AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral Video: ਆਸਮਾਨੋਂ ਵਰ੍ਹੀ ਅੱਗ! ਤੌਂਗਗੀ ਫੈਸਟੀਵਲ ‘ਚ ਵੱਡਾ ਧਮਾਕਾ, ਵਾਇਰਲ ਵੀਡੀਓ ਦੇਖ ਕੰਬ ਜਾਵੇਗੀ ਰੂਹ

ਮਿਆਂਮਾਰ ਦੇ ਪ੍ਰਸਿੱਧ 'ਤਜ਼ਾਉਂਗਦਾਇੰਗ' ਹੌਟ-ਏਅਰ ਬੈਲੂਨ ਫੈਸਟੀਵਲ ਵਿੱਚ ਉਸ ਸਮੇਂ ਭਾਰੀ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਖ਼ੁਸ਼ੀਆਂ ਭਰਿਆ ਮਾਹੌਲ ਅਚਾਨਕ ਡਰ ਅਤੇ ਚੀਕ-ਚਿਹਾੜੇ ਵਿੱਚ ਬਦਲ ਗਿਆ। ਸ਼ਾਨ ਸੂਬੇ ਦੀ ਰਾਜਧਾਨੀ ਤੌਂਗਗੀ ਵਿਖੇ ਚੱਲ ਰਹੇ ਇਸ ਸਾਲਾਨਾ ਉਤਸਵ ਦੌਰਾਨ ਪਟਾਕਿਆਂ ਨਾਲ ਲੱਦਿਆ ਇੱਕ ਵਿਸ਼ਾਲ ਗੁਬਾਰਾ ਭੀੜ ਦੇ ਐਨ ਉੱਪਰ ਹਵਾ ਵਿੱਚ ਹੀ ਖ਼ਰਾਬ ਹੋ ਗਿਆ।

Viral Video: ਆਸਮਾਨੋਂ ਵਰ੍ਹੀ ਅੱਗ! ਤੌਂਗਗੀ ਫੈਸਟੀਵਲ 'ਚ ਵੱਡਾ ਧਮਾਕਾ, ਵਾਇਰਲ ਵੀਡੀਓ ਦੇਖ ਕੰਬ ਜਾਵੇਗੀ ਰੂਹ
Image Credit source: x/@JihadAlobaid
tv9-punjabi
| Published: 29 Nov 2026 15:06 PM IST
Share

ਮਿਆਂਮਾਰ ਦੇ ਪ੍ਰਸਿੱਧ ‘ਤਜ਼ਾਉਂਗਦਾਇੰਗ’ ਹੌਟ-ਏਅਰ ਬੈਲੂਨ ਫੈਸਟੀਵਲ ਵਿੱਚ ਉਸ ਸਮੇਂ ਭਾਰੀ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਖ਼ੁਸ਼ੀਆਂ ਭਰਿਆ ਮਾਹੌਲ ਅਚਾਨਕ ਡਰ ਅਤੇ ਚੀਕ-ਚਿਹਾੜੇ ਵਿੱਚ ਬਦਲ ਗਿਆ। ਸ਼ਾਨ ਸੂਬੇ ਦੀ ਰਾਜਧਾਨੀ ਤੌਂਗਗੀ ਵਿਖੇ ਚੱਲ ਰਹੇ ਇਸ ਸਾਲਾਨਾ ਉਤਸਵ ਦੌਰਾਨ ਪਟਾਕਿਆਂ ਨਾਲ ਲੱਦਿਆ ਇੱਕ ਵਿਸ਼ਾਲ ਗੁਬਾਰਾ ਭੀੜ ਦੇ ਐਨ ਉੱਪਰ ਹਵਾ ਵਿੱਚ ਹੀ ਖ਼ਰਾਬ ਹੋ ਗਿਆ। ਗੁਬਾਰੇ ਵਿੱਚ ਲੱਗੇ ਪਟਾਕੇ ਤੈਅ ਸਮੇਂ ਤੋਂ ਪਹਿਲਾਂ ਹੀ ਫਟਣ ਲੱਗ ਪਏ, ਜਿਸ ਕਾਰਨ ਬਲਦੀਆਂ ਹੋਈਆਂ ਚੰਗਿਆੜੀਆਂ ਅਤੇ ਮਲਬਾ ਸਿੱਧਾ ਹੇਠਾਂ ਖੜ੍ਹੇ ਦਰਸ਼ਕਾਂ ‘ਤੇ ਆ ਡਿੱਗਿਆ।

ਇਹ ਖ਼ੌਫ਼ਨਾਕ ਹਾਦਸਾ 20 ਨਵੰਬਰ ਦੀ ਰਾਤ ਨੂੰ ਵਾਪਰਿਆ, ਜਦੋਂ ਰਾਤ ਵੇਲੇ ਗੁਬਾਰੇ ਉਡਾਉਣ ਦਾ ਮੁਕਾਬਲਾ ਚੱਲ ਰਿਹਾ ਸੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਸਮਾਨ ਵਿੱਚ ਆਤਿਸ਼ਬਾਜ਼ੀ ਦਾ ਸ਼ਾਨਦਾਰ ਨਜ਼ਾਰਾ ਦੇਖਣ ਲਈ ਇਕੱਠੇ ਹੋਏ ਸਨ। ਪਰ ਜਿਵੇਂ ਹੀ ਇਹ ਵੱਡਾ ਗੁਬਾਰਾ ਉੱਪਰ ਉੱਠਿਆ, ਉਸ ਵਿੱਚ ਅੱਗ ਲੱਗ ਗਈ। ਆਸਮਾਨ ਦੀਆਂ ਉਚਾਈਆਂ ‘ਤੇ ਜਾਣ ਦੀ ਬਜਾਏ ਗੁਬਾਰੇ ਦੇ ਪਟਾਕੇ ਜ਼ਮੀਨ ਦੇ ਕਾਫ਼ੀ ਨੇੜੇ ਹੀ ਫਟਣੇ ਸ਼ੁਰੂ ਹੋ ਗਏ।

ਲਾਪਰਵਾਹੀ ਜਾਂ ਹਾਦਸਾ?

ਅਚਾਨਕ ਹੋਈ ਇਸ ਆਤਿਸ਼ਬਾਜ਼ੀ ਕਾਰਨ ਉੱਥੇ ਮੌਜੂਦ ਲੋਕਾਂ ਵਿੱਚ ਭਗਦੜ ਮਚ ਗਈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੋਕ ਆਪਣੀ ਜਾਨ ਬਚਾਉਣ ਲਈ ਚੀਕਦੇ ਹੋਏ ਇੱਧਰ-ਉੱਧਰ ਭੱਜ ਰਹੇ ਹਨ। ਕਈ ਲੋਕਾਂ ਨੇ ਤਾਂ ਖ਼ੁਦ ਨੂੰ ਡਿੱਗਦੀਆਂ ਚੰਗਿਆੜੀਆਂ ਤੋਂ ਬਚਾਉਣ ਲਈ ਕੰਬਲ ਤੱਕ ਓੜ ਲਏ। ਇਸ ਹਾਦਸੇ ਵਿੱਚ 16 ਲੋਕ ਬੁਰੀ ਤਰ੍ਹਾਂ ਝੁਲਸ ਗਏ, ਜਦਕਿ ਕਰੀਬ 120 ਲੋਕਾਂ ਨੂੰ ਘਬਰਾਹਟ ਅਤੇ ਮਾਮੂਲੀ ਸੱਟਾਂ ਲੱਗਣ ਕਾਰਨ ਡਾਕਟਰੀ ਸਹਾਇਤਾ ਲੈਣੀ ਪਈ। ਗਨੀਮਤ ਇਹ ਰਹੀ ਕਿ ਇਸ ਭਿਆਨਕ ਘਟਨਾ ਵਿੱਚ ਕਿਸੇ ਦੀ ਜਾਨ ਨਹੀਂ ਗਈ।

ਦਰਅਸਲ, ਮਿਆਂਮਾਰ ਵਿੱਚ ਹਰ ਸਾਲ ਨਵੰਬਰ ਮਹੀਨੇ ਰੌਸ਼ਨੀ ਦੇ ਤਿਉਹਾਰ ਵਜੋਂ ਇਹ ਫੈਸਟੀਵਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਿੱਚ ਬਾਂਸ ਅਤੇ ਕਾਗਜ਼ ਤੋਂ ਹੱਥੀਂ ਤਿਆਰ ਕੀਤੇ ਗਏ ਗੁਬਾਰੇ ਉਡਾਏ ਜਾਂਦੇ ਹਨ। ਦਿਨ ਵੇਲੇ ਜਾਨਵਰਾਂ ਦੇ ਆਕਾਰ ਵਾਲੇ ਗੁਬਾਰੇ ਉੱਡਦੇ ਹਨ, ਜਦਕਿ ਰਾਤ ਸਮੇਂ ‘ਨਿਆਮੀਕੀ’ (ਪਟਾਕਿਆਂ ਵਾਲੇ ਗੁਬਾਰੇ) ਅਤੇ ‘ਸੀਨਾਪਨ’ (ਲਾਲਟੈਣਾਂ ਨਾਲ ਸਜੇ ਗੁਬਾਰੇ) ਆਸਮਾਨ ਦੀ ਰੌਣਕ ਵਧਾਉਂਦੇ ਹਨ। ਸਾਲ 2026 ਦੇ ਇਸ ਮੁਕਾਬਲੇ ਵਿੱਚ ਕੁੱਲ 561 ਗੁਬਾਰਿਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚੋਂ 112 ਰਾਤ ਨੂੰ ਉੱਡਣ ਵਾਲੇ ਗੁਬਾਰੇ ਸਨ। ਇੰਨੀ ਵੱਡੀ ਭੀੜ ਅਤੇ ਭਾਰੀ ਗਿਣਤੀ ਵਿੱਚ ਗੁਬਾਰਿਆਂ ਦਰਮਿਆਨ ਸੁਰੱਖਿਆ ਪ੍ਰਬੰਧ ਹਮੇਸ਼ਾ ਇੱਕ ਵੱਡੀ ਚੁਣੌਤੀ ਬਣੇ ਰਹਿੰਦੇ ਹਨ।

ਤਿਆਰੀਆਂ ਦੌਰਾਨ ਵੀ ਵਾਪਰਿਆ ਸੀ ਦਰਦਨਾਕ ਹਾਦਸਾ

ਇਸ ਘਟਨਾ ਨੇ ਇਸੇ ਸਾਲ ਤਿਉਹਾਰ ਦੀਆਂ ਤਿਆਰੀਆਂ ਦੌਰਾਨ ਵਾਪਰੇ ਇੱਕ ਹੋਰ ਦਰਦਨਾਕ ਹਾਦਸੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਬੀਤੀ 24 ਅਕਤੂਬਰ ਨੂੰ ਤੌਂਗਗੀ ਦੀ ਮਿਆ ਯਦਨਾਰ ਰੋਡ ‘ਤੇ ਤਿੰਨ ਵੱਡੇ ਗੁਬਾਰਿਆਂ ਲਈ ਬਾਰੂਦ ਦੇ ਛੱਲੇ ਤਿਆਰ ਕਰਦੇ ਸਮੇਂ ਜ਼ੋਰਦਾਰ ਧਮਾਕਾ ਹੋਇਆ ਸੀ। ਉਸ ਹਾਦਸੇ ਵਿੱਚ 13 ਸਾਲਾ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਸੀ ਅਤੇ ਪੰਜ ਲੋਕ ਗੰਭੀਰ ਜ਼ਖ਼ਮੀ ਹੋਏ ਸਨ। ਉਸ ਵੇਲੇ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਸੀ ਅਤੇ ਪੁਲਿਸ ਵੱਲੋਂ ਮਾਲਕ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।

ਦੇਖੋ ਵੀਡੀਓ

Follow Us
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ...
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ... ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ...  ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ...
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ...
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?...
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...