ਸਰਫ਼ਰਾਜ਼ ਖ਼ਾਨ ਦੀ ਭੜਾਸ ਤੋਂ ਬਾਅਦ ਹੁਣ ਸੁਨੀਲ ਗਵਾਸਕਰ ਨੇ ਚੇਤਨ ਸ਼ਰਮਾ ਦੀ ਚੋਣ ਸਮਿਤੀ ਤੇ ਲਾਇਆ ਨਿਸ਼ਾਨਾ
ਸੁਨੀਲ ਗਵਾਸਕਰ ਨੇ ਕਿਹਾ, ਤੁਸੀਂ ਦੁਬਲੇ-ਪਤਲੇ ਅਤੇ ਛਰਹਰੇ ਕ੍ਰਿਕੇਟ ਖਿਡਾਰੀਆਂ ਦੀ ਜਮਾਤ ਦੀ ਤਲਾਸ਼ ਵਿੱਚ ਹੋ ਤਾਂ ਤੁਸੀਂ ਇੱਕ ਕੰਮ ਕਰੋ, ਫੈਸ਼ਨ ਸ਼ੋ ਵਿੱਚ ਜਾਓ ਅਤੇ ਉੱਥੋਂ ਖੂਬਸੂਰਤ ਅਤੇ ਦੁਬਲੇ-ਪਤਲੇ ਮੁੰਡੇ ਲਿਆ ਕੇ ਉਨ੍ਹਾਂ ਦੇ ਹੱਥ ਵਿੱਚ ਬੱਲਾ ਅਤੇ ਗੇਂਦ ਫੜਾ ਦਿਓ।
ਨੌਜਵਾਨ ਕ੍ਰਿਕੇਟ ਖਿਡਾਰੀ ਸਰਫ਼ਰਾਜ਼ ਖ਼ਾਨ ਨੂੰ ਰਣਜੀ ਸੀਜ਼ਨ ਦੌਰਾਨ ਉਹਨਾਂ ਦੇ ਸ਼ਾਨਦਾਰ ਘਰੇਲੂ ਪ੍ਰਦਰਸ਼ਨ ਦੇ ਬਾਵਜੂਦ ਟੈਸਟ ਕ੍ਰਿਕੇਟ ਖੇਡਣ ਦਾ ਸੱਦਾ ਨਹੀਂ ਦਿੱਤੇ ਜਾਣ ਨੂੰ ਲੈ ਕੇ ਖੁਦ ਸਰਫ਼ਰਾਜ਼ ਚੋਣ ਸਮਿਤੀ ਤੋਂ ਨਰਾਜ਼ ਹਨ, ਇਹ ਸਾਰਿਆ ਨੂੰ ਪਤਾ ਹੈ, ਪਰ ਹੁਣ ਦੇਸ਼-ਦੁਨੀਆ ਦੇ ਮੰਨੇ-ਪਰਵੰਨੇ ਸਾਬਕਾ ਕ੍ਰਿਕੇਟਰ ਸੁਨੀਲ ਗਵਾਸਕਰ ਨੇ ਵੀ ਚੇਤਨ ਸ਼ਰਮਾ ਵਾਲੀ ਭਾਰਤੀ ਕ੍ਰਿਕੇਟ ਚੋਣ ਸਮਿਤੀ ਨੂੰ ਖਰੀਆਂ-ਖੋਟੀਆਂ ਸੁਣਾਇਆਂ ਹਨ। ਅੱਗੇ ਆ ਰਹੀ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੱਕੜੀ ਵਾਲੀ ਟੈਸਟ ਸੀਰੀਜ਼ ਵਾਸਤੇ ਨੌਜਵਾਨ ਕ੍ਰਿਕੇਟ ਖਿਡਾਰੀ ਸਰਫ਼ਰਾਜ ਖਾਨ ਨੂੰ ਇਕ ਤੋਂ ਬਾਅਦ ਇਕ ਸੈਂਕੜਾ ਠੋਕਣ ਦੇ ਬਾਵਜੂਦ ਟੈਸਟ ਖੇਡਣ ਦਾ ਸੱਦਾ ਨਹੀਂ ਦਿੱਤੇ ਜਾਣ ਤੇ ਸੁਨੀਲ ਗਵਾਸਕਰ ਨੇ ਆਪਨੇ ਵੱਲੋਂ ਨਾਰਾਜ਼ਗੀ ਜਤਾਈ ਹੈ।
ਸਰਫਾਰਜ਼ ਦੇ ਪੱਖ ਵਿੱਚ ਆਏਸੁਨੀਲ ਗਵਾਸਕਰ
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਵੱਲੋਂ ਵੀ ਨੈਸ਼ਨਲ ਸਲੈਕਟਰਾਂ ਦੀ ਖਿਚਾਈ ਕਰਣ ਮਗਰੋਂ ਹੁਣ ਸੁਨੀਲ ਗਵਾਸਕਰ ਨੇ ਸਰਫ਼ਰਾਜ਼ ਦੀ ਸ਼ਾਨਦਾਰ ਫਾਮ ਦਾ ਪੱਖ ਲੈਂਦਿਆਂ ਆਪਣੀ ਬੇਹੱਦ ਕੜੀ ਟਿੱਪਣੀ ਵਿੱਚ ਕਿਹਾ ਕਿ ਕ੍ਰਿਕੇਟ ਖਿਡਾਰੀ ਵੱਖ-ਵੱਖ ਸ਼ਰੀਰਿਕ ਢਾਂਚਿਆਂ ਅਤੇ ਕਦ-ਕਾਠੀਆਂ ਵਿੱਚ ਆਉਂਦੇ ਹਨ। ਸੁਨੀਲ ਗਵਾਸਕਰ ਦੀ ਇਹ ਬੇਹੱਦ ਸਖ਼ਤ ਟਿੱਪਣੀ ਰਣਜੀ ਟ੍ਰਾਫ਼ੀ ਦੇ ਸਾਲ 2023 ਵਿੱਚ ਸਰਫ਼ਰਾਜ ਖ਼ਾਨ ਦੇ ਤੀਜੇ ਸੈਂਕੜੇ ਦੇ ਬਾਵਜੂਦ ਚੋਣ ਸਮਿਤੀ ਵੱਲੋਂ ਸਰਫਾਰਜ਼ ਦੀ ਫਿੱਟਨੈੱਸ ‘ਤੇ ਚੁੱਕੇ ਗਏ ਸਵਾਲ ਦੇ ਜਵਾਬ ਵਿੱਚ ਆਈ। ਸੁਨੀਲ ਗਵਾਸਕਰ ਨੇ ਸਾਫ਼ ਕਿਹਾ, ਕੀ ਤੁਸੀਂ ਦੁਬਲੇ-ਪਤਲੇ ਅਤੇ ਛਰਹਰੇ ਕ੍ਰਿਕੇਟ ਖਿਡਾਰੀਆਂ ਦੀ ਤਲਾਸ਼ ਵਿੱਚ ਹੋ ਤਾਂ ਤੁਸੀਂ ਇੱਕ ਕੰਮ ਕਰੋ, ਫੈਸ਼ਨ ਸ਼ੋ ਵਿੱਚ ਜਾਓ ਅਤੇ ਉੱਥੋਂ ਖੂਬਸੂਰਤ ਅਤੇ ਦੁਬਲੇ-ਪਤਲੇ ਮੁੰਡੇ ਲਿਆ ਕੇ ਉਨ੍ਹਾਂ ਦੇ ਹੱਥ ਵਿੱਚ ਬੱਲਾ ਅਤੇ ਗੇਂਦ ਫੜਾ ਦਿਓ। ਗਵਾਸਕਰ ਨੇ ਕਿਹਾ, ਨਹੀਂ ਜਨਾਬ ਕ੍ਰਿਕੇਟ ਖੇਡਣ ਦਾ ਇਹ ਕੋਈ ਤਰੀਕਾ ਨਹੀਂ।
ਕ੍ਰਿਕੇਟ ਵਿੱਚ ਫਿਟਨੈੱਸ ਹੀ ਵੱਡੀ ਚੀਜ਼ ਹੁੰਦੀ ਹੈ
ਕ੍ਰਿਕੇਟ ਖਿਡਾਰੀ ਤਾਂ ਤੁਹਾਨੂੰ ਵੱਖ-ਵੱਖ ਸ਼ਰੀਰਿਕ ਢਾਂਚਿਆਂ ਅਤੇ ਸਾਇਜ਼ਾਂ ਵਿੱਚ ਮਿਲਣਗੇ। ਜੇਕਰ ਤੁਹਾਨੂੰ ਕਿਸੇ ਚੰਗੇ ਅਤੇ ਹੋਣਹਾਰ ਨੌਜਵਾਨ ਕ੍ਰਿਕੇਟ ਖਿਲਾੜੀ ਦੀ ਤਲਾਸ਼ ਹੈ ਤਾਂ ਉਹਨਾਂ ਦੇ ਸੈਂਕੜੇ ਅਤੇ ਲਈ ਗਈ ਵਿਕਟਾਂ ਨੂੰ ਹੀ ਵੇਖਣਾ ਪਏਗਾ। ਸਰਫ਼ਰਾਜ਼ ਖ਼ਾਨ ਮੈਦਾਨ ਤੋਂ ਬਾਹਰ ਬੈਠਕੇ ਤਾਂ ਇਹ ਸੈਂਕੜੇ ਠੋਕ ਨੀ ਰਿਹਾ। ਉਹ ਬਾਰ ਬਾਰ ਕ੍ਰਿਕੇਟ ਮੈਦਾਨ ਵਿੱਚ ਆਉਂਦਾ ਹੈ, ਅਗਲੇ ਮੈਚ ਵਿੱਚ ਫ਼ਿਰ ਸੈਂਕੜਾ ਠੋਕ ਕੇ ਚਲਾ ਜਾਂਦਾ ਹੈ। ਇਸਦੇ ਬਾਵਜੂਦ ਤੁਸੀਂ ਕਹਿੰਦੇ ਹੋ ਕਿ ਸਰਫ਼ਰਾਜ਼ ਖਾਨ ਫਿੱਟ ਨਹੀਂ। ਗਵਾਸਕਰ ਨੇ ਪੁੱਛਿਆ, ਕ੍ਰਿਕੇਟ ਦੇ ਮੈਦਾਨ ਉੱਤੇ ਤੁਸੀਂ ਹੋਰ ਕਿਸ ਤਰ੍ਹਾਂ ਰਨ ਬਣਾ ਸਕਦੇ ਹੋ। ਜਦੋਂ ਤੁਸੀਂ ਅਨਫਿੱਟ ਹੋ ਤਾਂ ਸੈਂਕੜੇ ਤੇ ਸੈਂਕੜਾ ਕਿਸ ਤਰ੍ਹਾਂ ਲਾਗਾਓਗੇ। ਕ੍ਰਿਕੇਟ ਵਿੱਚ ਫਿਟਨੈੱਸ ਹੀ ਤਾਂ ਵੱਡੀ ਚੀਜ਼ ਹੁੰਦੀ ਹੈ। ਸਿਰਫ ਯੋ-ਯੋ ਟੈਸਟ ਹੀ ਸਭ ਕੁਛ ਨਹੀਂ। ਵੇਖਣਾ ਪਏਗਾ ਕਿ ਉਹ ਬੰਦਾ ਕ੍ਰਿਕੇਟ ਖੇਡਣ ਵਾਸਤੇ ਫਿੱਟ ਹੈ ਵੀ ਕਿ ਨਹੀਂ। ਜੇਕਰ ਹੈ ਤਾਂ ਮੈਨੂੰ ਨਹੀਂ ਲਗਦਾ ਕਿ ਉਸਦਾ ਸ਼ਰੀਰਿਕ ਢਾਂਚਾ ਕੋਈ ਮਾਇਨੇ ਰੱਖਦਾ ਹੈ।