Viral Video: ਵਿਆਹ ‘ਚ ਭਰਾ ਨੂੰ ਢੋਲ ਵਜਾਉਂਦੇ ਦੇਖ ਜੋਸ਼ ‘ਚ ਆ ਗਿਆ ਮੁੰਡਾ, ਫਿਰ ਜੋ ਹੋਇਆ ਦੇਖ ਕੇ ਹਾਸਾ ਨਹੀਂ ਰੁਕੇਗਾ
Viral Video: ਵਿਆਹ ਦੀ ਐਕਸਾਈਟਮੈਂਟ ਵਿੱਚ ਲੋਕ ਆਪਣੀ ਖੁਸ਼ੀ ਜਾਹਿਰ ਕਰਨ ਦੇ ਲਈ ਤਰ੍ਹਾਂ-ਤਰ੍ਹਾਂ ਦੇ ਕੰਮ ਕਰਦੇ ਹਨ। ਸੋਸ਼ਲ ਮੀਡੀਆ 'ਤੇ ਇਕ ਅਜਿਹਾ ਵੀ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਮੁੰਡਾ ਆਪਣੇ ਵੱਡੇ ਭਰਾ ਨੂੰ ਢੋਲ ਦੇ ਉੱਪਰ ਬਿਠਾਉਣ ਲਈ ਰਿੱਕਵੈਸਟ ਕਰਦਾ ਹੈ। ਫਿਰ ਉਸ ਤੋਂ ਬਾਅਦ ਜੋ ਹੁੰਦਾ ਹੈ ਉਹ ਦੇਖ ਕੇ ਹਾਸਾ ਨਹੀਂ ਰੁਕੇਗਾ।
ਪਿਛਲੇ ਕਈ ਦਿਨਾਂ ਤੋਂ ਇੱਕ ਟ੍ਰੈਂਡ ਨੂੰ ਬਹੁਤ ਫਾਲੋ ਕੀਤਾ ਜਾ ਰਿਹਾ ਹੈ, ਜਿਸ ਵਿੱਚ ਲੋਕ ਵਿਆਹ ਵਿੱਚ ਨੱਚਦੇ ਹੋਏ ਢੋਲ ਉੱਤੇ ਬੈਠ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਅਜਿਹਾ ਹੀ ਇਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਲੜਕਾ ਢੋਲ ‘ਤੇ ਬੈਠਣ ਦੀ ਜ਼ਿੱਦ ਕਰ ਰਿਹਾ ਹੈ। ਫਿਰ ਜਿਵੇਂ ਹੀ ਉਹ ਢੋਲ ਉੱਤੇ ਬੈਠ ਕੇ ਨੱਚਣ ਲੱਗਦਾ ਹੈ, ਢੋਲ ਦੀ ਰੱਸੀ ਟੁੱਟ ਜਾਂਦੀ ਹੈ ਅਤੇ ਉਹ ਹੇਠਾਂ ਡਿੱਗ ਪੈਂਦਾ ਹੈ।
ਇਹ ਨਜ਼ਾਰਾ ਦੇਖ ਕੇ ਆਸ-ਪਾਸ ਖੜ੍ਹੇ ਲੋਕ ਵੀ ਹਾਸਾ ਨਹੀਂ ਰੋਕ ਪਾਉਂਦੇ। ਕਮੈਂਟ ਸੈਕਸ਼ਨ ‘ਚ ਯੂਜ਼ਰਸ ਢੋਲ ‘ਤੇ ਬੈਠੇ ਮੁੰਡੇ ਦੇ ਮਜ਼ੇ ਲੈਂਦੇ ਨਜ਼ਰ ਆ ਰਹੇ ਹਨ।
ਵੀਡੀਓ ‘ਚ ਵੱਡੇ ਭਰਾ ਨੂੰ ਢੋਲ ਵਜਾਉਂਦਾ ਦੇਖ ਕੇ ਛੋਟਾ ਭਰਾ ਉਸ ‘ਤੇ ਬੈਠਣ ਦੀ ਇੱਛਾ ਜ਼ਾਹਰ ਕਰਦਾ ਹੈ। ਜਿਸ ਤੋਂ ਬਾਅਦ ਉਹ ਢੋਲ ‘ਤੇ ਬੈਠ ਕੇ ਨੱਚਦਾ ਨਜ਼ਰ ਆ ਰਿਹਾ ਹੈ, ਉਸ ਦੇ ਪਰਿਵਾਰ ਵਾਲੇ ਵੀ ਬੱਚੇ ਨੂੰ ਢੋਲ ‘ਤੇ ਬੈਠ ਕੇ ਨੱਚਦੇ ਦੇਖ ਕੇ ਕਾਫੀ ਖੁਸ਼ ਹੁੰਦੇ ਹਨ। ਪਰ 5 ਸਕਿੰਟਾਂ ਦੇ ਅੰਦਰ ਹੀ ਢੋਲ ਦੀ ਰੱਸੀ ਟੁੱਟ ਜਾਂਦੀ ਹੈ ਅਤੇ ਲੜਕਾ ਸਿੱਧਾ ਜ਼ਮੀਨ ‘ਤੇ ਡਿੱਗ ਜਾਂਦਾ ਹੈ।
ਇਹ ਦੇਖ ਕੇ ਗਲੇ ਵਿਚ ਢੋਲ ਬੰਨ੍ਹ ਕੇ ਖੜ੍ਹਾ ਵੱਡੇ ਭਰਾ ਦੇ ਹੋਸ਼ ਉੱਡ ਜਾਂਦੇ ਹਨ ਅਤੇ ਢੋਲ ਵਾਲੇ ਵੱਲ ਦੇਖਣ ਲੱਗ ਪੈਂਦਾ ਹੈ। ਇਸ ਨਾਲ ਕਰੀਬ 10 ਸੈਕਿੰਡ ਦੀ ਇਹ ਕਲਿੱਪ ਖਤਮ ਹੋ ਜਾਂਦੀ ਹੈ। ਪਰ ਇੰਸਟਾਗ੍ਰਾਮ ਯੂਜ਼ਰਸ ਇਸ ਰੀਲ ਨੂੰ ਕਾਫੀ ਲਾਈਕ ਕਰ ਰਹੇ ਹਨ। ਜਿਸ ਤੋਂ ਬਾਅਦ ਹੁਣ ਤੱਕ ਇਸ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ।
View this post on Instagramਇਹ ਵੀ ਪੜ੍ਹੋ
ਕੁਮੈਂਟ ਸੈਕਸ਼ਨ ‘ਚ ਢੋਲ ਤੋਂ ਡਿੱਗਦੇ ਹੋਏ ਮੁੰਡੇ ਦੇ ਯੂਜ਼ਰਸ ਕਾਫੀ ਮਜ਼ੇ ਲੈ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਭਰਾ, ਉਹ ਢੋਲ ਡਿੱਗਣ ਤੋਂ ਬਾਅਦ ਢੋਲਕੀ ਦੀ ਪ੍ਰਤੀਕਿਰਿਆ ਦੇਖ ਰਿਹਾ ਸੀ। ਦੂਜੇ ਨੇ ਕਿਹਾ, ‘ਭਾਈ, ਡਿੱਗਿਆ ਉਹ ਪਰ ਸ਼ਰਮ ਮੈਂ ਮਹਿਸੂਸ ਕਰ ਰਿਹਾ ਹਾਂ |’ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਸਟੰਟ ਸਿਰਫ਼ ਔਰਤਾਂ ਹੀ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ- ਭਾਲੂ ਦੇ ਸ਼ਾਵਕਾਂ ਦੀ ਕਿਊਟ ਹਰਕਤਾਂ ਕੈਮਰੇ ਚ ਹੋਇਆ ਕੈਦ, ਔਰਤ ਨੇ ਕੀਤੀ ਵੀਡੀਓ ਸ਼ੇਅਰ
ਇਸ ਰੀਲ ਨੂੰ ਇੰਸਟਾਗ੍ਰਾਮ ‘ਤੇ ਪੋਸਟ ਕਰਦੇ ਹੋਏ @rohanbhandaari ਨਾਮ ਦੇ ਯੂਜ਼ਰ ਨੇ ਲਿਖਿਆ- Gravity caught us. 24 ਅਗਸਤ ਨੂੰ ਪੋਸਟ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 1 ਕਰੋੜ 26 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।