08-10- 2025
TV9 Punjabi
Author: Yashika.Jethi
ਦੀਵਾਲੀ ਦੌਰਾਨ ਸਰਦੀਆਂ ਸ਼ੁਰੂ ਹੁੰਦੀਆਂ ਹਨ ਅਤੇ ਇਸ ਦੌਰਾਨ ਹਵਾ ਦਾ ਜ਼ਹਿਰੀਲਾ ਹੋਣਾ ਆਮ ਗੱਲ ਹੈ। ਤੁਸੀਂ ਹਵਾ ਨੂੰ ਸ਼ੁੱਧ ਕਰਨ ਲਈ ਪੌਦਿਆਂ ਦੀ ਵਰਤੋਂ ਕਰ ਸਕਦੇ ਹੋ। ਜਾਣੋ ਹਵਾ ਸ਼ੁੱਧ ਕਰਨ ਵਾਲੇ ਪੌਦਿਆਂ ਬਾਰੇ
ਘਰ ਦਾ ਸੁੰਦਰਤਾ ਨੂੰ ਵਧਾਉਣ ਵਾਲਾ ਸਨੇਕ ਪਲਾਂਟ ਰਾਤ ਵਿੱਚ ਆਕਸੀਜਨ ਛੱਡਣ ਦਾ ਕੰਮ ਕਰਦਾ ਹੈ। ਇਹ Formaldehyde and Toluene ਵਰਗੇ ਨੁਕਸਾਨਦੇਹ ਕੈਮੀਕਲ ਨੂੰ ਸੋਖ ਲੈਂਦਾ ਹੈ। ਇਸ ਦੀ ਖਾਸ ਗੱਲ ਹੈ ਕਿ ਇਹ ਘੱਟ ਰੌਸ਼ਨੀ ਵਿੱਚ ਵੀ ਵਧਦਾ-ਫੁੱਲਦਾ ਹੈ।
ਹਾਈਬ੍ਰਿਡ ਪਿਊਰੀਫਾਇਰ ਦਾ ਕੰਮ ਕਰਨ ਵਾਲੇ ਸਪਾਈਡਰ ਪਲਾਂਟ ਬੈਂਜੀਨ ਅਤੇ ਕਾਰਬਨ ਮੋਨੋਆਕਸਾਈਡ ਵਰਗ੍ਹੇ ਬਹੁਤ ਸਾਰੇ ਨੁਕਸਾਨਦੇਹ ਕੈਮੀਕਲਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸੋਖ ਲੈਂਦਾ ਹੈ। ਇਹ ਵਾਇਰਸ ਅਤੇ ਬੈਕਟੀਰੀਆ ਨਾਲ ਲੜਨ ਵਿੱਚ ਵੀ ਪ੍ਰਭਾਵਸ਼ਾਲੀ ਹੈ। ਇਸ ਲਈ, ਇਹ ਕੁਦਰਤੀ ਹਵਾ ਸ਼ੁੱਧੀਕਰਨ ਦਾ ਵਧੀਆ ਸਰੋਤ ਹੈ ।
ਇਸ ਪਲਾਂਟ ਦਾ ਵਿਗਿਆਨਕ ਤੌਰ 'ਤੇ Aloe Barbadensis Miller ਕਿਹਾ ਜਾਂਦਾ ਹੈ। ਹਵਾ ਵਿੱਚੋਂ ਹਾਨੀਕਾਰਕ ਕੈਮੀਕਲ formaldehyde ਨੂੰ ਸੋਖ ਲੈਂਦਾ ਹੈ। ਇਸ ਲਈ, ਇਸਨੂੰ ਹਵਾ ਏਅਰ ਪਿਊਰੀਫਾਇਰ ਵਜੋਂ ਵੀ ਜਾਣਿਆ ਜਾਂਦਾ ਹੈ। ਐਂਟੀਬੈਕਟੀਰੀਅਲ ਗੁਣਾਂ ਦੇ ਨਾਲ, ਐਲੋਵੇਰਾ ਬਹੁਤ ਸਾਰੇ ਫਾਇਦੇ ਦਿੰਦਾ ਹੈ।
ਅ
ਪੀਸ ਲਿਲੀ ਦੇ ਚਿੱਟੇ ਫੁੱਲ, ਜੋ ਘਰ ਦੀ ਸੁੰਦਰਤਾ ਨੂੰ ਵਧਾਉਂਦੇ ਹਨ, ਤਾਜ਼ਗੀ ਭਰਿਆ ਅਹਿਸਾਸ ਵੀ ਪ੍ਰਦਾਨ ਕਰਦੇ ਹਨ। ਇਹ ਪੌਦਾ ਘੱਟ ਰੌਸ਼ਨੀ ਵਿੱਚ ਵੀ ਵਧਦਾ-ਫੁੱਲਦਾ ਰਹਿੰਦਾ ਹੈ ਅਤੇ ਘਰ ਵਿੱਚ ਸਕਾਰਾਤਮਕਤਾ ਲਿਆਉਂਦਾ ਹੈ। ਇਹ ਉਨ੍ਹਾਂ ਘਰਾਂ ਲਈ ਬੈਸਟ ਹੈ ਜਿਨ੍ਹਾਂ ਦੇ ਆਲੇ-ਦੁਆਲੇ ਪ੍ਰਦੂਸ਼ਣ ਜਿਆਦਾ ਹੈ ।
ਅ
ਕਿਹਾ ਜਾਂਦਾ ਹੈ ਕਿ ਇਸ ਨੂੰ ਚੋਰੀ ਕਰਕੇ ਲਗਾਉਣਾ ਚਾਹੀਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਖੁਸ਼ਹਾਲੀ ਵਧਦੀ ਹੈ। ਇਹ ਪੌਦਾ ਬਹੁਤ ਸਾਰੇ ਨੁਕਸਾਨਦੇਹ ਕੈਮੀਕਲਸ ਨੂੰ ਆਸਾਨੀ ਨਾਲ ਸੋਖ ਲੈਂਦਾ ਹੈ। ਇਸ ਨੂੰ ਕਿਧਰੇ ਵੀ ਲਗਾਉਣ ਨਾਲ, ਭਾਵੇਂ ਉਹ ਵਿਹੜੇ ਵਿੱਚ ਹੋਵੇ ਜਾਂ ਘਰ ਦੇ ਅੰਦਰ, ਤਾਜਗੀ ਦਾ ਅਹਿਸਾਸ ਹੁੰਦਾ ਰਹਿੰਦਾ ਹੈ। ਇਹ ਵਾਸਤੂ ਦੋਸ਼ਾਂ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ।
ਅ
ਇਸਦਾ ਵਿਗਿਆਨਕ ਨਾਮ Dracaena marginata ਹੈ, ਅਤੇ ਇਹ ਟ੍ਰਾਈਕਲੋਰੋਇਥੀਲੀਨ (Trichloroethylene) ਵਰਗੇ ਨੁਕਸਾਨਦੇਹ ਕੈਮੀਕਲ ਨੂੰ ਆਸਾਨੀ ਨਾਲ ਨਸ਼ਟ ਕਰ ਦਿੰਦਾ ਹੈ। ਇਸ ਨੂੰ ਹੱਲਕੀ ਧੁੱਪ ਦੀ ਲੋੜ ਹੁੰਦੀ ਹੈ ਅਤੇ ਅਜਿਹੇ ਮਾਹੌਲ ਵਿੱਚ ਇਹ ਹਰਿਆ-ਭਰਿਆ ਰਹਿੰਦਾ ਹੈ।