Viral Video: ਬਾਂਦਰ, ਉੱਠ, ਬੱਕਰੀਆਂ ਤੇ ਘੋੜੇ ਬਣੇ ਬਾਰਾਤੀ…ਦਿੱਲੀ ਦਾ ਲਾੜਾ ਲੈ ਕੇ ਨਿਕਲਿਆ ਅਨੋਖੀ ਬਾਰਾਤ, ਝਾਂਕੀਆਂ ਵੀ ਚੱਲੀਆਂ ਨਾਲ-ਨਾਲ
Viral Video: ਰਾਜਸਥਾਨ ਦੇ ਡੀਗ ਵਿੱਚ ਇੱਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਦਲਿਤ ਪਰਿਵਾਰ ਦੇ ਲੜਕੇ ਦੇ ਵਿਆਹ ਦੇ ਬਰਾਤ ਵਿੱਚ ਬੱਕਰੇ ਨੂੰ ਮਹਿਮਾਨਾਂ ਵਿੱਚ ਜੋਰਦਾਰ ਢੰਗ ਨਾਲ ਨਚਾਇਆ ਗਿਆ। ਇੰਨਾ ਹੀ ਨਹੀਂ, ਇਸ ਵਿਚ ਦੇਵੀ-ਦੇਵਤਿਆਂ ਦੀਆਂ ਝਾਕੀਆਂ ਵੀ ਮੌਜੂਦ ਸਨ। ਅਨੋਖੇ ਵਿਆਹ ਵਿੱਚ ਕਈ ਡਾਂਸਿੰਗ ਕਾਰਾਂ ਵੀ ਲਿਆਂਦੀਆਂ ਗਈਆਂ।
ਰਾਜਸਥਾਨ ਦੇ ਭਰਤਪੁਰ ਵਿੱਚ ਦਿੱਲੀ ਤੋਂ ਇਕ ਬਾਰਾਤ ਆਈ। ਪਰ ਜਿਸ ਨੇ ਵੀ ਇਸ ਬਰਾਤ ਨੂੰ ਦੇਖਿਆ ਉਹ ਦੇਖਦਾ ਹੀ ਰਹਿ ਗਿਆ। ਬਰਾਤ ਵਿੱਚ ਊਠ, ਘੋੜੇ, ਬੱਕਰੀਆਂ ਅਤੇ ਬਾਂਦਰ ਸ਼ਾਮਲ ਸਨ। ਇੰਨਾ ਹੀ ਨਹੀਂ ਬਰਾਤ ‘ਚ ਕਈ ਡਾਂਸਰ ਠੁੱਮਕੇ ਲਗਾਉਂਦੀਆਂ ਨਜ਼ਰ ਆਈਆਂ। ਇਸ ਦੇ ਨਾਲ ਹੀ ਇਸ ਬਰਾਤ ਵਿੱਚ ਦੇਵੀ ਦੇਵਤਿਆਂ ਦੀਆਂ ਝਾਂਕੀਆਂ ਵੀ ਦੇਖਣ ਨੂੰ ਮਿਲੀਆਂ। ਬਰਾਤ ਵਿੱਚ 12 ਤੋਂ ਵੱਧ ਡੀਜੇ ਬੈਂਡ ਵੀ ਸ਼ਾਮਲ ਸਨ।
ਸ਼ਨੀਵਾਰ ਨੂੰ ਡੀਗ ਦੀ ਹਰੀਜਨ ਬਸਤੀ ਦੇ ਰਹਿਣ ਵਾਲੇ ਜਯੰਤ ਕੁਮਾਰ ਦੀ ਬੇਟੀ ਬਵਿਤਾ ਕੁਮਾਰੀ ਦਾ ਵਿਆਹ ਸੀ। ਬਰਾਤ ਦਿੱਲੀ ਦੇ ਜਲ ਬਿਹਾਰ ਵਿਜੇ ਕੈਂਪ ਤੋਂ ਡੀਗ ਆਈ। ਦਲਿਤ ਪਰਿਵਾਰ ਨਾਲ ਸਬੰਧਤ ਲਾੜਾ ਸਾਹਿਲਦੇ ਗਲੇ ਵਿੱਚ ਕਰੰਸੀ ਨੋਟਾਂ ਦੀ ਕਈ ਸਾਰੀਆਂ ਮਾਲਾ ਸਨ। ਇਸ ਮੌਕੇ ਜਦੋਂ ਸਾਹਿਲ ਦੀ ਘੜੁੱ-ਚੜ੍ਹ ਨਿਕਲੀ ਤਾਂ ਉਸ ਵਿੱਚ 12 ਤੋਂ ਵੱਧ ਬੈਂਡ ਅਤੇ ਡੀਜੇ ਸ਼ਾਮਲ ਸੀ।
ਬਰਾਤ ਵਿੱਚ ਬੱਕਰੀ, ਬਾਂਦਰ, ਊਠ ਅਤੇ ਘੋੜਿਆਂ ਦਾ ਡਾਂਸ ਵੀ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਰਿਸ਼ੀ ਵਾਲਮੀਕਿ ਸਮੇਤ ਕਈ ਦੇਵੀ ਦੇਵਤਿਆਂ ਦੀਆਂ ਝਾਕੀਆਂ ਵੀ ਸਜਾਈਆਂ ਗਈਆਂ। ਬਰਾਤ ਵਿੱਚ ਢੋਲ, ਤਾਏ ਅਤੇ ਨਫ਼ਰੀ ਵੀ ਸ਼ਾਮਲ ਸੀ। ਬਰਾਤ ਵਿੱਚ ਕਲਾਕਾਰਾਂ ਦੇ ਡਾਂਸ ਗਰੁੱਪ ਵੀ ਆਏ, ਜਿਸ ਵਿੱਚ ਬਹੁਤ ਸਾਰੀਆਂ ਕੁੜੀਆਂ ਵੀ ਮੌਜੂਦ ਸਨ। ਉਨ੍ਹਾਂ ਫਿਲਮੀ ਗੀਤਾਂ ਅਤੇ ਡੀਜੇ ਦੀਆਂ ਧੁਨਾਂ ‘ਤੇ ਖੂਬ ਡਾਂਸ ਕੀਤਾ। ਬਰਾਤ ਨੂੰ ਦੇਖਣ ਲਈ ਕਸਬੇ ਦੇ ਲੋਕ ਸੜਕਾਂ ‘ਤੇ ਇਕੱਠੇ ਹੋ ਗਏ। ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਤੋਂ ਵੀ ਬਰਾਤ ਨੂੰ ਦੇਖਿਆ।
ਡਾਂਸ ਕਰਨ ਵਾਲੀਆਂ ਕਾਰਾਂ ਵੀ ਸ਼ਾਮਲ
ਬਰਾਤ ਦਿੱਲੀ ਤੋਂ ਲਗਜ਼ਰੀ ਕਾਰਾਂ ਵਿੱਚ ਆਇਆ, ਜਿਸ ਵਿੱਚ ਡਾਂਸਿੰਗ ਕਾਰਾਂ ਵੀ ਸ਼ਾਮਲ ਸਨ। ਲਾੜੇ ਦੇ ਪੱਖ ਦੇ ਲੋਕਾਂ ਨੇ ਦੱਸਿਆ ਕਿ ਵਿਆਹ ਦੇ ਬਰਾਤ ਦਾ ਸਾਰਾ ਖਰਚਾ ਲਾੜੇ ਵਾਲੇ ਨੇ ਹੀ ਚੁੱਕਿਆ ਹੈ। ਲਾੜਾ ਸਾਹਿਲ ਦਿੱਲੀ ‘ਚ ਪ੍ਰੋਪਰਟੀ ਖਰੀਦਣ ਅਤੇ ਵੇਚਣ ਦਾ ਕੰਮ ਕਰਦਾ ਹੈ। ਲਾੜੀ ਬਬੀਤਾ ਦੇ ਪਿਤਾ ਡੀਗ ਨਗਰ ਪਾਲਿਕਾ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕਰਦੇ ਹਨ।
ਇਹ ਵੀ ਪੜ੍ਹੋ- ਵਰਮਾਲਾ ਤੋਂ ਬਾਅਦ ਲਾੜੀ ਨੇ ਸਟੇਜ ਤੇ ਕੀਤੀ ਅਜਿਹੀ ਹਰਕਤ, ਦੇਖ ਕੇ ਲਾੜੇ ਨੂੰ ਆਇਆ ਗੁੱਸਾ
ਇਹ ਵੀ ਪੜ੍ਹੋ
ਵਿਆਹ ਦੀ ਚਰਚਾ
ਇਲਾਕੇ ਵਿੱਚ ਇਸ ਵਿਆਹ ਦੀ ਕਾਫੀ ਚਰਚਾ ਹੈ। ਇਸ ਦੀ ਚਰਚਾ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਅਕਸਰ ਦਲਿਤ ਭਾਈਚਾਰੇ ਵਿੱਚ ਲਾੜੇ ਨੂੰ ਘੋੜੀ ‘ਤੇ ਬੈਠਣ ਤੋਂ ਰੋਕਣ ਲਈ ਸਮਾਜ ਵਿਰੋਧੀ ਅਨਸਰਾਂ ਦੀਆਂ ਹਰਕਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦਿੱਲੀ ਤੋਂ ਆਉਣ ਵਾਲੇ ਵਿਆਹ ਦੇ ਬਰਾਤ ਨੂੰ ਦੇਖਣ ਲਈ ਸ਼ਹਿਰ ਦੇ ਗੋਵਰਧਨ ਮਾਰਗ ‘ਤੇ ਰਾਤ ਨੂੰ ਲੰਮਾ ਟਰੈਫਿਕ ਜਾਮ ਲੱਗ ਗਿਆ।