ਸਾਰੇ ਜਾਣਦੇ ਹਾਂ, ਪਰ ਉਨ੍ਹਾਂ ਦੇ ਇਸ ਬਾਈਕ ਪ੍ਰੇਮ ਦਾ ਵੀਡੀਓ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਆਇਆ ਹੈ। ਅਤੇ ਇਸਨੂੰ ਸਾਹਮਣੇ ਲਿਆਉਣ ਵਾਲੇ ਹਨ ਸਾਬਕਾ ਭਾਰਤੀ ਕ੍ਰਿਕਟਰ ਵੈਂਕਟੇਸ਼ ਪ੍ਰਸਾਦ ਅਤੇ ਸੁਨੀਲ ਜੋਸ਼ੀ।

OMG News: ਧੋਨੀ ਦੇ ਗੈਰਾਜ ਦਾ ਵੀਡੀਓ ਵਾਇਰਲ, ਸ਼ੋਅਰੂਮ ਤੋਂ ਵੀ ਜਿਆਦਾ ਬਾਈਕਸ ਵੇਖ ਕੇ ਯੂਜ਼ਰਸ ਬੋਲੇ - ਹਾਏ ਓ ਰੱਬਾ
tv9-punjabi
| Updated On: 18 Jul 2023 13:42 PM IST
Share
ਧੋਨੀ ਕੋਲ ਕਿੰਨੀਆਂ ਬਾਈਕਸ ਹਨ? ਧੋਨੀ ਕੋਲ ਕਿੰਨੀਆਂ ਕਾਰਾਂ ਹਨ? ਕਿਹੜੀਆਂ-ਕਿਹੜੀਆਂ ਬਾਈਕਸ ਅਤੇ ਕਾਰਾਂ (Bikes & Cars) ਹਨ? ਹੁਣ ਅਜਿਹੇ ਸਵਾਲਾਂ ਲਈ ਕੋਈ ਥਾਂ ਨਹੀਂ ਹੈ। ਕਿਉਂਕਿ ਪਹਿਲੀ ਵਾਰ ਐਮਐਸ ਧੋਨੀ (MS Dhoni) ਦਾ ਗੈਰਾਜ ਦੁਨੀਆ ਦੇ ਸਾਹਮਣੇ ਆਇਆ ਹੈ। ਧੋਨੀ ਦੇ ਗੈਰੇਜ ‘ਚ ਜਿੰਨੀਆਂ ਬਾਈਕਸ ਹਨ, ਓਨੀਆਂ ਕਿਸੇ ਸ਼ੋਅਰੂਮ ‘ਚ ਵੀ ਨਹੀਂ ਹੁੰਦੀਆਂ। ਇੱਥੇ ਚੋਣਵੀਆਂ ਕਾਰਾਂ ਦਾ ਕਲੈਕਸ਼ਨ ਹੈ, ਜੋ ਅੱਜਕੱਲ੍ਹ ਸੜਕ ‘ਤੇ ਨਜ਼ਰ ਨਹੀਂ ਆਉਂਦੀਆਂ। ਇਹ ਧੋਨੀ ਦਾ ਬਾਈਕ ਪ੍ਰੇਮ ਹੈ। ਇਹ ਪੁਰਾਣੀਆਂ ਕਾਰਾਂ ਨਾਲ ਉਨ੍ਹਾਂ ਦਾ ਪਿਆਰ ਹੈ, ਜੋ ਉਨ੍ਹਾਂ ਦੇ ਗੈਰਾਜ ਵਿੱਚ ਦਿਖਾਈ ਦਿੰਦਾ ਹੈ। ਧੋਨੀ ਦੇ ਬਾਈਕ ਪ੍ਰੇਮ ਨੂੰ ਅਸੀਂ ਸਾਰੇ ਜਾਣਦੇ ਹਾਂ ਪਰ ਪਹਿਲੀ ਵਾਰ ਉਨ੍ਹਾਂ ਦਾ ਵੀਡੀਓ ਦੁਨੀਆ ਦੇ ਸਾਹਮਣੇ ਆਇਆ ਹੈ। ਸਾਬਕਾ ਭਾਰਤੀ ਕ੍ਰਿਕਟਰ ਵੈਂਕਟੇਸ਼ ਪ੍ਰਸਾਦ (Vanketesh Prasad) ਅਤੇ ਸੁਨੀਲ ਜੋਸ਼ੀ (Sunil Joshi) ਨੇ ਉਨ੍ਹਾਂ ਦੇ ਗੈਰਾਜ ਦਾ ਵੀਡੀਓ ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। 90 ਦੇ ਦਹਾਕੇ ਦੇ ਇਹ ਦੋਵੇਂ ਖਿਡਾਰੀ ਰਾਂਚੀ ਦੇ ਦੌਰੇ ਦੌਰਾਨ ਧੋਨੀ ਦੇ ਫਾਰਮ ਹਾਊਸ ਪਹੁੰਚੇ ਸਨ। ਜਿੱਥੇ ਧੋਨੀ ਨੇ ਉਨ੍ਹਾਂ ਨੂੰ ਆਪਣਾ ਅਸਲੀ ਖਜ਼ਾਨਾ ਯਾਨੀ ਗੈਰਾਜ ਦਿਖਾਇਆ। ਅਤੇ ਜਦੋਂ ਉਨ੍ਹਾਂ ਨੇ ਇਸਨੂੰ ਦੇਖਿਆ, ਤਾਂ ਉਨ੍ਹਾਂ ਦੀ ਅੱਖਾਂ ਖੁੱਲ੍ਹੀਆਂ ਦੀਆਂ ਖੁਲ੍ਹੀਆਂ ਰਹਿ ਗਈਆਂ।

ਧੋਨੀ ਨੇ ਵੈਂਕਟੇਸ਼ ਪ੍ਰਸਾਦ ਅਤੇ ਸੁਨੀਲ ਜੋਸ਼ੀ ਲਈ ਖੋਲ੍ਹਿਆ ਖਜ਼ਾਨਾ

ਵੈਂਕਟੇਸ਼ ਪ੍ਰਸਾਦ ਅਤੇ ਸੁਨੀਲ ਜੋਸ਼ੀ ਨੇ ਹੁਣ ਤੱਕ ਧੋਨੀ ਦੇ ਪ੍ਰਸ਼ੰਸਕਾਂ ਵਾਂਗ ਉਨ੍ਹਾਂ ਦੇ ਬਾਈਕ ਪ੍ਰੇਮ ਬਾਰੇ ਸਿਰਫ ਜਾਣਿਆ ਜਾਂ ਸੁਣਿਆ ਹੀ ਹੋਵੇਗਾ। ਪਰ, ਪਹਿਲੀ ਵਾਰ ਉਨ੍ਹਾਂ ਨੂੰ ਬਹੁਤ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਧੋਨੀ ਨੇ ਉਨ੍ਹਾਂ ਲਈ ਲਈ ਇਹ ਅਨਮੋਲ ਖਜ਼ਾਨਾ ਖੋਲ੍ਹਿਆ, ਜਿਸ ਨੂੰ ਦੇਖ ਕੇ ਵੈਂਕਟੇਸ਼ ਪ੍ਰਸਾਦ ਦੇ ਮੂੰਹੋਂ ਸਿਰਫ ਇੱਕ ਸ਼ਬਦ ਨਿਕਲਿਆ- ਪਾਗਲਪਨ।

ਦੁਨੀਆ ਧੋਨੀ ਦੀ ਦੀਵਾਨੀ ਹੈ ਅਤੇ ਧੋਨੀ ਬਾਈਕ ਦੇ ਸ਼ੌਕੀਨ

ਮਤਲਬ, ਦੁਨੀਆ ਐਮਐਸ ਧੋਨੀ ਦੀ ਦੀਵਾਨੀ ਹੈ ਅਤੇ ਧੋਨੀ ਬਾਈਕਸ ਦੇ ਸ਼ੌਕੀਨ ਹਨ। ਉਨ੍ਹਾਂ ਦਾ ਇਹ ਸ਼ੌਕ ਕਿਸ ਤਰ੍ਹਾਂ ਜਨੂੰਨ ‘ਚ ਬਦਲ ਗਿਆ, ਇਹ ਵੈਂਕਟੇਸ਼ ਪ੍ਰਸਾਦ ਦੁਆਰਾ ਸ਼ੇਅਰ ਕੀਤੀ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ। ਧੋਨੀ ਦੇ ਗੈਰਾਜ ‘ਚ ਹਰ ਨਵੀਂ ਅਤੇ ਪੁਰਾਣੀ ਬਾਈਕ ਦੀ ਕਲੈਕਸ਼ਨ ਦੇਖਣ ਨੂੰ ਮਿਲਿਆ। ਉਨ੍ਹਾਂ ਦੇ ਜਖੀਰੇ ‘ਚ ਹਰ ਬ੍ਰਾਂਡ, ਹਰ ਖਾਸੀਅਤ ਦੀਆਂ ਬਾਈਕਸ ਨਜ਼ਰ ਆ ਰਹੀਆਂ ਸਨ। ਦੁਨੀਆ ਇਸ ਬਾਰੇ ਜਾਣਨ ਲਈ ਬੇਤਾਬ ਹੈ। ਹੁਣ ਉਸ ਦਾ ਵੀਡੀਓ ਸਾਹਮਣੇ ਆਇਆ ਹੈ।

ਆਪਣੇ ਗੈਰਾਜ ਦੇ ਮਕੈਨਿਕ ਧੋਨੀ ਖੁਦ ਹਨ !

ਬਾਈਕ ਦੇ ਵਿਸ਼ਾਲ ਕਲੈਕਸ਼ਨ ਤੋਂ ਇਲਾਵਾ, ਧੋਨੀ ਕੋਲ ਵਿੰਟੇਜ ਕਾਰਾਂ ਦੀ ਵੀ ਲੰਬੀ ਲਿਸਟ ਦਿਖਾਈ ਦਿੱਤੀ। ਇਨ੍ਹਾਂ ‘ਚੋਂ ਕੁਝ ਧੋਨੀ ਦੀਆਂ ਇੰਪੋਰਟਡ ਕਾਰਾਂ ਹਨ, ਜਦਕਿ ਕੁਝ ਉਨ੍ਹਾਂ ਨੇ ਭਾਰਤੀ ਫੌਜ ਤੋਂ ਖਰੀਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਧੋਨੀ ਜ਼ਿਆਦਾਤਰ ਆਪਣੇ ਗੈਰਾਜ ਦੀਆਂ ਸਾਰੀਆਂ ਬਾਈਕ ਦੀ ਦੇਖਭਾਲ ਆਪ ਕਰਦੇ ਹਨ, ਉਨ੍ਹਾਂ ਦੀ ਖੁਦ ਸਰਵਿਸ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀਆਂ ਹਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...