ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Cute Baby Hippo ਨੂੰ ਦੇਖ ਲੋਕਾਂ ਨੂੰ ਹੋਇਆ ਪਿਆਰ, ਬੋਲੇ- ਸਭ ਤੋਂ Best ਕੰਟੈਂਟ

Cute Baby Hippo: ਇਨ੍ਹੀਂ ਦਿਨੀਂ ਇਕ ਕਿਊਟ ਬੇਬੀ ਹਿੱਪੋ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜੇਕਰ ਤੁਸੀਂ ਅਜੇ ਤੱਕ ਇਸ ਪਿਆਰੇ ਬੇਬੀ ਪਿਗਮੀ ਹਿੱਪੋ ਦੀ ਵੀਡੀਓ ਨਹੀਂ ਦੇਖੀ ਹੈ, ਤਾਂ ਸ਼ਾਇਦ ਤੁਸੀਂ ਇੰਟਰਨੈਟ 'ਤੇ ਅਪਲੋਡ ਕੀਤੀ ਸਭ ਤੋਂ ਪਿਆਰੀ ਚੀਜ਼ ਨੂੰ MISS ਰਹੇ ਹੋਵੋਗੇ।

Cute Baby Hippo ਨੂੰ ਦੇਖ ਲੋਕਾਂ ਨੂੰ ਹੋਇਆ ਪਿਆਰ, ਬੋਲੇ- ਸਭ ਤੋਂ Best ਕੰਟੈਂਟ
Cute Baby Hippo ਦੀ ਮਾਸੂਮੀਅਤ ‘ਤੇ ਫਿਦਾ ਹੋਏ ਲੋਕ
Follow Us
tv9-punjabi
| Updated On: 01 Oct 2024 16:57 PM IST

ਤੁਸੀਂ ਕਾਰਟੂਨ ਜ਼ਰੂਰ ਦੇਖੇ ਹੋਣਗੇ। ਕੀ ਤੁਸੀਂ ਕਦੇ ਇਸ ਵਿੱਚ ਬੇਬੀ ਹਿੱਪੋ ਦੇ ਕਿਰਦਾਰ ਨੂੰ ਦੇਖਿਆ ਹੈ, ਜੇਕਰ ਤੁਸੀਂ ਦੇਖਿਆ ਹੈ ਤਾਂ ਤੁਹਾਨੂੰ ਇਹ ਕਿਊਟ ਬੇਬੀ ਹਿੱਪੋ ਬਿਲਕੁਲ ਉਸ ਵਰਗਾ ਦਿਖਾਈ ਦੇਵੇਗਾ। ਹਾਲ ਹੀ ‘ਚ ਇਸ ਬੇਬੀ ਹਿਪੋ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਬੱਚਾ ਹਿੱਪੋ ਥਾਈਲੈਂਡ ਦੇ ਖਾਓ ਖਾਓ ਓਪਨ ਚਿੜੀਆਘਰ ਵਿੱਚ ਰਹਿੰਦਾ ਹੈ। ਇਹ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ। ਇਸ ਬੇਬੀ ਹਿੱਪੋ ਦਾ ਨਾਂ ‘ਮੂ ਡੇਂਗ’ ਹੈ। ‘ਮੂ ਡੇਂਗ’ ਦਾ ਅਰਥ ਹੈ ‘ਜੰਪਿੰਗ ਪਿਗ’ ਇਸ ਦਾ ਨਾਮ ਇਸਦੀ ਚੰਚਲਤਾ ਨਾਲ ਮੈਚ ਕਰਦਾ ਹੈ। ਇਸੇ ਲਈ ਇਸ ਦਾ ਨਾਂ ਇਸ ਤਰ੍ਹਾਂ ਰੱਖਿਆ ਗਿਆ ਹੈ। ਉਹ ਸਾਰਾ ਦਿਨ ਛਾਲਾਂ ਮਾਰਦਾ ਰਹਿੰਦੀ ਹੈ। ਬੇਬੀ ਹਿਪੋ ਜੰਪਿੰਗ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੇ ਹਨ।

ਹੁਣ ਇਹ ਵੀਡੀਓ ਦੇਖੋ ਜਿਸ ‘ਚ ‘ਮੂ ਡੇਂਗ’ ਪਾਣੀ ਨਾਲ ਭਰੇ ਟੱਬ ‘ਚ ਖੇਡਦੇ ਅਤੇ ਮਸਤੀ ਕਰਦਾ ਦਿਖਾਈ ਦੇ ਰਿਹਾ ਹੈ। ਇਸ ਹਿੱਪੋ ਦੀ ਮਾਸੂਮੀਅਤ ਅਤੇ ਮਸਤੀ ਨੂੰ ਦੇਖਣ ਲਈ ਹਰ ਰੋਜ਼ ਹਜ਼ਾਰਾਂ ਲੋਕ ਚਿੜੀਆਘਰ ਵਿੱਚ ਇਕੱਠੇ ਹੋ ਰਹੇ ਹਨ। ਇਸ ਬੇਬੀ ਹਿੱਪੋ ਕਾਰਨ ਚਿੜੀਆਘਰ ਦੀ ਪ੍ਰਸਿੱਧੀ ਵੀ ਵਧੀ ਹੈ। ਮੌਜੂਦਾ ਸਮੇਂ ‘ਚ ਮੂ ਡੇਂਗ ਲੋਕਾਂ ‘ਚ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਉਸ ਦੀਆਂ ਵੀਡੀਓਜ਼ ਨੂੰ ਦੇਖ ਕੇ ਲੋਕ ਉਸ ਦੀਆਂ ਪੇਂਟਿੰਗਾਂ, ਮੀਮਜ਼ ਅਤੇ ਇੱਥੋਂ ਤੱਕ ਕਿ ਬ੍ਰਾਂਡਿਡ Marchandise ਵੀ ਬਣਾ ਰਹੇ ਹਨ। ਇੰਨਾ ਹੀ ਨਹੀਂ, ਬਿਊਟੀ ਬ੍ਰਾਂਡ ਸੇਫੋਰਾ ਨੇ ‘ਮੂ ਡੇਂਗ’ ਦੇ ਨਾਂ ‘ਤੇ ਇਕ ਪ੍ਰਚਾਰ ਮੁਹਿੰਮ ਵੀ ਸ਼ੁਰੂ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ, ‘ਆਪਣੀਆਂ ਗੱਲ੍ਹਾਂ ‘ਤੇ ਉਹੀ ਚਮਕ ਲਿਆਓ ਜਿਵੇਂ ਕਿਸੇ ਬੇਬੀ ਹਿੱਪੋ ਦੀ ਹੁੰਦੀ ਹੈ।

ਇਹ ਵੀ ਪੜ੍ਹੋ- ਮੈਟਰੋ ਚ ਔਰਤ ਦੇ ਬੈਗ ਚੋਂ ਨਿਕਲਣ ਲੱਗੇ ਜ਼ਿੰਦਾ ਕੇਕੜੇ, ਮਚ ਗਈ ਹਫੜਾ-ਦਫੜੀ

‘ਮੂ ਡੇਂਗ’ ਇੱਕ ਪਿਗਮੀ ਹਿੱਪੋ, ਇੱਕ ਖ਼ਤਰੇ ਵਿੱਚ ਪੈ ਰਹੀ ਪ੍ਰਜਾਤੀ ਹੈ। 1993 ਦੇ ਇੱਕ ਅਧਿਐਨ ਅਨੁਸਾਰ, ਜੰਗਲੀ ਵਿੱਚ ਇਨ੍ਹਾਂ ਦੀ ਗਿਣਤੀ 3,000 ਤੋਂ ਘੱਟ ਹੈ। ਪਿਗਮੀ ਹਿੱਪੋ ਦੀ ਇਹ ਪ੍ਰਜਾਤੀ ਪੱਛਮੀ ਅਫ਼ਰੀਕਾ ਵਿੱਚ ਪਾਈ ਜਾਂਦੀ ਹੈ ਪਰ ਜੰਗਲਾਂ ਵਿੱਚ ਮਨੁੱਖੀ ਦਖ਼ਲਅੰਦਾਜ਼ੀ ਵਧਣ ਕਾਰਨ ਇਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਜੀਵ-ਵਿਗਿਆਨੀਆਂ ਦਾ ਮੰਨਣਾ ਹੈ ਕਿ ‘ਮੂ ਡੇਂਗ’ ਦੀ ਖੂਬਸੂਰਤੀ ਲੋਕਾਂ ਨੂੰ ਪਿਗਮੀ ਹਿੱਪੋ ਬਾਰੇ ਜਾਗਰੂਕ ਕਰੇਗੀ। ਜੋ ਇਸ ਲੁਪਤ ਹੋ ਰਹੀ ਨਸਲ ਨੂੰ ਬਚਾਉਣ ਵਿੱਚ ਸਹਾਈ ਸਿੱਧ ਹੋਵੇਗਾ। ‘ਮੂ ਡੇਂਗ’ ਦੀ ਲੋਕਪ੍ਰਿਅਤਾ ਵੀ ਇਸ ਦੀ ਪ੍ਰਜਾਤੀ ਦੀ ਸੁਰੱਖਿਆ ਵੱਲ ਲੋਕਾਂ ਦਾ ਧਿਆਨ ਖਿੱਚਣ ਦਾ ਵਧੀਆ ਤਰੀਕਾ ਹੈ।

Shahnaz Gill: ਦਰਬਾਰ ਸਾਹਿਬ ਪਹੁੰਚੀ ਸ਼ਹਿਨਾਜ਼ ਗਿੱਲ, ਫਿਲਮ 'Ik Kudi' ਦੀ ਕਾਮਯਾਬੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ
Shahnaz Gill: ਦਰਬਾਰ ਸਾਹਿਬ ਪਹੁੰਚੀ ਸ਼ਹਿਨਾਜ਼ ਗਿੱਲ, ਫਿਲਮ 'Ik Kudi' ਦੀ ਕਾਮਯਾਬੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ...
Shreyas iyer: ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ 'ਚ ਦਾਖਲ, ਪਸਲੀ 'ਚ ਲੱਗੀ ਸੱਟ
Shreyas iyer: ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ 'ਚ ਦਾਖਲ, ਪਸਲੀ 'ਚ ਲੱਗੀ ਸੱਟ...
NASA Exclusive Report: ਸੁਪਰ ਕੰਪਿਊਟਰ ਨੇ ਧਰਤੀ ਦੇ ਵਿਨਾਸ਼ ਦੀ ਕੀਤੀ ਭਵਿੱਖਬਾਣੀ
NASA Exclusive Report: ਸੁਪਰ ਕੰਪਿਊਟਰ ਨੇ ਧਰਤੀ ਦੇ ਵਿਨਾਸ਼ ਦੀ ਕੀਤੀ ਭਵਿੱਖਬਾਣੀ...
ADGP ਵਾਈ. ਪੂਰਨ ਕੁਮਾਰ ਦੀ ਅੰਤਿਮ ਅਰਦਾਸ, ਕਈ ਸਿਆਸੀ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ
ADGP ਵਾਈ. ਪੂਰਨ ਕੁਮਾਰ ਦੀ ਅੰਤਿਮ ਅਰਦਾਸ, ਕਈ ਸਿਆਸੀ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ...
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਨੇ ਕੀਤਾ ਗਿਆ ਭਾਰਤ ਹਵਾਲੇ
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਨੇ ਕੀਤਾ ਗਿਆ ਭਾਰਤ ਹਵਾਲੇ...
ਜ਼ਮੀਨੀ ਪੱਧਰ ਤੋਂ ਉੱਚ ਲੀਡਰਸ਼ਿਪ ਤੱਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਫੇਰਬਦਲ ਦੀ ਤਿਆਰੀ ਵਿੱਚ ਕਾਂਗਰਸ!
ਜ਼ਮੀਨੀ ਪੱਧਰ ਤੋਂ ਉੱਚ ਲੀਡਰਸ਼ਿਪ ਤੱਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਫੇਰਬਦਲ ਦੀ ਤਿਆਰੀ ਵਿੱਚ ਕਾਂਗਰਸ!...
ਟੌਪ ਦੀ ਜਾਸੂਸ, ਪੁਤਿਨ ਦੀ ਸਭ ਤੋਂ ਗਲੈਮਰਸ 'ਲਾਲ ਪਰੀ'
ਟੌਪ ਦੀ ਜਾਸੂਸ, ਪੁਤਿਨ ਦੀ ਸਭ ਤੋਂ ਗਲੈਮਰਸ 'ਲਾਲ ਪਰੀ'...
Punjab ਵਿੱਚ Diwali ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਪਰਾਲੀ ਸਾੜੀ ਗਈ, ਜਾਣੋ PGI ਦੇ ਪ੍ਰੋਫੈਸਰ ਤੋਂ
Punjab ਵਿੱਚ  Diwali ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਪਰਾਲੀ ਸਾੜੀ ਗਈ, ਜਾਣੋ PGI ਦੇ ਪ੍ਰੋਫੈਸਰ ਤੋਂ...
ਮੱਧ ਪ੍ਰਦੇਸ਼: ਦੀਵਾਲੀ 'ਤੇ ਕਾਰਬਾਈਡ ਗਨ ਦਾ ਕਹਿਰ, ਮਾਸੂਮ ਬੱਚਿਆਂ ਦੀਆਂ ਅੱਖਾਂ ਦੀ ਗਈ ਰੌਸ਼ਨੀ
ਮੱਧ ਪ੍ਰਦੇਸ਼: ਦੀਵਾਲੀ 'ਤੇ ਕਾਰਬਾਈਡ ਗਨ ਦਾ ਕਹਿਰ, ਮਾਸੂਮ ਬੱਚਿਆਂ ਦੀਆਂ ਅੱਖਾਂ ਦੀ ਗਈ ਰੌਸ਼ਨੀ...