ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Shocking News: ਚੀਨ ਦੀ ਇਹ ਔਰਤ ਹੈ ਵਿਲੱਖਣ; ਪਹਿਲਾਂ ਬੱਚੇ ਨੂੰ ਜਨਮ ਦੇ ਕੇ ਬਣੀ ਮਾਂ, ਫਿਰ ਬੱਚੇ ਨੂੰ ਜਨਮ ਦੇ ਕੇ ਬਣੀ ਪਿਤਾ

Shocking News: ਚੀਨ ਦੀ ਇਕ ਔਰਤ ਦੀ ਕਾਫੀ ਚਰਚਾ ਹੋ ਰਹੀ ਹੈ। ਜਿਸ ਦਾ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਿਊ ਨਾਂ ਦੀ ਔਰਤ ਦੀ ਜ਼ਿੰਦਗੀ ਨੇ ਉਸ ਸਮੇਂ ਅਜੀਬ ਮੋੜ ਲੈ ਲਿਆ ਜਦੋਂ ਉਸ ਨੇ ਵਿਆਹ ਤੋਂ ਬਾਅਦ ਬੇਟੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਇਸ ਔਰਤ ਦੀਆਂ ਦੋ ਪ੍ਰਜਨਨ ਪ੍ਰਣਾਲੀਆਂ ਹਨ।

Shocking News: ਚੀਨ ਦੀ ਇਹ ਔਰਤ ਹੈ ਵਿਲੱਖਣ; ਪਹਿਲਾਂ ਬੱਚੇ ਨੂੰ ਜਨਮ ਦੇ ਕੇ ਬਣੀ ਮਾਂ, ਫਿਰ ਬੱਚੇ ਨੂੰ ਜਨਮ ਦੇ ਕੇ ਬਣੀ ਪਿਤਾ
Image Credit source: Pexels
Follow Us
tv9-punjabi
| Published: 07 Jan 2025 19:35 PM

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਚੀਨ ਦੀ ਇਕ ਔਰਤ ਦੀ ਕਾਫੀ ਚਰਚਾ ਹੋ ਰਹੀ ਹੈ। ਹੋ ਵੀ ਕਿਉਂ ਨਾ ਭਾਈ, ਆਖ਼ਰ ਮਾਮਲਾ ਇਸ ਤਰ੍ਹਾਂ ਹੈ। ਇਸ ਔਰਤ ਦੇ ਦੋ ਪੁੱਤਰ ਹਨ, ਪਰ ਇੱਕ ਉਸ ਨੂੰ ਮਾਂ ਕਹਿ ਕੇ ਬੁਲਾਉਂਦਾ ਹੈ, ਦੂਸਰਾ ਪਿਤਾ ਕਹਿੰਦਾ ਹੈ। ਕਿਉਂ, ਘੁੰਮ ਗਿਆ ਨਾ ਦਿਮਾਗ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਲਿਊ ਨਾਮ ਦੀ ਇਸ ਔਰਤ ਦੀਆਂ ਦੋ-ਦੋ ਪ੍ਰਜਨਨ ਪ੍ਰਣਾਲੀਆਂ ਹਨ।

ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਮਾਮਲਾ ਦੱਖਣ-ਪੱਛਮੀ ਚੀਨ ਦੀ ਬਿਸ਼ਨ ਕਾਉਂਟੀ (ਜ਼ਿਲ੍ਹਾ) ਦਾ ਹੈ, ਜਿੱਥੇ ਇਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਲਿਊ ਦੀ ਜ਼ਿੰਦਗੀ ਨੇ 18 ਸਾਲ ਦੀ ਉਮਰ ‘ਚ ਅਜੀਬ ਮੋੜ ਲੈ ਲਿਆ, ਜਦੋਂ ਉਹ ਬਾਅਦ ਵਿੱਚ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ।

ਮਨੁੱਖ ਵਰਗੀ ਦਾੜ੍ਹੀ ਅਤੇ ਜਣਨ ਅੰਗਾਂ ਦਾ ਵਿਕਾਸ

ਬੇਟੇ ਦੇ ਜਨਮ ਤੋਂ ਬਾਅਦ ਔਰਤ ਦੇ ਸਰੀਰ ‘ਚ ਅਚਾਨਕ ਹਾਰਮੋਨਲ ਅਸੰਤੁਲਨ ਹੋ ਗਏ ਅਤੇ ਐਂਡਰੋਜਨਿਕ ਹਾਰਮੋਨਸ ਤੇਜ਼ੀ ਨਾਲ ਵਧਣ ਲੱਗੇ। ਤੁਹਾਨੂੰ ਯਕੀਨ ਨਹੀਂ ਹੋਵੇਗਾ,ਹੌਲੀ-ਹੌਲੀ ਲਿਊ ਦੀ ਦਾੜ੍ਹੀ ਆਦਮੀ ਦੀ ਤਰ੍ਹਾਂ ਵਧਣ ਲੱਗੀ ਅਤੇ ਫਿਰ ਅਜਿਹਾ ਕੁਝ ਹੋਇਆ ਜਿਸ ਦੀ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ। ਲਿਊ ਦੇ ਸਰੀਰ ਵਿੱਚ ਪੁਰਸ਼ਾਂ ਦੇ ਜਣਨ ਅੰਗਾਂ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ। ਛਾਤੀ ਨਾਰਮਲ ਹੋ ਗਈ। ਇਨ੍ਹਾਂ ਕਾਰਨਾਂ ਕਰਕੇ ਲਿਊ ਦੇ ਪਤੀ ਟੈਂਗ ਨੇ ਉਸ ਨੂੰ ਤਲਾਕ ਦੇ ਦਿੱਤਾ।

ਫਿਰ ਔਰਤ ਨਾਲ ਹੋਇਆ ਪਿਆਰ

ਇਸ ਤੋਂ ਬਾਅਦ ਲਿਊ ਨੇ ਕਿਸੇ ਹੋਰ ਜ਼ਿਲ੍ਹੇ ਵਿੱਚ ਜਾ ਕੇ ਇੱਕ ਆਦਮੀ ਵਾਂਗ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਉਹ ਜੁੱਤੀਆਂ ਦੀ ਫੈਕਟਰੀ ਵਿੱਚ ਕੰਮ ਕਰਦੀ ਸੀ। ਇਸ ਦੌਰਾਨ ਉਸ ਨੂੰ ਝੋਅ ਨਾਂ ਦੀ ਔਰਤ ਨਾਲ ਪਿਆਰ ਹੋ ਗਿਆ। ਪਰ ਅਧਿਕਾਰਤ ਤੌਰ ‘ਤੇ ਲਿਊ ਦੀ ਪਛਾਣ ਅਜੇ ਵੀ ਇਕ ਔਰਤ ਵਜੋਂ ਹੀ ਸੀ। ਕਿਉਂਕਿ ਚੀਨ ਵਿੱਚ ਸਮਲਿੰਗੀ ਵਿਆਹ ਗੈਰ-ਕਾਨੂੰਨੀ ਹੈ, ਲਿਉ ਅਤੇ ਝੋਅ ਦਾ ਵਿਆਹ ਸੰਭਵ ਨਹੀਂ ਸੀ।

ਹਾਲਾਂਕਿ ਲਿਊ ਨੇ ਇਸ ਦਾ ਹੱਲ ਵੀ ਲੱਭ ਲਿਆ ਹੈ। ਉਸਨੇ ਆਪਣੇ ਪਹਿਲੇ ਪਤੀ, ਟੈਂਗ ਨੂੰ ਇਹ ਵਾਅਦਾ ਕਰਕੇ ਝੋਅ ਨਾਲ ਵਿਆਹ ਕਰਨ ਲਈ ਮਨਾ ਲਿਆ ਕਿ ਉਹਨਾਂ ਦੇ ਵਿਆਹ ਨੂੰ ਮਾਨਤਾ ਦਿੱਤੀ ਜਾਵੇਗੀ ਅਤੇ ਬਦਲੇ ਵਿੱਚ ਉਹ ਉਹਨਾਂ ਦੇ ਪੁੱਤਰ ਦੀ ਪਰਵਰਿਸ਼ ਦੇ ਖਰਚੇ ਵਿੱਚ ਉਸਦਾ ਸਮਰਥਨ ਕਰੇਗੀ।

ਇਕ ਬੇਟਾ ਬੁਲਾਉਂਦਾ ਹੈ ਮਾਂ, ਦੂਜਾ ਕਹਿੰਦਾ ਹੈ ਪਿਤਾ

ਕੁਝ ਸਾਲ ਲਿਊ ਨਾਲ ਰਹਿਣ ਤੋਂ ਬਾਅਦ, ਝੋਅ ਗਰਭਵਤੀ ਹੋ ਗਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਹੁਣ ਲਿਊ ਦੇ ਦੋ ਪੁੱਤਰ ਹਨ। ਪਰ ਇੱਕ ਉਸ ਨੂੰ ਮਾਂ ਕਹਿ ਕੇ ਬੁਲਾਉਂਦਾ ਹੈ, ਜਦੋਂ ਕਿ ਦੂਜਾ ਉਸ ਨੂੰ ਪਿਤਾ ਕਹਿ ਕੇ ਬੁਲਾਉਂਦਾ ਹੈ।

ਇਹ ਵੀ ਪੜ੍ਹੋ- ਇਸ ਤਰ੍ਹਾਂ ਪਹਾੜ ਦੇ ਭੂਤ ਨੇ ਕੀਤਾ ਸ਼ਿਕਾਰ, ਕਹਿਰ ਬਣ ਬੱਕਰੀ ਤੇ ਕੀਤਾ ਵਾਰ

ਮਹਿੰਗੇ ਇਲਾਜ ਕਾਰਨ 59 ਸਾਲਾ ਲਿਊ ਨੇ ਅਜੇ ਤੱਕ ਟਰਾਂਸਜੈਂਡਰ ਦੀ ਸਰਜਰੀ ਨਹੀਂ ਕਰਵਾਈ ਹੈ। ਉਹ ਅਜੇ ਵੀ ਆਪਣੇ ਪਛਾਣ ਪੱਤਰ ‘ਤੇ ਇਕ ਔਰਤ ਹੈ, ਇਹ ਬਹੁਤ ਹੀ ਦੁਰਲੱਭ ਅਤੇ ਹੈਰਾਨ ਕਰਨ ਵਾਲਾ ਮਾਮਲਾ ਹੈ। ਮੈਡੀਕਲ ਜਗਤ ਵਿੱਚ ਇਸਨੂੰ ਓਵੋਟੈਸਟਿਕਲ ਡਿਸਆਰਡਰ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ, ਮਨੁੱਖੀ ਸਰੀਰ ਵਿੱਚ ਦੋਵੇਂ ਤਰ੍ਹਾਂ ਦੇ ਜਣਨ ਅੰਗ ਹੁੰਦੇ ਹਨ।

24 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਤੇ ਡਿਪਟੀ ਮੇਅਰ ਦੀ ਚੋਣ , ਜਾਣੋ ਇਸ ਵਾਰ ਕਿਸ ਤਰ੍ਹਾਂ ਦਾ ਹੈ ਮਾਹੌਲ
24 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਤੇ ਡਿਪਟੀ ਮੇਅਰ ਦੀ ਚੋਣ , ਜਾਣੋ ਇਸ ਵਾਰ ਕਿਸ ਤਰ੍ਹਾਂ ਦਾ ਹੈ ਮਾਹੌਲ...
ਬੱਸ ਮੁਲਾਜ਼ਮਾਂ ਦੀ ਹੜਤਾਲ ਖ਼ਤਮ, CM ਮਾਨ ਨਾਲ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ ਅਗਲਾ ਫੈਸਲਾ
ਬੱਸ ਮੁਲਾਜ਼ਮਾਂ ਦੀ ਹੜਤਾਲ ਖ਼ਤਮ, CM ਮਾਨ ਨਾਲ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ ਅਗਲਾ ਫੈਸਲਾ...
ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਨਜਾਇਜ਼ ਹਥਿਆਰ ਬਰਾਮਦ
ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਨਜਾਇਜ਼ ਹਥਿਆਰ ਬਰਾਮਦ...
ਰਮੇਸ਼ ਬਿਧੂੜੀ ਦੇ ਬਿਆਨ 'ਤੇ ਰੋ ਪਏ ਦਿੱਲੀ CM ਆਤਿਸ਼ੀ
ਰਮੇਸ਼ ਬਿਧੂੜੀ ਦੇ ਬਿਆਨ 'ਤੇ ਰੋ ਪਏ ਦਿੱਲੀ CM ਆਤਿਸ਼ੀ...
ਵਿਜੇ ਸਾਂਪਲਾ ਦਾ ਵੱਡਾ ਦਾਅਵਾ - 'ਦਿੱਲੀ 'ਚ ਪੂਰੇ ਬਹੁਮਤ ਨਾਲ ਬਣੇਗੀ ਭਾਜਪਾ ਸਰਕਾਰ
ਵਿਜੇ ਸਾਂਪਲਾ ਦਾ ਵੱਡਾ ਦਾਅਵਾ - 'ਦਿੱਲੀ 'ਚ ਪੂਰੇ ਬਹੁਮਤ ਨਾਲ ਬਣੇਗੀ ਭਾਜਪਾ ਸਰਕਾਰ...
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!...
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ...
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ...
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ...