Viral Video: ਕਾਲਜ ਦੇ ਫੰਕਸ਼ਨ ਵਿਚ ਕੁੜੀਆਂ ਦੇ ਡਾਂਸ ਨੇ ਮਚਾਈ ਧਮਾਲ, ਵੀਡਿਓ ਦੇਖ ਹਰ ਕੋਈ ਹੈਰਾਨ
College Girls Dance video: ਐਮਿਟੀ ਦੀ ਵਿਦਿਆਰਥਣ ਨੇ ਇਸੇ ਫੰਕਸ਼ਨ ਨਾਲ ਸਬੰਧਤ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਕੁੜੀਆਂ ਰਾਸ਼ਾ ਥਡਾਨੀ 'ਤੇ ਫਿਲਮਾਏ ਗਏ ਸੁਪਰਹਿੱਟ ਗੀਤ 'ਉਈ ਅੰਮਾ' 'ਤੇ ਨੱਚਦੀਆਂ ਦਿਖਾਈ ਦੇ ਰਹੀਆਂ ਹਨ। ਇਸ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ।
ਕਾਲਜ ਦੇ ਸਮਾਗਮਾਂ ਵਿੱਚ, ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਇੱਕ ਵਧੀਆ ਮੌਕਾ ਮਿਲਦਾ ਹੈ। ਇੱਕ ਅਜਿਹਾ ਵੀਡਿਓ ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਬਹੁਤ ਸਨਸਨੀ ਮਚਾ ਰਿਹਾ ਹੈ, ਜਿਸ ਵਿੱਚ ਕਾਲਜ ਦੇ ਵਿਦਾਇਗੀ ਸਮਾਗਮ ਵਿੱਚ ਸਾੜੀਆਂ ਪਹਿਨ ਕੇ ਕੁਝ ਕੁੜੀਆਂ ਨੱਚਦੀਆਂ ਦਿਖਾਈ ਦੇ ਰਹੀਆਂ ਹਨ। ਕੁੜੀਆਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
View this post on Instagram
ਇਸ ਵਾਇਰਲ ਵੀਡਿਓ ਨੂੰ ਨੋਇਡਾ ਦੀ ਐਮਿਟੀ ਯੂਨੀਵਰਸਿਟੀ ਦੀ ਵਿਦਿਆਰਥਣ ਅਤੇ ਕੰਟੈਂਟ ਕ੍ਰਿਏਟਰ ਹਾਰਦਿਕ ਤਲਵਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ @hk_talwar29 ‘ਤੇ ਸਾਂਝਾ ਕੀਤਾ ਹੈ। ਹਾਰਦਿਕ ਨੂੰ 1 ਲੱਖ ਤੋਂ ਵੱਧ ਲੋਕ ਫਾਲੋ ਕਰਦੇ ਹਨ। ਉਹ ਅਕਸਰ ਇੰਸਟਾਗ੍ਰਾਮ ‘ਤੇ ਆਪਣੇ ਡਾਂਸ ਵੀਡਿਓ ਪੋਸਟ ਕਰਦੀ ਰਹਿੰਦੀ ਹੈ।
ਮਈ ਵਿੱਚ, ਹਾਰਦਿਕ ਨੇ ਐਮਿਟੀ ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਵਿਦਾਇਗੀ ਸਮਾਰੋਹ ਦਾ ਇੱਕ ਵੀਡਿਓ ਸਾਂਝਾ ਕੀਤਾ ਸੀ, ਜੋ ਕਿ ਬਹੁਤ ਵਾਇਰਲ ਹੋ ਰਿਹਾ ਹੈ। ਇਹ ਖ਼ਬਰ ਲਿਖੇ ਜਾਣ ਤੱਕ, 20 ਲੱਖ ਤੋਂ ਵੱਧ ਲੋਕ ਇਸ ਵੀਡਿਓ ਨੂੰ ਪਸੰਦ ਕਰ ਚੁੱਕੇ ਹਨ।
ਇਹ ਵੀ ਪੜ੍ਹੋ
ਵਾਇਰਲ ਵੀਡਿਓ ਵਿੱਚ, ਹਾਰਦਿਕ ਅਤੇ ਉਨ੍ਹਾਂ ਦੇ ਦੋਸਤ ਰਾਸ਼ਾ ਥਡਾਨੀ ਦੇ ਆਜਾਦ ਫਿਲਮ ਦੇ ਸੁਪਰਹਿੱਟ ਗੀਤ ‘ਉਈ ਅੰਮਾ‘ ‘ਤੇ ਨੱਚਦੇ ਦਿਖਾਈ ਦੇ ਰਹੇ ਹਨ। ਫਿਲਮ ‘ਆਜ਼ਾਦ’ ਦਾ ਇਹ ਗੀਤ ਕਾਫ਼ੀ ਮਸ਼ਹੂਰ ਹੋ ਗਿਆ ਹੈ।
‘ਓ ਅੰਤਵਾ ਮਾਵਾ’ ‘ਤੇ ਵੀ ਦਿਖਾਇਆ ਜਲਵਾ
ਐਮਿਟੀ ਦੀ ਵਿਦਿਆਰਥਣ ਨੇ ਇਸੇ ਫੰਕਸ਼ਨ ਨਾਲ ਸਬੰਧਤ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਕੁੜੀਆਂ ਸਮੰਥਾ ਪ੍ਰਭੂ ‘ਤੇ ਫਿਲਮਾਏ ਗਏ ਸੁਪਰਹਿੱਟ ਗੀਤ ‘ਓ ਅੰਤਵਾ ਮਾਵਾ’ ‘ਤੇ ਨੱਚਦੀਆਂ ਦਿਖਾਈ ਦੇ ਰਹੀਆਂ ਹਨ। ਇਸ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ।


