ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG News: 1947 ਦੀ ਭਾਰਤ-ਪਾਕਿਸਤਾਨ ਦੀ ਵੰਡ ਦੀ ਕਹਾਣੀ : 68 ਸਾਲ ਬਾਅਦ ਕਰਤਾਰਪੁਰ ਕੋਰੀਡੋਰ ‘ਤੇ ਮਿਲੇ ਭੈਣ-ਭਰਾ

ਭਾਰਤ-ਪਾਕਿਸਤਾਨ ਦੀ ਵੰਡ ਦੇ ਦਰਦ ਦੀ ਇੱਕ ਹੋਰ ਕਹਾਣੀ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਦੇਖਣ ਨੂੰ ਮਿਲੀ ਹੈ। ਪਾਕਿਸਤਾਨ ਦੇ ਸ਼ੇਖਪੁਰਾ ਦੀ ਰਹਿਣ ਵਾਲੀ 68 ਸਾਲਾ ਸਕੀਨਾ ਆਪਣੇ ਜਨਮ ਤੋਂ ਬਾਅਦ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ 80 ਸਾਲਾ ਭਰਾ ਗੁਰਮੇਲ ਸਿੰਘ ਨੂੰ ਮਿਲੀ ਹੈ। ਆਪਣੇ ਜਨਮ ਤੋਂ ਲੈ ਕੇ, ਉਸਨੇ ਆਪਣੇ ਭਰਾ ਨੂੰ ਸਿਰਫ ਤਸਵੀਰਾਂ ਵਿੱਚ ਦੇਖਿਆ ਸੀ।

OMG News: 1947 ਦੀ ਭਾਰਤ-ਪਾਕਿਸਤਾਨ ਦੀ ਵੰਡ ਦੀ ਕਹਾਣੀ : 68 ਸਾਲ ਬਾਅਦ ਕਰਤਾਰਪੁਰ ਕੋਰੀਡੋਰ ‘ਤੇ ਮਿਲੇ ਭੈਣ-ਭਰਾ
Follow Us
avtar-singh
| Updated On: 07 Aug 2023 11:25 AM
ਪੰਜਾਬ ਨਿਊਜ। 1947 ਦੀ ਵੰਡ ਸਮੇਂ ਬਹੁਤ ਸਾਰੇ ਪਰਿਵਾਰ ਇੱਕ ਦੁਜੇ ਤੋਂ ਵਿਛੜ ਗਏ। ਕਈ ਤਾਂ ਪੂਰੀ ਉਮਰ ਆਪਸ ਵਿੱਚ ਮਿਲ ਨਹੀਂ ਸਕੇ ਤੇ ਕਈ ਸਮੇਂ ਦੇ ਵੱਡੇ ਵਖਰੇਵੇਂ ਬਾਅਦ ਮਿਲ ਗਏ। ਇਸ ਤਰ੍ਹਾਂ ਦੀ ਇੱਕ ਹੋਰ ਕਹਾਣੀ ਸਾਹਮਣੇ ਆਈ ਹੈ। ਇਹ ਦਰਦ ਭਰੀ ਕਹਾਣੀ ਪਾਕਿਸਤਾਨ (Pakistan) ਵਿੱਚ ਪੈਦਾ ਹੋਈ ਸਕੀਨਾ ਦੀ ਹੈ। 1947 ਦੀ ਵੰਡ ਸਮੇਂ ਸਕੀਨਾ ਦਾ ਪਰਿਵਾਰ ਜੱਸੋਵਾਲ, ਲੁਧਿਆਣਾ ਵਿੱਚ ਰਹਿੰਦਾ ਸੀ। ਵੰਡ ਵੇਲੇ ਸਕੀਨਾ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ। ਸਕੀਨਾ ਕਹਿੰਦੀ ਹੈ- ਪਰਿਵਾਰ ਪਾਕਿਸਤਾਨ ਆ ਗਿਆ, ਪਰ ਮਾਂ ਭਾਰਤ ‘ਚ ਹੀ ਰਹੀ। ਆਜ਼ਾਦੀ ਦੇ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਇਹ ਸਮਝੌਤਾ ਹੋਇਆ ਸੀ ਕਿ ਲਾਪਤਾ ਹੋਏ ਲੋਕਾਂ ਨੂੰ ਇਕ ਦੂਜੇ ਨੂੰ ਵਾਪਸ ਕੀਤਾ ਜਾਵੇਗਾ। ਜਿਸ ਤੋਂ ਬਾਅਦ ਪਿਤਾ ਨੇ ਪਾਕਿਸਤਾਨ ਸਰਕਾਰ ਤੋਂ ਮਦਦ ਮੰਗੀ। ਤੇ ਹੁਣ ਦੋਵੇਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲੇ ਹਨ। ਪਾਕਿਸਤਾਨੀ ਫੌਜ ਦੇ ਜਵਾਨ ਉਸ ਦੀ ਮਾਂ ਨੂੰ ਲੈਣ ਲੁਧਿਆਣਾ (Ludhiana) ਦੇ ਪਿੰਡ ਜੱਸੋਵਾਲ ਪਹੁੰਚੇ। ਜਦੋਂ ਫੌਜ ਮਾਂ ਨੂੰ ਲੈਣ ਪਹੁੰਚੀ ਤਾਂ 5 ਸਾਲਾ ਭਰਾ ਘਰ ਨਹੀਂ ਸੀ। ਮਾਂ ਨੇ ਭਰਾ ਨੂੰ ਬੁਲਾਇਆ, ਪਰ ਉਹ ਆਲੇ-ਦੁਆਲੇ ਵੀ ਨਹੀਂ ਸੀ। ਪਾਕਿ ਫੌਜ ਨੇ ਕਿਹਾ ਕਿ ਉਹ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਅਤੇ ਭਰਾ ਭਾਰਤ ਵਿਚ ਹੀ ਰਿਹਾ। ਸਕੀਨਾ ਨੇ ਦੱਸਿਆ ਕਿ ਉਸ਼ਦਾ ਜਨਮ ਆਜ਼ਾਦੀ ਤੋਂ ਬਾਅਦ 1955 ਵਿੱਚ ਪਾਕਿਸਤਾਨ ਵਿੱਚ ਹੋਇਆ ਸੀ।

ਚਿੱਠੀਆਂ ਵੀ ਆਉਣੀਆਂ ਬੰਦ ਹੋ ਗਈਆਂ-ਸਕੀਨਾ

ਸਕੀਨਾ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਦੇ ਭਰਾ ਨੇ ਪਰਿਵਾਰ ਨੂੰ ਚਿੱਠੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹ ਢਾਈ ਸਾਲ ਦੀ ਸੀ ਤਾਂ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ। ਹੌਲੀ-ਹੌਲੀ ਭਰਾ ਦੀਆਂ ਚਿੱਠੀਆਂ ਵੀ ਆਉਣੀਆਂ ਬੰਦ ਹੋ ਗਈਆਂ। ਜਦੋਂ ਉਸਨੂੰ ਹੋਸ਼ ਆਇਆ ਤਾਂ ਪਿਤਾ ਨੇ ਦੱਸਿਆ ਕਿ ਉਸਦਾ ਇੱਕ ਭਰਾ ਵੀ ਹੈ। ਉਸ ਨੂੰ ਆਪਣੀ ਤਸਵੀਰ ਦਿਖਾਈ। ਉਸ ਕੋਲ ਇੱਕ ਭਰਾ ਦੀ ਇਹ ਨਿਸ਼ਾਨੀ ਸੀ। ਪਿਤਾ ਜੀ ਦੱਸਦੇ ਸਨ ਕਿ ਭਰਾ ਲੁਧਿਆਣੇ ਰਹਿੰਦਾ ਹੈ।

ਭੈਣ ਨੇ ਆਪਣੇ ਭਰਾ ਨੂੰ ਲੱਭਣ ਦੀ ਕੀਤੀ ਕੋਸ਼ਿਸ਼

ਸਕੀਨਾ ਨੇ ਦੱਸਿਆ ਕਿ ਉਸ ਨੇ ਵੱਡੇ ਹੋ ਰਹੇ ਆਪਣੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੀ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਹੀ ਇੱਕ ਰਿਸ਼ਤਾ ਰਹਿ ਗਿਆ ਸੀ। ਉਸਦੀ ਨਾ ਕੋਈ ਮਾਸੀ ਸੀ ਅਤੇ ਨਾ ਹੀ ਕੋਈ ਚਾਚਾ। ਉਸਦਾ ਮਕਸਦ ਸਿਰਫ ਆਪਣੇ ਭਰਾ ਨੂੰ ਲੱਭਣਾ ਸੀ।

ਜਵਾਈ ਦੇ ਯਤਨਾਂ ਸਦਕਾ ਹੋਈ ਮੁਲਾਕਾਤ

ਜਦੋਂ ਬੇਟੀ ਦੇ ਪਤੀ ਨੂੰ ਸਕੀਨਾ ਦੀ ਕਹਾਣੀ ਦਾ ਪਤਾ ਲੱਗਾ ਤਾਂ ਉਸ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਪਾਕਿਸਤਾਨ ਦੇ ਯੂਟਿਊਬ ਚੈਨਲ (YouTube channel) ਨੇ ਸਕੀਨਾ ਕੋਲ ਰੱਖੇ ਕੁਝ ਪੱਤਰਾਂ ਦੀ ਮਦਦ ਨਾਲ ਪੰਜਾਬ, ਭਾਰਤ ਵਿੱਚ ਸੰਪਰਕ ਟਰੇਸਿੰਗ ਸ਼ੁਰੂ ਕੀਤੀ। ਪਿਛਲੇ ਸਾਲ ਦੇ ਅੰਤ ‘ਚ ਸਕੀਨਾ ਨੇ ਪਹਿਲੀ ਵਾਰ ਆਪਣੇ ਭਰਾ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ ਸੀ।

ਸ੍ਰੀ ਕਰਤਾਰਪੁਰ ਵਿਖੇ ਮਿਲਣ ਦੀ ਯੋਜਨਾ ਬਣਾਈ

ਇਸ ਤੋਂ ਬਾਅਦ ਸਕੀਨਾ ਅਤੇ ਉਸ ਦੇ ਭਰਾ ਗੁਰਮੇਲ ਦੇ ਪਰਿਵਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲਣ ਦੀ ਯੋਜਨਾ ਬਣਾਈ। ਗੁਰਮੇਲ ਆਪਣੀ ਭੈਣ ਨੂੰ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲਿਆ ਸੀ। ਦੋਵੇਂ ਜੱਫੀ ਪਾ ਕੇ ਬਹੁਤ ਰੋਏ। ਦੋਵੇਂ ਇੱਕ ਦੂਜੇ ਦੀਆਂ ਅੱਖਾਂ ਪੂੰਝ ਰਹੇ ਸਨ। ਉਨ੍ਹਾਂ ਨੂੰ ਹੁਣ ਉਮੀਦ ਹੈ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਵੀਜ਼ਾ ਦੇਣ, ਤਾਂ ਜੋ ਦੋਵੇਂ ਭੈਣ-ਭਰਾ ਆਪਣੀ ਜ਼ਿੰਦਗੀ ਦੇ ਕੁਝ ਦਿਨ ਇਕ-ਦੂਜੇ ਨਾਲ ਬਿਤਾ ਸਕਣ।

ਗੁਰਮੇਲ ਸਿੰਘ ਦੀ ਉਮਰ 80 ਸਾਲ ਹੈ

ਸਕੀਨਾ ਦਾ ਭਰਾ ਗੁਰਮੇਲ ਸਿੰਘ ਗਰੇਵਾਲ ਲੁਧਿਆਣਾ ਦੇ ਪਿੰਡ ਜੱਸੋਵਾਲ ਵਿੱਚ ਰਹਿੰਦਾ ਹੈ। ਉਸ ਦੀ ਇੱਕ ਬੇਟੀ ਅਤੇ ਪਤਨੀ ਹੈ। ਹੁਣ ਉਹ 80 ਸਾਲਾਂ ਦਾ ਹੈ। ਪਿਛਲੇ ਸਾਲ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਇਕ ਭੈਣ ਵੀ ਹੈ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸ਼ੁਕਰ ਹੈ, ਇਸ ਦੁਨੀਆ ਵਿਚ ਉਨ੍ਹਾਂ ਦਾ ਕੋਈ ਨਾ ਕੋਈ ਹੈ। ਅਗਸਤ 2022 ਵਿੱਚ ਗੁਰਮੇਲ ਸਿੰਘ ਨੇ ਆਪਣਾ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਅਤੇ ਆਪਣੀ ਭੈਣ ਨੂੰ ਮਿਲਣ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ। ਗੁਰਮੇਲ ਨੇ 76 ਸਾਲਾਂ ਬਾਅਦ ਕਿਸੇ ਪਿਆਰੇ ਨੂੰ ਗਲੇ ਲਗਾਇਆ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ....
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ.......
ਜੰਮੂ-ਕਸ਼ਮੀਰ 'ਚ ਦਿਖੀ ਦੇਸ਼ ਭਗਤੀ ਦੀ ਬੇਮਿਸਾਲ ਝਲਕ, ਡੋਡਾ 'ਚ 1508 ਮੀਟਰ ਲੰਬੇ ਤਿਰੰਗੇ ਨਾਲ ਨਿਕਲੀ ਰੈਲੀ
ਜੰਮੂ-ਕਸ਼ਮੀਰ 'ਚ ਦਿਖੀ ਦੇਸ਼ ਭਗਤੀ ਦੀ ਬੇਮਿਸਾਲ ਝਲਕ, ਡੋਡਾ 'ਚ 1508 ਮੀਟਰ ਲੰਬੇ ਤਿਰੰਗੇ ਨਾਲ ਨਿਕਲੀ ਰੈਲੀ...
WORLD EXCLUSIVE REPORT: ਅਮਰੀਕਾ-ਮੈਕਸੀਕੋ ਸਰਹੱਦ ਤੋਂ 'ਡੰਕੀ' ਰੂਟ
WORLD EXCLUSIVE REPORT: ਅਮਰੀਕਾ-ਮੈਕਸੀਕੋ ਸਰਹੱਦ ਤੋਂ 'ਡੰਕੀ' ਰੂਟ...
ਪੰਜਾਬ ਦੀ ਪੰਥਕ ਰਾਜਨੀਤੀ 'ਚ ਵੱਡਾ ਬਦਲਾਅ, ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਇਹ ਵੱਡੀ ਜਿੰਮੇਵਾਰੀ
ਪੰਜਾਬ ਦੀ ਪੰਥਕ ਰਾਜਨੀਤੀ 'ਚ ਵੱਡਾ ਬਦਲਾਅ, ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਇਹ ਵੱਡੀ ਜਿੰਮੇਵਾਰੀ...
Bigg Boss 19 'ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?
Bigg Boss 19 'ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?...
ਰਾਹੁਲ ਗਾਂਧੀ 'ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ
ਰਾਹੁਲ ਗਾਂਧੀ 'ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ...
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ...
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ...
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ...